PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 30 APR 2021 6:11PM by PIB Chandigarh

 

https://static.pib.gov.in/WriteReadData/userfiles/image/image002SI5N.pnghttps://static.pib.gov.in/WriteReadData/userfiles/image/image0012JIC.jpg

 

  • 2.45 ਕਰੋੜ ਤੋਂ ਵੱਧ ਲਾਭਾਰਥੀਆਂ ਨੇ ਟੀਕਾਕਰਣ ਦੇ ਪੜਾਅ III ਦੇ ਸ਼ੁਰੂ ਹੋਣ ਤੇ (ਅੱਜ ਸਵੇਰੇ 930 ਵਜੇ ਤੱਕ) ਕੋ-ਵਿਨ ਤੇ ਆਪਣੇ ਆਪ ਨੂੰ ਰਜਿਸਟਰ ਕੀਤਾ

  • ਮੰਤਰੀ ਪਰਿਸ਼ਦ ਦੀ ਬੈਠਕ ਵਿੱਚ ਕੋਵਿਡ ਦੀ ਦੂਸਰੀ ਲਹਿਰ ਨਾਲ ਉਤਪੰਨ ਸਥਿਤੀ ਬਾਰੇ ਵਿਆਪਕ ਚਰਚਾ

  • ਭਾਰਤ ਰੇਮਡੇਸਿਵਿਰ ਦੀਆਂ 4, 50, 000 ਵਾਇਲਾਂ ਦਰਾਮਦ ਕਰੇਗਾ

  • ਤੇਲੰਗਾਨਾ ਸਰਕਾਰ ਨੂੰ ਕੋਵਿਡ 19 ਟੀਕਿਆਂ ਦੀ ਤਜ਼ਰਬਾ ਸਪੁਰਦਗੀ ਲਈ ਡ੍ਰੋਨ ਵਰਤਣ ਦੀ ਪ੍ਰਵਾਨਗੀ

 

#Unite2FightCorona

#IndiaFightsCorona

 

 

https://static.pib.gov.in/WriteReadData/userfiles/image/image005CEBR.jpg

 

2.45 ਕਰੋੜ ਤੋਂ ਵੱਧ ਲਾਭਾਰਥੀਆਂ ਨੇ ਟੀਕਾਕਰਣ ਦੇ ਪੜਾਅ III ਦੇ ਸ਼ੁਰੂ ਹੋਣ ਤੇ (ਅੱਜ ਸਵੇਰੇ 930 ਵਜੇ ਤੱਕ) ਕੋ-ਵਿਨ ਤੇ ਆਪਣੇ ਆਪ ਨੂੰ ਰਜਿਸਟਰ ਕੀਤਾ


ਭਾਰਤ ਦੀ ਕੁੱਲ ਟੀਕਾਕਰਣ ਕਵਰੇਜ ਨੇ 15.22 ਕਰੋੜ ਤੋਂ ਵੱਧ ਦੇ ਅੰਕੜੇ ਨੂੰ ਪਾਰ ਕੀਤਾ।

ਪਿਛਲੇ 24 ਘੰਟਿਆਂ ਦੌਰਾਨ 19 ਲੱਖ ਤੋਂ ਵੱਧ ਟੈਸਟ ਕੀਤੇ ਗਏ; ਜਿਹੜੇ ਹੁਣ ਤੱਕ ਇੱਕ ਦਿਨ ਵਿੱਚ ਕੀਤੇ ਗਏ ਸਭ ਤੋਂ ਵੱਧ ਹਨ।

ਪਿਛਲੇ 24 ਘੰਟਿਆਂ ਦੌਰਾਨ ਲਗਭਗ 3 ਲੱਖ ਰਿਕਵਰੀਆਂ।

ਰਾਸ਼ਟਰੀ ਪੱਧਰ 'ਤੇ ਕੁੱਲ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.11 ਫ਼ੀਸਦ 'ਤੇ ਖੜ੍ਹੀ ਹੈ।

https://pib.gov.in/PressReleseDetail.aspx?PRID=1715269 

 

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 16.33 ਕਰੋੜ ਵੈਕਸੀਨੇਸ਼ਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ 1 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ। ਇਸ ਤੋਂ ਇਲਾਵਾ 19 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰਮੁਹੱਈਆ ਕਰਵਾਈਆਂ ਜਾਣਗੀਆਂ।

https://pib.gov.in/PressReleseDetail.aspx?PRID=1715269

 

ਕੇਂਦਰੀ ਸਿਹਤ ਮੰਤਰਾਲੇ ਨੇ ਹਲਕੇ ਅਤੇ ਗ਼ੈਰ-ਲੱਛਣੀ ਕੋਵਿਡ -19 ਮਾਮਲਿਆਂ ਲਈ ਘਰੇਲੂ ਇਕਾਂਤਵਾਸ ਦੇ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਕੋਵਿਡ -19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਕਈ ਰਣਨੀਤਕ ਅਤੇ ਵਿਆਪਕ ਉਪਾਅ ਕੀਤੇ ਗਏ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ 2 ਜੁਲਾਈ 2020 ਨੂੰ ਇਸ ਵਿਸ਼ੇ 'ਤੇ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਸੋਧ ਕੇ ਜਾਰੀ ਕੀਤਾ ਹੈ।

https://pib.gov.in/PressReleseDetail.aspx?PRID=1715269

 

ਮੰਤਰੀ ਪਰਿਸ਼ਦ ਦੀ ਬੈਠਕ ਵਿੱਚ ਕੋਵਿਡ ਦੀ ਦੂਸਰੀ ਲਹਿਰ ਨਾਲ ਉਤਪੰਨ ਸਥਿਤੀ ਬਾਰੇ ਵਿਆਪਕ ਚਰਚਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਦੀਆਂ ਸਾਰੀਆਂ ਸ਼ਾਖਾਵਾਂ ਜਾਂ ਇਕਾਈਆਂ ਇਕਜੁੱਟ ਹੋ ਕੇ ਅਤੇ ਬੜੀ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਮੰਤਰੀਆਂ ਨਾਲ ਆਪਣੇ-ਆਪਣੇ ਖੇਤਰਾਂ ਦੇ ਲੋਕਾਂ ਦੇ ਨਾਲ ਸੰਪਰਕ ਵਿੱਚ ਰਹਿਣ, ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਤੋਂ ਨਿਰੰਤਰ ਜ਼ਰੂਰੀ ਜਾਣਕਾਰੀ ਤੇ ਸੂਚਨਾ ਪ੍ਰਾਪਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਸਥਾਨਕ ਪੱਧਰ ਦੇ ਮੁੱਦਿਆਂ ਦਾ ਤੁਰੰਤ ਪਤਾ ਲਗਾਇਆ ਜਾਵੇ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸੁਲਝਾਇਆ ਜਾਵੇ।  ਮੰਤਰੀ ਪਰਿਸ਼ਦ ਨੇ ਪਿਛਲੇ 14 ਮਹੀਨਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਤੇ ਭਾਰਤ ਦੇ ਲੋਕਾਂ ਦੁਆਰਾ ਕੀਤੇ ਗਏ ਸਮੁੱਚੇ ਪ੍ਰਯਤਨਾਂ ਦੀ ਵੀ ਸਮੀਖਿਆ ਕੀਤੀ। 

https://pib.gov.in/PressReleseDetail.aspx?PRID=1715269 

 

ਪ੍ਰਿੰਸੀਪਲ ਵਿਗਿਆਨਿਕ ਸਲਾਹਕਾਰ ਦਫ਼ਤਰ ਨੇ ਘਰ ਹੀ ਕੋਵਿਡ-19 ਦੀ ਦੇਖਭਾਲ਼ ਲਈ ਸੁਝਾਅ ਦਿੱਤੇ

ਵੀਡੀਓ  ਦੇ ਜ਼ਰੀਏ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਕਿਸੇ ਵਿਅਕਤੀ ਵਿੱਚ ਕੋਵਿਡ-19 ਦਾ ਲੱਛਣ ਦਿਖਦਾ ਹੈ ਤਾਂ ਉਹ ਘਬਰਾਵੇ ਨਾ,  ਕਿਉਂਕਿ ਜ਼ਿਆਦਾਤਰ ਲੋਕ ਖੁਦ ਦੇਖਭਾਲ਼ ਕਰਕੇ ਘਰ ਹੀ ਆਪਣੇ ਸੰਕ੍ਰਮਣ ਨੂੰ ਠੀਕ ਕਰ ਸਕਦੇ ਹਨ।

https://pib.gov.in/PressReleseDetail.aspx?PRID=1715269 

 

ਭਾਰਤ ਰੇਮਡੇਸਿਵਿਰ ਦੀਆਂ 4, 50, 000 ਵਾਇਲਾਂ ਦਰਾਮਦ ਕਰੇਗਾ

ਭਾਰਤ ਸਰਕਾਰ ਨੇ ਦੇਸ਼ ਵਿੱਚ ਰੇਮਡੇਸਿਵਿਰ ਦਵਾਈ ਦੀ ਘਾਟ ਨੂੰ ਦੂਰ ਕਰਨ ਲਈ ਦੂਜੇ ਦੇਸ਼ਾਂ ਤੋਂ ਮਹੱਤਵਪੂਰਨ ਦਵਾਈ ਰੇਮਡੇਸਿਵਿਰ ਦੀ ਦਰਾਮਦ ਕਰਨੀ ਸ਼ੁਰੂ ਕਰ ਦਿੱਤੀ ਹੈ। 75000 ਵਾਇਲਾਂ ਦੀ ਪਹਿਲੀ ਖੇਪ ਅੱਜ ਭਾਰਤ ਪਹੁੰਚੇਗੀ।

https://pib.gov.in/PressReleseDetail.aspx?PRID=1715269

 

ਤੇਲੰਗਾਨਾ ਸਰਕਾਰ ਨੂੰ ਕੋਵਿਡ 19 ਟੀਕਿਆਂ ਦੀ ਤਜ਼ਰਬਾ ਸਪੁਰਦਗੀ ਲਈ ਡ੍ਰੋਨ ਵਰਤਣ ਦੀ ਪ੍ਰਵਾਨਗੀ

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਤੇਲੰਗਾਨਾ ਸਰਕਾਰ ਨੂੰ ਡ੍ਰੋਨ ਦੀ ਤਾਇਨਾਤੀ ਲਈ ਸ਼ਰਤ ਛੋਟ ਦਿੱਤੀ ਹੈ। ਡ੍ਰੋਨ ਦੀ ਵਰਤੋਂ ਕਰਦਿਆਂ ਵਿਜ਼ੁਅਲ ਲਾਈਨ ਆਵ੍ ਸਾਈਟ (ਵੀਐੱਲਓਸੀ) ਰੇਂਜ ਦੇ ਅੰਦਰ ਅੰਦਰ ਕੋਵਿਡ 19 ਟੀਕਿਆਂ ਦੀ ਤਜ਼ਰਬਾ ਸਪੁਰਦਗੀ ਕਰਨ ਲਈ ਡ੍ਰੋਨ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਪ੍ਰਵਾਨਗੀ ਛੋਟ 1 ਸਾਲ ਲਈ ਜਾਂ ਅਗਲੇ ਹੁਕਮਾਂ ਤੱਕ ਵੈਧ ਹੋਵੇਗੀ। ਇਹ ਛੋਟਾਂ ਕੇਵਲ ਤਾਂ ਹੀ ਵੈਧ ਹੋਣਗੀਆਂ ਜੇਕਰ ਉਨ੍ਹਾਂ ਵੱਲੋਂ ਸਾਰੀਆਂ ਸ਼ਰਤਾਂ ਅਤੇ ਸੀਮਾਵਾਂ ਜਿਵੇਂ ਦੱਸੀਆਂ ਗਈਆਂ ਹਨ , ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਇਹ ਤਜ਼ਰਬੇ ਹੋਰ ਹਾਲਤਾਂ ਦੇ ਮੁਲਾਂਕਣ ਲਈ ਸਹਾਈ ਹੋਣਗੇ , ਜਿਵੇਂ ਵਸੋਂ, ਇਕਾਂਤਵਾਸ ਦੀ ਡਿਗਰੀ, ਭੂਗੋਲ ਆਦਿ। ਇਨ੍ਹਾਂ ਤਜ਼ਰਬਿਆਂ ਨਾਲ ਉਨ੍ਹਾਂ ਖੇਤਰਾਂ ਦੀ ਪਛਾਣ ਹੋ ਸਕੇਗੀ, ਜਿੱਥੇ ਵਿਸ਼ੇ਼ਸ਼ ਕਰਕੇ ਡ੍ਰੋਨ ਸਪੁਰਦਗੀ ਦੀ ਲੋੜ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਆਈ ਸੀ ਐੱਮ ਆਰ ਨੇ ਡ੍ਰੋਨ ਵਰਤਦਿਆਂ ਕੋਵਿਡ 19 ਟੀਕਿਆਂ ਦੀ ਸਪੁਰਦਗੀ ਦੀ ਸੰਭਾਵਨਾ ਪਤਾ ਕਰਨ ਲਈ ਆਈ ਆਈ ਟੀ ਕਾਨਪੁਰ ਨਾਲ ਭਾਈਵਾਲੀ ਵਿੱਚ ਉਸਨੂੰ ਅਜਿਹੀ ਪ੍ਰਵਾਨਗੀ ਦਿੱਤੀ ਸੀ।

https://pib.gov.in/PressReleseDetail.aspx?PRID=1715269

 

ਛਾਉਣੀ ਬੋਰਡ ਕੋਵਿਡ-19 ਵਾਧੇ ਨਾਲ ਲੜਾਈ ਵਿੱਚ ਨਾਗਰਿਕ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ

ਇਸ ਸਮੇਂ 39 ਛਾਉਣੀ ਬੋਰਡ (ਸੀਬੀ) 1,240 ਬੈੱਡਾਂ ਵਾਲੇ 40 ਜਨਰਲ ਹਸਪਤਾਲਾਂ ਦੀ ਦੇਖਭਾਲ ਕਰ ਰਹੇ ਹਨ। ਪੁਣੇ, ਕਿਰਕੀ ਅਤੇ ਦੇਵਲਾਲੀ ਦੇ ਸੀਬੀ ਹਸਪਤਾਲਾਂ ਵਿੱਚ 304 ਬੈੱਡ ਹਨ, ਜਿਨ੍ਹਾਂ ਨੂੰ ਸਮਰਪਿਤ ਕੋਵਿਡ ਹਸਪਤਾਲਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਕਿਰਕੀ, ਦੇਵਲਾਲੀ, ਦੇਹੁਰੋਡ, ਝਾਂਸੀ ਅਤੇ ਅਹਿਮਦਨਗਰ ਦੇ ਛਾਉਣੀ ਜਨਰਲ ਹਸਪਤਾਲਾਂ (ਸੀਜੀਐਚ'ਜ਼) ਨੂੰ 418 ਬੈੱਡਾਂ ਵਾਲੇ ਕੋਵਿਡ ਕੇਅਰ ਕੇਂਦਰਾਂ ਵੱਜੋਂ ਨਾਮਜਦ ਕੀਤਾ ਗਿਆ ਹੈ। ਦੇਹੁਰੋਡ ਵਿਖੇ ਇਕ ਸਮਰਪਿਤ ਕੋਵਿਡ ਸਿਹਤ ਕੇਂਦਰ ਤਿਆਰ ਹੈ ਅਤੇ ਜਲਦੀ ਹੀ ਕਾਰਜਸ਼ੀਲ ਹੋ ਜਾਵੇਗਾ, ਜਦੋਂ ਕਿ ਛੇ ਬਿਸਤਰੇ ਵਾਲੀ ਆਈਸੀਯੂ ਸਹੂਲਤ ਸੀਜੀਐਚ, ਕਿਰਕੀ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ। ਆਕਸੀਜਨ ਸਹਾਇਤਾ 37 ਸੀਬੀ'ਜ਼ ਵਿੱਚ ਉਪਲਬਧ ਹੈ ਅਤੇ ਇਸ ਸਮੇਂ ਉਨ੍ਹਾਂ ਕੋਲ 658 ਸਿਲੰਡਰਾਂ ਦਾ ਭੰਡਾਰ ਹੈ। 

https://pib.gov.in/PressReleseDetail.aspx?PRID=1715269 

 

ਵੈਸਟਰਨ ਜਲ ਸੈਨਾ ਕਮਾਂਡ ਤੋਂ ਭਾਰਤੀ ਜਲ ਸੈਨਾ ਦੀ ਮੈਡੀਕਲ ਟੀਮ ਅਹਿਮਦਾਬਾਦ ਵਿਖੇ ਪ੍ਰਧਾਨ ਮੰਤਰੀ ਕੋਵਿਡ ਕੇਅਰ ਹਸਪਤਾਲ ਲਈ ਤਾਇਨਾਤ ਕੀਤੀ ਗਈ

ਚਲ ਰਹੇ ਕੋਵਿਡ ਸੰਕਟ ਦਾ ਮੁਕਾਬਲਾ ਕਰਨ ਲਈ ਸਿਵਲ ਪ੍ਰਸ਼ਾਸਨ ਨੂੰ ਹਥਿਆਰਬੰਦ ਸੈਨਾ ਦੇ ਯੋਗਦਾਨ ਦੇ ਹਿੱਸੇ ਵਜੋਂ, ਇਕ 57 ਮੈਂਬਰੀ ਨੇਵੀ ਮੈਡੀਕਲ ਟੀਮ, ਜਿਸ ਵਿੱਚ ਚਾਰ ਡਾਕਟਰ, ਸੱਤ ਨਰਸਾਂ, 26 ਪੈਰਾ ਮੈਡੀਕਲ ਅਤੇ 20 ਸਹਿਯੋਗੀ ਕਰਮਚਾਰੀ ਸ਼ਾਮਲ ਹਨ, ਨੂੰ 29 ਅਪ੍ਰੈਲ 21 ਨੂੰ ਅਹਿਮਦਾਬਾਦ ਭੇਜਿਆ ਗਿਆ ਹੈ। ਟੀਮ ਕੋਵਿਡ ਸੰਕਟ ਦੇ ਪ੍ਰਬੰਧਨ ਲਈ ਵਿਸ਼ੇਸ਼ ਤੌਰ ਤੇ ਸਥਾਪਤ ਕੀਤੇ ਗਏ ਇੱਕ 'ਪ੍ਰਧਾਨ ਮੰਤਰੀ ਕੇਅਰਜ਼ ਕੋਵਿਡ ਹਸਪਤਾਲ' ਵਿਖੇ ਤਾਇਨਾਤ ਕੀਤੀ ਜਾਵੇਗੀ। ਟੀਮ ਨੂੰ ਸ਼ੁਰੂ ਵਿੱਚ ਦੋ ਮਹੀਨਿਆਂ ਦੀ ਮਿਆਦ ਲਈ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਲੋੜ ਪੈਣ 'ਤੇ ਮਿਆਦ ਵਧਾਈ ਜਾਏਗੀ।  

https://pib.gov.in/PressReleseDetail.aspx?PRID=1715269 

 

ਮਹੱਤਵਪੂਰਨ ਟਵੀਟ 

 

https://twitter.com/cbic_india/status/1387968485226024965

 

https://twitter.com/cbic_india/status/1387968548589367297

 

https://twitter.com/cbic_india/status/1387989639223410693

 

https://twitter.com/cbic_india/status/1388003182421241861

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

ਮਹਾਰਾਸ਼ਟਰ: ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਰਾਜ ਵਿੱਚ ਟੀਕੇ ਦੀਆਂ 25-30 ਲੱਖ ਖੁਰਾਕਾਂ ਦੇ ਭੰਡਾਰਨ ਤੋਂ ਬਾਅਦ ਹੀ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਟੀਕੇ ਲਗਾਏ ਜਾਣਗੇ। “ਟੀਕਾਕਰਣ ਮੁਹਿੰਮ ਸ਼ੁਰੂ ਕਰਨ ਲਈ ਘੱਟੋ-ਘੱਟ ਪੰਜ ਦਿਨਾਂ ਲਈ ਸਟਾਕ ਕਾਫ਼ੀ ਹੋਣਾ ਚਾਹੀਦਾ ਹੈ”। ਦੇਸ਼ ਭਰ ਵਿੱਚ 18-44 ਉਮਰ ਸਮੂਹ ਦੇ ਟੀਕਾਕਰਣ 1 ਮਈ ਤੋਂ ਸ਼ੁਰੂ ਹੋਣੇ ਹਨ ਅਤੇ ਇਸ ਲਈ ਰਜਿਸਟ੍ਰੇਸ਼ਨ ਕੋਵਿਨ ਐਪ ’ਤੇ ਖੁੱਲੀ ਹੋਈ ਹੈ।

ਗੁਜਰਾਤ: ਗੁਜਰਾਤ ਵਿੱਚ, ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਨੇ ਅਹਿਮਦਾਬਾਦ ਵਿੱਚ 900 ਬੈੱਡਾਂ ਵਾਲਾ ਧਨਵੰਤਰੀ ਕੋਵਿਡ ਹਸਪਤਾਲ ਚਲਾਇਆ ਹੈ, ਤਾਂ ਜੋ ਟੋਕਨ ਜਾਂ 108 ਐਂਬੂਲੈਂਸ ਤੋਂ ਬਿਨ੍ਹਾਂ ਮਰੀਜ਼ਾਂ ਨੂੰ ਦਾਖਲ ਕੀਤਾ ਜਾ ਸਕੇ। ਹਸਪਤਾਲ ਨੇ ਇਲਾਜ ਵਿੱਚ ਦੇਰੀ ਤੋਂ ਬਚਾਅ ਲਈ ਨਾਜ਼ੁਕ ਮਰੀਜ਼ਾਂ ਦੇ ਲਈ ਪਹਿਲੀ ਪ੍ਰਤੀਕ੍ਰਿਆ ਟੀਮ ਵੀ ਭੇਜੀ ਹੈ। ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 14,327 ਨਵੇਂ ਕੇਸ ਸਾਹਮਣੇ ਆਏ ਹਨ।

ਰਾਜਸਥਾਨ: ਰਾਜਸਥਾਨ ਸਰਕਾਰ ਨੇ ਮੈਡੀਕਲ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਲਈ ਵੱਖ-ਵੱਖ ਪ੍ਰੋਤਸਾਹਨ ਅਤੇ ਸਹੂਲਤਾਂ ਦੇ ਵਿਸ਼ੇਸ਼ ਪੈਕੇਜ ਦੀ ਘੋਸ਼ਣਾ ਕੀਤੀ ਹੈ। ਪੈਕੇਜ ਦਾ ਲਾਭ ਪ੍ਰਾਪਤ ਕਰਨ ਲਈ, 1 ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਪਵੇਗੀ ਅਤੇ 30 ਸਤੰਬਰ, 2021 ਤੱਕ ਪਲਾਂਟ ਦੁਆਰਾ ਆਕਸੀਜਨ ਪੈਦਾ ਕਰਨੀ ਲਾਜ਼ਮੀ ਹੋਵੇਗੀ। ਪੈਕੇਜ ਦੇ ਤਹਿਤ, ਇਨ੍ਹਾਂ ਉੱਦਮੀਆਂ ਨੂੰ ਐੱਮਐੱਸਐੱਮਈ ਐਕਟ, 2019 ਦੀਆਂ ਧਾਰਾਵਾਂ ਅਨੁਸਾਰ ਨਿਯਮਿਤ ਪ੍ਰਵਾਨਗੀਆਂ ਅਤੇ ਜਾਂਚਾਂ ਤੋਂ ਤਿੰਨ ਸਾਲਾਂ ਲਈ ਛੋਟ ਦਿੱਤੀ ਜਾਏਗੀ। ਪਲਾਂਟ ਅਤੇ ਮਸ਼ੀਨਰੀ ’ਤੇ 25% ਖਰਚ ਜੋ ਵੱਧ ਤੋਂ ਵੱਧ 50 ਲੱਖ ਰੁਪਏ ਪੂੰਜੀ ਗ੍ਰਾਂਟ ਸਬਸਿਡੀ ਵਜੋਂ ਦਿੱਤੇ ਜਾਣਗੇ।

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਰਾਜ ਸਰਕਾਰ ਨੇ ਕੋਰੋਨਾ ਵਾਰੀਅਰਜ਼ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਸਿਹਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਲਵੇਗੀ ਜੋ ਕੋਰੋਨਾ ਡਿਊਟੀ ਦੌਰਾਨ ਗੁਜ਼ਰ ਗਏ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 50 ਲੱਖ ਰੁਪਏ ਦੀ ਰਾਹਤ ਦਿੱਤੀ ਜਾਵੇਗੀ।

ਛੱਤੀਸਗੜ੍ਹ: ਛੱਤੀਸਗੜ੍ਹ ਸਰਕਾਰ ਨੇ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਤੀਜੇ ਪੜਾਅ ਵਿੱਚ ਕੋਵਿਡ-19 ਵਿਰੁੱਧ ਟੀਕਾਕਰਣ ਵਿੱਚ ਸਮਾਜਿਕ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਪਹਿਲ ਦਿੱਤੀ ਜਾਵੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਪੱਤਰ ਵਿੱਚ, ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਟੀਕਾਕਰਣ ਦੀ ਮੰਗ-ਸਪਲਾਈ ਦੀ ਵਿੱਚ ਪਾੜੇ ਦੇ ਮੱਦੇਨਜ਼ਰ, ਕੇਂਦਰ ਨੂੰ ਚਾਹੀਦਾ ਹੈ ਕਿ ਉਹ ਟੀਕਾਕਰਣ ਨੂੰ ਪਹਿਲ ਦੇ ਆਧਾਰ ’ਤੇ ਲਗਾਵੇ ਅਤੇ ਲਾਭਾਰਥੀਆਂ ਨੂੰ ਮੌਕੇ ’ਤੇ ਹੀ ਰਜਿਸਟ੍ਰੇਸ਼ਨ ਕਰਨ ਦੀ ਆਗਿਆ ਦੇਵੇ ਤਾਂ ਜੋ ਉਹ ਲੋਕ ਵੀ ਟੀਕਾਕਰਣ ਦੀ ਪਹੁੰਚ ਤੋਂ ਬਾਹਰ ਨਾ ਰਹਿ ਜਾਣ ਜਿਨ੍ਹਾਂ ਦੀ ਕੋ-ਵਿਨ ਵੈਬ ਪੋਰਟਲ ਤੱਕ ਪਹੁੰਚ ਨਹੀਂ ਹੈ।

ਕੇਰਲ: ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਨਿਜੀ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਹੈ, ਕਿਉਂਕਿ ਉਹ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕੋਵਿਡ-19 ਟੀਕਾਕਰਣ ਲਗਾਉਣ ਲਈ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਜ਼ਿਲ੍ਹਾ ਕਲੈਕਟਰਾਂ ਅਤੇ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਰਲ ਹਾਈ ਕੋਰਟ ਨੇ ਅੱਜ ਕਿਹਾ ਕਿ ਰਾਜ ਵਿੱਚ ਕੋਵਿਡ ਦੇ ਇਲਾਜ ਲਈ ਡਾਕਟਰੀ ਖਰਚ ਬਹੁਤ ਜ਼ਿਆਦਾ ਹੈ, ਜਿਸ ਨਾਲ ਮਹਾਮਾਰੀ ਦੀ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਹਾਈ ਕੋਰਟ ਨੇ ਸਰਕਾਰ ਨੂੰ ਹਸਪਤਾਲਾਂ ਨਾਲ ਸਲਾਹ ਮਸ਼ਵਰਾ ਕਰਨ ਦਾ ਨਿਰਦੇਸ਼ ਦਿੱਤਾ ਹੈ ਤਾਂ ਜੋ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਨਿਜੀ ਹਸਪਤਾਲਾਂ ਵਿੱਚ ਰੇਟ ਘਟਾਉਣ ਲਈ ਕੁਝ ਹੋਰ ਕੀਤਾ ਜਾ ਸਕੇ। ਇਸ ਦੌਰਾਨ 4-9 ਮਈ ਤੋਂ ਹੋਰ ਸਖਤ ਪਾਬੰਦੀਆਂ ਲਗਾ ਦਿੱਤੀਆਂ ਜਾਣਗੀਆਂ। ਰਾਜ ਵਿੱਚ ਕੋਵਿਡ-19 ਦੇ ਰੋਜ਼ਾਨਾਂ 38,000 ਕੇਸ ਆ ਰਹੇ ਹਨ ਅਤੇ ਕੁੱਲ ਕੇਸਾਂ ਦੀ ਗਿਣਤੀ 15 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕੱਲ੍ਹ 38,607 ਨਵੇਂ ਕੇਸ ਆਏ ਅਤੇ 48 ਮੌਤਾਂ ਹੋਈਆਂ ਹਨ। ਟੈਸਟ ਦੀ ਪਾਜ਼ਿਟਿਵ ਦਰ 24.5% ਹੈ। ਕੱਲ੍ਹ ਕੁੱਲ 83,276 ਲੋਕਾਂ ਨੇ ਕੋਵਿਡ ਟੀਕਾ ਲਗਾਇਆ। ਇਸ ਵਿੱਚੋਂ 36,792 ਨੂੰ ਪਹਿਲੀ ਖੁਰਾਕ ਅਤੇ 46,484 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਅੱਜ ਤੱਕ 86,676 ਵਿਅਕਤੀਆਂ ਨੇ ਜਾਬਜ਼ ਲਿਆ। ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 73,08,238 ਖੁਰਾਕਾਂ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚੋਂ 60,29,728 ਨੇ ਪਹਿਲੀ ਖੁਰਾਕ ਅਤੇ 12,78,510 ਨੇ ਦੂਜੀ ਖੁਰਾਕ ਲਈ ਸੀ।

ਤਮਿਲ ਨਾਡੂ: ਤਮਿਲ ਨਾਡੂ ਸਰਕਾਰ ਨੇ 1 ਮਈ ਤੋਂ 18 ਤੋਂ 44 ਸਾਲ ਦੇ ਉਮਰ ਸਮੂਹ ਲਈ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਨੂੰ ਸ਼ੁੱਕਰਵਾਰ ਨੂੰ ਮੁਲਤਵੀ ਕਰ ਦਿੱਤਾ ਹੈ। ਸਿਹਤ ਸਕੱਤਰ ਜੇ ਰਾਧਾਕ੍ਰਿਸ਼ਨਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਾਜ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਹੋਰ 9,000 ਬਿਸਤਰੇ ਸਥਾਪਤ ਕੀਤੇ ਜਾਣਗੇ। ਵੀਰਵਾਰ ਨੂੰ ਤਮਿਲ ਨਾਡੂ ਵਿੱਚ ਕੋਵਿਡ ਦੇ 17,897 ਤਾਜ਼ਾ ਮਾਮਲੇ ਸਾਹਮਣੇ ਆਏ, ਅਤੇ 107 ਮੌਤਾਂ ਹੋਈਆਂ ਹਨ; ਰਾਜ ਵਿੱਚ 1,12,556 ਐਕਟਿਵ ਕੇਸ ਸਨ ਜਦੋਂ ਕਿ 15,452 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਜਨਤਕ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਚੇਨਈ ਵਿੱਚ ਸਭ ਤੋਂ ਜ਼ਿਆਦਾ 20% ਦੀ ਕੋਵਿਡ-19 ਟੈਸਟ ਪੋਜ਼ੀਟਿਵਿਟੀ ਦਰ ਹੈ, ਇਸ ਤੋਂ ਬਾਅਦ ਤਿਰੂਨੇਲਵੇਲੀ ਦੀ ਦਰ 17% ਹੈ। ਰਾਜ ਵਿੱਚ ਕੱਲ੍ਹ 177409 ਹੋਰ ਟੀਕੇ ਲਗਾਏ ਗਏ ਸਨ ਅਤੇ ਅੱਜ ਸਵੇਰੇ 7:00 ਵਜੇ ਤੱਕ ਰਾਜ ਭਰ ਵਿੱਚ 58,45,888 ਟੀਕੇ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 45,90,062 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ 12,55,826 ਨੂੰ ਦੂਜੀ ਖੁਰਾਕ ਮਿਲੀ ਹੈ।

ਕਰਨਾਟਕ: ਨਵੇਂ ਕੇਸ ਆਏ: 35024; ਕੁੱਲ ਐਕਟਿਵ ਮਾਮਲੇ: 349496; ਨਵੀਆਂ ਕੋਵਿਡ ਮੌਤਾਂ: 270; ਕੁੱਲ ਕੋਵਿਡ ਮੌਤਾਂ: 15306। ਰਾਜ ਵਿੱਚ ਕੱਲ 74,742 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 93,63,124 ਟੀਕੇ ਲਗਾਏ ਜਾ ਚੁੱਕੇ ਹਨ। ਗ੍ਰਹਿ ਵਿਭਾਗ ਕੋਵਿਡ-19 ਦੇ ਮਰੀਜ਼ਾਂ ਨੂੰ ਲੱਭਣ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਬੰਗਲੁਰੂ ਵਿੱਚ 15,000 ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਨਿਯੁਕਤ ਕਰੇਗਾ। ਗ੍ਰਹਿ ਮੰਤਰੀ ਬਾਸਵਰਾਜ ਬੋਮਾਈ ਦੇ ਅਨੁਸਾਰ, ਵਾਲੰਟੀਅਰਾਂ ਨੂੰ ਉਨ੍ਹਾਂ ਮਰੀਜ਼ਾਂ ਦੀ ਹੋਮ ਆਈਸੋਲੇਸ਼ਨ ਨੂੰ ਯਕੀਨੀ ਬਣਾਉਣ ਲਈ ਵੀ ਨਿਯੁਕਤ ਕੀਤਾ ਜਾਵੇਗਾ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ। ਰਾਜ ਸਰਕਾਰ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਪੜਾਅਵਾਰ ਤਰੀਕੇ ਨਾਲ 18 ਤੋਂ 44 ਸਾਲ ਦੇ ਲੋਕਾਂ ਲਈ ਟੀਕਾਕਰਣ ਮੁਹਿੰਮ ਸ਼ੁਰੂ ਕਰੇਗੀ। ਕੇਂਦਰੀ ਸੰਸਦੀ ਮਾਮਲਿਆਂ ਅਤੇ ਕੋਲਾ ਅਤੇ ਖਾਣਾਂ ਦੇ ਮੰਤਰੀ ਨੇ ਰੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਰਾਜ ਦੇ ਸਾਰੇ ਹਥਿਆਰਬੰਦ ਬਲਾਂ ਦੇ ਹਸਪਤਾਲਾਂ ਨੂੰ ਕੋਵਿਡ ਕੇਅਰ ਸੈਂਟਰਾਂ (ਸੀਸੀਸੀ) ਵਿੱਚ ਤਬਦੀਲ ਕਰਨ। ਉਨ੍ਹਾਂ ਰੱਖਿਆ ਮੰਤਰੀ ਦੇ ਡੀਆਰਡੀਓ ਅਤੇ ਹੋਰ ਫੌਜੀ ਏਜੰਸੀਆਂ ਨੂੰ ਰਾਜ ਵਿੱਚ ਤੁਰੰਤ ਕੰਮ ਕਰਨ ਵਾਲੇ ਹਸਪਤਾਲਾਂ ਦਾ ਸੰਚਾਲਨ ਸ਼ੁਰੂ ਕਰਨ ਦੇ ਆਦੇਸ਼ਾਂ ਦੀ ਵੀ ਬੇਨਤੀ ਕੀਤੀ।

ਆਂਧਰ ਪ੍ਰਦੇਸ਼: ਰਾਜ ਵਿੱਚ 86,035 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਕੋਵਿਡ-19 ਦੇ 14,792 ਨਵੇਂ ਮਾਮਲੇ ਸਾਹਮਣੇ ਆਏ ਅਤੇ 57 ਮੌਤਾਂ ਹੋਈਆਂ ਹਨ। ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 8188 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 10,84,336; ਐਕਟਿਵ ਕੇਸ: 1,14,158; ਡਿਸਚਾਰਜ: 9,62,250; ਮੌਤਾਂ: 7928। ਕੱਲ੍ਹ ਤੱਕ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 63,54,055 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 49,88,520 ਵਿਅਕਤੀਆਂ ਨੂੰ ਪਹਿਲੀ ਖੁਰਾਕ ਅਤੇ 13,65,533 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਅਧਿਕਾਰੀਆਂ ਨਾਲ ਸਥਿਤੀ ’ਤੇ ਨਜ਼ਰਸਾਨੀ ਦੌਰਾਨ ਮੁੱਖ ਮੰਤਰੀ ਜਗਨ ਮੋਹਨ ਰੈਡੀ ਨੇ ਕਿਹਾ ਕਿ ਦੇਸ਼ ਵਿੱਚ ਟੀਕਿਆਂ ਦੀ ਮੰਗ ਅਤੇ ਸਪਲਾਈ ਵਿਚਕਾਰ ਬਹੁਤ ਵੱਡਾ ਪਾੜਾ ਨਜ਼ਰ ਆਉਂਦਾ ਹੈ ਅਤੇ 1 ਮਈ ਤੋਂ 18 ਸਾਲ ਤੋਂ 44 ਸਾਲ ਦੇ ਵਿਚਕਾਰ ਟੀਕਾਕਰਣ ਮੁਹੱਈਆ ਕਰਵਾਉਣਾ ਸੰਭਵ ਨਹੀਂ ਹੋਵੇਗਾ, ਅਤੇ ਇਸ ਲਈ ਉਨ੍ਹਾਂ ਨੂੰ ਘੱਟੋ-ਘੱਟ ਅਗਸਤ ਜਾਂ ਸਤੰਬਰ ਤੱਕ ਇੰਤਜ਼ਾਰ ਕਰਨਾ ਪਏਗਾ। ਰਾਜ ਸਰਕਾਰ ਨੇ ਕੋਵਿਡ ਦੇ ਗੰਭੀਰ ਮਾਮਲਿਆਂ ਦੇ ਇਲਾਜ ਲਈ ਫੀਸਾਂ ਵਿੱਚ ਸੋਧ ਕਰਕੇ ਇਸ ਨੂੰ ਪਿਛਲੇ ਸਾਲ ਦੇ ਨਿਰਧਾਰਤ 10,380 ਰੁਪਏ ਦੀ ਬਜਾਏ 16,000 ਰੁਪਏ ਕਰ ਦਿੱਤਾ ਹੈ। ਰਾਜ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਪੱਤਰਕਾਰਾਂ ਨੂੰ ਸਮੇਂ ਸਿਰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਨੋਡਲ ਅਧਿਕਾਰੀ ਵੀ ਨਿਯੁਕਤ ਕੀਤੇ ਹਨ। ਆਂਧਰ ਪ੍ਰਦੇਸ਼ ਦੀ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਦਸਵੀਂ ਅਤੇ ਇੰਟਰਮੀਡੀਏਟ ਦੀਆਂ ਪ੍ਰੀਖਿਆਵਾਂ ਕਰਾਉਣ ਦੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ, ਜਦੋਂ ਕਿ ਗੁਆਂਢੀ ਰਾਜਾਂ ਨੇ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।

ਤੇਲੰਗਾਨਾ: ਰਾਜ ਵਿੱਚ ਕੱਲ੍ਹ (ਵੀਰਵਾਰ) ਕੁੱਲ 7,646 ਨਵੇਂ ਕੇਸ ਆਏ ਅਤੇ 53 ਮੌਤਾਂ ਹੋਈਆਂ ਹਨ। ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 4,35,606 ਹੈ ਅਤੇ ਮੌਤਾਂ ਦੀ ਕੁੱਲ ਗਿਣਤੀ 2,261 ਹੈ। ਰਾਜ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 77,727 ਹੈ। ਇਸ ਦੌਰਾਨ, ਕੱਲ੍ਹ ਰਾਜ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਕੁੱਲ 54,379 ਵਿਅਕਤੀਆਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ 17,655 ਵਿਅਕਤੀਆਂ ਨੂੰ ਕੋਵਿਡ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ। ਹੁਣ, ਪਹਿਲੀ ਖੁਰਾਕ ਲੈਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 40,12,294 ਹੈ ਅਤੇ ਦੂਜੀ ਖੁਰਾਕ ਲੈਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 5,96,381 ਤੱਕ ਪਹੁੰਚ ਗਈ ਹੈ। ਰਾਜ ਸਰਕਾਰ ਨੇ ਉਨ੍ਹਾਂ ਕੋਵਿਡ ਮਰੀਜ਼ਾਂ ਨੂੰ ਮੁਫ਼ਤ ਨਿਦਾਨ ਸੇਵਾਵਾਂ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਹੋਮ ਆਈਸੋਲੇਸ਼ਨ ਵਿੱਚ ਹਨ ਜਾਂ ਕੋਵਿਡ ਕੇਅਰ ਸੈਂਟਰਾਂ ਵਿੱਚ ਦਾਖਲ ਹਨ ਜਿਨ੍ਹਾਂ ਵਿੱਚ 19 ‘ਤੇਲੰਗਾਨਾ ਡਾਇਗਨੋਸਟਿਕ ਸੈਂਟਰ’ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਰਾਜ ਭਰ ਵਿੱਚ ਸਥਾਪਤ ਕੀਤਾ ਗਿਆ ਹੈ। ਰਾਜ ਦੇ ਸਿਹਤ ਮੰਤਰੀ ਸ਼੍ਰੀ ਇਟਾਲਾ ਰਾਜੇਂਦਰ ਨੇ ਕਿਹਾ ਕਿ ਟੀਕਿਆਂ ਦੀ ਉਪਲਬਧਤਾ ਦੇ ਅਧਾਰ ’ਤੇ ਸਰਕਾਰ ਰਾਜ ਵਿੱਚ 18 ਤੋਂ 44 ਸਾਲ ਦੇ ਲੋਕਾਂ ਲਈ ਸਲੋਟ ਅਲਾਟ ਕਰਨਾ ਸ਼ੁਰੂ ਕਰੇਗੀ।

ਅਸਾਮ: ਵੀਰਵਾਰ ਨੂੰ ਰਾਜ ਵਿੱਚ ਕੋਵਿਡ-19 ਦੀ ਲਾਗ ਕਾਰਨ 26 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ। ਰਾਜ ਵਿੱਚ 62,278 ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚ 4.58 ਫ਼ੀਸਦੀ ਦੀ ਪਾਜ਼ਿਟਿਵ ਦਰ ਲੋਤ 3079 ਨਵੇਂ ਕੇਸ ਸਾਹਮਣੇ ਆਏ ਹਨ। ਹਾਲਾਂਕਿ ਟੀਕਾਕਰਣ ਦੀ ਤੀਜੀ ਮੁਹਿੰਮ 1 ਮਈ ਤੋਂ ਸ਼ੁਰੂ ਕੀਤੀ ਜਾਣੀ ਸੀ, ਪਰ ਰਾਜ ਸਰਕਾਰ ਦੇ ਡਿਸਪੋਜ਼ਲ ਸਮੇਂ ਟੀਕਿਆਂ ਦੀ ਘਾਟ ਨੇ ਸਿਹਤ ਵਿਭਾਗ ਨੂੰ ਅਗਲੇ ਆਦੇਸ਼ਾਂ ਤੱਕ ਤਾਰੀਖ ਨੂੰ ਅੱਗੇ ਪਾਉਣ ਲਈ ਮਜਬੂਰ ਕਰ ਦਿੱਤਾ ਹੈ।

ਮਣੀਪੁਰ: ਮਣੀਪੁਰ ਨੇ ਪੂਰੇ ਗ੍ਰੇਟਰ ਇੰਫਾਲ ਨੂੰ ਸੱਤ ਦਿਨਾਂ ਲਈ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ। ਵੀਰਵਾਰ ਨੂੰ ਮਣੀਪੁਰ ਵਿੱਚ ਕੋਵਿਡ ਕਾਰਣ ਪੰਜ ਮੌਤਾਂ ਹੋਈਆਂ ਹਨ। ਜਦੋਂਕਿ ਰਾਜ ਵਿੱਚ ਇਸ ਸਾਲ ਇੱਕ ਦਿਨ ਵਿੱਚ ਸਭ ਤੋਂ ਵੱਧ ਰੋਜ਼ਾਨਾਂ ਕੇਸ ਸਾਹਮਣੇ ਆਏ ਹਨ ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 314 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ, ਕੇਂਦਰ ਨੇ ਵੀਰਵਾਰ ਨੂੰ 150 ਐਗਵਾ ਆਈਸੀਯੂ ਵੈਂਟੀਲੇਟਰ ਭੇਜੇ ਹਨ। ਤਾਜ਼ਾ ਅਪਡੇਟਾਂ ਦੇ ਅਨੁਸਾਰ, ਰਾਜ ਵਿੱਚ ਟੀਕੇ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 1,59,860 ਤੱਕ ਪਹੁੰਚ ਗਈ ਹੈ।

ਮੇਘਾਲਿਆ: ਵੀਰਵਾਰ ਨੂੰ ਮੇਘਾਲਿਆ ਵਿੱਚ 187 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ 1,531 ਹੋ ਗਈ ਹੈ, ਜਦੋਂਕਿ ਦੋ ਹੋਰ ਮੌਤਾਂ ਦੇ ਹੋਣ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 169 ਹੋ ਗਈ ਹੈ। ਰਾਜ ਵਿੱਚ ਇਸ ਲਾਗ ਤੋਂ 129 ਲੋਕ ਰਿਕਵਰ ਹੋਏ ਹਨ ਅਤੇ ਹੁਣ ਤੱਕ ਕੁੱਲ ਰਿਕਵਰਡ ਮਰੀਜ਼ਾਂ ਦੀ ਗਿਣਤੀ 14,917 ਹੈ।

ਸਿੱਕਿਮ: ਸਿੱਕਿਮ ਵਿੱਚ ਇੱਕ ਦਿਨ ਵਿੱਚ ਕੋਵਿਡ ਦੇ 170 ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਹੋਰ ਕੋਵਿਡ ਮੌਤਾਂ ਹੋਈਆਂ ਹਨ। ਸਿੱਕਿਮ ਵਿੱਚ ਰਾਜ ਸਰਕਾਰ ਦੇ ਸਾਰੇ ਦਫ਼ਤਰ 9 ਮਈ 2021 ਤੱਕ ਬੰਦ ਰਹਿਣਗੇ।

ਤ੍ਰਿਪੁਰਾ: ਨੈਸ਼ਨਲ ਇੰਸਟੀਟਿਊਟ ਆਫ਼ ਬਾਇਓਮੈਡੀਕਲ ਜੀਨੋਮਿਕ ਨੂੰ ਭੇਜੇ ਗਏ 19 ਨਮੂਨਿਆਂ ਵਿੱਚੋਂ 11 ਡਬਲ ਮਿਊਟੈਂਟ, 5 ਯੂਕੇ ਵੈਰੀਆਂਟ ਅਤੇ ਇੱਕ ਦੱਖਣੀ ਅਫ਼ਰੀਕਾ ਦੇ ਵੈਰੀਆਂਟ ਦਾ ਪਤਾ ਲੱਗਿਆ ਹੈ। ਰਾਜ ਵਿੱਚ ਕੋਵਿਡ ਕਾਰਣ ਇੱਕ ਮੌਤ ਹੋਣ ਦੀ ਖਬਰ ਮਿਲੀ ਹੈ। ਕੋਵਿਡ ਦੇ 166 ਨਵੇਂ ਕੇਸ ਆਏ ਹਨ। ਰਾਜ ਸਰਕਾਰ ਨੇ ਕੁਆਰੰਟੀਨ ਅਤੇ ਟੈਸਟਿੰਗ ਦੇ ਸਖਤ ਉਪਾਵਾਂ ਨੂੰ ਦੁਬਾਰਾ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਜਿਹੜੇ ਲੋਕ ਬਾਹਰੋਂ ਆ ਰਹੇ ਹਨ ਉਨ੍ਹਾਂ ਸਾਰਿਆਂ ਦਾ ਟੈਸਟ ਕੀਤਾ ਜਾਵੇਗਾ।

ਨਾਗਾਲੈਂਡ: ਵੀਰਵਾਰ ਨੂੰ ਨਾਗਾਲੈਂਡ ਵਿੱਚ 181 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਅਤੇ ਕੁੱਲ 1072 ਐਕਟਿਵ ਮਾਮਲੇ ਹਨ। ਕੁੱਲ ਕੇਸ ਵੱਧ ਕੇ 13,750 ਹੋ ਗਏ ਹਨ। ਨਾਗਾਲੈਂਡ ਵਿੱਚ ਹੁਣ ਤੱਕ ਕੁੱਲ 2,02,957 ਵਿਅਕਤੀਆਂ ਨੂੰ ਕੋਵੀਸ਼ੀਲਡ ਟੀਕੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 1,61,367 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਜਦੋਂ ਕਿ ਹੋਰ 41,590 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਰਾਜ ਸਰਕਾਰ ਨੇ 30 ਅਪ੍ਰੈਲ ਤੋਂ 13 ਮਈ ਤੱਕ ਨਵੇਂ ਸੰਗਠਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਸਕੂਲਾਂ ਅਤੇ ਕਾਲਜਾਂ ਲਈ ਤੁਰੰਤ ਪ੍ਰਭਾਵ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ।

ਪੰਜਾਬ: ਕੋਵਿਡ ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਕੁੱਲ ਗਿਣਤੀ 364910 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 54954 ਹੈ। ਕੁੱਲ ਮੌਤਾਂ ਦੀ ਗਿਣਤੀ 8909 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 628543 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 182945 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2256702 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 197120 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

ਹਰਿਆਣਾ: ਅੱਜ ਤੱਕ ਪਾਜ਼ਿਟਿਵ ਪਾਏ ਗਏ ਕੇਸਾਂ ਦੀ ਕੁੱਲ ਗਿਣਤੀ 474145 ਹੈ। ਕੁੱਲ ਐਕਟਿਵ ਕੋਵਿਡ-19 ਮਰੀਜ਼ਾਂ ਦੀ ਗਿਣਤੀ 93175  ਹੈ। ਮੌਤਾਂ ਦੀ ਗਿਣਤੀ 4118 ਹੈ। ਅੱਜ ਤੱਕ ਟੀਕੇ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 3783600 ਹੈ।

ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 41923 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 6652 ਹੈ। ਅੱਜ ਤੱਕ ਕੋਵਿਡ-19 ਦੀਆਂ ਕੁੱਲ ਮੌਤਾਂ ਦੀ ਗਿਣਤੀ 465 ਹੈ।

ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 96929 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 17835 ਹੈ। ਹੁਣ ਤੱਕ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1447 ਹੈ।

 

 

ਫੈਕਟ ਚੈੱਕ

 

https://static.pib.gov.in/WriteReadData/userfiles/image/image0060IML.jpg

 

https://static.pib.gov.in/WriteReadData/userfiles/image/image007O8QZ.jpg

 

https://static.pib.gov.in/WriteReadData/userfiles/image/image008UUTE.jpg https://static.pib.gov.in/WriteReadData/userfiles/image/image009ZK8A.jpg https://static.pib.gov.in/WriteReadData/userfiles/image/image010MDXN.jpg

 

 *****

 

ਐੱਮਵੀ/ਏਪੀ



(Release ID: 1715392) Visitor Counter : 177


Read this release in: English , Hindi , Marathi , Gujarati