ਆਯੂਸ਼

ਆਯੁਸ਼ ਮੰਤਰਾਲਾ ਅਤੇ ਪਸ਼ੂ ਪਾਲਣ ਵਿਭਾਗ ’ਚ ਪਸ਼ੂ ਦੇ ਇਲਾਜ ਵਿੱਚ ਗੁਣਵੱਤਾ ਵਾਲੀ ਦਵਾਈਆਂ ’ਚ ਨਵੇਂ ਫਾਰਮੂਲੇ ਤੇ ਖੋਜ ਲਈ ਸਮਝੌਤੇ ’ਤੇ ਦਸਤਖਤ

Posted On: 07 APR 2021 6:29PM by PIB Chandigarh

ਔਸ਼ਧੀ ਜੜੀ ਬੂਟੀਆਂ ਰਾਹੀਂ ਪਸ਼ੂ ਦੇ ਇਲਾਜ ਵਿਗਿਆਨ ਲਈ ਗੁਣਵੱਤਾ ਵਾਲੀ ਦਵਾਈਆਂ ’ਚ ਨਵੇਂ ਫਾਰਮੂਲਿਆਂ ਤੇ ਖੋਜ ਲਈ ਅੱਜ ਆਯੁਸ਼ ਮੰਤਰਾਲਾ ਦੇ ਰਾਸ਼ਟਰੀ ਔਸ਼ਧੀ ਪਾਦਪ ਬੋਰਡ (ਐਨਐਮਪੀਬੀ) ਅਤੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਇੱਕ ਸਮਝੌਤੇ ’ਤੇ ਦਸਤਖਤ ਕੀਤੇ ਗਏ। ਇਸ ਪਹਿਲ ਵਿੱਚ ਅਧਿਆਪਨ ਦੇ ਮਾਧਿਅਮ ਨਾਲ ਸੰਬੰਧਤ ਖੇਤਰਾਂ ਵਿੱਚ ਸਮਰੱਥਾ ਉਸਾਰੀ ਕਰਨਾ, ਇੱਕ ਸਥਾਈ ਆਧਾਰ ’ਤੇ ਹਰਬਲ ਪਸ਼ੂ ਇਲਾਜ਼ ਦਵਾਈਆਂ ਲਈ ਵਪਾਰ  ਦੀਆਂ ਸੰਭਾਵਨਾਵਾਂ ਦੀ ਖੋਜ ਕਰਨਾ ਅਤੇ ਔਸ਼ਧੀ ਬੂਟੀਆਂ ਦੀ ਖੇਤੀ, ਹਿਫਾਜ਼ਤ ਸਹਿਤ ਸੇਵਾਵਾਂ ਪ੍ਰਦਾਨ ਕਰਨਾ , ਸ਼ਾਮਿਲ ਹਨ।

ਸਮਝੌਤੇ  ਤੇ ਐਨਐਮਪੀਬੀ ਦੇ ਮੁੱਖ ਕਾਰਜਕਾਰੀ ਅਫਸਰ ਡਾ. ਜੇ.ਐਲ. ਐਨ. ਸ਼ਾਸਤਰੀ ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਤੋਂ ਸੰਯੁਕਤ ਸਕੱਤਰ ਸ਼੍ਰੀ ਉਪਮਨਿਉ ਬਸੂ ਦੇ ਦਸਤਖਤ ਆਯੁਸ਼ ਮੰਤਰਾਲਾ ਸਕੱਤਰ ਵੈਦ ਰਾਜੇਸ਼ ਕੋਟੇਚਾ ਅਤੇ ਪਸ਼ੂ ਵਿਭਾਗ ਦੇ ਸਕੱਤਰ ਸ਼੍ਰੀ ਅਤੁੱਲ ਚਤੁਰਵੇਦੀ ਅਤੇ ਦੋਨਾਂ ਸੰਗਠਨਾਂ ਦੇ ਹੋਰ ਉੱਚ ਅਧਿਕਾਰੀਆਂ ਦੀ ਹਾਜਰੀ ਵਿੱਚ ਹੋਏ। 

ਆਯੁਸ਼ ਮੰਤਰਾਲਾ, ਪਸ਼ੂ ਪਾਲਣ ਵਿਭਾਗ ਨੂੰ ਆਯੁਸ਼ ਹਰਬਲ ਪਸ਼ੂ ਦੇ ਇਲਾਜ ਸਿੱਖਿਆ ਪ੍ਰੋਗਰਾਮਾਂ ਲਈ ਕੋਰਸ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਨਾਲ ਹੀ ਪਸ਼ੂ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੇ ਸੰਭਾਵਿਕ ਔਸ਼ਧੀ ਬੂਟੀਆਂ ਦੀਆਂ ਪ੍ਰਜਾਤੀਆਂ ਦੀ ਪਹਿਚਾਣ ਕਰਨ, ਚੰਗੇ ਖੇਤੀਬਾੜੀ ਅਭਿਆਸਾਂ ਅਤੇ ਉੱਚ ਮਾਨਕਾਂ ’ਤੇ ਬਿਹਤਰ ਸੰਗ੍ਰਹਿ ਅਭਿਆਸਾਂ ਨੂੰ ਅਪਨਾਉਣ ਵਿੱਚ ਵੀ ਦੋਵੇ ਮਿਲ  ਕੇ ਕਾਰਜ ਕਰਨਗੇ । ਆਯੁਸ਼ ਹਰਬਲ ਪਸ਼ੂ ਦੇ ਇਲਾਜ, ਦਵਾਈਆਂ ਦੀ ਉਸਾਰੀ, ਕੌਸ਼ਲ ਵਿਕਾਸ ਅਤੇ ਸਮਰੱਥਾ ਉਸਾਰੀ ਲਈ ਗੁਡ ਮੈਨਿਉਫੈਕਚਰਿੰਗ ਪ੍ਰੈਕਟਿਸੇਸ ਦਾ ਵਿਕਾਸ, ਔਸ਼ਧੀ ਬੂਟੀਆਂ ਲਈ ਰੁੱਖ ਲਗਾਉਣੇ ਅਤੇ ਨਰਸਰੀ ਵਿਕਾਸ ਲਈ ਵਿੱਤੀ ਸਹਾਇਤਾ, ਸਹੂਲਤ ਅਤੇ ਔਸ਼ਧੀ ਮਿਆਰੀਕਰਨ ਦੇ ਮਾਨਦੰਡਾਂ ਨੂੰ ਸੁਵਿਧਾਜਨਕ ਬਣਾਉਣਾ ਵੀ ਇਸ ਸਮਝੌਤੇ ਦੇ ਅਹਿਮ ਪਹਿਲੂ ਹਨ। ਯੋਜਨਾ ਦੇ ਦਾਇਰੇ ਅਨੁਸਾਰ ਖੋਜ  ਅਤੇ ਪ੍ਰੀਖਿਆ ਕੇਂਦਰ ਸਥਾਪਤ ਕਰਨ ਵਿੱਚ ਸਹਾਇਤਾ ਕਰਨਾ ਵੀ ਸ਼ਾਮਿਲ ਹੈ । 

 ਪਸ਼ੂ ਪਾਲਣ ਵਿਭਾਗ ਆਯੁਰਵੇਦਿਕ ਦਵਾਈਆਂ ਦੇ ਸੰਬੰਧ ਵਿੱਚ ਜ਼ਰੂਰੀ, ਜਰੂਰਤ ਅਤੇ ਵਿਅਵਹਾਰਿਆਤਾ ਲਈ ਮਾਹਰ ਤਕਨੀਕੀ ਸੁਝਾਅ  ਲਈ ਆਯੁਸ਼ ਮੰਤਰਾਲਾ ਦੀ ਮਦਦ ਕਰੇਗਾ। ਵਿਭਾਗ ਡੇਅਰੀ ਕਿਸਾਨਾਂ ਅਤੇ ਖੇਤੀਬਾੜੀ- ਕਿਸਾਨਾਂ ਦੇ ਵਿੱਚ ਹਰਬਲ ਪਸ਼ੂ ਦੇ ਇਲਾਜ ਦੇ ਵਰਤੋ ਅਤੇ ਮਹੱਤਵ ਅਤੇ ਔਸ਼ਧੀ ਜੜੀ- ਬੂਟੀਆਂ ਦੀ ਖੇਤੀ ਦੇ ਬਾਰੇ ਐੇਨ.ਡੀ.ਡੀ.ਬੀ. ਦੀ ਸਹਾਇਤਾ ਨਾਲ ਜਾਗਰੂਕਤਾ ਪੈਦਾ ਕਰੇਗਾ। ਪਸ਼ੂ ਦੇ ਇਲਾਜ ਵਿੱਚ ਆਯੁਰਵੇਦ ਅਤੇ ਇਸ ਸੰਬੰਧੀ ਵਿਸ਼ੇ ਲਈ ਕੋਰਸ ਵਿਕਸਿਤ ਕਰੇਗਾ, ਪਹਿਲ ਦੇ ਆਧਾਰ ’ਤੇ ਪਸ਼ੂ ਧਨ ਅਤੇ ਮੁਰਗੀ ਪਾਲਣ ਦੀ ਸੂਚੀ ਦੀ ਪਹਿਚਾਣ ਕਰੇਗਾ। ਅਨੁਸੰਧਾਨ ਗਤੀਵਿਧੀ ਜਾਂ ਪਸ਼ੂ ਆਯੁਰਵੇਦ ਅਤੇ ਸੰਬੰਧਿਤ ਧਾਰਾਵਾਂ ਦੇ ਆਵੇਦਨ ਦੇ ਸੰਬੰਧ ਵਿੱਚ ਆਰਥਿਕ ਮਹੱਤਵ ਦੀਆਂ ਬੀਮਾਰੀਆਂ, ਔਸ਼ਧੀ ਬੂਟੀਆਂ ਦੀ ਖੇਤੀ ਅਤੇ ਹਿਫਾਜ਼ਤ ਅਤੇ ਸੰਬੰਧਤ ਗਤੀਵਿਧੀਆਂ ਲਈ ਕਿਸਾਨਾਂ ਦਾ ਸਮਰਥਨ, ਅਨੁਸੰਧਾਨ ਸੰਸਥਾਨਾਂ (ਪਸ਼ੂ ਦੇ ਇਲਾਜ ਕਾਲਜ ਅਤੇ ਆਈ.ਸੀ.ਏ.ਆਰ. ਅਨੁਸੰਧਾਨ ਸੰਸਥਾਨ) ਲਈ ਵਿਗਿਆਨੀ ਅਤੇ ਤਕਨੀਕੀ ਸਹਿਯੋਗ ਦੇ ਮੌਕਿਆ ਦੀ ਪਹਿਚਾਣ ਕਰਨਾ ਵੀ ਇਸ ਵਿੱਚ ਸ਼ਾਮਿਲ ਹੋਵੇਗਾ।

ਐਮਵੀ/ਐਸਕੇ



(Release ID: 1710376) Visitor Counter : 137


Read this release in: English , Urdu , Hindi , Telugu