ਰੱਖਿਆ ਮੰਤਰਾਲਾ
ਆਰਮੀ ਵਾਰ ਕਾਲਜ, ਮਹੂ ਨੇ ਆਪਣੀ ਗੋਲਡਨ ਜੁਬਲੀ ਮਨਾਈ
Posted On:
02 APR 2021 10:08AM by PIB Chandigarh
ਆਰਮੀ ਵਾਰ ਕਾਲਜ (ਏਡਬਲਿਊਸੀ), ਮਹੂ ਨੇ ਅੱਜ ਆਪਣੀ ਸਥਾਪਨਾ ਦੇ 50 ਸ਼ਾਨਦਾਰ ਸਾਲਾਂ ਨੂੰ ਗੋਲਡਨ ਜੁਬਲੀ ਵਜੋਂ ਮਨਾਇਆ। ਇਹ ਭਾਰਤੀ ਸੈਨਾ ਦੀ ਸਿਖਲਾਈ ਦਾ ਪ੍ਰੀਮੀਅਰ ਇੰਸਟੀਚਿਊਟ ਹੈ। ਕਾਲਜ ਭਾਰਤੀ ਸੈਨਾ ਦੀ ਹਰ ਤਰ੍ਹਾਂ ਦੀ ਟੈਕਟਿਕਲ ਸਿਖਲਾਈ ਦਾ ਫਾਊਂਟੇਨ ਹੈੱਡ ਅਤੇ ਭਾਰਤੀ ਹਥਿਆਰਬੰਦ ਫੌਜਾਂ ਅਤੇ ਮਿੱਤਰ ਵਿਦੇਸ਼ੀ ਮੁਲਕਾਂ ਤੋਂ ਅਧਿਕਾਰੀਆਂ ਦੀ ਸਾਰੀ ਟ੍ਰੇਨਿੰਗ ਲਈ ਇਕੱਲਿਆਂ ਜ਼ਿੰਮੇਵਾਰ ਹੈ। ਕਾਲਜ ਵਾਰ ਫੇਅਰ ਦੀ ਸਿਖਲਾਈ, ਟੈਕਟਿਕਸ ਵਿਚ ਖੋਜ, ਲਾਜਿਸਟਿਕਸ, ਸਮਕਾਲੀ ਸੈਨਿਕ ਸਿਧਾਂਤਾਂ ਦੀ ਇਕ ਲੀਡਿੰਗ ਸੰਸਥਾ ਹੈ।
ਆਰਮੀ ਵਾਰ ਕਾਲਜ ਆਪਣੇ ਵਿਸ਼ੇਸ਼ ਪਹਿਚਾਣ ਵਾਲੇ ਮਾਣ 'ਯੁਧਾਯਾ ਕ੍ਰਿਤਨਿਸ਼ਚਯ' ਦੇ ਮਾਟੋ ਨਾਲ ਲੈਸ ਹੈ ਜਿਸ ਦਾ ਅਰਥ 'ਸਮਾਧਾਨ ਨਾਲ ਯੁੱਧ ਵਿਚ' ਹੈ। 1971 ਵਿਚ ਇਸ ਦੀ ਮਾਮੂਲੀ ਸ਼ੁਰੂਆਤ ਤੋਂ ਬਾਅਦ ਕਾਲਜ ਸਿਖਲਾਈ ਦੇ ਇੱਕ ਜੋਸ਼ੀਲੇ ਭੰਗੂੜੇ ਅਤੇ ਸੈਨਿਕ ਲੀਡਰਸ਼ਿਪ ਦੇ ਵਿਕਾਸ ਦੀ ਇਕ ਸ਼ਾਨਦਾਰ ਸੰਸਥਾ ਵਜੋਂ ਵਿਕਸਤ ਹੋਇਆ ਹੈ। ਕਾਲਜ ਸਮਰੱਥਾ, ਰੁਤਵੇ ਅਤੇ ਰੈਪੂਟੇਸ਼ਨ ਵਿਚ ਵਧਿਆ ਫੁੱਲਿਆ ਹੈ ਅਤੇ ਇਸਨੇ ਇਸ ਦੇ ਸੰਸਥਾਪਕ ਦੇ ਵਿਜ਼ਨ ਨੂੰ ਸ਼ਲਾਘਾਯੋਗ ਢੰਗ ਨਾਲ ਪੂਰਾ ਕੀਤਾ ਹੈ। ਕਾਲਜ, ਉੱਘੇ ਅਧਿਕਾਰੀਆਂ ਦਾ ਇਕ ਐਲਮਾ ਮੈਟਰ ਬਣਿਆ ਹੋਇਆ ਹੈ ਅਤੇ ਆਜ਼ਾਦੀ ਤੋਂ ਬਾਅਦ ਭਾਰਤੀ ਹਥਿਆਰਬੰਦ ਫੌਜਾਂ ਨੇ ਸਾਰੇ ਸੈਨਿਕ ਆਪ੍ਰੇਸ਼ਨਾਂ ਵਿਚ ਆਪਣੀ ਅਮਿਟ ਛਾਪ ਛੱਡੀ ਹੈ।
ਗੋਲਡਨ ਜੁਬਲੀ ਸਾਈਕਲਾਥੋਨ, ਸੇਲਿੰਗਰਗਾਟਾ ਅਤੇ ਕਈ ਦਹਾਕਿਆਂ ਤੋਂ ਯੁੱਧ ਕੌਸ਼ਲ ਦੇ ਵਿਕਾਸ ਦੇ ਸਿਰਲੇਖ ਨਾਲ ਇਕ ਵੈਬੀਨਾਰ, "ਭਾਰਤੀ ਸੈਨਿਕ ਵਿਰਾਸਤ, ਉਭਰਦੇ ਡੋਮੇਨਜ਼ / ਟਕਰਾਵਾਂ ਦੇ ਰੂਪਾਂ ਅਤੇ ਭਾਰਤੀ ਸੈਨਿਕ ਸੋਚ ਨੂੰ ਮੁੜ ਸਥਾਪਿਤ ਕਰਨਾ" ਆਦਿ ਸਮੇਤ ਕਈ ਗਤੀਵਿਧੀਆਂ ਅਤੇ ਜਸ਼ਨ ਸੰਚਾਲਤ ਕੀਤੇ ਗਏ ਜੋ ਲੈਫਟੀਨੈਂਟ ਜਨਰਲ ਵੀ ਐਸ ਸ਼੍ਰੀਨਿਵਾਸ, ਕਮਾਂਡੈਂਟ,ਏਡਬਲਿਊਸੀ ਦੇ ਮਾਰਗ ਦਰਸ਼ਨ ਵਿਚ ਇਕ ਮੁੱਖ ਸਮਾਗਮ ਹੈ।
ਲੈਫਟੀਨੈਂਟ ਜਨਰਲ ਵੀਐਸ ਸ਼੍ਰੀਨਿਵਾਸ, ਕਮਾਂਡੈਂਟ ਏਡਬਲਿਊਸੀ ਵਲੋਂ ਸਾਰੇ ਹੀ ਰੈਂਕਾਂ ਅਤੇ ਰੱਖਿਆ ਸਿਵਲ ਕਰਮਚਾਰੀਆਂ ਲਈ ਇਕ ਵਿਸ਼ੇਸ਼ ਸੰਮੇਲਨ ਨੂੰ ਸੰਬੋਧਨ ਕੀਤਾ ਗਿਆ। ਆਪਣੇ ਸੰਬੋਧਨ ਵਿਚ ਕਮਾਂਡੈਂਟ ਨੇ ਸਾਰੇ ਰੈਂਕਾਂ ਅਤੇ ਰੱਖਿਆ ਸਿਵਲ ਕਰਮਚਾਰੀਆਂ ਦੀ ਉਨ੍ਹਾਂ ਵਲੋਂ ਆਪਣੀਆਂ ਡਿਊਟੀਆਂ ਨੂੰ ਨਿਭਾਉਂਦਿਆਂ ਦਰਸਾਏ ਗਏ ਪੇਸ਼ੇਵਰਾਨਾ ਉੱਚ ਮਾਪਦੰਡਾਂ ਅਤੇ ਸਮਰਪਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਉਸੇ ਹੀ ਜੋਸ਼ ਅਤੇ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣਾ ਜਾਰੀ ਰੱਖਣ ਦੀ ਅਪੀਲ ਕੀਤੀ। ਚੋਣਵੇਂ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ਵਿਚ ਮੈਰੀਟੋਰਿਅਸ ਸੇਵਾਵਾਂ ਲਈ ਅਵਾਰਡ ਦਿੱਤੇ ਗਏ।
ਅੱਜ ਸਵੇਰੇ ਆਰਮੀ ਵਾਰ ਕਾਲਜ ਵਿਖੇ ਫੁੱਲ ਮਾਲਾ ਰਸਮ ਅਦਾ ਕੀਤੀ ਗਈ। ਲੈਫਟੀਨੈਂਟ ਜਨਰਲ ਰਾਜ ਸ਼ੁਕਲਾ, ਜੀਓਸੀ-ਇਨ-ਸੀ ਏਆਰਟੀਆਰਏਸੀ, ਲੈਫਟੀਨੈਂਟ ਜਨਰਲ ਵੀਐਸ ਸ਼੍ਰੀਨਿਵਾਸ, ਕਮਾਂਡੈਂਟ ਏਡਬਲਿਊਸੀ, ਵਿਸ਼ੇਸ਼ ਵੈਟਰਨਾਂ ਅਤੇ ਏਡਬਲਿਊਸੀ ਦੇ ਸਾਬਕਾ ਕਮਾਂਡੈਂਟਾਂ ਲੈਫਟੀਨੈਂਟ ਜਨਰਲ ਦੁਸ਼ਯੰਤ ਸਿੰਘ (ਰਿਟਾਇਰਡ) ਅਤੇ ਲੈਫਟੀਨੈਂਟ ਜਨਰਸ ਪੀਜੀ ਕਾਮਥ (ਰਿਟਾਇਰਡ) ਨੇ ਫੁੱਲ ਮਾਲਾ ਚੜਾਈ ।
ਜਸ਼ਨ ਚੀਫ ਆਫ ਆਰਮੀ ਸਟਾਫ (ਸੀਓਏਐਸ) ਜਨਰਲ ਐਮਐਮ ਨਰਵਣੇ ਵਲੋਂ ਆਰਮੀ ਵਾਰ ਕਾਲਜ ਤੇ ਫਰਸਟ ਡੇ ਕਵਰ ਜਾਰੀ ਕਰਨ ਅਤੇ ਈ-ਬੁੱਕ ਲਾਂਚ ਕਰਨ ਦੇ ਨਾਲ ਨਾਲ ਸਮਾਪਤ ਹੋਏ। ਇਸ ਇਤਿਹਾਸਕ ਮੌਕੇ ਤੇ ਗੋਲਡਨ ਜੁਬਲੀ ਟਰਾਫੀ ਤੋਂ ਵੀ ਪਰਦਾ ਹਟਾਇਆ ਗਿਆ। ਸੀਏਓਐਸ ਨੇ ਆਪਣੇ ਸੰਦੇਸ਼ ਵਿਚ ਕਿਹਾ, “ਆਰਮੀ ਵਾਰ ਕਾਲਜ ਵਿਚ ਸਿਖਲਾਈ ਦਰਸ਼ਨ ਸ਼ਸ਼ਤਰ ਆਪਣੇ ਦ੍ਰਿਸ਼ਟੀਕੋਣ ਵਿੱਚ ਆਧੁਨਿਕ ਅਤੇ ਸਮਕਾਲੀ ਹੈ ਅਤੇ ਹਥਿਆਰਬੰਦ ਸੈਨਾਵਾਂ ਦੀਆਂ ਗਤੀਸ਼ੀਲ ਜ਼ਰੂਰਤਾਂ ਦੀ ਪੂਰਤੀ ਲਈ ਨਿਰੰਤਰ ਵਿਕਾਸ ਕਰ ਰਿਹਾ ਹੈ। ਕਾਲਜ ਨੇ ਯਕੀਨਨ ਤੌਰ 'ਤੇ ਆਧੁਨਿਕ ਯੁਗ ਦੀ' ਤਕਸ਼ਸ਼ਿਲਾ' ਹੋਣ ਦੇ ਆਪਣੇ ਦ੍ਰਿੜ ਰਿਕਾਰਡ ਨੂੰ ਪ੍ਰਦਰਸ਼ਿਤ ਕੀਤਾ ਹੈ। ਜਿਵੇਂ ਕਿ ਆਰਮੀ ਵਾਰ ਕਾਲਜ ਗੋਲਡਨ ਹੋਰੀਜ਼ੋਨ ਵਿਖੇ ਖੜ੍ਹਾ ਹੈ, ਮੈਂ ਉਨ੍ਹਾਂ ਦੇ ਭਵਿੱਖ ਦੇ ਉਨ੍ਹਾਂ ਸਾਰੇ ਯਤਨਾਂ ਵਿਚ ਸਫਲਤਾ ਦੀ ਕਾਮਨਾ ਕਰਦਾ ਹਾਂ।
----------------------------------------
ਏਏ /ਬੀ ਐਸ ਸੀ
(Release ID: 1709229)
Visitor Counter : 207