ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਡੀਗ੍ਰੇਡੇਬਲ ਪੋਲੀਮਰ ਅਤੇ ਮੋਨੋਮਰ ਨਾਲ ਲੈਸ ਨਵਾਂ ਇਲੈਕਟ੍ਰਾਨਿਕ ਨੋਜ਼ ਸੀਵਰੇਜ ਵਿੱਚ ਹਾਈਡ੍ਰੋਜਨ ਸਲਫਾਈਡ ਦਾ ਪਤਾ ਲਗਾ ਸਕਦਾ ਹੈ

Posted On: 14 APR 2021 6:32PM by PIB Chandigarh

ਵਿਗਿਆਨੀਆਂ ਨੇ ਬਾਇਓਡੀਗ੍ਰੇਡੇਬਲ ਪੋਲੀਮਰ ਅਤੇ ਮੋਨੋਮਰ ਨਾਲ ਲੈਸ ਇੱਕ ਇਲੈਕਟ੍ਰਾਨਿਕ ਨੋਜ਼ ਵਿਕਸਤ ਕੀਤਾ ਹੈ, ਜੋ ਦਲਦਲੀ ਖੇਤਰਾਂ ਅਤੇ ਸੀਵਰੇਜਾਂ ਵਿੱਚ ਪੈਦਾ ਹੋਣ ਵਾਲੀ ਇੱਕ ਜ਼ਹਿਰੀਲੀ, ਖਰਾਬ ਅਤੇ ਜਲਣਸ਼ੀਲ ਗੈਸ –ਹਾਇਡ੍ਰੋਜਨ ਸਲਫਾਈਡ (ਐੱਚ2ਐੱਸ) ਦਾ ਪਤਾ ਲਗਾ ਸਕਦਾ ਹੈ|

ਹਾਇਡ੍ਰੋਜਨ ਸਲਫਾਈਡ (ਐੱਚ2ਐੱਸ), ਆਕਸੀਜਨ ਦੀ ਅਣਹੋਂਦ ਵਿੱਚ ਕਾਰਬਨਿਕ ਪਦਾਰਥਾਂ ਦੇ ਮਾਈਕ੍ਰੋਬਾਇਲ ਬ੍ਰੇਕਡਾਊਨ ਦੀ ਵਜ੍ਹਾ ਨਾਲ ਉਤਪੰਨ ਹੋਣ ਵਾਲੀ ਇੱਕ ਪ੍ਰਾਥਮਿਕ ਗੈਸ ਹੈ ਅਤੇ ਸੀਵਰ ਅਤੇ ਦਲਦਲੀ ਖੇਤਰਾਂ ਵਿੱਚ ਇਸ ਦੇ ਉਤਸਰਜਨ ਨੂੰ ਆਸਾਨੀ ਨਾਲ ਪਛਾਣੇ ਜਾਣ ਦੀ ਜ਼ਰੂਰਤ ਹੈ|

ਇਸ ਚੁਣੌਤੀ ਨੂੰ ਮੰਨਦੇ ਹੋਏ, ਸਾਊਦੀ ਅਰਬ ਦੇ ਆਪਣੇ ਹਮਾਇਤੀਆਂ ਦੇ ਸਹਿਯੋਗ ਨਾਲ ਸੈਂਟਰ ਫਾਰ ਨੈਨੋ ਐਂਡ ਸਾਫਟ ਮੈਟਰ ਸਾਇੰਸਜ਼ (ਸੀਈਐੱਨਐੱਸ), ਬੰਗਲੁਰੂ, ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ ਹੈ, ਦੇ ਵਿਗਿਆਨੀਆਂ ਨੇ ਹਵਾ ਦੇ ਅਣੂਆਂ ਜਾਂ ਓਲਫੈਕਟਰੀ ਰੀਸੈਪਟਰ ਨਿਊਰੋਨ (ਓਆਰਐੱਨ) ਦੀ ਪਛਾਣ ਦੇ ਲਈ ਜ਼ਿੰਮੇਵਾਰ ਨਿਊਰੋਨ ਦਾ ਰੂਪ ਬਦਲ ਕੇ ਇੱਕ ਅਸਧਾਰਨ ਰੂਪ ਨਾਲ ਸੰਵੇਦਨਸ਼ੀਲ ਅਤੇ ਚੋਣਵੇਂ ਐੱਚ2ਐੱਸ ਗੈਸ ਆਧਾਰਿਤ ਸੈਂਸਰ ਨੂੰ ਵਿਕਸਤ ਕੀਤਾ ਹੈ|

ਓਆਰਐੱਨ ਦਾ ਰੂਪਾਂਤਰਣ ਸੀਈਐੱਨਐੱਸ ਦੇ ਡਾ. ਚੰਨਬਸਵੇਸ਼ਵਰ ਯੇਲਾਮਗਾਡ ਅਤੇ ਪ੍ਰੋਫੈਸਰ ਖਾਲਦ ਐੱਨ.ਸਲਾਮਾ, ਸੈਂਸਰ ਲੈਬ, ਐਡਵਾਂਸਡ ਮੇਮਬ੍ਰੇਨਸ ਐਂਡ ਪੋਰਸ ਮਟੀਰੀਅਲਜ਼ ਸੈਂਟਰ, ਕਿੰਗ ਅਬਦੁੱਲਾ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ (ਕੇਏਯੂਐੱਸਟੀ),ਸਾਊਦੀ ਅਰਬਦੇ ਮਾਰਗਦਰਸ਼ਨ ਵਿੱਚ ਬਾਇਓਡੀਗ੍ਰੇਡੇਬਲ ਪੋਲੀਮਰ ਅਤੇ ਮੋਨੋਮਰ ਨਾਲ ਲੈਸ ਇੱਕ ਆਰਗੇਨਿਕ ਇਲੈਕਟ੍ਰਾਨਿਕ ਉਪਕਰਣ ਦੀ ਮਦਦ ਨਾਲ ਕੀਤਾ ਗਿਆ ਹੈ| ਇਨ੍ਹਾਂ ਦੀ ਇਸ ਖੋਜ ਨੂੰ ਹਾਲ ਹੀ ਵਿੱਚ‘ਮੈਟੀਰੀਅਲਜ਼ ਹੋਰਾਈਜ਼ਨ’ ਅਤੇ ‘ਅਡਵਾਂਸਡ ਇਲੈਕਟ੍ਰਾਨਿਕ ਮੈਟੀਰੀਅਲਜ਼’ ਨਾਮ ਦੇ ਰਸਾਲੇ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।

ਇਸ ਨਿਰਮਿਤ ਸੈਂਸਰ ਵਿੱਚ ਦੋ ਪਰਤਾਂ ਵਾਲਾ ਇੱਕ ਹੇਟਰੋਸਟ੍ਰਕਚਰ ਹੁੰਦਾ ਹੈ –ਉੱਪਰਲੀ ਪਰਤ ’ਤੇ ਇੱਕ ਮੋਨੋਮਰ ਹੈ ਅਤੇ ਇੱਕ ਨਵੀਨ ਰਸਾਇਣਕ ਟ੍ਰਿਸ (ਕੀਟੋ-ਹਾਈਡ੍ਰਜ਼ੋਨ),ਜੋ ਕਿ ਇੱਕ ਮੁਸਾਮ ਵਾਲਾ ਹੁੰਦਾ ਹੈ ਅਤੇ ਜਿਸ ਵਿੱਚ ਐੱਚ2ਐੱਸ ਦੇ ਵਿਸ਼ੇਸ਼ ਕਾਰਜਸ਼ੀਲ ਸਮੂਹ ਹੁੰਦੇ ਹਨ, ਦੇ ਨਾਲ ਮਹਿਸੂਸ ਕੀਤਾ ਜਾਂਦਾ ਹੈ ਅਤੇ ਹੇਠਲੀ ਪਰਤ ਕਿਰਿਆਸ਼ੀਲ ਚੈਨਲ ਹੁੰਦੀ ਹੈ, ਜੋ ਕਿ ਚਾਰਜ ਕੈਰੀਅਰਾਂ ਦੀ ਮੌਧਾਰਾ ਅਤੇ ਗਤੀਸ਼ੀਲਤਾ ਨੂੰ ਬਦਲਣ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰਦੀ ਹੈ|

ਇਸ ਤਰ੍ਹਾਂ, ਇਹ ਸਿਨਰਜੈਟਿਕ ਕੰਬੀਨੇਸ਼ਨ ਐੱਚ2ਐੱਸ ਦੇ ਅਣੂਆਂ ਨੂੰ ਪੂਰਵ ਕੇਂਦਰਤ ਕਰਨ, ਇੱਕ ਐਸਿਡ-ਅਧਾਰਤ ਰਸਾਇਣਕ ਕਿਰਿਆ ਨੂੰ ਆਰੰਭ ਕਰਨ ਵਿੱਚ ਸਹਾਇਤਾ ਕਰਦਾ ਹੈ, ਜਿਸਦੇ ਕਰਨ ਉਪਕਰਣ ਵਿੱਚ ਚੈਨਲ ਖੇਤਰ ਦੇ ਵਿਆਪਕ ਕੈਰੀਅਰਾਂ (ਛੇਕ) ਵਿੱਚ ਬਦਲਾਉ ਹੁੰਦਾ ਹੈ| ਵਿਗਿਆਨੀਆਂ ਦੁਆਰਾ ਵਿਕਸਤ ਕੀਤੇ ਗਏ ਇਸ ਕੈਪੇਸੀਟੈਂਸ ਸੈਂਸਰ (ਇੱਕ ਸੈਂਸਰ ਜੋਕਿ ਸੈਂਸਰ ਦੁਆਰਾ ਬਣਾਏ ਗਏ ਬਿਜਲੀ ਦੇ ਖੇਤਰ ’ਤੇ ਹੋਣ ਵਾਲੇ ਪ੍ਰਭਾਵ ਦੇ ਮਾਧਿਅਮ ਨਾਲ ਨੇੜਲੀਆਂ ਵਸਤੂਆਂ ਦਾ ਪਤਾ ਲਗਾਉਂਦਾ ਹੈ) ਨੇ ਐੱਚ2ਐੱਸ ਗੈਸ ਦਾ ਪਤਾ ਲਗਾਉਣ ਵਿੱਚ ਇੱਕ ਸ਼ਾਨਦਾਰ ਸੰਵੇਦਨਸ਼ੀਲਤਾ ਦਿਖਾਈਹੈ, ਜਿਸਦੇ ਤਹਿਤ ਪ੍ਰਤੀ ਬਿਲੀਅਨ ਲਗਭਗ 25 ਭਾਗਾਂ ਦਾ ਪਤਾ ਲਗਾਇਆ ਗਿਆ| ਇਸ ਸੈਂਸਰ ਵਿੱਚ ਸੰਵੇਦਨ ਸੰਬੰਧੀ ਪ੍ਰਦਰਸ਼ਨ ਨਾਲ ਸਮਝੌਤਾ ਕੀਤੇ ਬਿਨਾਂ ਲਗਭਗ 8 ਮਹੀਨਿਆਂ ਦੀ ਉੱਚ ਪੱਧਰੀ ਸਥਿਰਤਾ ਦੀ ਸਮਰੱਥਾ ਵੀ ਹੈ|

Diagram

Description automatically generated

A screenshot of a computer

Description automatically generated with medium confidence

ਪ੍ਰਕਾਸ਼ਨ ਲਿੰਕ:

1. https://doi.org/10.1039/D0MH01420F

2. ਐੱਸ.ਯੁਵਰਾਜ, ਬੀ. ਐੱਨ. ਵੀਰਭੱਦਰਸਵਾਮੀ, ਐੱਸ. ਏ. ਭੱਟ, ਟੀ. ਵਿਜਜਾਪੂ, ਸੰਦੀਪ ਜੀ. ਸੂਰੀਆ, ਮਣੀ, ਸੀ. ਵੀ. ਯੇਲਾਮਗਾਡ, ਕੇ.ਐੱਨ. ਸਲਾਮਾ. ਟ੍ਰਿਸ (ਕੇਟੋ-ਹਾਈਡ੍ਰੋਜ਼ੋਨ): ਏ ਫੂਲੀ ਇੰਟੀਗ੍ਰੇਟਿਡ ਹਾਈਲੀ ਸਟੇਬਲ ਐਂਡ ਐਕਸੈਪਸ਼ਨਲੀ ਸੈਂਸੀਟਿਵ ਐੱਚ2ਐੱਸ ਕੈਪੈਸੀਟਿਵ ਸੈਂਸਰ ਐਡ. ਇਲੈਕਟ੍ਰੋਨ. ਮੇਟਰ, 2021 (ਪ੍ਰੈੱਸ ਵਿੱਚ)

ਵਧੇਰੇ ਜਾਣਕਾਰੀ ਲਈ ਡਾ: ਚੰਨਬਸਵੇਸ਼ਵਰ ਯੇਲਾਮਗਾਡ (yelamaggad[at]gmail[dot]com) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

****

ਆਰਪੀ / (ਡੀਐੱਸਟੀ ਮੀਡੀਆ ਸੈੱਲ)



(Release ID: 1712134) Visitor Counter : 196


Read this release in: English , Hindi