ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸਹਾਇਕ ਕਮਾਂਡੈਂਟ (ਕਾਰਜਕਾਰੀ) ਸੀਮਤ ਵਿਭਾਗੀ ਪ੍ਰਤੀਯੋਗੀ ਪਰੀਖਿਆ , 2021 ਦੇ ਨਤੀਜੇ
Posted On:
15 APR 2021 7:13PM by PIB Chandigarh
ਸੰਘ ਲੋਕ ਸੇਵਾ ਆਯੋਗ ਦੁਆਰਾ ਮਿਤੀ 14.03.2021 ਨੂੰ ਆਯੋਜਿਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸਹਾਇਕ ਕਮਾਂਡੈਂਟ (ਕਾਰਜਕਾਰੀ) ਸੀਮਿਤ ਵਿਭਾਗੀ ਪ੍ਰਤੀਯੋਗੀ ਪਰੀਖਿਆ, 2021 ਦੇ ਲਿਖਿਤ ਭਾਗ ਦੇ ਨਤੀਜੇ ਦੇ ਅਧਾਰ ‘ਤੇ ਨਿਮਨਲਿਖਤ ਰੋਲ ਨੰਬਰ ਵਾਲੇ ਉਮੀਦਵਾਰਾਂ ਨੇ ਸਰੀਰਕ ਮਾਪਦੰਡ/ ਸਰੀਰਕ ਸਮਰੱਥਾ ਪ੍ਰੀਖਿਆ ਅਤੇ ਚਿਕਿਤਸਾ ਮਾਪਦੰਡ ਟੈਸਟ ਲਈ ਅੰਤਰਿਮ ਰੂਪ ਤੋਂ ਯੋਗਤਾ ਪ੍ਰਾਪਤ ਕਰ ਲਈ ਹੈ।
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਸਰੀਰਕ ਮਾਪਦੰਡ/ਸਰੀਰਕ ਸਮਰੱਥਾ ਟੈਸਟ ਅਤੇ ਚਿਕਿਤਸਾ ਮਾਪਦੰਡ ਟੈਸਟ ਦੀ ਮਿਤੀ, ਸਮਾਂ ਅਤੇ ਪ੍ਰੀਖਿਆ – ਸਥਾਨ ਦੇ ਬਾਰੇ ਵਿੱਚ ਉਮੀਦਵਾਰਾਂ ਨੂੰ ਸੂਚਿਤ ਕਰੇਗਾ। ਜੇ ਕੋਈ ਉਮੀਦਵਾਰ ਜਿਸ ਦਾ ਰੋਲ ਨੰਬਰ ਉਕਤ ਸੂਚੀ ਵਿੱਚ ਸ਼ਾਮਲ ਹੈ ਅਤੇ ਉਸ ਨੂੰ ਇਸ ਸੰਬੰਧ ਵਿੱਚ ਕੋਈ ਸੂਚਨਾ ਪ੍ਰਾਪਤ ਨਹੀਂ ਹੁੰਦੀ ਹੈ ਤਾਂ ਉਹ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਥਾਰਟੀ ਨੂੰ ਤੁਰੰਤ ਸੰਪਰਕ ਕਰਨ।
ਇਸ ਪਰੀਖਿਆ ਦੇ ਸੰਬੰਧ ਵਿੱਚ ਅੰਕ ਅਤੇ ਹੋਰ ਵੇਰਵਾ, ਅੰਤਿਮ ਨਤੀਜੇ ਦੇ ਪ੍ਰਕਾਸ਼ਨ ਦੇ 30 ਦਿਨਾਂ ਦੇ ਅੰਦਰ ਇੰਟਰਵਿਯੂ ਦੇ ਆਯੋਜਨ ਦੇ ਬਾਅਦ ਆਯੋਗ ਦੀ ਵੈਬਸਾਈਟ ‘ਤੇ ਉਪਲੱਬਧ ਹੋਣਗੇ ਅਤੇ ਇਹ ਅੰਕ 30 ਦਿਨਾਂ ਦੀ ਮਿਆਦ ਲਈ ਵੈਬਸਾਈਟ ‘ਤੇ ਉਪੱਲਬਧ ਰਹਿਣਗੇ ।
ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਉਨ੍ਹਾਂ ਦੇ ਪਤੇ ਵਿੱਚ ਕੋਈ ਪਰਿਵਰਤਨ ਹੋਇਆ ਹੈ ਤਾਂ ਉਹ ਇਸ ਦੀ ਸੂਚਨਾ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਥਾਰਟੀ ਨੂੰ ਹੈੱਡਕੁਆਰਟਰ:- ਮਹਾਨਿਦੇਸ਼ਕ, ਸੀਆਈਐੱਸਐੱਫ, ਬਲਾਕ ਸੰਖਿਆ 13, ਸੀਜੀਓ ਕੰਪਲੈਕਸ , ਲੋਧੀ ਰੋਡ, ਨਵੀਂ ਦਿੱਲੀ- 110003 ਨੂੰ ਦਿਓ।
Click here for results:
<><><>
ਐੱਸਐੱਨਸੀ
(Release ID: 1712285)
Visitor Counter : 122