ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਏਕੀਕ੍ਰਿਤ ਸੋਲਰ ਡ੍ਰਾਇਅਰ ਅਤੇ ਪਾਇਰੋਲਿਸਿਸ ਪਾਇਲਟ ਪਲਾਂਟ ਸਮਾਰਟ ਸ਼ਹਿਰਾਂ ਵਿੱਚ ਸ਼ਹਿਰੀ ਜੈਵਿਕ ਕਚਰੇ ਨੂੰ ਬਾਇਓਚਾਰ ਅਤੇ ਊਰਜਾ ਵਿੱਚ ਬਦਲਣ ਵਿੱਚ ਸਹਾਇਤਾ ਕਰੇਗਾ

Posted On: 27 APR 2021 7:54PM by PIB Chandigarh

ਚੇਨਈ ਵਿਖੇ ਇੱਕ ਸੋਲਰ ਡ੍ਰਾਇਅਰ ਅਤੇ ਪਾਈਰੋਲਿਸਿਸ ਪਾਇਲਟ ਪਲਾਂਟ ਜਲਦੀ ਹੀ ਸਮਾਰਟ ਸ਼ਹਿਰਾਂ ਲਈ ਸ਼ਹਿਰੀ ਜੈਵਿਕ ਰਹਿੰਦ-ਖੂੰਹਦ ਨੂੰ ਬਾਇਓਚਰ ਅਤੇ ਊਰਜਾ ਵਿੱਚ ਬਦਲਣ ਲਈ ਇੱਕ ਨਵੀਨਤਾਕਾਰੀ ਪਹੁੰਚ ਦੀ ਪੇਸ਼ਕਸ਼ ਕਰੇਗਾ।

 

 

 

 

 ਏਕੀਕ੍ਰਿਤ ਸੋਲਰ ਡ੍ਰਾਇਅਰ ਅਤੇ ਪਾਈਰੋਲਿਸਿਸ ਪਾਇਲਟ ਦਾ ਨੀਂਹ ਪੱਥਰ ਡਾ. ਕੇ ਜੇ ਸ਼੍ਰੀਰਾਮ, ਡਾਇਰੈਕਟਰ, ਸੀਐੱਸਆਈਆਰ- ਕੇਂਦਰੀ ਚਮੜਾ ਖੋਜ ਸੰਸਥਾ (ਸੀਐੱਲਆਰਆਈ), ਚੇਨਈ ਦੁਆਰਾ ਰੱਖਿਆ ਗਿਆ।

 

 ਏਕੀਕ੍ਰਿਤ ਸੋਲਰ ਡ੍ਰਾਇਅਰ ਅਤੇ ਪਾਇਰੋਲਿਸਸ ਪਾਇਲਟ ਦਾ ਨੀਂਹ ਪੱਥਰ 23 ਅਪ੍ਰੈਲ 2021 ਨੂੰ ਸੀਐੱਲਆਰਆਈ ਦੇ 74ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਡਾ. ਕੇ ਜੇ ਸ਼੍ਰੀਰਾਮ, ਡਾਇਰੈਕਟਰ,  ਸੀਐੱਸਆਈਆਰ- ਕੇਂਦਰੀ ਚਮੜਾ ਰਿਸਰਚ ਇੰਸਟੀਚਿਊਟ (ਸੀਐੱਲਆਰਆਈ), ਚੇਨਈ ਦੁਆਰਾ ਰੱਖਿਆ ਗਿਆ।

 

 ਇਹ ਪਾਇਲਟ ਪ੍ਰੋਜੈਕਟ ਸਮਾਰਟ ਸ਼ਹਿਰਾਂ ਵਿੱਚ ਸ਼ਹਿਰੀ ਜੈਵਿਕ ਰਹਿੰਦ-ਖੂੰਹਦ ਨੂੰ ਬਾਇਓਚਰ ਅਤੇ ਊਰਜਾ ਵਿੱਚ ਬਦਲਣ ਲਈ ਸ਼ੁਰੂ ਕੀਤੇ ਗਏ ਇੰਡੋ-ਜਰਮਨ ਪ੍ਰੋਜੈਕਟ ‘ ਪਾਇਰਾਸੋਲ’ ਦਾ ਹਿੱਸਾ ਹੈ। ਇਸ ਨੂੰ ਇੰਡੋ-ਜਰਮਨ ਸਾਇੰਸ ਐਂਡ ਟੈਕਨੋਲੋਜੀ ਸੈਂਟਰ ਦੁਆਰਾ ਸੀਐੱਸਆਈਆਰ-ਸੀਐੱਲਆਰਆਈ ਨੂੰ ਪ੍ਰਦਾਨ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੇ ਫਲਸਰੂਪ ਊਰਜਾ ਰਿਕਵਰੀ, ਕਾਰਬਨ ਸੀਕੁਏਸ਼ਨ ਅਤੇ ਵਾਤਾਵਰਣ ਵਿੱਚ ਸੁਧਾਰ ਨਾਲ ਜੁੜੇ ਬਹੁਤ ਕੀਮਤੀ ਬਾਇਓਚਾਰ ਵਿੱਚ ਭਾਰਤੀ ਸਮਾਰਟ ਸ਼ਹਿਰਾਂ ਦੇ ਫਿਬਰੋਸ ਆਰਗੈਨਿਕ ਵੇਸਟ (ਐੱਫਓਡਬਲਯੂ) ਅਤੇ ਸੀਵਰੇਜ ਸਲੱਜ (ਐੱਸਐੱਸ) ਦੀ ਸੰਯੁਕਤ ਪ੍ਰੋਸੈਸਿੰਗ ਲਈ ਤਕਨਾਲੋਜੀ ਦੇ ਵਿਕਾਸ ਨੂੰ ਉਤਸ਼ਾਹ ਮਿਲੇਗਾ।

 

 ਇੰਡੋ-ਜਰਮਨ ਸਾਇੰਸ ਐਂਡ ਟੈਕਨੋਲੋਜੀ ਸੈਂਟਰ (ਆਈਜੀਐੱਸਟੀਸੀ) ਦੀ ਸਥਾਪਨਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਅਤੇ ਜਰਮਨ ਸਰਕਾਰ ਦੇ ਸਿੱਖਿਆ ਅਤੇ ਖੋਜ ਬਾਰੇ ਸੰਘੀ ਮੰਤਰਾਲੇ (BMBF) ਦੁਆਰਾ, ਉਦਯੋਗ ਦੀ ਭਾਗੀਦਾਰੀ, ਅਪਲਾਈਡ ਰਿਸਰਚ ਅਤੇ ਤਕਨਾਲੋਜੀ ਦੇ ਵਿਕਾਸ 'ਤੇ ਜ਼ੋਰ ਦਿੰਦਿਆਂ ਇੰਡੋ-ਜਰਮਨ ਆਰਐਂਡਡੀ ਨੈੱਟਵਰਕਿੰਗ ਦੀ ਸਹੂਲਤ ਲਈ ਕੀਤੀ ਗਈ ਸੀ। 

 

 ਆਈਜੀਐੱਸਟੀਸੀ ਨੇ ਆਪਣੇ ਫਲੈਗਸ਼ਿਪ ਪ੍ਰੋਗਰਾਮ ‘2+2 ਪ੍ਰੋਜੈਕਟਸ’ ਜ਼ਰੀਏ, ਭਾਰਤ ਅਤੇ ਜਰਮਨੀ ਤੋਂ ਖੋਜ ਅਤੇ ਅਕਾਦਮਿਕ ਸੰਸਥਾਵਾਂ ਅਤੇ ਜਨਤਕ / ਨਿਜੀ ਉਦਯੋਗਾਂ ਦੀ ਤਾਕਤ ਦਾ ਤਾਲਮੇਲ ਕਰਕੇ ਨਵੀਨਤਾ ਕੇਂਦਰਿਤ ਆਰਐਂਡਡੀ ਪ੍ਰੋਜੈਕਟਾਂ ਨੂੰ ਉਤਪ੍ਰੇਰਕ ਕੀਤਾ ਹੈ।

 

Image


 

ਉਦਘਾਟਨ ਸਮਾਰੋਹ ਵਿੱਚ ਸੀਐੱਸਆਈਆਰ-ਸੀਐੱਲਆਰਆਈ, ਚੇਨਈ ਦੀਆਂ ਟੀਮਾਂ

 

 

 ਇਸ ਪ੍ਰੋਗਰਾਮ ਤਹਿਤ, ‘ਪਾਇਰਾਸੋਲ: ਸਮਾਰਟ ਸਿਟੀਜ਼ ਇੰਟੀਗ੍ਰੇਟਿਡ ਊਰਜਾ ਸਪਲਾਈ, ਕਾਰਬਨ ਸੀਕੁਏਸ਼ਨ ਅਤੇ ਸ਼ਹਿਰੀ ਜੈਵਿਕ ਕਚਰੇ ਦੀ ਸੰਯੁਕਤ ਸੋਲਰ ਸਲੱਜ ਸੁਕਾਉਣ ਅਤੇ ਪਾਈਰੋਲਿਸਿਸ ਜ਼ਰੀਏ ਟ੍ਰੀਟਮੈਂਟ’ ਦੇ ਸਿਰਲੇਖ ਵਾਲੇ ਪ੍ਰੋਜੈਕਟ ਨੂੰ ਆਈਜੀਐੱਸਟੀਸੀ ਦੁਆਰਾ ਸੀਐੱਸਆਈਆਰ-ਸੀਐੱਲਆਰਆਈ, ਚੇਨਈ;  ਰੈਂਕੀ ਐਨਵੀਰੋ ਇੰਜੀਨੀਅਰਜ਼, ਚੇਨਈ;  ਲੀਬਨੀਜ਼ ਯੂਨੀਵਰਸੀਟੈਟ, ਹੈਨੋਵਰ ਅਤੇ ਬਾਇਓਮੈਕਨ ਜੀਐੱਮਬੀਐੱਚ, ਰੇਹਬਰਗ ਨੂੰ ਦਿੱਤਾ ਗਿਆ ਸੀ।

 

 ਇਹ ਪ੍ਰੋਜੈਕਟ ਭਾਰਤੀ ਸਮਾਰਟ ਸ਼ਹਿਰਾਂ ਦੇ ਨਾਲ ਨਾਲ ਹੋਰ ਸ਼ਹਿਰੀ ਕੇਂਦਰਾਂ ਵਿੱਚ ਇੱਕ ਏਕੀਕ੍ਰਿਤ ਅਤੇ ਇੰਟਰਐਕਟਿਵ ਪਹੁੰਚ ਨਾਲ ਸ਼ਹਿਰੀ ਕਚਰੇ ਨੂੰ ਇਕੱਤਰ ਕਰਨ, ਟ੍ਰੀਟਮੈਂਟ ਕਰਨ ਅਤੇ ਨਿਪਟਾਰੇ ਦੇ ਪ੍ਰਬੰਧਨ ਅਤੇ ਆਯੋਜਨ ‘ਤੇ ਕੇਂਦਰਤ ਹੈ। ਇਸ ਪਾਇਰਾਸੋਲ ਪ੍ਰੋਜੈਕਟ ਦੇ ਜ਼ਰੀਏ, ਸ਼ਹਿਰੀ ਜੈਵਿਕ ਰਹਿੰਦ-ਖੂੰਹਦ ਲਈ ਸਧਾਰਣ ਅਤੇ ਮਜ਼ਬੂਤ ਪ੍ਰੋਸੈਸਿੰਗ ਟੈਕਨੋਲੋਜੀ ਨੂੰ ਇੱਕ ਸਹਿਯੋਗੀ ਢੰਗ ਨਾਲ ਜੋੜਿਆ ਜਾਵੇਗਾ ਅਤੇ ਅੱਗੇ ਤੋਂ ਸਵੱਛਤਾ ਅਤੇ ਭਲਾਈ ਨੂੰ ਸੁਧਾਰਨ, ਮੁੜ ਪੈਦਾ ਕਰਨ ਯੋਗ ਊਰਜਾ ਦੀ ਸਪਲਾਈ, ਜੈਵਿਕ ਕਚਰੇ ਨੂੰ ਉਤਪਾਦਾਂ ਵਿੱਚ ਤਬਦੀਲ ਕਰਨ ਅਤੇ ਇੱਕ ਨਵੀਨਤਮ ਉੱਚ ਦਕਸ਼ਤਾ ਵਾਲੇ ਸਿੰਗਲ-ਚੈਂਬਰ ਪਾਈਰੋਲਿਸਿਸ ਦੁਆਰਾ ਸੌਰ ਕੁਦਰਤੀ ਚਿਮਨੀ ਪ੍ਰਭਾਵ ਦੀ ਵਰਤੋਂ ਕਰਦਿਆਂ ਜੈਵਿਕ ਕਚਰੇ ਨੂੰ ਸੁਕਾਉਣ ਦੀ ਪ੍ਰਣਾਲੀ ਦੁਆਰਾ ਸਮਾਰਟ ਸ਼ਹਿਰਾਂ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਲਈ ਹੋਰ ਵਿਕਸਤ ਕੀਤਾ ਜਾਵੇਗਾ।


 

***********


 

ਆਰਪੀ / (ਡੀਐੱਸਟੀ ਮੀਡੀਆ ਸੈੱਲ)

 



(Release ID: 1714477) Visitor Counter : 166


Read this release in: English , Urdu , Hindi