ਵਣਜ ਤੇ ਉਦਯੋਗ ਮੰਤਰਾਲਾ

ਕੋਵਿਡ 19 ਚੁਣੌਤੀਆਂ ਦੇ ਬਾਵਜੂਦ ਭਾਰਤ ਦੇ ਜੈਵਿਕ ਉਤਪਾਦਾਂ ਦੀ ਬਰਾਮਦ ਵਿੱਚ 2020—21 ਦੌਰਾਨ 50% ਤੋਂ ਵੱਧ ਦਾ ਵਾਧਾ ਹੋਇਆ ਹੈ

Posted On: 27 APR 2021 5:24PM by PIB Chandigarh

ਭਾਰਤ ਦੇ ਜੈਵਿਕ ਖੁਰਾਕੀ ਪਦਾਰਥਾਂ ਦੀ ਬਰਾਮਦ ਪਿਛਲੇ ਮਾਲੀ ਸਾਲ (2019—20) ਦੇ ਮੁਕਾਬਲੇ ਮਾਲੀ ਸਾਲ (2020—21) ਵਿੱਚ 51% ਵੱਧ ਕੇ 1,040 ਮਿਲੀਅਨ ਡਾਲਰ (7,078 ਕਰੋੜ ਰੁਪਏ) ਹੋ ਗਈ ਹੈ ।
ਮਾਤਰਾ ਦੇ ਹਿਸਾਬ ਨਾਲ ਮਾਲੀ ਸਾਲ 2020—21 ਦੌਰਾਨ ਜੈਵਿਕ ਖੁਰਾਕੀ ਪਦਾਰਥਾਂ ਦੀ ਬਰਾਮਦ 39% ਤੋਂ ਵੱਧ ਕੇ 8,88,179 ਮੀਟ੍ਰਿਕ ਟਨ ਹੋ ਗਈ ਹੈ , ਜਦਕਿ 2019—20 ਵਿੱਚ ਇਹ 6,38,998 ਮੀਟ੍ਰਿਕ ਟਨ ਸੀ । ਜੈਵਿਕ ਪਦਾਰਥਾਂ ਵਿੱਚ ਇਹ ਵਾਧਾ ਕੋਵਿਡ 19 ਮਹਾਮਾਰੀ ਵੱਲੋਂ ਦਰਪੇਸ਼ ਲੋਜੀਸਟਿਕਲ ਅਤੇ ਸੰਚਾਲਨ ਚੁਣੌਤੀਆਂ ਦੇ ਬਾਵਜੂਦ ਪ੍ਰਾਪਤ ਹੋਇਆ ਹੈ ।
ਤੇਲ ਕੇਕ ਖਾਣਾ ਦੇਸ਼ ਦੇ ਜੈਵਿਕ ਉਤਪਾਦਾਂ ਦੀ ਬਰਾਮਦ ਦੀ ਇੱਕ ਵੱਡੀ ਵਸਤੂ ਰਿਹਾ ਹੈ ਤੇ ਇਸ ਤੋਂ ਬਾਅਦ ਤੇਲ ਬੀਜ , ਫਲਾਂ ਦੇ ਮਿੱਝ ਤੇ ਪ੍ਰੀਜ , ਅਨਾਜ ਤੇ ਬਾਜਰਾ , ਮਸਾਲੇ , ਚਾਹ , ਮੈਡੀਸੀਨਲ ਪੌਦਿਆਂ ਦੇ ਉਤਪਾਦ , ਸੁੱਕੇ ਫਲ , ਚੀਨੀ , ਦਾਲਾਂ , ਕਾਫੀ ਤੇ ਤੇਲ ਆਦਿ ਆਉਂਦੇ ਹਨ ।
ਭਾਰਤ ਦੇ ਜੈਵਿਕ ਉਤਪਾਦਾਂ ਦੀ ਬਰਾਮਦ ਅਮਰੀਕਾ ਯੂਰਪੀ ਯੂਨੀਅਨ , ਕਨੇਡਾ , ਬਰਤਾਨੀਆ , ਆਸਟ੍ਰੇਲੀਆ , ਸਵਿਟਜ਼ਰਲੈਂਡ , ਇਜ਼ਰਾਈਲ , ਦੱਖਣੀ ਕੋਰੀਆ ਸਮੇਤ 58 ਦੇਸ਼ਾਂ ਨੂੰ ਕੀਤੀ ਗਈ ।
ਐਪੀਡਾ (ਏ ਪੀ ਈ ਡੀ ਏ) ਦੇ ਚੇਅਰਮੈਨ ਡਾਕਟਰ ਐੱਮ ਅੰਗਾਮੁੱਥੂ ਨੇ ਦੱਸਿਆ ਕਿ ਵਿਦੇਸ਼ੀ ਬਜ਼ਾਰ ਵਿੱਚ ਭਾਰਤੀ ਜੈਵਿਕ ਉਤਪਾਦ ਵਧੇਰੇ ਪੌਸ਼ਟਿਕ ਹਨ ਅਤੇ ਸਿਹਤ ਲਈ ਜ਼ਰੂਰੀ ਉਤਪਾਦਾਂ ਦੀ ਵਧੇਰੇ ਮੰਗ ਹੋ ਰਹੀ ਹੈ ।
ਜੈਵਿਕ ਉਤਪਾਦ ਇਸ ਸਮੇਂ ਭਾਰਤ ਤੋਂ ਨਾ ਕੇਵਲ ਬਰਾਮਦ ਕੀਤੇ ਜਾਂਦੇ ਹਨ ਬਲਕਿ ਉਹ ਜੈਵਿਕ ਉਤਪਾਦਨ ਲਈ ਰਾਸ਼ਟਰੀ ਪ੍ਰੋਗਰਾਮ , (ਐੱਨ ਪੀ ਓ ਪੀ) ਦੀਆਂ ਜ਼ਰੂਰਤਾਂ ਦੇ ਅਨੁਸਾਰ ਉਤਪਾਦਨ , ਪ੍ਰੋਸੈਸਿੰਗ ਤੇ ਪੈਕ ਤੇ ਲੇਬਲ ਕੀਤੇ ਜਾਂਦੇ ਹਨ । ਐੱਨ ਪੀ ਓ ਪੀ ਨੂੰ ਐਪੀਡਾ ਨੇ 2001 ਵਿੱਚ ਆਪਣੀ ਹੋਂਦ ਵਿੱਚ ਆਉਣ ਤੇ ਲਾਗੂ ਕੀਤਾ ਹੈ ਅਤੇ ਇਸ ਨੂੰ ਇਵੇਂ ਹੀ ਵਿਦੇਸ਼ੀ ਵਪਾਰ (ਵਿਕਾਸ ਤੇ ਨਿਯਮਾਂ) ਐਕਟ 1992 ਦੇ ਤਹਿਤ ਨੋਟੀਫਾਈ ਕੀਤਾ ਗਿਆ ਹੈ ।
ਐੱਨ ਈ ਓ ਪੀ ਪ੍ਰਮਾਣ ਪੱਤਰ ਨੂੰ ਯੂਰਪੀਅਨ ਯੂਨੀਅਨ ਅਤੇ ਸਵਿਟਜ਼ਰਲੈਂਡ ਦੁਆਰਾ ਮਾਣਤਾ ਦਿੱਤੀ ਗਈ ਹੈ , ਜੋ ਭਾਰਤ ਨੂੰ ਬਿਨਾਂ ਪ੍ਰਕਿਰਿਆ ਦੇ ਪੌਦੇ ਉਤਪਾਦਾਂ ਨੂੰ ਬਿਨਾਂ ਕਿਸੇ ਵਾਧੂ ਪ੍ਰਮਾਣਿਕਤਾਕਰਨ ਦੀ ਲੋੜ ਦੇ ਇਹਨਾਂ ਦੇਸ਼ਾਂ ਨੂੰ ਬਰਾਮਦ ਕਰਨ ਦੇ ਯੋਗ ਬਣਾਉਂਦਾ ਹੈ । ਯੂਰਪੀਅਨ ਯੂਨੀਅਨ ਦੇ ਨਾਲ ਬਰਾਬਰਤਾ , ਬ੍ਰੈਕਸਿੱਟ ਦੇ ਬਾਅਦ ਦੇ ਪੜਾਅ ਵਿੱਚ ਵੀ ਬਰਤਾਨੀਆ ਵਿੱਚ ਭਾਰਤੀ ਜੈਵਿਕ ਉਤਪਾਦਾਂ ਦੀ ਬਰਾਮਦ ਦੀ ਸਹੂਲਤ ਦਿੱਤੀ ਗਈ ਹੈ ।
ਪ੍ਰਮੁੱਖ ਬਰਾਮਦ ਕਰਨ ਵਾਲੇ ਦੇਸ਼ਾਂ ਵਿਚਾਲੇ ਵਪਾਰ ਦੀ ਸਹੂਲਤ ਲਈ ਤਾਇਵਾਨ , ਕੋਰੀਆ , ਜਾਪਾਨ , ਆਸਟ੍ਰੇਲੀਆ , ਯੂ ਏ ਈ , ਨਿਊਜ਼ੀਲੈਂਡ ਨਾਲ ਭਾਰਤ ਤੋਂ ਜੈਵਿਕ ਉਤਪਾਦਾਂ ਦੀ ਬਰਾਮਦ ਲਈ ਆਪਸੀ ਮਾਣਤਾ ਸਮਝੌਤੇ ਕਰਨ ਲਈ ਗੱਲਬਾਤ ਜਾਰੀ ਹੈ ।
ਐੱਨ ਈ ਓ ਪੀ ਨੂੰ ਸਵਦੇਸ਼ੀ ਬਜ਼ਾਰ ਵਿੱਚ ਜੈਵਿਕ ਉਤਪਾਦਾਂ ਦੇ ਵਪਾਰ ਲਈ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ ਐੱਸ ਐੱਸ ਏ ਆਈ) ਵੱਲੋਂ ਵੀ ਮਾਣਤਾ ਪ੍ਰਾਪਤ ਹੈ । ਐੱਨ ਈ ਓ ਪੀ ਨਾਲ ਦੁਵੱਲੇ ਸਮਝੌਤੇ ਤਹਿਤ ਆਉਂਦੇ ਜੈਵਿਕ ਉਤਪਾਦਾਂ ਨੂੰ ਭਾਰਤ ਵਿੱਚ ਦਰਾਮਦ ਲਈ ਮੁੜ ਪ੍ਰਮਾਣਿਤ ਕਰਨ ਦੀ ਲੋੜ ਨਹੀਂ ਹੈ ।

 

***************************

 

ਵਾਈ ਬੀ / ਐੱਸ ਐੱਸ(Release ID: 1714590) Visitor Counter : 199


Read this release in: English , Urdu , Hindi , Malayalam