ਕਬਾਇਲੀ ਮਾਮਲੇ ਮੰਤਰਾਲਾ
ਨਵੀਂ ਦਿੱਲੀ ਵਿੱਚ 4 ਨਵੇਂ ਟ੍ਰਾਇਬਸ ਇੰਡੀਆ ਵਿਕਰੀ ਕੇਂਦਰਾਂ ਦਾ ਵਚੁਅਲੀ ਉਦਘਾਟਨ
ਦੇਸ਼ ਭਰ ਵਿੱਚ 134 ਟ੍ਰਾਇਬਸ ਇੰਡੀਆ ਵਿਕਰੀ ਕੇਂਦਰ
Posted On:
20 APR 2021 8:26PM by PIB Chandigarh
ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼੍ਰੀ ਭਾਸਕਰ ਖੁਲਬੇ ਦੇ ਦੁਆਰਾ ਅੱਜ ਨਵੀਂ ਦਿੱਲੀ ਦੇ ਪ੍ਰਮੁੱਖ ਸਥਾਨਾਂ ‘ਤੇ ਸਥਿਤ ਟ੍ਰਾਇਬਸ ਇੰਡੀਆ ਦੇ 4 ਨਵੇਂ ਵਿਕਰੀ ਕੇਂਦਰਾਂ ਦਾ ਵਰਚੁਅਲੀ ਉਦਘਾਟਨ ਕੀਤਾ। ਕਬਾਇਲੀ ਸ਼ਿਲਪਕਾਰਾਂ ਅਤੇ ਵਣਵਾਸੀਆਂ ਨੂੰ ਇਸ ਅਭੂਤਪੂਰਵ ਸਮੇਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਨ ਅਤੇ ਕਬਾਇਲੀ ਉਤਪਾਦ ਅਤੇ ਵਸਤੂਆਂ ਨੂੰ ਸਮਰਥਨ ਦੇਣ ਅਤੇ ਮਾਰਕੀਟਿੰਗ ਦੇ ਜ਼ਰੀਏ ਕਬਾਇਲੀ ਸ਼ਿਲਪਕਾਰਾਂ ਦੀ ਆਜੀਵਿਕਾ ਨੂੰ ਪ੍ਰੋਤਸਾਹਿਤ ਕਰਨ ਲਈ ਜਾਰੀ ਪਹਿਲ ਦੇ ਅਨੁਸਾਰ ਟ੍ਰਾਇਫੇਡ ਦੇਸ਼ ਭਰ ਵਿੱਚ ਆਪਣਾ ਛੋਟਾ ਕਾਰੋਬਾਰ ਵਧਾ ਰਿਹਾ ਹੈ।
ਨਵਾਂ ਮੋਤੀ ਬਾਗ ਟ੍ਰਾਇਬਸ ਇੰਡੀਆ ਵਿਕਰੀ ਕੇਂਦਰ ਦੇ ਉਦਘਾਟਨ ‘ਤੇ ਸੰਬੋਧਿਤ ਕਰਦੇ ਹੋਏ ਸ਼੍ਰੀ ਭਾਸਕਰ ਖੁਲਬੇ ਨੇ ਕਿਹਾ‘ ਮੈਨੂੰ ਖੁਸ਼ੀ ਹੈ ਕਿ ਟ੍ਰਾਇਫੇਡ ਕਬਾਇਲੀ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਡੇ ਬਾਜ਼ਾਰਾਂ ਤੱਕ ਬਿਹਤਰ ਪਹੁੰਚ ਪਾਉਣ ਵਿੱਚ ਸਮਰੱਥਾਵਾਨ ਬਣਾ ਰਿਹਾ ਹੈ, ਖਾਸ ਤੌਰ ‘ਤੇ ਅਜਿਹੇ ਸਮੇਂ ਵਿੱਚ ਜਦੋਂ ਮਹਾਮਾਰੀ ਉਨ੍ਹਾਂ ਦੀ ਆਮਦਨ ਅਤੇ ਆਜੀਵਿਕਾ ‘ਤੇ ਅਸਰ ਪਾ ਰਹੀ ਹੈ। ਇਹ ਇੱਕ ਮਹੱਤਵਪੂਰਣ ਅਤੇ ਖੁਸ਼ੀ ਦਾ ਮੌਕੇ ਹੈ ਜਦੋਂ “ਕਬਾਇਲੀ ਜੀਵਿਕਾ” ਉੱਦਮ ਰੂਪ ਵਿੱਚ ਆ ਰਹੀ ਹੈ। ਉਨ੍ਹਾਂ ਨੇ ਟ੍ਰਾਇਫੇਡ ਦੇ ਦੁਆਰੇ ਦੂਤਾਵਾਸਾਂ ਦੇ ਜ਼ਰੀਏ ਕਬਾਇਲੀ ਉਤਪਾਦਾਂ ਨੂੰ ਵਿਦੇਸ਼ ਵਿੱਚ ਹੁਲਾਰਾ ਦੇਣ ਦੀ ਵੀ ਸਰਾਹਨਾ ਕੀਤੀ।
ਕਿਦਵਈ ਨਗਰ, ਸੰਤੁਸ਼ਟੀ ਕੰਪਲੈਕਸ ਅਤੇ ਔਖਲਾ ਵਿੱਚ ਸਥਿਤ ਤਿੰਨ ਹੋਰ ਵਿਕਰੀ ਕੇਂਦਰਾਂ ਦਾ ਵੀ ਉਦਘਾਟਨ ਹੋਇਆ। 1999 ਵਿੱਚ 9 ਮਹਾਦੇਵ ਰੋਡ ਨਵੀਂ ਦਿੱਲੀ ਵਿੱਚ ਇੱਕ ਇਕੱਲੇ ਸਟੋਰ ਨਾਲ ਦੇਸ਼ ਭਰ ਵਿੱਚ 134 ਛੋਟੇ ਵਿਕਰੀ ਕੇਂਦਰਾਂ ਤੱਕ ਟ੍ਰਾਇਬਸ ਇੰਡੀਆ ਬ੍ਰਾਂਡ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਟ੍ਰਾਇਫੇਡ ਦੇਸ਼ ਭਰ ਵਿੱਚ ਕਬਾਇਲੀ ਸਮਾਜ ਦੇ ਹਿਤਾਂ ਦੀ ਰੱਖਿਆ ਅਤੇ ਹੁਲਾਰਾ ਦੇਣ ਲਈ ਪ੍ਰਤਿਬੱਧ ਹੈ।
ਸ਼੍ਰੀ ਪ੍ਰਵੀਰ ਕ੍ਰਿਸ਼ਣਾ ਨੇ ਆਪਣੇ ਸੰਬੋਧਨ ਵਿੱਚ ਕਿਹਾ “ਕਬਾਇਲੀ ਲੋਕਾਂ ਦਾ ਸਸ਼ਕਤੀਕਰਨ ਟ੍ਰਾਇਫੇਡ ਦਾ ਮੁੱਖ ਉਦੇਸ਼ ਹੈ। ਸਾਡੇ ਸਾਰੇ ਯਤਨ, ਭਲੇ ਹੀ ਉਨ੍ਹਾਂ ਦੇ ਉਤਪਾਦਾਂ ਨੂੰ ਬਿਹਤਰ ਕੀਮਤ ਦਿਵਾਉਣਾ ਹੋਵੇ, ਉਨ੍ਹਾਂ ਦੇ ਮੂਲ ਉਤਪਾਦਾਂ ਵਿੱਚ ਵੈਲਿਊ ਐਡਿਡ ਕਰਨਾ ਹੋਵੇ, ਜਾਂ ਉਨ੍ਹਾਂ ਨੂੰ ਵੱਡੇ ਬਾਜ਼ਾਰਾਂ ਵਿੱਚ ਪਹੁੰਚ ਦਿਲਾਉਣੀ ਹੋਵੇ, ਇਸ ਨੂੰ ਹਾਸਲ ਕਰਨ ‘ਤੇ ਕੇਂਦ੍ਰਿਤ ਹਨ। ਇਸ ਨੂੰ ਹੀ ਧਿਆਨ ਵਿੱਚ ਰੱਖਦੇ ਹੋਏ ਹੀ ਅਸੀਂ ਆਪਣੇ ਛੋਟੇ ਕਾਰੋਬਾਰ ਦਾ ਵਿਸਤਾਰ ਕਰਨ ‘ਤੇ ਲਗਾਤਾਰ ਕੰਮ ਕਰ ਰਹੇ ਹਨ।
ਇਹ ਚਾਰ ਸ਼ੋਅਰੂਮ ਭਾਰਤ ਦੇ ਸਾਰੇ ਰਾਜਾਂ ਨੂੰ ਸਭ ਤੋਂ ਉੱਤਮ ਪ੍ਰਮਾਣਿਕ ਕਬਾਇਲੀ ਹਸਤਸ਼ਿਲਪ ਅਤੇ ਪਰੰਪਰਾਵਾਂ ਜਿਵੇਂ ਮਹੇਸ਼ਵਰੀ, ਪੋਚਮਪੱਲੀ, ਚੰਦੇਰੀ, ਬਾਗ ਪ੍ਰਦਰਸ਼ਿਤ ਕਰਨਗੇ, ਅਤੇ ਧਾਤੂ ਦੀ ਉੱਤਮ ਕਲਾਕ੍ਰਿਤੀਆਂ ਦੇ ਨਾਲ ਹੀ ਕੁਦਰਤੀ, ਜੈਵਿਕ ਉਤਪਾਦ ਅਤੇ ਵਸਤੂਆਂ, ਵਨ ਧਨ ਜ਼ਰੂਰੀ ਅਤੇ ਰੋਗ ਪ੍ਰਤੀਰੋਧਕਤਾ ਸਮਰੱਥਾ ਵਧਾਉਣ ਵਾਲੇ ਆਰਗੇਨਿਕ ਦਾਲਾਂ, ਮਸਾਲੇ, ਹਰਬਲ ਚਾਹ ਵੀ ਪੇਸ਼ ਕਰਨਗੇ ।
ਇਨ੍ਹਾਂ ਵਿਸ਼ਾਲ ਸਟੋਰ ਵਿੱਚ ਆਕਰਸ਼ਕ ਸ਼੍ਰੇਣੀਆਂ ਵਿੱਚ ਵਰਗੀਕ੍ਰਿਤ, ਟੈਕਸਟਾਈਲ, ਸਾੜ੍ਹੀ ਅਤੇ ਦੁਪੱਟੇ ਜਿਵੇਂ ਬਾਗ ਪ੍ਰਿੰਟ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਲਈ ਪਹਿਲਾਂ ਤੋਂ ਤਿਆਰ ਵਸਤਰ, ਉੱਤਮ ਕਬਾਇਲੀ ਗਹਿਣੇ, ਧਾਤੂ ਕਲਾਕ੍ਰਿਤੀ, ਅਲੌਹ-ਉਤਪਾਦ, ਚਿੱਤਰਾਂ ਨਾਲ ਸਜੇ ਮਿੱਟੀ ਦੇ ਬਰਤਨ, ਵਨ ਧਨ ਕੁਦਰਤੀ ਉਤਪਾਦਾਂ ਲਈ ਖਾਸ ਕਾਊਂਟਰ ਹਨ । ਕਬਾਇਲੀ ਕਲਿਆਣ ਲਈ ਦੇਸ਼ ਦੀ ਪ੍ਰਮੁੱਖ ਏਜੰਸੀ ਦੇ ਰੂਪ ਵਿੱਚ ਟ੍ਰਾਇਫੇਡ ਨੇ ਸਮਾਜ ਵਿੱਚ ਪਿੱਛੇ ਛੁਟੇ ਹੋਏ ਕਬਾਇਲੀ ਲੋਕਾਂ ਦੇ ਸਸ਼ਕਤੀਕਰਨ ਦੇ ਉਦੇਸ਼ ਦੇ ਨਾਲ ਪੂਰੇ ਦੇਸ਼ ਭਰ ਵਿੱਚ ਉਨ੍ਹਾਂ ਦੇ ਸਮਾਜ ਦੇ ਆਰਥਿਕ ਉੱਨਤੀ ਨੂੰ ਪ੍ਰੋਤਸਾਹਨ (ਉਨ੍ਹਾਂ ਦੇ ਕੌਸ਼ਲ ਵਿੱਚ ਨਿਰੰਤਰ ਅਪਗ੍ਰੇਡ ਅਤੇ ਮਾਰਕੀਟਿੰਗ ਨੂੰ ਹੁਲਾਰਾ ਦੇਣ ਦੇ ਜ਼ਰੀਏ) ਦਿੰਦੇ ਹੋਏ ਕਬਾਇਲੀ ਕਲਾ ਅਤੇ ਹਸਤਸ਼ਿਲਪ ਉਤਪਾਦਾਂ ਦੀ ਖਰੀਦ ਟ੍ਰਾਇਬਸ ਇੰਡੀਆ ਬ੍ਰਾਂਡ ਦੇ ਅਨੁਸਾਰ ਛੋਟਾ ਵਿਕਰੀ ਕੇਂਦਰਾਂ ਦੇ ਜ਼ਰੀਏ ਸ਼ੁਰੂ ਕਰ ਦਿੱਤੀ ਹੈ।
*****
ਐੱਨਬੀ/ਐੱਸਕੇ
(Release ID: 1713408)
Visitor Counter : 119