ਕਬਾਇਲੀ ਮਾਮਲੇ ਮੰਤਰਾਲਾ

ਵਨ ਧਨ ਵਿਕਾਸ ਯੋਜਨਾ ਨਾਲ ਕਬਾਇਲੀ ਉੱਦਮਿਤਾ ਨੂੰ ਵਿਆਪਕ ਪੱਧਰ ‘ਤੇ ਪ੍ਰੋਤਸਾਹਨ ਅਤੇ ਮਦਦ ਮਿਲ ਰਹੀ ਹੈ


ਉੱਤਰ ਪੂਰਬ ਰਾਜਾਂ ਦੇ ਵਨ ਧਨ ਉਤਪਾਦਾਂ ਨੂੰ ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੇਚੇ ਜਾਣ ਲਈ ਛੇਤੀ ਹੀ ਇੱਕ ਵੱਡਾ ਅਭਿਯਾਨ ਸ਼ੁਰੂ ਕੀਤਾ ਜਾਵੇਗਾ: ਐੱਮਡੀ ਟ੍ਰਾਇਫੇਡ, ਸ਼੍ਰੀ ਪ੍ਰਵੀਰ ਕ੍ਰਿਸ਼ਣ

Posted On: 22 APR 2021 5:53PM by PIB Chandigarh

ਵਨ ਧਨ ਵਿਕਾਸ ਯੋਜਨਾ ਨਾਲ ਕਬਾਇਲੀ ਉੱਦਮੀਆਂ ਨੂੰ ਵੱਡੇ ਪੈਮਾਨੇ ‘ਤੇ ਪ੍ਰੋਤਸਾਹਨ ਅਤੇ ਮਦਦ ਮਿਲ ਰਹੀ ਹੈ। 18 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 33,360 ਵਨ ਧਨ ਵਿਕਾਸ ਕੇਂਦਰ ਖੋਲ੍ਹੇ ਗਏ ਹਨ। ਟ੍ਰਾਇਫੇਡ ਨੇ 31 ਮਾਰਚ 2021 ਤੱਕ 300 ਵਾਨਿਕੀ ਖੇਤਰਾਂ ਵਿੱਚ ਹਰੇਕ ਵਿੱਚ 2,224 ਵਨ ਧਨ ਵਿਕਾਸ ਕੇਂਦਰਾਂ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ। ਵਨ ਧਨ ਵਿਕਾਸ ਕੇਂਦਰਾਂ ਦੀ ਸਥਾਪਨਾ, ਐੱਮਐੱਫਪੀ ਪ੍ਰੋਗਰਾਮ ਲਈ ਐੱਮਐੱਸਪੀ ਅਤੇ ਹੈਂਡਲੂਮ ਜਾਂ ਹਸਤਸ਼ਿਲਪ ਉਤਪਾਦਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਟ੍ਰਾਇਫੇਡ ਦੁਆਰਾ ਕੀਤੇ ਜਾ ਰਹੇ ਯਤਨਾਂ ਵਿੱਚ ਹੁਣ ਤੱਕ ਦੀ ਤਰੱਕੀ  ਦੇ ਸੰਬੰਧ ਵਿੱਚ ਅੱਜ ਇੱਕ ਵਰਚੁਅਲ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਟ੍ਰਾਇਫੇਡ ਦੇ ਮਹਾਨਿਦੇਸ਼ਕ ਸ਼੍ਰੀ ਪ੍ਰਵੀਰ ਕ੍ਰਿਸ਼ਣਾ ਨੇ ਇਹ ਗੱਲਾਂ ਕਹੀਆਂ।

ਉਨ੍ਹਾਂ ਨੇ ਦੱਸਿਆ ਕਿ ਰਾਜਾਂ ਦੀ ਚਿੰਨ੍ਹਤ ਏਜੰਸੀਆਂ ਅਤੇ ਲਾਗੂਕਰਨ ਏਜੰਸੀਆਂ ਦੀ ਸਹਾਇਤਾ ਨਾਲ ਇਸ ਨੂੰ ਲਾਗੂ ਕਰਨ ਅਤੇ ਅਪਨਾਏ ਜਾਣ ਦੇ ਸੰਦਰਭ ਵਿੱਚ ਬੀਤੇ 18 ਮਹੀਨਿਆਂ ਵਿੱਚ ਜ਼ਬਰਦਸਤ ਸਫਲਤਾ ਮਿਲੀ ਹੈ। ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਇਸ ਯੋਜਨਾ ਦੀ ਸਫਲਤਾ ਦੀਆਂ ਕਹਾਣੀਆਂ ਸਾਹਮਣੇ ਆਈਆਂ ਹਨ।

ਵਨ ਧਨ ਵਿਕਾਸ ਕੇਂਦਰ ਦੇ ਡਰਾਫਟ ਦੇ ਸੰਬੰਧ ਵਿੱਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰੇਕ ਵਨ ਧਨ ਵਿਕਾਸ ਕੇਂਦਰ ਵਿੱਚ 20 ਕਬਾਇਲੀ ਮੈਂਬਰ ਹੁੰਦੇ ਹਨ ਅਤੇ 15 ਅਜਿਹੇ ਕੇਂਦਰਾਂ ਨੂੰ ਮਿਲਕੇ ਵਨ ਧਨ ਵਿਕਾਸ ਕੇਂਦਰ ਦਾ ਇੱਕ ਕਲਸਟਰ ਬਣਦਾ ਹੈ। ਵਨ ਧਨ ਵਿਕਾਸ ਕੇਂਦਰਾਂ  ਦੇ ਇਹ ਕਲਸਟਰਸ 23 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵਨ ਖੇਤਰਾਂ ਵਿੱਚ ਰਹਿਣ ਵਾਲੇ ਲਗਭਗ 6,67,000 ਕਬਾਇਲੀ ਲੋਕਾਂ ਨੂੰ ਵੱਡੇ ਪੈਮਾਨੇ ‘ਤੇ ਆਜੀਵਿਕਾ ਦੇ ਮੌਕੇ,  ਉਨ੍ਹਾਂ ਨੂੰ ਬਜ਼ਾਰ ਨਾਲ ਜੁੜਣ  ਦੇ ਨਾਲ - ਨਾਲ ਉੱਦਮਤਾ ਦੇ ਮੌਕੇ ਉਪਲੱਬਧ ਕਰਾਉਣਗੇ। ਵਨ ਧਨ ਵਿਕਾਸ ਯੋਜਨਾ ਨਾਲ ਹੁਣ ਤੱਕ ਘੱਟ ਤੋਂ ਘੱਟ 50,00,000 ਲੋਕਾਂ ਨੂੰ ਲਾਭ ਹੋਇਆ ਹੈ। ਮਿਥੇ ਹੋਏ 50,000 ਵਨ ਧਨ ਵਿਕਾਸ ਕੇਂਦਰਾਂ ਵਿੱਚੋਂ ਬਚੇ ਹੋਏ 16, 640 ਵਨ ਧਨ ਵਿਕਾਸ ਕੇਂਦਰਾਂ ਨੂੰ ਟ੍ਰਾਇਫੇਡ ਦੀ ‘ਸੰਕਲਪ ਸੇ ਸਿੱਧੀ’ ਪਹਿਲ ਦੇ ਅਨੁਸਾਰ ਰਾਜਾਂ ਦੀਆਂ ਲਾਗੂਕਰਨ ਏਜੰਸੀਆਂ ਅਤੇ ਚਿੰਨ੍ਹਤ ਪ੍ਰਮੁੱਖ ਏਜੰਸੀਆਂ  ਦੇ ਨਾਲ ਲਗਭਗ 600 ਵਨ ਧਨ ਵਿਕਾਸ ਕੇਂਦਰ ਕਲਸਟਰਸ ਵਿੱਚ ਸ਼ਾਮਿਲ ਕੀਤਾ ਜਾਵੇਗਾ, ਜਿਨ੍ਹਾਂ ਦੇ ਸੰਬੰਧ ਵਿੱਚ ਮਨਜ਼ੂਰੀ ਅਗਲੇ 3 ਮਹੀਨਿਆਂ ਵਿੱਚ ਮਿਲ ਜਾਣ ਦੀ ਸੰਭਾਵਨਾ ਹੈ ।

ਵਨ ਧਨ ਕਬਾਇਲੀ ਉੱਦਮਤਾ ਪ੍ਰੋਗਰਾਮ  ਦੇ ਸੰਬੰਧ ਵਿੱਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਬਾਇਲੀ ਕਾਰਜ ਮੰਤਰਾਲਾ ਦੇ ਅਨੁਸਾਰ ਟ੍ਰਾਇਫੇਡ ਕਬਾਇਲੀ ਲੋਕਾਂ ਲਈ ਰੋਜਗਾਰ ਸਿਰਜਣ ਕਰਨ ਅਤੇ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ਦਾ ਲਾਗੂਕਰਨ ਕਰ ਰਿਹਾ ਹੈ ਜਿਸ ਵਿੱਚ ਵਨ ਧਨ ਕਬਾਇਲੀ ਉੱਦਮਤਾ ਇੱਕ ਮਹੱਤਵਪੂਰਣ ਕੋਸ਼ਿਸ਼ ਹੈ,  ਜਿਸ ਦੇ ਅਨੁਸਾਰ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦਾ ਨਾਮ ਹੈ ਮੈਕੇਨਿਜ਼ਮ ਫਾਰ ਮਾਰਕਿਟਿੰਗ ਆਵ੍ ਮਾਇਨਰ ਫੋਰੇਸਟ ਪ੍ਰੋਡਿਊਸ (ਐੱਮਐੱਫਪੀ) ਯਾਨੀ ਲਘੂ ਵਨ ਉਤਪਾਦਾਂ ਦੇ ਮਾਰਕਿਟਿੰਗ ਦਾ ਇੱਕ ਤੰਤਰ।  ਇਸ ਨੂੰ ਐੱਮਐੱਫ਼ਪੀ ਯੋਜਨਾ ਲਈ ਵੈਲਿਊ ਚੇਨ  ਦੇ ਵਿਕਾਸ ਅਤੇ ਹੇਠਲਾ ਸਮਰਥਨ ਮੁੱਲ ਦੇ ਮਾਧਿਅਮ ਰਾਹੀਂ ਸ਼ੁਰੂ ਕੀਤਾ ਗਿਆ ਹੈ।  ਵਨ ਧਨ ਕਬਾਇਲੀ ਉੱਦਮਤਾ ਵੀ ਇਸ  ਦੇ ਸਮਾਨ ਇੱਕ ਵਿਸ਼ੇਸ਼ ਯੋਜਨਾ ਹੈ ਜਿਸ ਨੂੰ ਵੈਲਿਊ ਐਡਿਡ ਅਤੇ ਵਨ ਧਨ ਕੇਂਦਰ ਦੀ ਸਥਾਪਨਾ ਦੁਆਰਾ ਛੋਟੇ-ਛੋਟੇ ਵਨ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਉਨ੍ਹਾਂ ਦੇ  ਮਾਰਕਿਟਿੰਗ ਦੀ ਸੁਵਿਧਾ ਕਬਾਇਲੀ ਲੋਕਾਂ ਲਈ ਉਪਲੱਬਧ ਕਰਾਈ ਜਾਂਦੀ ਹੈ ਤਾਂਕਿ ਵਨਾਂ ਵਿੱਚ ਰਹਿਣ ਵਾਲੀ ਆਬਾਦੀ ਦੀ ਆਜੀਵਿਕਾ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਹੋ ਸਕੇ।

ਸ਼੍ਰੀ ਕ੍ਰਿਸ਼ਣਾ ਨੇ ਇਸ ਮੌਕੇ ‘ਤੇ ਐਲਾਨ ਕੀਤਾ ਕਿ ਕਬਾਇਲੀ ਮਾਮਲਿਆਂ ਨਾਲ ਜੁੜੀਆਂ ਸਾਰੀਆਂ ਯੋਜਨਾਵਾਂ ਅਤੇ ਪਹਿਲਾਂ ਨੂੰ ਛੇਤੀ ਹੀ ਇੱਕ ਨਵੀਂ ਯੋਜਨਾ ਦੇ ਅਨੁਸਾਰ ਲਿਆਂਦਾ ਜਾਵੇਗਾ ਜਿਸ ਦਾ ਨਾਮ ਹੋਵੇਗਾ “ਕਬਾਇਲੀ ਕਲਿਆਣ ਯੋਜਨਾ”।

ਉਨ੍ਹਾਂ ਨੇ ਦੱਸਿਆ ਕਿ ਵਨ ਧਨ ਵਿਕਾਸ ਕੇਂਦਰਾਂ ਦੀ ਸਥਾਪਨਾ  ਦੇ ਨਾਲ ਉੱਤਰ ਪੂਰਵੀ ਖੇਤਰ 80%  ਸਮਰੱਥਾ ਅਤੇ ਸਰਗਰਮੀ ਨਾਲ ਇਸ ਯੋਜਨਾ ਵਿੱਚ ਸਭ ਤੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਮਹਾਰਾਸ਼ਟਰ,  ਤਮਿਲਨਾਡੂ , ਆਂਧਰਾ ਪ੍ਰਦੇਸ਼ ਵੀ ਅਜਿਹੇ ਰਾਜ ਹਨ ਜਿੱਥੇ ਇਸ ਯੋਜਨਾ ਨੂੰ ਅਪਣਾਇਆ ਗਿਆ ਅਤੇ ਇਸ ਦੇ ਨਤੀਜੇ ਬੇਹੱਦ ਉਤਸਾਹਜਨਕ ਹਨ ।  ਸਾਰੇ ਰਾਜਾਂ ਵਿੱਚ ਮਣੀਪੁਰ ਅਜਿਹਾ ਚੈਂਪੀਅਨ ਰਾਜ ਬਣ ਕੇ ਉੱਭਰਿਆ ਹੈ ਜਿੱਥੇ ਵਨ ਧਨ ਪ੍ਰੋਗਰਾਮ ਸਥਾਨਿਕ ਕਬਾਇਲੀ ਲੋਕਾਂ ਲਈ ਰੋਜ਼ਗਾਰ ਦਾ ਇੱਕ ਵੱਡਾ ਸਰੋਤ ਬਣਿਆ।  ਉਨ੍ਹਾਂ ਨੇ ਦੱਸਿਆ ਕਿ ਅਕਤੂਬਰ 2019 ਵਿੱਚ ਜਦੋਂ ਤੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਉਦੋਂ ਤੋਂ ਹੁਣ ਤੱਕ ਰਾਜ ਵਿੱਚ 100 ਵਨ ਧਨ ਵਿਕਾਸ ਕੇਂਦਰ ਕਲਸਟਰਸ ਸਥਾਪਤ ਕੀਤੇ ਗਏ ਜਿਨ੍ਹਾਂ ਵਿਚੋਂ 77 ਵਰਤਮਾਨ ਵਿੱਚ ਸੰਚਾਲਿਤ ਹਨ । 

ਇਨ੍ਹਾਂ ਵਨ ਧਨ ਵਿਕਾਸ ਕਲਸਟਰਸ ਦੇ ਤਹਿਤ 1500 ਵਨ ਧਨ ਵਿਕਾਸ ਕੇਂਦਰ ਆਉਂਦੇ ਹਨ,  ਜੋ 30,000 ਜਨਜਾਤੀ ਨਵੇ ਉੱਦਮੀਆਂ ਨੂੰ ਲਾਭ ਦੇ ਰਹੇ ਹਨ ।  ਇਹ ਨਵੇਂ ਉੱਦਮ ਲਘੂ ਵਨ ਉਤਪਾਦਕਾਂ ਤੋਂ ਉਨ੍ਹਾਂ  ਦੇ  ਉਤਪਾਦ ਲੈ ਕੇ ਉਨ੍ਹਾਂ  ਦੇ  ਪ੍ਰੋਸੈੱਸਿੰਗ,  ਪੈਕੇਜਿੰਗ ਅਤੇ ਮਾਰਕਿਟਿੰਗ ਦੀ ਪ੍ਰਕਿਰਿਆ ਵਿੱਚ ਲੱਗੇ ਹਨ। ਇਸ ਯੋਜਨਾ ਦੀ ਇੱਕ ਚੰਗੀ ਗੱਲ ਇਹ ਹੈ ਕਿ ਇਸ ਨੂੰ ਵੱਡੇ ਪੈਮਾਨੇ ‘ਤੇ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਦੇਸ਼  ਦੇ ਹੋਰ ਭਾਗਾਂ ਵਿੱਚ ਇੱਕ ਮਾਡਲ ਦੇ ਰੂਪ ਵਿੱਚ ਸੰਚਾਲਿਤ ਕੀਤਾ ਜਾ ਸਕਦਾ ਹੈ।  ਸ਼੍ਰੀ ਪ੍ਰਵੀਰ ਕ੍ਰਿਸ਼ਣਾ ਨੇ ਇਸ ਮੌਕੇ ‘ਤੇ ਕਿਹਾ ਕਿ ਉੱਤਰ ਪੂਰਬੀ ਖੇਤਰਾਂ  ਦੇ ਵਨ ਉਤਪਾਦਾਂ  ਦੇ ਘਰੇਲੂ ਅਤੇ ਵਿਸ਼ਵ ਦੇ ਬਜ਼ਾਰਾਂ ਵਿੱਚ ਮਾਰਕਿਟਿੰਗ ਲਈ ਜਲਦੀ ਹੀ 150 ਕਰੋੜ ਰੁਪਏ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ।

ਉਨ੍ਹਾਂ ਨੇ ਕਿਹਾ ਕਿ ਇਸ ਅਭਿਯਾਨ ਦੀ ਸਭ ਤੋਂ ਵਧੀਆ ਖੂਬੀ ਇਹ ਹੈ ਕਿ ਇਸ ਨੇ ਵਨਾਂ ਨੂੰ ਬਜ਼ਾਰ ਉਪਲੱਬਧ ਕਰਵਾਇਆ ਹੈ। ਅਨੇਕ ਕਬਾਇਲੀ ਉੱਦਮ ਬਜ਼ਾਰ ਨਾਲ ਜੁੜ ਗਏ ਹਨ।  ਇਸ ਦੇ ਤਹਿਤ ਫਰੂਟ ਕੈਂਡੀ (ਆਂਵਲਾ, ਅਨਾਨਾਸ,  ਜੰਗਲੀ ਸੇਬ,  ਅਦਰਕ, ਅੰਜੀਰ, ਇਮਲੀ); ਜੈਮ  (ਅਨਾਨਾਸ, ਆਂਵਲਾ, ਆਲੂ ਬੁਖਾਰਾ),  ਜੂਸ  (ਅਨਾਨਾਸ,  ਆਂਵਲਾ,  ਜੰਗਲੀ ਸੇਬ, ਆਲੂ ਬੁਖਾਰਾ, ਲੇਟਕੂ);  ਮਸਾਲੇ (ਦਾਲਚੀਨੀ,  ਹਲਦੀ,  ਅਦਰਕ );  ਅਚਾਰ  (ਬਾਂਸ,  ਕਿੰਗ ਚਿਲੀ) ; ਪ੍ਰੋਸਸੈਡ ਗਿਲੋਏ ਆਦਿ ਵਨ ਉਤਪਾਦਾਂ ਨੂੰ ਪ੍ਰੋਸੈਸਿੰਗ ਅਤੇ ਉਨ੍ਹਾਂ ਦੀ ਪੈਕਿੰਗ ਕਰ ਉਨ੍ਹਾਂ ਨੂੰ ਬਜ਼ਾਰਾਂ ਤੱਕ ਪਹੁੰਚਾਇਆ ਜਾਂਦਾ ਹੈ। 

ਨਾਲ ਹੀ ਅਜਿਹੇ ਉਤਪਾਦਾਂ ਨੂੰ TribesIndia.com ਦੇ ਔਨਲਾਇਨ ਮੰਚ ਅਤੇ ਟ੍ਰਾਇਬਸ ਇੰਡੀਆ ਦੇ ਮਾਰਕਿਟਿੰਗ ਕੇਂਦਰਾਂ ਦੁਆਰਾ ਵੀ ਵੇਚਿਆ ਜਾਂਦਾ ਹੈ। ਵਨ ਧਨ ਪ੍ਰੋਗਰਾਮ ਦੀ ਸਫਲਤਾ ਨਾਲ ਰਾਜ ਸਰਕਾਰਾਂ ਵੀ ਪ੍ਰੇਰਿਤ ਹੋਈ ਅਤੇ ਉਨ੍ਹਾਂ ਨੇ ਐੱਮਐੱਫ਼ਪੀ ਲਈ ਐੱਮਐੱਸਪੀ ਲਾਗੂ ਕੀਤਾ ਜਿਸ ਦੇ ਨਾਲ ਐੱਮਐੱਫਪੀ ਦੀ 48 ਕਿਸਮਾਂ ਨੂੰ ਕਬਾਇਲੀ ਲੋਕਾਂ ਤੋਂ ਕੋਵਿਡ ਮਹਾਮਾਰੀ ਦੇ ਦੌਰ ਵਿੱਚ ਵੀ ਖਰੀਦਿਆ ਗਿਆ ਜਿਸ ਦੀ ਕੀਮਤ 2000 ਕਰੋੜ ਰੁਪਏ ਤੋਂ ਅਧਿਕ ਹੈ। ਇਹ ਪੈਸਾ ਉਨ੍ਹਾਂ ਨੂੰ 10 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਭੇਜਿਆ ਗਿਆ। ਇਹ ਪਿਛਲੇ 5 ਸਾਲਾਂ ਵਿੱਚ ਕੀਤੀ ਗਈ 128 ਕਰੋੜ ਰੁਪਏ ਦੀ ਖਰੀਦ ਤੋਂ ਬਹੁਤ ਜਿਆਦਾ ਹੈ ,  ਉਹ ਵੀ ਇੱਕ ਰਾਜ ਤੋਂ ।

ਇੱਕ ਪ੍ਰਸ਼ਨ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਟ੍ਰਾਇਫੇਡ,  ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਭਾਰਤੀ ਦੂਤਾਵਾਸਾਂ ਦੇ ਮਾਧਿਅਮ ਰਾਹੀਂ ਭਾਰਤ  ਦੇ ਵਨ ਉਤਪਾਦਾਂ ਲਈ ਵਿਦੇਸ਼ਾਂ ਵਿੱਚ ਸੁਚੱਜੇ ਢੰਗ ਨਾਲ ਵਿਕਰੀ ਦਾ ਮੰਚ ਉਪਲੱਬਧ ਕਰਾਉਣ ਲਈ ਵੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਅਨੇਕ ਭਾਰਤੀ ਹਵਾਈ ਅੱਡਿਆਂ, ਮੈਟਰੋ ਰੇਲ ਸਟੇਸ਼ਨਾਂ ਅਤੇ ਸਰਕਾਰੀ ਪਰਿਸਰਾਂ ਨੇ ਟ੍ਰਾਇਬਸ ਇੰਡੀਆ  ਦੇ ਸ਼ੋਅਰੂਮ ਖੋਲ੍ਹਣ ਲਈ ਸਸਤੇ ਦਰ ‘ਤੇ ਸਥਾਨ ਉਪਲੱਬਧ ਕਰਾਏ ਹਨ।

ਸ਼੍ਰੀ ਕ੍ਰਿਸ਼ਣ ਨੇ ਕਿਹਾ ਕਿ ਟ੍ਰਾਇਫੇਡ ਨੇ ਹੁਣ “ਸੰਕਲਪ ਸੇ ਸਿੱਧੀ” - ਵਿਲੇਜ ਐਂਡ ਡਿਜੀਟਲ ਕਨੇਕਟ ਡ੍ਰਾਇਵ ਸ਼ੁਰੂ ਕੀਤਾ ਹੈ। 1 ਅਪ੍ਰੈਲ 2021 ਤੋਂ ਸ਼ੁਰੂ ਹੋਈ ਇਸ ਮੁਹਿੰਮ ਦੇ ਅਨੁਸਾਰ 150 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਹਰੇਕ ਟੀਮ ਵਿੱਚ ਟ੍ਰਾਇਫੇਡ ਤੋਂ ਲੈ ਕੇ ਰਾਜ ਦੀ ਲਾਗੂਕਰਨ ਏਜੰਸੀ,  ਮਾਰਗਦਰਸ਼ਕ ਏਜੰਸੀ ਅਤੇ ਸਾਂਝੀਦਾਰ  ਦੇ 10 ਮੈਂਬਰ ਹੋਣਗੇ।  ਹਰੇਕ ਟੀਮਾਂ 10-10 ਪਿੰਡਾਂ ਦਾ ਦੌਰਾ ਕਰਨਗੀਆਂ ।  ਇਸ ਦੇ ਅਨੁਸਾਰ ਅਗਲੇ 100 ਦਿਨਾਂ ਵਿੱਚ ਹਰੇਕ ਖੇਤਰ ਵਿੱਚ 100 ਪਿੰਡ ਅਤੇ ਪੂਰੇ ਦੇਸ਼ ਵਿੱਚ 1500 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਇਸ ਦਾ ਮੁੱਖ ਉਦੇਸ਼ ਇਨ੍ਹਾਂ ਪਿੰਡਾਂ ਵਿੱਚ ਵਨ ਧਨ ਵਿਕਾਸ ਕੇਂਦਰਾਂ ਨੂੰ ਸਰਗਰਮ ਕੀਤਾ ਜਾਣਾ ਹੈ। ਇਸ ਦੇ ਅਨੁਸਾਰ ਵਨ ਧਨ ਇਕਾਈਆਂ ਨੂੰ ਅਗਲੇ 12 ਮਹੀਨਿਆਂ ਵਿੱਚ 200 ਕਰੋੜ ਰੁਪਏ ਦੀ ਵਿਕਰੀ ਦਾ ਟੀਚਾ ਰੱਖਿਆ ਗਿਆ ਹੈ।  ਦੌਰਾ ਕਰਨ ਵਾਲੀਆਂ ਟੀਮਾਂ ਸੰਭਾਵਿਤ ਵਨ ਧਨ ਵਿਕਾਸ ਕੇਂਦਰਾਂ ਲਈ ਸਥਾਨ ਦਾ ਵੀ ਪਹਿਚਾਣ ਕਰਨਗੀਆਂ ਅਤੇ ਉਨ੍ਹਾਂ ਨੂੰ ਟੀਆਰਆਈਐੱਫ਼ਓਓਡੀ,  ਐੱਸਐੱਫ਼ਊਆਰਟੀਆਈ ਇਕਾਈਆਂ ਨਾਲ ਵੀ ਜੋੜੇ ਜਾਣ ਲਈ ਉਨ੍ਹਾਂ ਨੂੰ ਸ਼ਾਰਟ ਲਿਸਟ ਕਰਨਗੀਆਂ ।

ਵਨ ਧਨ ਕੇਂਦਰ ਕਲਸਟਰਸ ਨੂੰ ਅਤੇ ਸੰਸਥਾਗਤ ਸਵਰੂਪ ਦੇਣ ਲਈ ਟ੍ਰਾਇਫੇਡ, ਕਬਾਇਲੀ ਕਾਰਜ ਮੰਤਰਾਲਾ ਦੇ ਅਨੁਸਾਰ ਵੱਖ-ਵੱਖ ਮੰਤਰਾਲਿਆਂ ਅਤੇ ਸੰਗਠਨਾਂ ਦੇ ਨਾਲ ਮਿਲਕੇ ਕੰਮ ਕਰ ਰਿਹਾ ਹੈ। ਵਨ ਧਨ ਵਿਕਾਸ ਕੇਂਦਰਾਂ ਅਤੇ ਇਸ ਦੇ ਕਲਸਟਰਸ ਨੂੰ ਐੱਸਐੱਫ਼ਯੂਆਰਟੀਆਈ,  ਐੱਮਐੱਸਐੱਮਈ  ਦੇ ਈਐੱਸਡੀਪੀ,  ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਫੂਡ ਪਾਰਕ ਯੋਜਨਾਵਾਂ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੀ ਐੱਨਆਰਐੱਲਐੱਮ ਯੋਜਨਾ ਨਾਲ ਜੋੜੇ ਜਾਣ ਲਈ ਐੱਮਐੱਸਐੱਮਈ, ਫੂਡ ਪ੍ਰੋਸੈਸਿੰਗ ਮੰਤਰਾਲੇ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਸਮੇਤ ਵੱਖ-ਵੱਖ ਮੰਤਰਾਲਿਆਂ  ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਟ੍ਰਾਇਫੇਡ, ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਨਾਲ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ  ਦੇ ਅਨੁਸਾਰ ਛੱਤੀਸਗੜ੍ਹ  ਦੇ ਜਗਦਲਪੁਰ ਅਤੇ ਮਹਾਰਾਸ਼ਟਰ ਦੇ ਰਾਯਗੜ ਵਿੱਚ ਟੀਆਰਆਈਐੱਫ਼ਓਓਡੀ ਦੀਆਂ ਦੋ ਯੋਜਨਾਵਾਂ ਨੂੰ ਲਾਗੂਕਰਨ  ਕਰ ਰਿਹਾ ਹੈ।  ਇਹ ਦੋਨਾਂ ਐੱਮਐੱਫ਼ਪੀ ਪ੍ਰੋਸੈਸਿੰਗ ਇਕਾਈਆਂ ਵਨ ਧਨ ਇਕਾਈਆਂ  ਦੇ ਨਾਲ ਹਬ ਅਤੇ ਸਪੋਕ ਮਾਡਲ ‘ਤੇ ਕੰਮ ਕਰਨਗੀਆਂ ਜੋ ਇਸ ਦੇ ਲਈ ਫੀਡਰ ਇਕਾਈ ਹੋਣਗੀਆਂ।  ਇਹ ਜੁੜੇ ਕਬਾਇਲੀ ਪਰਿਵਾਰਾਂ ਨੂੰ ਲਾਭ ਪਹੁੰਚਾਏਗੀ। ਟ੍ਰਾਇਫੇਡ ਮੱਧ  ਪ੍ਰਦੇਸ਼,  ਛੱਤੀਸਗੜ੍ਹ,  ਗੋਆ,  ਉੱਤਰ ਪ੍ਰਦੇਸ਼ ,  ਝਾਰਖੰਡ ਸਹਿਤ ਹੋਰ ਰਾਜਾਂ ਵਿੱਚ ਵੀ ਐੱਮਐੱਫ਼ਪੀ ਅਧਾਰਿਤ ਇਸੇ ਤਰ੍ਹਾਂ  ਦੇ ਉਦਯੋਗਿਕ ਪਾਰਕ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾ ਰਿਹਾ ਹੈ।

C:\Users\Punjabi\Desktop\image00134GN.jpg

 

*****

ਐੱਨਬੀ/ਐੱਸਕੇ/ਜੇਕੇ


(Release ID: 1713643) Visitor Counter : 187


Read this release in: English , Urdu , Hindi