ਪੇਂਡੂ ਵਿਕਾਸ ਮੰਤਰਾਲਾ

ਦੇਸ਼ ਭਰ ਵਿੱਚ ਜੈਂਡਰ ਜਾਗਰੂਕਤਾ ਪੈਦਾ ਕਰਨ ਲਈ ਜੈਂਡਰ ਸੰਵਾਦ ਦਾ ਉਦੇਸ਼ ਇੱਕ ਸਾਂਝਾ ਮੰਚ ਸਥਾਪਿਤ ਕਰਨਾ ਹੈ


ਜੈਂਡਰ ਸੰਵਾਦ ਦਾ ਮੁੱਖ ਤੌਰ ‘ਤੇ : ਰਾਜਾਂ ਅਤੇ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਦੀ ਅਵਾਜ਼ ਸੁਣਨ ‘ਤੇ ਕੇਂਦ੍ਰਿਤ ਰਿਹਾ

ਇੱਕ ਲਘੂ ਫਿਲਮ ਦਾ ਸ਼ੁਭਾਰੰਭ ਕੀਤਾ ਗਿਆ ਜਿਸ ਵਿੱਚ ਪਿੰਡਾਂ ਦੀਆਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੇ ਲਈ ਗ੍ਰਾਮੀਣ ਵਿਕਾਸ ਮੰਤਰਾਲੇ ਵੱਲੋਂ ਉਠਾਉਏ ਗਏ ਕਦਮਾਂ ਦੀ ਜਾਣਕਾਰੀ ਹੈ

Posted On: 20 APR 2021 8:14PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਜਿਸ ਨੂੰ ਭਾਰਤ  ਦੇ ਪ੍ਰਧਾਨ ਮੰਤਰੀ ਨੇ ਸ਼ੁਰੂ ਕੀਤਾ ਸੀ, ਗ੍ਰਾਮੀਣ ਵਿਕਾਸ ਮੰਤਰਾਲੇ ਦੀ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਅਤੇ ਬਾਲਿਕਾਵਾਂ ਅਤੇ ਮਹਿਲਾਵਾਂ  (ਆਈਡਬਲਯੂਏਜੀਏ) ਦੇ ਸੰਯੁਕਤ ਏਜਿਸ ਵਿੱਚ 16 ਅਪ੍ਰੈਲ 2021 ਨੂੰ ਜੈਂਡਰ ਸੰਵਾਦ ਦਾ ਆਯੋਜਨ ਕੀਤਾ ਗਿਆ।

ਜੈਂਡਰ ਸੰਵਾਦ, ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਅਤੇ ਆਈਡਬਲਯੂਡਬਲਯੂਏਜੀਏ ਦਰਮਿਆਨ ਇੱਕ ਅਨੌਖਾ, ਸੰਯੁਕਤ ਯਤਨ ਹੈ, ਜੋ ਦੇਸ਼ ਭਰ ਵਿੱਚ ਰਾਸ਼ਟਰੀ ਗ੍ਰਾਮੀਣ ਮਿਸ਼ਨ ਦਾ ਜੈਂਡਰ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਾਂਝਾ ਮੰਚਾ ਸਥਾਪਿਤ ਕਰਦਾ ਹੈ। ਇਸ ਦਾ ਮਕਸਦ ਰਾਜਾਂ ਅਤੇ ਐੱਸਐੱਚਜੀ ਮੈਂਬਰਾ ਦੀਆਂ ਆਵਾਜ਼ਾਂ ਨੂੰ ਸੁਣਨਾ ਹੈ। ਵਰਜੁਅਲ ਤਰੀਕੇ ਨਾਲ ਆਯੋਜਿਤ ਪ੍ਰੋਗਰਾਮ ਵਿੱਚ 1400  ਤੋਂ ਜ਼ਿਆਦਾ ਪ੍ਰਤਿਯੋਗੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਕੇਂਦਰ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀ, ਪੇਸ਼ੇਵਾਰ, ਜੈਂਡਰ ਐਕਸਪਰਟਸ, ਅਕਾਦਮਿਕ ਜਗਤ ਨਾਲ ਜੁੜੇ ਲੋਕ, ਸਿਵਿਲ ਸੁਸਾਇਟੀ ਦੇ ਮੈਂਬਰ ਅਤੇ ਸਵੈ ਸਹਇਤਾ ਸਮੂਹ ਦੇ ਮੈਂਬਰ ਸ਼ਾਮਿਲ ਹੋਏ।

ਪ੍ਰੋਗਰਾਮ ਦੀ ਸ਼ੁਰੂਆਤ ‘ਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ, ਸ਼੍ਰੀ ਨਾਗੇਂਦ੍ਰ ਨਾਥ ਸਿੰਨ੍ਹਾ ਨੇ ਕਿਹਾ, “2022 ਵਿੱਚ, ਭਾਰਤ ਆਪਣੀ ਆਜ਼ਾਦੀ ਦੇ 75ਵੇਂ ਸਾਲ ਦਾ ਜ਼ਸਨ ਮਨਾਏਗਾ। ਇਸ ਨੂੰ ਮਨਾਉਣ ਲਈ ਸਰਕਾਰ ਨੇ ਇੱਕ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਆਯੋਜਿਤ ਕੀਤਾ ਹੈ। ਸਮਾਰੋਹ ਵਿੱਚ ਆਤਮਨਿਰਭਰ ਭਾਰਤ ਦੇ ਨਾਲ ਸਰਬਸ੍ਰੇਸ਼ਠ ਪਰੰਪਰਾਵਾਂ ਨੂੰ ਜੋੜਨ ਦਾ ਸੱਦਾ ਦਿੱਤਾ ਹੈ। ਸਵੈ ਸਹਾਇਤਾ ਗਰੁੱਪ ਗਤੀਵਿਧੀਆਂ ਅਜਿਹੀ ਹੀ ਇੱਕ ਪਰੰਪਰਾ ਹੈ।ֹ’

ਪ੍ਰੋਗਰਾਮ ਵਿੱਚ ਗ੍ਰਾਮੀਣ ਵਿਕਾਸ ਮੰਤਰਾਲੇ ਦੀ ਸੰਯੁਕਤ ਸਕੱਤਰ, ਸ਼੍ਰੀਮਤੀ ਨੀਤਾ ਕੇਜਰੀਵਾਲ ਨੇ ਇੱਕ ਲਘੂ ਫਿਲਮ ਦਾ ਸ਼ੁਭਾਰੰਭ ਕੀਤਾ ਗਿਆ। ਉਨ੍ਹਾਂ ਨੇ ਮਹਿਲਾਵਾ ਨੂੰ ਸ਼ਸਕਤ ਬਣਾਉਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਮਹਿਲਾਵਾਂ ਦੇ ਮੁੱਦਿਆਂ ਨੂੰ ਹਲ ਕਰਨ ਲਈ ਮਾਡਲ ਸੰਸਥਾਨ ਬਣਾਉਣ ਦੇ ਲਈ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਦੀਨਦਿਆਲ ਅੰਤਯੋਦਯ ਯੋਜਨਾ-ਰਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੁਆਰਾ ਕੀਤੇ ਗਏ ਵਿਆਪਕ ਯਤਨਾਂ ‘ਤੇ ਚਨਾਣਾ ਪਾਇਆ। ਫਿਲਮ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਜੈਂਡਰ ਸੰਬੰਧੀ ਰਣਨੀਤੀ ਅਤੇ ਕਈ ਪਾਇਲਟ ਪ੍ਰੋਗਰਾਮਾਂ ਨੂੰ ਦਿਖਾਉਂਦੀ ਹੈ ਤਾਕਿ ਗ੍ਰਾਮੀਣ ਮਹਿਲਾਵਾਂ ਨੂੰ ਨਿਆਂ, ਸੂਚਨਾ ਅਤੇ ਅਧਿਕਾਰ ਪ੍ਰਾਪਤ ਕਰਨ ਲਈ ਸੰਸਥਾਗਤ ਮੰਚ ਸਥਾਪਿਤ ਕੀਤਾ  ਜਾ ਸਕੇ।

ਗ੍ਰਾਮੀਣ ਵਿਕਾਸ ਮੰਤਰਾਲੇ ਦੀ ਐਡੀਸ਼ਨਲ ਸਕੱਤਰ, ਸ਼੍ਰੀਮਤੀ ਅਲਕਾ ਉਪਾਧਿਆਏ  ਦੇ ਮੁਤਾਬਕ,  ਗ੍ਰਾਮੀਣ ਵਿਕਾਸ ਮੰਤਰਾਲੇ ਦੀ ਦੀਨਦਿਆਲ ਅੰਤਯੋਦਯ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਮਹਿਲਾਵਾਂ ਨੂੰ ਸਮਾਜਿਕ ਅਤੇ ਆਰਥਿਕ ਰੂਪ ਨਾਲ ਸਸ਼ਕਤ ਬਣਾ ਰਹੀ ਹੈ ।  ਮਜ਼ਬੂਤ ਸਮਾਜਿਕ ਸੁਰੱਖਿਆ ਪ੍ਰਣਾਲੀਆਂ ਕਮਜੋਰੀ ਅਤੇ ਗ਼ਰੀਬੀ ਦੇ ਬਹੁਆਯਾਮੀ ਸਵਰੂਪ ਨੂੰ ਘੱਟ ਕਰ ਸਕਦੀਆਂ ਹਨ ਜੋ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਅਲੱਗ ਤਰ੍ਹਾਂ ਨਾਲ ਪ੍ਰਭਾਵਿਤ ਕਰਦੀਆਂ ਹਨ । 

ਆਈਡਬਲਯੂਡਬਲਯੂਏਜੀਈ ਦੀ ਹੈੱਡ, ਸ਼੍ਰੀਮਤੀ ਸੋਮਿਆ ਕਪੂਰ ਮੇਹਿਤਾ ਨੇ ਕਿਹਾ ਕਿ,  “ਜੈਂਡਰ ਸੰਵਾਦ ਇੱਕ ਦੋ-ਮਾਸਿਕ ਵੈਬੀਨਾਰ ਜੋ ਰਾਜਾਂ ਨੂੰ ਗਿਆਨ ਦਾ ਅਦਾਨ - ਪ੍ਰਦਾਨ ਕਰਨ ,  ਮਹਿਲਾਵਾਂ ਨਾਲ ਸੰਬੰਧਿਤ ਏਜੰਸੀ ਨੂੰ ਬਿਹਤਰ ਬਣਾਉਣ,  ਮੁੱਖਧਾਰਾ ਵਿੱਚ ਅਨਿਯੋਜਿਤ ਲਾਗੂਕਰਨ ਰੁਟਾਵਟਾਂ ਨੂੰ ਦੂਰ ਕਰਨ  ਦੇ ਨਾਲ - ਨਾਲ ਇੱਕ ਗਿਆਨ ਭੰਡਾਰ  ਬਣਾਉਣ  ਦਾ ਅਵਸਰ ਪ੍ਰਦਾਨ ਕਰੇਗਾ।”

ਕਈ ਗ੍ਰਾਮੀਣ ਆਜੀਵਿਕਾ ਮਿਸ਼ਨਾਂ ਦੁਆਰਾ ਸਾਂਝਾ ਕੀਤੇ ਗਏ ਮਹਿਲਾਵਾਂ ਦੇ ਵਿੱਚ ਚੰਗੀਆਂ ਪ੍ਰਥਾਵਾਂ ਅਤੇ ਆਤਮਨਿਰਭਰਤਾ ਦੀਆਂ ਕਹਾਣੀਆਂ ਦਾ ਇਹ ਦਸਤਾਵੇਜੀਕਰਣ ਹੈ।  ਨਾਲ ਹੀ ਬਦਲਾਅ ਦੀਆਂ ਕਹਾਣੀਆਂ ਦਾ ਦਸਤਾਵੇਜੀਕਰਣ ਇੱਕ ਪ੍ਰੋਗਰਾਮ ਵਿੱਚ ਗ੍ਰਾਮੀਣ ਵਿਕਾਸ ਸਕੱਤਰ ਦੁਆਰਾ ਕੀਤਾ ਗਿਆ।  ਇਹ ਸਾਰੀ ਸਮੱਗਰੀ ਹੁਣ ਜੈਂਡਰ ਸੰਵਾਦ  ਦੇ ਵੈੱਬਪੇਜ ‘ਤੇ ਉਪਲੱਬਧ ਹੈ ।  ਇਸ ਦੌਰਾਨ ਕਈ ਰਾਜਾਂ ਦੀਆਂ ਮਹਿਲਾਵਾਂ ਨੇ ਵੀ ਆਪਣੇ ਜੀਵਨ ਅਤੇ ਆਜੀਵਿਕਾ ਨੂੰ ਬਿਹਤਰ ਬਣਾਉਣ ਅਤੇ ਆਪਣੇ ਖੇਤਰਾਂ ਵਿੱਚ ਜੈਂਡਰ ਸੰਬੰਧੀ ਮੁੱਦਿਆਂ ਨਾਲ ਨਜਿੱਠਣ ਦੇ ਆਪਣੇ ਅਨੁਭਵਾਂ ਨੂੰ ਸਾਂਝੇ ਕੀਤੇ ।  ਇੱਕ ਪੈਨਲ ਚਰਚਾ ਵੀ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਮਹਿਲਾਵਾਂ ਦੀ ਆਜੀਵਿਕਾ ,  ਉਨ੍ਹਾਂ ਦੀ ਏਜੰਸੀ ਅਤੇ ਉਨ੍ਹਾਂ  ਦੇ  ਅਧਿਕਾਰਾਂ ਅਤੇ ਅਧਿਕਾਰਾਂ ਦੀ ਸਮਝ ਵਿੱਚ ਸੁਧਾਰ  ਦੇ ਮਹੱਤਵ ‘ਤੇ ਜ਼ੋਰ ਦੇਣ ਲਈ ਮਾਹਰ ਸ਼ਾਮਿਲ ਹੋਏ।

 
***********************

ਏਪੀਐੱਸ/ਐੱਮਜੀ


(Release ID: 1713405) Visitor Counter : 179


Read this release in: English , Hindi