ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪੰਜਾਬ ਦੇ ਕਿਸਾਨ ਪਹਿਲੀ ਵਾਰ ਆਪਣੀ ਹਾੜ੍ਹੀ ਦੀਆਂ ਫਸਲਾਂ ਲਈ ਬਿਨਾਂ ਕਿਸੇ ਦੇਰੀ ਦੇ ਸਿੱਧੇ ਆਪਣੇ ਬੈਂਕ ਖਾਤਿਆਂ ਵਿੱਚ ਭੁਗਤਾਨ ਪ੍ਰਾਪਤ ਕਰ ਰਹੇ ਹਨ
ਪਿਛਲੇ ਇੱਕ ਹਫਤੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਤਕਰੀਬਨ 202.69 ਕਰੋੜ ਰੁਪਏ ਸਿੱਧੇ ਟ੍ਰਾਂਸਫਰ ਕੀਤੇ ਗਏ
ਭਾਰਤ ਸਰਕਾਰ ਅਧੀਨ ਐੱਫਸੀਆਈ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 5.23 ਲੱਖ ਮੀਟ੍ਰਿਕ ਟਨ ਦੇ ਬਜਾਏ 18.04.2021 ਤੱਕ 121.7 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ
ਹਾੜੀ ਦੇ ਮਾਰਕੀਟਿੰਗ ਸੀਜ਼ਨ 2021-22 ਦੌਰਾਨ ਐੱਮਐੱਸਪੀ ਸੰਚਾਲਨ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ
ਮਿਸ਼ਨ "ਇੱਕ ਰਾਸ਼ਟਰ, ਇੱਕ ਐੱਮਐੱਸਪੀ, ਇੱਕ ਡੀਬੀਟੀ" ਸਥਾਈ ਰੂਪ ਧਾਰਨ ਕਰ ਰਿਹਾ ਹੈ
प्रविष्टि तिथि:
19 APR 2021 6:48PM by PIB Chandigarh
ਪੰਜਾਬ ਦੇ ਕਿਸਾਨਾਂ ਨੇ ਪਹਿਲੀ ਵਾਰ ਆਪਣੀਆਂ ਹਾੜ੍ਹੀ ਦੀਆਂ ਫਸਲਾਂ ਦੀ ਵਿਕਰੀ 'ਤੇ ਸਿੱਧੇ ਆਪਣੇ ਬੈਂਕ ਖਾਤਿਆਂ ਵਿੱਚ ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇੱਕ ਹਫਤੇ ਵਿੱਚ ਤਕਰੀਬਨ202.69 ਕਰੋੜ ਰੁਪਏ ਸਿੱਧੇ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੇ ਗਏ ਹਨ।
ਹਾੜ੍ਹੀ ਦੇ ਚੱਲ ਰਹੇ ਮਾਰਕੀਟਿੰਗ ਸੀਜ਼ਨ (ਆਰਐੱਮਐੱਸ) 2021-22 ਵਿੱਚ, ਭਾਰਤ ਸਰਕਾਰ ਮੌਜੂਦਾ ਮੁੱਲ ਸਹਾਇਤਾ ਯੋਜਨਾ ਦੇ ਅਨੁਸਾਰ ਕਿਸਾਨਾਂ ਤੋਂ ਐੱਮਐੱਸਪੀ 'ਤੇ ਹਾੜੀ ਦੀਆਂ ਫਸਲਾਂ ਦੀ ਖਰੀਦ ਜਾਰੀ ਰੱਖੀ ਹੈ।
ਭਾਰਤ ਸਰਕਾਰ ਦੇ ਕੇਂਦਰੀ ਪੂਲ ਲਈ ਐੱਮਐੱਸਪੀ 'ਤੇ ਮੌਜੂਦਾ ਆਰਐੱਮਐੱਸ ਵਿੱਚ ਲਗਭਗ 427 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਨ ਦੀ ਯੋਜਨਾ ਹੈ।
ਪਿਛਲੇ ਹਫ਼ਤੇ ਕਣਕ ਦੀ ਖਰੀਦ ਨੇ ਤੇਜ਼ੀ ਫੜੀ ਹੈ ਅਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਦੇ ਖਰੀਦ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਖਰੀਦ ਪ੍ਰਕਿਰਿਆ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ ਅਤੇ 18 ਅਪ੍ਰੈਲ 2021 ਤੱਕ 121.7 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ, ਜੋ ਪਿਛਲੇ ਸਾਲ ਦੇ ਇਸੇ ਅਰਸੇ ਦੌਰਾਨ 5.23 ਲੱਖ ਮੀਟ੍ਰਿਕ ਟਨ ਸੀ।
18 ਅਪ੍ਰੈਲ 2021 ਤੱਕ ਖਰੀਦੀ ਗਈ ਕੁੱਲ 121.7 ਲੱਖ ਮੀਟ੍ਰਿਕ ਟਨ ਕਣਕ ਵਿਚੋਂ, ਹਰਿਆਣਾ- 44.8 ਲੱਖ ਮੀਟ੍ਰਿਕ ਟਨ(36.8%), ਪੰਜਾਬ - 41.8 ਲੱਖ ਮੀਟ੍ਰਿਕ ਟਨ (34.2%) ਅਤੇ ਮੱਧ ਪ੍ਰਦੇਸ਼ -28.5ਲੱਖ ਮੀਟ੍ਰਿਕ ਟਨ (23.4%) ਦਾ ਯੋਗਦਾਨ ਦਿੱਤਾ ਹੈ।
ਲਗਭਗ 11.6 ਲੱਖ ਕਿਸਾਨਾਂ ਨੂੰ ਚੱਲ ਰਹੇ ਆਰਐੱਮਐੱਸ ਖਰੀਦ ਓਪਰੇਸ਼ਨਾਂ ਦਾ ਲਾਭ ਮਿਲ ਚੁੱਕਾ ਹੈ, ਜਿਸਦੀ ਕੀਮਤ ਦਾ ਐੱਮਐੱਸਪੀ ਮੁੱਲ 24,037 ਕਰੋੜ ਰੁਪਏ ਹੈ। ਪਿਛਲੇ ਹਫ਼ਤੇ ਦੌਰਾਨ 92.47 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਹੈ।
ਇਸ ਸਾਲ, ਜਨਤਕ ਖਰੀਦ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ, ਜਦੋਂ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਹਰਿਆਣਾ ਅਤੇ ਪੰਜਾਬ ਵਿੱਚ ਸਾਰੀਆਂ ਖਰੀਦ ਏਜੰਸੀਆਂ ਵਲੋਂ ਐੱਮਐੱਸਪੀ ਦੀ ਅਸਿੱਧੇ ਤੌਰ 'ਤੇ ਕਰਨ ਦੀ ਬਜਾਏ, ਐੱਮਐੱਸਪੀ ਦਾ ਭੁਗਤਾਨ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ “ਇੱਕ ਰਾਸ਼ਟਰ, ਇੱਕ ਐਮਐਸਪੀ, ਇੱਕ ਡੀਬੀਟੀ” ਤਹਿਤ ਉਨ੍ਹਾਂ ਨੂੰ ਪਹਿਲੀ ਵਾਰ ਆਪਣੀ ਸਖਤ ਮਿਹਨਤ ਵਾਲੀਆਂ ਫਸਲਾਂ ਦੀ ਵਿਕਰੀ ਦੇ ਲਾਭ ਸਿੱਧੇ ਪ੍ਰਾਪਤ ਹੋ ਰਹੇ ਹਨ।
18 ਅਪ੍ਰੈਲ 2021 ਤੱਕ ਪੰਜਾਬ ਵਿੱਚ ਤਕਰੀਬਨ 202.69 ਕਰੋੜ ਰੁਪਏ ਅਤੇ ਹਰਿਆਣੇ ਵਿਚ ਤਕਰੀਬਨ 1417 ਕਰੋੜ ਰੁਪਏ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤੇ ਵਿੱਚ ਤਬਦੀਲ ਕੀਤੇ ਗਏ ਹਨ।
******
ਡੀ ਜੇ ਐੱਨ / ਐੱਮ ਐੱਸ
(रिलीज़ आईडी: 1712709)
आगंतुक पटल : 223