ਪ੍ਰਿਥਵੀ ਵਿਗਿਆਨ ਮੰਤਰਾਲਾ

ਜੰਮੂ ਕਸ਼ਮੀਰ , ਲੱਦਾਖ਼ , ਗਿਲਗਿਟ , ਬਾਲਤਿਸਤਾਨ ਤੇ ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਵਿੱਚ 5 ਤੋਂ 9 ਅਪ੍ਰੈਲ ਅਤੇ ਉੱਤਰਾਖੰਡ ਵਿੱਚ 6 ਤੋਂ 9 ਅਪ੍ਰੈਲ ਤੱਕ ਕਈ ਥਾਵਾਂ ਤੇ ਭਾਰੀ ਵਰਖਾ / ਬਰਫ਼ਬਾਰੀ ਹੋਣ ਦੀ ਸੰਭਾਵਨਾ

ਪੰਜਾਬ , ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 5 ਤੋਂ 7 ਅਪ੍ਰੈਲ ਤੱਕ ਕਿਤੇ ਕਿਤੇ ਮੀਂਹ ਪੈ ਸਕਦਾ ਹੈ

ਜੰਮੂ , ਕਸ਼ਮੀਰ , ਲੱਦਾਖ਼ , ਗਿਲਗਿਟ , ਬਾਲਤਿਸਤਾਨ ਤੇ ਮੁਜ਼ੱਫਰਾਬਾਦ ਹਿਮਾਚਲ ਪ੍ਰਦੇਸ਼ ਵਿੱਚ 6 ਅਪ੍ਰੈਲ ਤੇ ਉੱਤਰਾਖੰਡ ਵਿੱਚ 7 ਅਪ੍ਰੈਲ ਨੂੰ ਕਿਤੇ ਕਿਤੇ ਭਾਰੀ ਵਰਖਾ / ਬਰਫ਼ਬਾਰੀ ਹੋਣ ਦੀ ਸੰਭਾਵਨਾ


ਪੱਛਮੀ ਰਾਜਸਥਾਨ ਵਿੱਚ 5 ਤੋਂ 7 ਅਪ੍ਰੈਲ ਤੱਕ ਕਈ ਥਾਵਾਂ ਤੇ ਧੂੜ ਭਰੇ ਝੱਖੜ ਅਤੇ ਤੂਫ਼ਾਨ ਅਤੇ ਤੇਜ਼ ਹਵਾਵਾਂ (30 ਤੋਂ 40 ਕਿਲੋਮੀਟਰ) ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਉਣ ਦੀ ਸੰਭਾਵਨਾ

Posted On: 05 APR 2021 11:25AM by PIB Chandigarh

ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਸੈਂਟਰ ਅਨੁਸਾਰ : —

ਮੌਸਮ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਈਆਂ

ਸਮੁੰਦਰੀ ਪੱਧਰ ਤੋਂ ਉੱਪਰ 3.1 ਕਿਲੋਮੀਟਰ ਤੇ 7.6 ਕਿਲੋਮੀਟਰ ਵਿਚਾਲੇ ਇੱਕ ਪੱਛਮੀ ਡਿਸਟਰਬੇੰਸ ਨਜ਼ਰ ਰਹੀ ਹੈ , ਜਿਸ ਦਾ ਲੰਬਕਾਰ ਪੂਰਬ ਤੋਂ 62 ਡਿਗਰੀ ਅਤੇ ਉੱਤਰ ਦੇ ਵਿੱਥਕਾਰ 32 ਡਿਗਰੀ ਉੱਤਰ ਹੈ ਅਤੇ ਉੱਪਰਲੀਆਂ ਪ੍ਰਣਾਲੀਆਂ ਦੇ ਅਸਰ ਹੇਠ 6 ਅਪ੍ਰੈਲ ਤੋਂ ਬਾਅਦ ਇੱਕ ਤਾਜ਼ੀ ਪੱਛਮੀ ਡਿਸਟਰਬੇੰਸ ਵੱਲੋਂ ਪੱਛਮੀ ਹਿਮਾਲੀਅਨ ਖੇਤਰ ਤੇ ਅਸਰ ਪਾਉਣ ਬਾਰੇ ਭਵਿੱਖਵਾਣੀ ਕੀਤੀ ਗਈ ਹੈ

1. ਜੰਮੂ , ਕਸ਼ਮੀਰ , ਲੱਦਾਖ਼ , ਗਿਲਗਿਟ , ਬਾਲਤਿਸਤਾਨ ਤੇ ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਵਿੱਚ 5 ਤੋਂ 9 ਅਪ੍ਰੈਲ ਅਤੇ ਉੱਤਰਾਖੰਡ ਵਿੱਚ 6 ਤੋਂ 9 ਅਪ੍ਰੈਲ ਤੱਕ ਵੱਖ ਵੱਖ ਥਾਵਾਂ ਤੇ ਭਾਰੀ ਵਰਖਾ / ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਪੰਜਾਬ , ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 5 ਤੋਂ 7 ਅਪ੍ਰੈਲ ਤੱਕ ਕਿਤੇ ਕਿਤੇ ਮੀਂਹ ਪੈ ਸਕਦਾ ਹੈ

2. ਪੱਛਮੀ ਹਿਮਾਲੀਅਨ ਖੇਤਰ ਵਿੱਚ 5 ਤੋਂ 7 ਅਪ੍ਰੈਲ ਅਤੇ ਇਸ ਦੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਵਿੱਚ 6 ਤੇ 7 ਅਪ੍ਰੈਲ ਨੂੰ ਕਈ ਥਾਵਾਂ ਤੇ ਝੱਖੜ , ਬਿਜਲੀ / ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ

3. ਜੰਮੂ , ਕਸ਼ਮੀਰ , ਲੱਦਾਖ਼ , ਗਿਲਗਿਟ , ਬਾਲਤਿਸਤਾਨ ਤੇ ਮੁਜ਼ੱਫਰਾਬਾਦ ਵਿੱਚ 6 ਅਪ੍ਰੈਲ ਤੇ ਹਿਮਾਚਲ ਪ੍ਰਦੇਸ਼ ਵਿੱਚ 5 ਤੇ 6 ਅਪ੍ਰੈਲ ਤੇ ਉੱਤਰਾਖੰਡ ਵਿੱਚ 6 ਤੇ 7 ਅਪ੍ਰੈਲ ਨੂੰ ਕਈ ਥਾਵਾਂ ਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ

4. ਜੰਮੂ , ਕਸ਼ਮੀਰ , ਲੱਦਾਖ਼ , ਗਿਲਗਿਟ , ਬਾਲਤਿਸਤਾਨ ਤੇ ਮੁਜ਼ੱਫਰਾਬਦ ਅਤੇ ਹਿਮਾਚਲ ਪ੍ਰਦੇਸ਼ ਵਿੱਚ 6 ਅਪ੍ਰੈਲ ਅਤੇ ਉੱਤਰਾਖੰਡ ਵਿੱਚ 7 ਅਪ੍ਰੈਲ ਨੂੰ ਕਈ ਥਾਵਾਂ ਤੇ ਭਾਰੀ ਵਰਖਾ ਤੇ ਬਰਫ਼ਬਾਰੀ ਹੋ ਸਕਦੀ ਹੈ

5. ਪੱਛਮੀ ਰਾਜਸਥਾਨ ਵਿੱਚ 5 ਤੋਂ 7 ਅਪ੍ਰੈਲ ਤੱਕ ਕਈ ਥਾਵਾਂ ਤੇ ਧੂੜ ਭਰੇ ਝੱਖੜ ਅਤੇ ਤੂਫ਼ਾਨ ਅਤੇ ਤੇਜ਼ ਹਵਾਵਾਂ (30 ਤੋਂ 40 ਕਿਲੋਮੀਟਰ) ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਉਣ ਦੀ ਸੰਭਾਵਨਾ ਹੈ

6. ਅਗਲੇ 24 ਘੰਟਿਆਂ ਦੌਰਾਨ ਦੱਖਣ ਪੱਛਮੀ ਰਾਜਸਥਾਨ ਦੀਆਂ ਕੁਝ ਥਾਵਾਂ ਤੇ , ਅਗਲੇ ਦੋ ਦਿਨਾਂ ਦੌਰਾਨ ਪੂਰਬੀ ਰਾਜਸਥਾਨ , ਅਗਲੇ ਤਿੰਨ ਦਿਨਾਂ ਦੌਰਾਨ ਵਿਦਰਭਾ ਅਤੇ 7 ਤੋਂ 9 ਅਪ੍ਰੈਲ ਵਿੱਚ ਮੱਧ ਪ੍ਰਦੇਸ਼ ਵਿੱਚ ਗਰਮ ਹਵਾਵਾਂ ਦੀ ਸੰਭਾਵਨਾ ਹੈ

ਮੁੱਖ ਮੌਸਮੀ ਪੜਚੋਲ

ਬੀਤੇ ਦਿਨ ਭਾਰਤੀ ਸਮੇਂ ਅਨੁਸਾਰ (0830 ਵਜੇ ਭਾਰਤੀ ਸਟੈਂਡਰਡ ਟਾਈਮ ਤੋਂ 1730 ਵਜੇ) ਤੱਕ ਵਰਖਾ / ਤੂਫਾਨੀ ਬਾਰਿਸ਼ ਵੇਖੀ ਗਈ ਇਸ ਤੋਂ ਇਲਾਵਾ ਇਹ ਰੁਝਾਨ ਜੰਮੂ , ਕਸ਼ਮੀਰ , ਲੱਦਾਖ਼ , ਗਿਲਗਿਟ ,ਬਾਲਤਿਸਤਾਨ ਤੇ ਮੁਜ਼ੱਫਰਾਬਾਦ , ਅੰਡੇਮਾਨ ਨਿੱਕੋਬਾਰ ਦੀਪ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਅਤੇ ਅਸਾਮ ਤੇ ਮੇਘਾਲਿਆ , ਪੱਛਮੀ ਬੰਗਾਲ ਤੇ ਸਿੱਕਮ , ਓਡੀਸ਼ਾ , ਤੱਟੀ ਆਂਧਰਾ ਪ੍ਰਦੇਸ਼, ਤਾਮਿਲਨਾਡੂ , ਪੁਡੂਚੇਰੀ ਅਤੇ ਕਰਾਈਕਲ ਅਤੇ ਕੇਰਲ ਤੇ ਮਹੇ ਵਿੱਚ ਕਈ ਥਾਵਾਂ ਤੇ ਬਾਰਿਸ਼ ਤੇ ਤੂਫ਼ਾਨੀ ਬਾਰਿਸ਼ ਵੇਖੀ ਗਈ ਹੈ

ਵਰਖਾ ਦਰਜ ਕੀਤੀ ਗਈ (ਬੀਤੇ ਦਿਨ ਭਾਰਤੀ ਸਮੇਂ ਅਨੁਸਾਰ 0830 ਵਜੇ ਭਾਰਤੀ ਸਟੈਂਡਰਡ ਟਾਈਮ ਤੋਂ 1730 ਵਜੇ) ਤੱਕ ਇੱਕ ਸੈਂਟੀਮੀਟਰ ਤੋਂ ਵੱਧ , ਪੋਰਟਬਲੇਅਰ ਵਿੱਚ 2

ਅਸਾਮ ਤੇ ਮੇਘਾਲਿਆ , ਪੱਛਮ ਬੰਗਾਲ ਤੇ ਸਿੱਕਮ , ਓਡੀਸ਼ਾ ਅਤੇ ਤਾਮਿਲਨਾਡੂ , ਪੁਡੂਚੇਰੀ ਤੇ ਕਰਾਇਕਲ ਵਿੱਚ ਵੱਖ ਵੱਖ ਥਾਵਾਂ ਤੇ ਬੀਤੇ ਦਿਨ 0830 ਵਜੇ ਭਾਰਤੀ ਸਟੈਂਡਰਡ ਸਮੇਂ ਤੋਂ ਅੱਜ ਦੇ 0530 ਵਜੇ ਭਾਰਤੀ ਸਟੈਂਡਰਡ ਸਮੇਂ ਦੌਰਾਨ ਤੂਫ਼ਾਨ ਦੇਖੇ ਗਏ ਹਨ ਤੇ ਕੱਲ੍ਹ ਦੱਖਣ ਪੱਛਮ ਰਾਜਸਥਾਨ ਦੀਆਂ ਕੁਝ ਥਾਵਾਂ ਤੇ ਗਰਮ ਹਵਾਵਾਂ ਵਾਲੀ ਹਾਲਤ ਦੇਖੀ ਗਈ ਹੈ

04/04/2021 ਨੂੰ ਵੱਧ ਤੋਂ ਵੱਧ ਤਾਪਮਾਨ : ਪੱਛਮ ਰਾਜਸਥਾਨ ਵਿੱਚ ਬਹੁਤ ਸਾਰੀਆਂ ਥਾਵਾਂ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਤੇ ਆਮ ਨਾਲੋਂ (5.1 ਡਿਗਰੀ ਸੈਲਸੀਅਸ) ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹਿਮਾਚਲ ਪ੍ਰਦੇਸ਼ , ਉੱਤਰਾਖੰਡ , ਹਰਿਆਣਾ , ਚੰਡੀਗੜ੍ਹ ਅਤੇ ਦਿੱਲੀ , ਪੰਜਾਬ ਤੇ ਪੂਰਬੀ ਰਾਜਸਥਾਨ ਵਿੱਚ ਬਹੁਤ ਸਾਰੀਆਂ ਥਾਵਾਂ ਤੇ , ਅਸਾਮ ਤੇ ਮੇਘਾਲਿਆ , ਵਿਦਰਭ ਤੇ ਉੱਪ ਹਿਮਾਲਿਅਨ ਪੱਛਮ ਬੰਗਾਲ ਤੇ ਸਿੱਕਮ ਦੀਆਂ ਕੁਝ ਥਾਵਾਂ ਤੇ , ਗੰਗਾ ਖੇਤਰ ਦੇ ਪੱਛਮ ਬੰਗਾਲ ਤੇ ਤਾਮਿਲਨਾਡੂ , ਪੁਡੂਚੇਰੀ ਤੇ ਕ੍ਰਾਈਕਲ ਵਿੱਚ ਕਈ ਥਾਵਾਂ ਤੇ ਆਮ ਨਾਲੋਂ ਵੱਧ ਤੋਂ ਵੱਧ (3.1 ਡਿਗਰੀ ਸੈਲਸੀਅਸ ਤੋਂ 5.0 ਡਿਗਰੀ ਸੈਲਸੀਅਸ) ਤਾਪਮਾਨ ਦਰਜ ਕੀਤਾ ਗਿਆ ਮੱਧ ਪ੍ਰਦੇਸ਼ , ਝਾਰਖੰਡ ਤੇ ਵਿਦਰਭ ਦੀਆਂ ਕਈ ਥਾਵਾਂ ਤੇ , ਜੰਮੂ ਕਸ਼ਮੀਰ , ਲੱਦਾਖ਼ , ਗਿਲਗਿਟ , ਬਾਲਤਿਸਤਾਨ ਤੇ ਮੁਜ਼ੱਫ਼ਰਾਬਾਦ , ਗੁਜਰਾਤ , ਉੱਤਰ ਪ੍ਰਦੇ਼ਸ , ਬਿਹਾਰ , ਓਡ਼ੀਸਾ , ਮਰਾਠਵਾੜਾ , ਤੱਟੀ ਤੇ ਦੱਖਣੀ ਅੰਦਰੂਨੀ ਕਰਨਾਟਕ ਅਤੇ ਤੱਟੀ ਆਂਧਰਾ ਪ੍ਰਦੇਸ ਤੇ ਜਾਨਮ ਦੀਆਂ ਕੁਝ ਥਾਵਾਂ ਤੇ , ਤੇਲੰਗਾਨਾ , ਕੋਂਕਣ ਤੇ ਗੋਆ ਤੇ ਉੱਤਰੀ ਅੰਦਰੂਨੀ ਕਰਨਾਟਕ , ਦੀਆਂ ਕਈ ਥਾਵਾਂ ਤੇ ਆਮ ਨਾਲੋਂ (1.6 ਡਿਗਰੀ ਸੈਲਸੀਅਸ ਤੋਂ 3.30 ਡਿਗਰੀ ਸੈਲਸੀਅਸ) ਤਾਪਮਾਨ ਦਰਜ ਕੀਤਾ ਗਿਆ ਉਹ ਅੰਡੇਮਾਨ ਤੇ ਨਿੱਕੋਬਾਰ ਦੀਪ , ਮੱਧ ਮਹਾਰਾਸ਼ਟਰ ਦੀਆਂ ਕੁਝ ਥਾਵਾਂ ਵਿੱਚ ਆਮ ਨਾਲੋਂ ਘੱਟ (—1.6 ਡਿਗਰੀ ਸੈਲੀਅਸ ਤੋਂ —3.0 ਡਿਗਰੀ ਸੈਲਸੀਅਸ) ਤੇ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ ਅਤੇ ਦੇਸ਼ ਦੇ ਬਾਕੀ ਸਾਰੇ ਹਿੱਸਿਆਂ ਵਿੱਚ ਲੱਗਭਗ ਆਮ ਵਾਂਗ ਤਾਪਮਾਨ ਰਿਹਾ ਬੀਤੇ ਦਿਨ ਦੇਸ਼ ਵਿੱਚ (ਪੱਛਮ ਰਾਜਸਥਾਨ) ਦੇ ਬਾੜਮੇਰ ਵਿੱਚ ਸਭ ਤੋਂ ਵੱਧ ਤਾਪਮਾਨ 43.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ

04/04/2021 ਨੂੰ ਘੱਟ ਤੋਂ ਘੱਟ ਤਾਪਮਾਨ : ਪੱਛਮ ਰਾਜਸਥਾਨ , ਸੌਰਾਸ਼ਟਰਾ ਤੇ ਕੱਛ ਅਤੇ ਤਾਮਿਲਨਾਡੂ , ਪੁਡੂਚੇਰੀ ਤੇ ਕ੍ਰਾਈਕਲ ਵਿੱਚ ਕਈ ਥਾਵਾਂ ਤੇ (3.1 ਡਿਗਰੀ ਸੈਲਸੀਅਸ ਤੋਂ 5.0 ਡਿਗਰੀ ਸੈਲਸੀਅਸ) ਘੱਟੋ ਘੱਟ ਤਾਪਮਾਨ ਸੀ , ਪੱਛਮ ਬੰਗਾਲ , ਓਡੀਸ਼ਾ , ਗੁਜਰਾਤ ਖੇਤਰ ਅਤੇ ਤੱਟੀ ਆਂਧਰਾ ਪ੍ਰਦੇਸ਼ ਤੇ ਜਾਨਮ , ਉੱਪ ਹਿਮਾਲੀਅਨ ਪੱਛਮ ਬੰਗਾਲ , ਸਿੱਕਮ , ਮਰਾਠਵਾੜਾ ਅਤੇ ਰਾਇਲਸੀਮਾ ਦੀਆਂ ਕੁਝ ਥਾਵਾਂ ਤੇ ਆਮ ਨਾਲੋਂ (1.6 ਡਿਗਰੀ ਸੈਲਸੀਅਸ ) ਘੱਟੋ ਘੱਟ ਤਾਪਤਾਨ ਦਰਜ ਕੀਤਾ ਗਿਆ ਇਹ ਤਾਪਮਾਨ ਹਰਿਆਣਾ , ਚੰਡੀਗੜ੍ਹ ਤੇ ਦਿੱਲੀ ਦੀਆਂ ਕਈ ਥਾਵਾਂ ਤੇ , ਪੂਰਬੀ ਉੱਤਰ ਪ੍ਰਦੇਸ਼ ਅਤੇ ਪੂਰਬੀ ਮੱਧ ਪ੍ਰਦੇਸ਼ ਦੀਆਂ ਕੁਝ ਥਾਵਾਂ ਤੇ , ਪੱਛਮ ਉੱਤਰ ਪ੍ਰਦੇਸ਼ ਤੇ ਝਾਰਖੰਡ ਦੀਆਂ ਕਈ ਥਾਵਾਂ ਤੇ ਆਮ ਨਾਲੋਂ ਘੱਟ (—3.1 ਡਿਗਰੀ ਸੈਲਸੀਅਸ ਤੋਂ —5.0 ਡਿਗਰੀ ਸੈਲਸੀਅਸ ) ਰਿਹਾ ਹਿਮਾਚਲ ਪ੍ਰਦੇਸ਼ , ਪੰਜਾਬ , ਬਿਹਾਰ ਅਤੇ ਨਾਗਾਲੈਂਡ , ਮਣੀਪੁਰ , ਮਿਜ਼ੋਰਮ ਤੇ ਤ੍ਰਿਪੁਰਾ ਦੀਆਂ ਕਈ ਥਾਵਾਂ ਤੇ , ਉੱਤਰਾਖੰਡ , ਪੂਰਬੀ ਰਾਜਸਥਾਨ ਅਤੇ ਪੱਛਮ ਮੱਧ ਪ੍ਰਦੇਸ਼ ਦੀਆਂ ਕੁਝ ਥਾਵਾਂ ਤੇ ਅਤੇ ਵਿਧਰਭਾ ਵਿੱਚ ਕਿਸੇ ਕਿਸੇ ਥਾਂ ਤੇ ਇਹ ਤਾਪਮਾਨ ਆਮ ਨਾਲੋਂ ਹੇਠਾਂ (—1.6 ਡਿਗਰੀ ਸੈਲਸੀਅਸ ਤੋਂ —3.0 ਡਿਗਰੀ ਸੈਲਸੀਅਸ ) ਦਰਜ ਕੀਤਾ ਗਿਆ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਤਾਪਮਾਨ ਆਮ ਦੇ ਨੇੜੇ ਸੀ ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ (ਉੱਤਰਾਖੰਡ ਦੇ ਪੰਤਨਗਰ ਵਿੱਚ 7.0 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ

 

https://static.pib.gov.in/WriteReadData/specificdocs/documents/2021/apr/doc20214501.pdfਕਿਰਪਾ ਕਰਕੇ ਚੇਤਾਵਨੀ ਤੇ ਭਵਿੱਖਵਾਣੀ ਤੇ ਜਗ੍ਹਾ ਵਿਸ਼ੇਸ਼ ਭਵਿੱਖਵਾਣੀ ਲਈ ਮੌਸਮ ਐਪ ਡਾਊਨਲੋਡ ਕਰ ਸਕਦੇ ਹੋ ਅਤੇ ਖੇਤੀ ਮੌਸਮ ਸਲਾਹ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਡਾਊਨਲੋਡ ਕਰ ਸਕਦੇ ਹੋ ਇਸ ਤੋਂ ਇਲਾਵਾ ਜਿ਼ਲ੍ਹਾਵਾਰ ਚੇਤਾਵਨੀਆਂ ਲਈ ਸੂਬਾ , ਐੱਮ ਸੀ / ਆਰ ਐੱਮ ਸੀ ਵੈੱਬਸਾਈਟਾਂ ਦੇਖ ਸਕਦੇ ਹੋ

ਐੱਸ ਐੱਸ / ਆਰ ਪੀ ਐੱਮ /(Release ID: 1709712) Visitor Counter : 2


Read this release in: Hindi , English , Urdu , Bengali