ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀ ਸੀ ਆਈ ਨੇ ਮੈਗਮਾ ਫਿਨਕੋਰਪ ਲਿਮਟਿਡ ਵਿੱਚ ਰਾਈਜਿ਼ੰਗ ਸਨ ਹੋਲਡਿੰਗਸ ਪ੍ਰਾਈਵੇਟ ਲਿਮਟਿਡ ਅਤੇ ਸ਼੍ਰੀ ਸੰਜੇ ਚਮਰੀਆ ਅਤੇ ਸ਼੍ਰੀ ਮਯੰਕ ਪੋਦਾਰ ਦੁਆਰਾ ਸ਼ੇਅਰ ਹੋਲਡਿੰਗ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ
Posted On:
12 APR 2021 6:17PM by PIB Chandigarh
ਦ ਕੰਪੀਟਿਸ਼ਨ ਕਮਿਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਮੈਗਮਾ ਫਿਨਕੋਰਪ ਲਿਮਟਿਡ ਵਿੱਚ ਰਾਈਜਿ਼ੰਗ ਸਨ ਹੋਲਡਿੰਗਸ ਪ੍ਰਾਈਵੇਟ ਲਿਮਟਿਡ ਅਤੇ ਸ਼੍ਰੀ ਸੰਜੇ ਚਮਰੀਆ ਅਤੇ ਸ਼੍ਰੀ ਮਯੰਕ ਪੋਦਾਰ ਦੁਆਰਾ ਸ਼ੇਅਰ ਹੋਲਡਿੰਗ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ ਹੈ । ਪ੍ਰਸਤਾਵਿਤ ਕੰਬੀਨੇਸ਼ਨ ਵਿੱਚ ਰਾਈਜਿ਼ੰਗ ਸਨ ਹੋਲਡਿੰਗਸ ਪ੍ਰਾਈਵੇਟ ਲਿਮਟਿਡ (ਰਾਈਜਿ਼ੰਗ ਸਨ) ਅਤੇ ਸ਼੍ਰੀ ਸੰਜੇ ਚਮਰੀਆ ਅਤੇ ਮਯੰਕ ਪੋਦਾਰ ਦੁਆਰਾ ਮੈਗਮਾ ਫਿਨਕੋਰਪ ਲਿਮਟਿਡ (ਮੈਗਮਾ ਫਿਨਕੋਰਪ) ਵਿੱਚ ਹਿੱਸੇਦਾਰੀ ਪ੍ਰਾਪਤੀ ਦੀ ਕਲਪਨਾ ਕੀਤੀ ਗਈ ਹੈ ।
ਰਾਈਜਿ਼ੰਗ ਸਨ ਸ਼੍ਰੀ ਅਦਰ ਪੂਨਾਵਾਲਾ ਦੇ ਰਾਈਜਿ਼ੰਗ ਸਨ ਗਰੁੱਪ ਦੀਆਂ ਕੰਪਨੀਆਂ ਦਾ ਹਿੱਸਾ ਹੈ । ਇਹ ਆਪਣੀ ਸਹਾਇਕ ਕੰਪਨੀ ਪੂਨਾਵਾਲਾ ਫਾਇਨਾਂਸ ਪ੍ਰਾਈਵੇਟ ਲਿਮਟਿਡ ਦੁਆਰਾ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਸ਼ਾਮਲ ਹੈ , ਜੋ ਕਿ ਇੱਕ ਸਿਸਟਮ ਪੱਖੋਂ ਮਹੱਤਵਪੂਰਨ ਗੈਰ ਜਮ੍ਹਾਂ ਪੂੰਜੀ ਵਾਲੀ ਨਾਨ ਬੈਕਿੰਗ ਵਿੱਤ ਕੰਪਨੀ (ਐੱਨ ਬੀ ਐੱਫ ਸੀ) ਹੈ ।
ਮੈਗਮਾ ਫਿਨਕੋਰਪ ਐੱਨ ਬੀ ਐੱਫ ਸੀ ਲਿਆਉਣ ਵਾਲੀ ਇੱਕ ਪ੍ਰਣਾਲੀਗਤ ਮਹੱਤਵਪੂਰਨ ਗੈਰ ਜਮ੍ਹਾਂ ਰਾਸ਼ੀ ਵੀ ਹੈ । ਇਹ ਵਿੱਤੀ ਉਤਪਾਦਾਂ ਦਾ ਇੱਕ ਗੁਲਦਸਤਾ ਪੇਸ਼ ਕਰਦੀ ਹੈ, ਜਿਸ ਵਿੱਚ ਵਪਾਰਕ ਵਿੱਤ , ਖੇਤੀ ਵਿੱਤ , ਐੱਮ ਐੱਸ ਈ ਵਿੱਤ , ਮਾਰਗੇਜ਼ ਵਿੱਤ ਤੇ ਆਮ ਬੀਮਾ ਸ਼ਾਮਲ ਹਨ , ਜੋ ਦਿਹਾਤੀ ਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਵਿਕਸਿਤ ਹਨ ।
ਵਿਸਥਾਰਿਤ ਆਦੇਸ਼ ਸੀ ਸੀ ਆਈ ਵੱਲੋਂ ਜਾਰੀ ਕੀਤੇ ਜਾਣਗੇ ।
************************
ਆਰ ਐੱਮ / ਐੱਮ ਵੀ / ਕੇ ਐੱਮ ਐੱਨ
(Release ID: 1711237)