ਰੱਖਿਆ ਮੰਤਰਾਲਾ

ਜਨਰਲ ਮਨੋਜ ਮੁਕੰਦ ਨਰਵਣੇ, ਚੀਫ ਆਫ ਆਰਮੀ ਸਟਾਫ ਨੇ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦਾ ਦੌਰਾ ਕੀਤਾ

Posted On: 06 APR 2021 3:06PM by PIB Chandigarh

ਜਨਰਲ ਮਨੋਜ ਮੁਕੰਦ ਨਰਵਣੇ, ਚੀਫ ਆਫ ਆਰਮੀ ਸਟਾਫ (ਸੀਓਏਐਸ), ਨੇ ਡੀਐਸਐਸਸੀ,  ਵੈਲਿੰਗਟਨ (ਟੀਐਨ) ਦਾ 05 ਤੋਂ 06 ਅਪ੍ਰੈਲ 2021 ਤੱਕ ਦਾ ਦੌਰਾ ਕੀਤਾ। ਸੀਓਏਐਸ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ (ਡੀਐਸਐਸਸੀ) ਵੈਲਿੰਗਟਨ ਵਿੱਚ 76ਵੇਂ ਸਟਾਫ ਕੋਰਸ ਵਿੱਚ ਹਿੱਸਾ ਲੈ ਰਹੀ ਫੈਕਲਟੀ ਅਤੇ ਹੋਰਨਾਂ ਅਧਿਕਾਰੀਆਂ ਨੂੰ  “ਪੱਛਮੀ ਅਤੇ ਉੱਤਰੀ ਸਰਹੱਦਾਂ ਤੇ ਹੋਈਆਂ ਘਟਨਾਵਾਂ ਅਤੇ ਭਾਰਤੀ ਸੈਨਾ ਦੇ ਭਵਿੱਖ ਦੇ ਰੋਡ ਮੈਪ ਤੇ ਉਨ੍ਹਾਂ ਦੇ ਪ੍ਰਭਾਵ" ਵਿਸ਼ੇ ਤੇ ਭਾਸ਼ਣ ਦਿੱਤਾ।  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਆਪਣੀਆਂ ਸਰਹੱਦਾਂ ਤੇ ਨਵੇਂ ਸਿਰਿਉਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਸਾਰੀਆਂ ਘਟਨਾਵਾਂ ਦੇ ਸਬੰਧ ਵਿੱਚ ਸੁਚੇਤ ਰਹਿਣ ਦੀ ਜਰੂਰਤ ਤੇ ਜ਼ੋਰ ਦਿੱਤਾ। 

C:\Users\dell\Desktop\whDURJ.jpeg 

 ਡੀਐਸਐਸਸੀ ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਐਮਜੇਐਸ ਕਾਹਲੋਂ ਨੇ ਸੈਨਾ ਦੇ  ਤਿੰਨਾਂ ਅੰਗਾਂ ਦਰਮਿਆਨ ਸਾਂਝੇਦਾਰੀ ਬਾਰੇ ਚਲ ਰਹੀਆਂ ਪੇਸ਼ੇਵਰ ਸੈਨਿਕ  ਸਿਖਲਾਈ ਦੀਆਂ ਗਤੀਵਿਧੀਆਂ ਦੇ ਖਾਸ ਸੰਦਰਭ ਦੇ ਨਾਲ ਨਵੀਂ ਪਹਿਲਕਦਮੀ ਸ਼ਾਮਲ ਕਰਨ ਬਾਰੇ ਸੈਨਾ ਮੁਖੀ (ਸੀਓਏਐਸ) ਨੂੰ ਇੱਕ ਅਪਡੇਟ ਦਿੱਤੀ। ਸੀਓਏਐਸ ਨੂੰ ਪੇਸ਼ੇਵਰ ਸੈਨਿਕ ਸਿੱਖਿਆ ਲਈ ਸੈਂਟਰ ਆਫ ਐਕਸੇਲੈਂਸ ਵਜੋਂ ਡੀਐਸਐਸਸੀ ਦੀ ਭੂਮਿਕਾ ਨੂੰ ਵਧਾਉਣ ਦੇ ਇਕ ਕਦਮ ਵਜੋਂ ਸਿਖਲਾਈ ਪਾਠਕ੍ਰਮ ਅਤੇ ਢਾਂਚਾਗਤ ਵਿਕਾਸ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੇ ਸਬੰਧ ਵਿੱਚ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੀਆਂ ਮਜ਼ਬੂਰੀਆਂ ਦੇ ਬਾਵਜੂਦ ਸਿਖਲਾਈ ਦੀ ਬਹੁਤ ਉੱਚੀ ਗੁਣਵੱਤਾ ਕਾਇਮ ਰੱਖਣ ਲਈ ਕਾਲਜ ਦੀ ਸ਼ਲਾਘਾ ਕੀਤੀ। 

---------------------------- 

ਏ ਏ /ਬੀ ਐਸ ਸੀ /ਵੀ ਬੀ ਵਾਈ  



(Release ID: 1709958) Visitor Counter : 157