ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ “ਅਮੇਜਨ ਸੰਭਵ ਆਨਲਾਈਨ ਸੰਮੇਲਨ” ਨੂੰ ਸੰਬੋਧਨ ਕੀਤਾ


ਕੋਵਿਡ ਉਪਰੰਤ ਯੁੱਗ ਵਿੱਚ ਉੱਤਰ ਪੂਰਬੀ ਖੇਤਰ ਸਮੁੱਚੇ ਭਾਰਤੀ ਉਪ ਮਹਾਦੀਪ ਦੀ ਵਪਾਰਕ ਮੰਜ਼ਿਲ ਵਜੋਂ ਉਭਰੇਗਾ : ਡਾ. ਜਿਤੇਂਦਰ ਸਿੰਘ

Posted On: 16 APR 2021 5:18PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਦਾ ਵਿਕਾਸ ਮੰਤਰਾਲਾ, (ਡੋਨਰ), ਪ੍ਰਧਾਨਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰਾਲਿਆਂ ਵਿੱਚ ਰਾਜ ਮੰਤਰੀ ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ਉਨ੍ਹਾਂ ਸੰਭਾਵਨਾਵਾਂ ਦਾ ਪਤਾ ਲਗਾਏਗੀ ਜਿਨ੍ਹਾਂ ਦੀ ਅਜੇ ਤਕ ਖੋਜ ਨਹੀ ਕੀਤੀ ਜਾ ਸਕੀ ਹੈ ਅਤੇ ਅਜਿਹੀਆਂ ਸਥਿਤੀਆਂ ਵਿੱਚ, ਘੱਟ ਅਨੁਮਾਨਿਤ ਖੇਤਰਾਂ ਤੋਂ ਹੁਣ ਤੱਕ ਬਹੁਤ ਘੱਟ ਵਰਤੋਂ ਵਾਲੇ ਸਰੋਤ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਣਗੇ। ਇਸ ਸਬੰਧ ਵਿਚ, ਉਨ੍ਹਾਂ ਉੱਤਰ ਪੂਰਬ ਤੋਂ ਬਾਂਸ ਅਤੇ ਸਮੁੱਚੇ ਉੱਤਰ ਪੂਰਬੀ ਖੇਤਰ ਤੋਂ ਹੋਰ ਵਿਸ਼ਾਲ ਸਰੋਤਾਂ ਦੀ ਮਿਸਾਲ ਦਿੱਤੀ। 

C:\Users\dell\Desktop\image001LH86.jpg

"ਭਾਰਤ ਲਈ ਅਸੀਮਤ ਸੰਭਾਵਨਾਵਾਂ ਨੂੰ ਖੋਲ੍ਹਣਾ" ਥੀਮ 'ਤੇ ਅਮੇਜਨ ਸੰਭਵ ਆਨਲਾਈਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਹਰ ਮੁਸ਼ਕਲ ਕੁਝ ਨਾ ਕੁਝ ਗੁਣਾਂ ਦੇ ਨਾਲ ਹੈ ਅਤੇ ਗੜਬੜੀ ਵਾਲੇ ਕੋਵਿਡ ਦੇ ਪੜਾਅ ਦਾ ਇਕ ਸਕਾਰਾਤਮਕ ਪਹਿਲੂ ਇਹ ਹੈ ਕਿ ਇਸ ਨੇ ਅਰਥਚਾਰੇ ਨੂੰ ਸਪਲੀਮੈਂਟ ਕਰਨ ਲਈ ਮਹਾਮਾਰੀ ਦੇ ਸਿੱਟੇ ਵੱਜੋਂ ਪੈਦਾ ਹੋਈ ਘਾਟੇ ਦੀ ਸਥਿਤੀ ਨੂੰ ਪੂਰਾ ਕਰਨ ਲਈ ਸਾਨੂੰ ਨਵੀਆਂ ਥਾਵਾਂ, ਨਵੀਆਂ ਸੰਭਾਵਨਾਵਾਂ ਅਤੇ ਨਵੇਂ ਸਰੋਤਾਂ ਦੀ ਭਾਲ ਲਈ ਪੁੱਛਿਆ ਤੇ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਸੇ ਕਾਰਨ ਇਹ ਉਸ ਸਥਿਤੀ ਵੱਲ ਲੈ ਗਿਆ ਜਿੱਥੇ ਭਾਰਤ ਦੇ ਉੱਤਰ ਪੂਰਬੀ ਖੇਤਰ ਨੂੰ ਸਮੁੱਚੇ ਭਾਰਤੀ ਉਪ ਮਹਾਦੀਪ  ਦੀ ਕਾਰੋਬਾਰੀ ਮੰਜਿਲ ਵੱਜੋਂ ਉਭਰਨ ਦਾ ਇੱਕ ਮੌਕਾ ਮਿਲਿਆ।  

"ਉੱਤਰ ਪੂਰਬੀ ਸਪਾਟ ਲਾਈਟ" ਸਿਰਲੇਖ ਨਾਲ ਅਮੇਜਨ ਦੀ ਨਵੀਂ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਇਸ ਤੱਥ ਦਾ ਸੰਕੇਤ ਹੈ ਕਿ ਇਥੋਂ ਤੱਕ ਕਿ ਭਾਰਤ ਦੇ ਕਾਰੋਬਾਰੀ ਜਗਤ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਉਸ ਨੂੰ ਕੋਵਿਡ ਤੋਂ ਬਾਅਦ ਦੀ ਆਰਥਿਕਤਾ ਵਿੱਚ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ਜਦੋਂ ਦੇਸ਼ ਭਰ ਦੇ ਸਾਰੇ ਜਾਣੇ-ਪਛਾਣੇ ਰਵਾਇਤੀ ਸਰੋਤ ਅਤੇ ਸੰਭਾਵਨਾਵਾਂ ਸੰਤ੍ਰਿਪਤ ਜਾਂ ਖਤਮ ਹੋ ਗਈਆਂ ਪ੍ਰਤੀਤ ਹੁੰਦੀਆਂ ਹਨ, ਉੱਤਰ-ਪੂਰਬ ਕੋਲ ਫੇਰ ਵੀ ਪੇਸ਼ ਕਰਨ ਲਈ ਕੁਝ ਹੋਵੇਗਾ ਜੋ ਇਸਨੂੰ ਆਉਣ ਵਾਲੇ ਸਮੇਂ ਵਿਚ ਇੱਕ ਮਹੱਤਵਪੂਰਣ ਭੂਮਿਕਾ ਪ੍ਰਦਾਨ ਕਰੇਗਾ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਇਸ ਉੱਭਰਦੇ ਦ੍ਰਿਸ਼ ਬਾਰੇ ਗੰਭੀਰਤਾ ਨਾਲ ਸਚੇਤ ਹੈ। ਇਸੇ ਲਈ, ਉਨ੍ਹਾਂ ਕਿਹਾ ਕਿ 100 ਸਾਲ ਪੁਰਾਣੇ "ਇੰਡੀਅਨ ਫੋਰੈਸਟ ਐਕਟ" ਵਿੱਚ ਸੋਧ ਕੀਤੀ ਗਈ ਹੈ ਤਾਂ ਜੋ ਘਰ ਵਿੱਚ ਵਧ ਰਹੇ ਬਾਂਸ ਨੂੰ ਇਸ ਦੀਆਂ ਵਿਵਸਥਾਵਾਂ ਤੋਂ ਛੋਟ ਦਿੱਤੀ ਜਾ ਸਕੇ ਅਤੇ ਘਰੇਲੂ ਬਾਂਸ ਦੇ ਉਤਪਾਦਾਂ ਨੂੰ ਉਤਸ਼ਾਹਤ ਕਰਨ ਲਈ ਬਾਂਸ 'ਤੇ ਦਰਾਮਦ ਡਿਊਟੀ ਵਿੱਚ ਵਾਧਾ ਕੀਤਾ ਗਿਆ ਹੈ।

C:\Users\dell\Desktop\image002PRHL.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਤੋਂ ਬਾਅਦ, ਸਾਰੇ ਹਿੱਸੇਦਾਰ ਅਤੇ ਨੀਤੀਗਤ ਯੋਜਨਾਕਾਰਾਂ ਨੂੰ ਛੋਟੇ ਜਾਂ ਦਰਮਿਆਨੇ ਕਾਰੋਬਾਰਾਂ ਦੇ ਨਾਲ ਨਾਲ ਨਵੇਂ ਜਾਂ ਹਾਲ ਹੀ ਦੇ ਸਟਾਰਟ-ਅਪਸ ਦੀ ਸਥਿਰਤਾ ਉੱਤੇ ਵਿਸ਼ੇਸ਼ ਧਿਆਨ ਦੇਣਾ ਪਏਗਾ।  ਉਹਨਾਂ ਕਿਹਾ, ਇਸ ਤਰਾਂ ਦੇ ਸਮੇਂ ਵਿੱਚ, ਸਾਂਝੀਆਂ ਪਹਿਲਕਦਮੀਆਂ ਅਤੇ ਸਾਂਝੇ ਵੈਂਚਰਾਂ ਨੂੰ ਉਹਨਾਂ ਸਾਰੀਆਂ ਚੀਜਾਂ ਨੂੰ ਵਾਪਸ ਪਾਉਣਾ ਲਾਜ਼ਮੀ ਹੋਵੇਗਾ ਜੋ ਕੋਵਿਡ ਨਾਲ ਜੁੜੀ ਗੜਬੜੀ ਕਾਰਨ ਟਰੈਕ ਤੋਂ ਉਤਰ ਗਈਆਂ ਸਨ। 

-------------------------------------------------  

 ਐਸ ਐਨ ਸੀ 



(Release ID: 1712358) Visitor Counter : 161


Read this release in: English , Urdu , Hindi , Telugu