ਰੱਖਿਆ ਮੰਤਰਾਲਾ

76ਵੇਂ ਸਟਾਫ ਕੋਰਸ ਦੇ ਗ੍ਰੇਜੂਏਟਾਂ ਲਈ ਕਨਵੋਕੇਸ਼ਨ ਆਯੋਜਿਤ

Posted On: 16 APR 2021 8:27PM by PIB Chandigarh

76ਵੇਂ ਸਟਾਫ ਕੋਰਸ ਦੇ ਗ੍ਰੇਜੂਏਟਾਂ ਲਈ 16 ਅਪ੍ਰੈਲ, 2021 ਨੂੰ ਡੀ.ਐਸ.ਐਸ.ਸੀ. ਵੇਲਿੰਗਟਨ ਵਿੱਚ ਇੱਕ ਕਨਵੋਕੇਸ਼ਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਇਸ ਕੋਰਸ ਵਿੱਚ ਕੁਲ 478 ਤ੍ਰਿ-ਸੇਵਾ (ਟਰਾਈ- ਸਰਵਿਸਿਜ਼ ) ਦੇ ਅਧਿਕਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ 21 ਵਿਦੇਸ਼ੀ ਮਿੱਤਰ ਦੇਸ਼ਾਂ ਦੇ 33 ਅਧਿਕਾਰੀ ਵੀ ਸ਼ਾਮਿਲ ਹਨ ।

ਇਸ ਮੌਕੇ ’ਤੇ ਲੇਫਟਿਨੇਂਟ ਜਨਰਲ ਐਮ.ਜੇ.ਐਸ. ਕੇਹਲੋਨ, ਏ.ਵੀ.ਐਸ.ਐਮ. ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਰਹੇ । ਉਨ੍ਹਾਂ ਨੇ ਵੱਖ-ਵੱਖ ਸ਼੍ਰੇਣੀਆਂ ’ਚ ਜਿੱਤ ਪ੍ਰਾਪਤ ਕਰਨ ਵਾਲਿਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ । ਆਰਮੀ ਦੇ ਮੇਜਰ ਅਭਿਜੀਤ ਸਿੰਘ, ਨੌਸੇਨਾ ਦੇ ਕਮਾਂਡਰ ਕਪਿਲ ਕੁਮਾਰ ਅਤੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਐਸ ਐਨ ਪੋਹਾਰੇ, ਵੀ.ਐਮ. ਨੂੰ ਬੇਸਟ ਸਟੂਡੇਂਟ ਆਫਿਸਰ ਦੀ ਸ਼੍ਰੇਣੀ ਵਿੱਚ ਮਾਨੇਕਸ਼ਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਘਾਨਾ ਦੇਸ਼ ਦੇ ਲੇਫਟਿਨੇਂਟ ਕਰਨਲ ਐਂਥਨੀ ਬਰੈਮਫਾਰਡ ਨੇ ਬੇਸਟ ਇੰਟਰੈਨਸ਼ਨਲ ਸਟੂਡੈਂਟ ਦੀ ਸ਼੍ਰੇਣੀ ਵਿੱਚ ਸਦਰਨ ਸਟਾਰ ਮੈਡਲ ਹਾਸਿਲ ਕੀਤੇ । ਇਸ ਮੌਕੇ ’ਤੇ ਕਮਾਂਡੇਂਟ ਨੇ ਓਡਬਲਿਊਏਲ ਮੈਗਜੀਨ ਦੇ ਤਾਜ਼ਾ ਸੰਸਕਰਣ ਦਾ ਵਿਮੋਚਨ ਵੀ ਕੀਤਾ।

ਇਸ ਮੌਕੇ ’ਤੇ ਸਟੂਡੇਂਟ ਆਫਿਸਰਜ਼ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸਟੂਡੇਂਟ ਆਫਿਸਰਜ਼ ਦੇ ਕੋਲ ਜੋ ਪ੍ਰਤਿਭਾ ਹੈ, ਜੋ ਕੌਸ਼ਲ ਅਤੇ ਵਿਆਪਕ ਵਿਅਵਸਾਇਕ ਟ੍ਰੇਨਿੰਗ ਉਨ੍ਹਾਂ ਨੂੰ ਡੀ.ਐਸ.ਐਸ.ਸੀ. ਤੋਂ ਮਿਲੀ ਹੈ, ਇਸ ਸਾਰੇ ਦਾ ਸਦੁਪਯੋਗ ਕਰਦੇ ਹੋਏ ਹੁਣ ਇਹ ਸਟੂਡੇਂਟ ਆਫਿਸਰਜ਼ ਜਿਆਦਾ ਆਤਮ-ਵਿਸ਼ਵਾਸ ਅਤੇ ਸਮਰਪਣ ਦੇ ਨਾਲ  ਹਥਿਆਰਬੰਦ ਫੌਜਾਂ ਚ ਉੱਚ ਅਗਵਾਈ ਵਾਲੀ ਤਮਾਮ ਭੂਮਿਕਾ ਨਿਭਾਉਣਗੇ । ਤੇਜੀ ਨਾਲ ਬਦਲਦੀ ਲੜਾਈ ਦੀਆਂ ਤਕਨੀਕਾਂ ਦੇ ਮੱਦੇਨਜਰ ਆਫਿਸਰਜ਼ ਨੂੰ ਭਵਿੱਖ ਵਿੱਚ ਆਪਣੇ ਪੇਸ਼ੇਵਰ ਜੀਵਨ ਦੇ ਹਰ ਮੋੜ ’ਤੇ ਨਵੀਂ ਚੀਜਾਂ ਸਿੱਖਣ ਅਤੇ  ਅੱਗੇ ਵਧਣ ਦੀ ਜ਼ਰੂਰਤ ਹੈ। ਇਸ ਦੇ ਨਾਲ ਆਫਿਸਰਜ਼ ਨੂੰ ਕੇਵਲ ਪਾਰੰਪਰਕ ਲੜਾਈ ਨਹੀਂ, ਸਗੋਂ ਗ੍ਰੇ ਜੋਨ ਲੜਾਈ ਅਤੇ   ਨਾਨ- ਕਾਇਨੇਟਿਕ ਲੜਾਈ ਦੀਆਂ ਬਾਰੀਕੀਆਂ ਨੂੰ ਵੀ ਸੱਮਝਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਨੂੰ ਅਜਿਹੇ ਅਧਿਕਾਰੀਆਂ ਦੀ ਜ਼ਰੂਰਤ ਹੈ ਜੋ ਨਿਸਵਾਰਥ ਭਾਵ ਤੋਂ ਰਾਸ਼ਟਰ ਦੀ ਸੇਵਾ ਵਿੱਚ ਪੂਰੀ ਤਰ੍ਹਾਂ ਨਾਲ ਸਮਰਪਤ ਹੋਣ।

ਕੋਵਿਡ-19 ਮਹਾਮਾਰੀ ਦੇ ਬਾਵਜੂਦ ਇਸ ਕੋਰਸ ਦੀ ਯੋਜਨਾ ਬਣਾਈ ਗਈ ਅਤੇ ਬਿਨਾਂ ਕਿਸੇ ਅੜਚਨ ਦੇ ਇਸ ਨੂੰ ਆਸਾਨੀ ਦੇ ਨਾਲ ਖਤਮ ਕੀਤਾ ਗਿਆ। ਇਸ ਕਨਵੋਕੇਸ਼ਨ ਸਮਾਰੋਹ ਦਾ ਪ੍ਰਬੰਧ ਸ਼ੇਖੋਨ ਆਡੀਟੋਰਿਅਮ ਵਿੱਚ ਕੀਤਾ ਗਿਆ ਸੀ, ਜਿੱਥੇ ਕੋਵਿਡ-19 ਪ੍ਰੋਟੋਕਾਲਜ਼ ਅਤੇ ਹੋਰ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ ।



 

***********************

 

ਏਏ/ਬੀਐਸਸੀ



(Release ID: 1712496) Visitor Counter : 124


Read this release in: Urdu , Hindi , English