ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਅਤੇ ਸ਼੍ਰੀਲੰਕਾ ਦੇ ਵਿਗਿਆਨੀਆਂ ਦੀਆਂ ਨੌਂ ਟੀਮਾਂ ਫੂਡ ਟੈਕਨੋਲੋਜੀ ਤੋਂ ਲੈ ਕੇ ਸੰਚਾਰ ਤਕਨਾਲੋਜੀ ਤੱਕ ਦੇ ਵਿਸ਼ਿਆਂ ’ਤੇ ਖੋਜ ਕਰਨਗੀਆਂ

Posted On: 14 APR 2021 6:12PM by PIB Chandigarh

 

ਭਾਰਤ ਅਤੇ ਸ਼੍ਰੀਲੰਕਾ ਦੇ ਵਿਗਿਆਨੀਆਂ ਦੀਆਂ ਨੌਂ ਟੀਮਾਂ ਵੱਖ-ਵੱਖ ਖੇਤਰਾਂ ’ਤੇ ਕੇਂਦਰਿਤ ਖੋਜ ਦਾ ਕੰਮ ਕਰਨਗੀਆਂ| ਇਨ੍ਹਾਂ ਖੇਤਰਾਂ ਵਿੱਚ ਫੂਡ ਟੈਕਨੋਲੋਜੀ, ਪਲਾਂਟ ਅਧਾਰਤ ਦਵਾਈਆਂ; ਮੈਟ੍ਰੋਲੋਜੀ; ਪੁਲਾੜ ਖੋਜ ਅਤੇ ਕਾਰਜ; ਰੋਬੋਟਿਕਸ ਅਤੇ ਆਟੋਮੇਸ਼ਨ; ਉਦਯੋਗਿਕ ਇਲੈਕਟ੍ਰੋਨਿਕਸ; ਨਵਿਆਉਣਯੋਗ ਊਰਜਾ; ਕਚਰਾ ਪ੍ਰਬੰਧਨ ਅਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਸ਼ਾਮਲ ਹਨ|

ਉਨ੍ਹਾਂ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਸ਼੍ਰੀਲੰਕਾ ਦੀ ਡੈਮੋਕ੍ਰੇਟਿਕ ਸੋਸ਼ਲਿਸਟ ਰਿਪਬਲਿਕ ਸਰਕਾਰ ਦੇ ਹੁਨਰ ਵਿਕਾਸ, ਕਿੱਤਾਮੁਖੀ ਸਿੱਖਿਆ, ਖੋਜ ਅਤੇ ਨਵੀਨਤਾ ਮੰਤਰਾਲੇ ਤੋਂ ਕਈ ਖੇਤਰਾਂ ਦੇ ਪ੍ਰਸਤਾਵਾਂ ਦੇ ਸੰਯੁਕਤ ਸੱਦੇ ਨੂੰ ਲੈ ਕੇ ਸਹਿਯੋਗ ਸਮਰਥਨ ਪ੍ਰਾਪਤ ਹੋਇਆ ਹੈ।

ਇਸ ਪ੍ਰਸਤਾਵ ਦੀ ਸ਼ੁਰੂਆਤ 2008 ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਅੰਤਰ-ਸਰਕਾਰੀ ਸਹਿਯੋਗ ਦੇ ਸਿੱਟੇ ਵਜੋਂ ਹੋਈ ਸੀ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਦੀ ਸ਼ੁਰੂਆਤ ਅਤੇ ਚਰਚਾ ਅੰਤਰ-ਸਰਕਾਰੀ ਭਾਰਤ-ਸ਼੍ਰੀਲੰਕਾ ਸੰਯੁਕਤ ਕਮਿਸ਼ਨ ਦੇ ਤਹਿਤ ਵਿਗਿਆਨ ਅਤੇ ਤਕਨਾਲੋਜੀ ’ਤੇ ਭਾਰਤ ਸ਼੍ਰੀਲੰਕਾ ਦੇ ਉਪ-ਕਮਿਸ਼ਨ ਦੇ ਮਾਧਿਅਮ ਨਾਲ ਕੀਤੀ ਗਈ ਸੀ। ਉੱਥੇ ਹੀ, ਨਵੰਬਰ 2010 ਵਿੱਚ ਨੂੰ ਕੋਲੰਬੋ ਵਿੱਚ ਆਯੋਜਿਤ ਆਪਣੀ ਬੈਠਕ ਵਿੱਚ ਇਸਨੇ ਭਾਰਤੀ ਉਪ-ਗ੍ਰਹਿ ਦਾ ਇਸਤੇਮਾਲ ਕਰਕੇ ਸਮਾਜਿਕ ਸੇਵਾਵਾਂ ਦੇ ਲਈ ਪੁਲਾੜ ਤਕਨਾਲੋਜੀ ਦੀ ਵਰਤੋਂ ਸਮੇਤ ਵਿਗਿਆਨ ਅਤੇ ਤਕਨਾਲੋਜੀ ਅਤੇ ਆਪਸੀ ਹਿੱਤਾਂ ਨਾਲ ਸੰਬੰਧਤ ਖੇਤਰਾਂ ਦੀ ਪਛਾਣ ਕਰਨ ’ਤੇ ਸਹਿਯੋਗ ਦੇ ਇੱਕ ਪ੍ਰੋਗਰਾਮ ਦੇ ਵਿਕਾਸ ਦੀ ਸਿਫ਼ਾਰਿਸ਼ ਕੀਤੀ ਸੀ।

ਇਸ ਤੋਂ ਇਲਾਵਾ, ਦੋਵਾਂ ਦੇਸ਼ਾਂ ਨੇ ਸੱਦੇ ਦੀ ਪ੍ਰਤਿਕਿਰਿਆ ਵਿੱਚ ਪ੍ਰਾਪਤ 193 ਆਮ ਪ੍ਰਸਤਾਵਾਂ ਵਿੱਚੋਂ 3 ਵਰਕਸ਼ਾਪ ਪ੍ਰਸਤਾਵਾਂ ਦਾ ਸਮਰਥਨ ਕਰਨ ਦਾ ਵੀ ਫੈਸਲਾ ਲਿਆ ਹੈ। ਹੁਣ ਤੱਕ, ਫੂਡ ਟੈਕਨਾਲੋਜੀ, ਸਮੱਗਰੀਆਂ ਅਤੇ ਪਲਾਂਟ ਅਧਾਰਤ ਦਵਾਈ ਅਤੇ ਉਦਯੋਗਿਕ ਇਲੈਕਟ੍ਰਾਨਿਕਸ ਵਿੱਚ 27 ਸੰਯੁਕਤ ਖੋਜ ਪ੍ਰੋਜੈਕਟਾਂ ਦਾ ਸਮਰਥਨ ਕੀਤਾ ਗਿਆ ਹੈ| ਪੀਆਈ ਦੁਆਰਾ ਕਈ ਗੁਣਵੱਤਾ ਵਾਲੇ ਸੰਯੁਕਤ ਖੋਜ ਪੱਤਰ/ ਪੇਟੈਂਟ ਪ੍ਰਕਾਸ਼ਤ ਕੀਤੇ ਗਏ ਹਨ, ਅਤੇ ਖੋਜਾਰਥੀਆਂ ਨੇ ਆਪਣੇ ਸੰਬੰਧਿਤ ਖੇਤਰ ਦੇ ਵੱਖ-ਵੱਖ ਰਾਸ਼ਟਰੀ/ ਅੰਤਰਰਾਸ਼ਟਰੀ ਸੰਮੇਲਨਾਂ ਵਿੱਚ ਵੀ ਹਿੱਸਾ ਲਿਆ ਹੈ|

ਨਤੀਜੇ ਦੇ ਲਈ ਵੈਬਸਾਈਟ ਦਾ ਲਿੰਕ: (https://aistic.gov.in/ASEAN/AbstractFilePath?FileName=Indo-SriLanka_Joint_bilateral_2019pdf&PathKey=imrcd_files)

****

ਆਰਪੀ/ (ਡੀਐੱਸਟੀ ਮੀਡੀਆ ਸੈੱਲ)


(Release ID: 1712151) Visitor Counter : 171


Read this release in: English , Hindi