ਜਲ ਸ਼ਕਤੀ ਮੰਤਰਾਲਾ

ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਜਲ ਜੀਵਨ ਮਿਸ਼ਨ ਦੇ 4 ਕਰੋੜ ਦੇ ਨਿਸ਼ਾਨੇ ਨੂੰ ਪਾਰ ਕਰਨ ਅਤੇ 38% ਪੇਂਡੂ ਵਸੋਂ ਨੂੰ ਟੂਟੀ ਵਾਲੇ ਪਾਣੀ ਕਨੈਕਸ਼ਨ ਦੇਣ ਤੇ ਖੁਸ਼ੀ ਪ੍ਰਗਟ ਕੀਤੀ

Posted On: 02 APR 2021 3:28PM by PIB Chandigarh

ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਪੇਂਡੂ ਘਰਾਂ ਵਿੱਚ ਨਵੇਂ ਚਾਲੂ ਟੂਟੀ ਵਾਲੇ ਕਨੈਕਸ਼ਨ ਦੇਣ ਲਈ 4 ਕਰੋੜ ਰੁਪਏ ਦੇ ਨਿਸ਼ਾਨੇ ਨੂੰ ਪਾਰ ਕਰਨ ਤੇ ਜਲ ਜੀਵਨ ਮਿਸ਼ਨ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ ਅਤੇ ਖੁਸ਼ੀ ਪ੍ਰਗਟ ਕੀਤੀ ਹੈ ਅੱਜ ਦੀ ਤਰੀਕ ਵਿੱਚ ਕੁਲ 38% ਪੇਂਡੂ ਵਸੋਂ ਨੂੰ ਕਵਰ ਕੀਤਾ ਗਿਆ ਹੈ, ਜਿਸ ਵਿੱਚੋਂ 21.14% ਘਰਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 2019 ਵਿੱਚ ਮਿਸ਼ਨ ਨੂੰ ਲਾਂਚ ਕਰਨ ਤੋਂ ਬਾਅਦ ਟੂਟੀ ਦੇ ਪਾਣੀ ਕਨੈਕਸ਼ਨ ਮੁਹੱਈਆ ਕੀਤੇ ਗਏ ਹਨ ਹੁਣ ਤੱਕ 58 ਜਿ਼ਲਿ੍ਆਂ , 711 ਬਲਾਕਾਂ , 44,459 ਪੰਚਾਇਤਾਂ ਅਤੇ 87,009 ਪਿੰਡਾਂ ਵਿੱਚ ਐੱਫ ਐੱਚ ਟੀ ਸੀ ਦੀ 100% ਕਵਰੇਜ ਸੁਨਿਸ਼ਚਿਤ ਕੀਤੀ ਗਈ ਹੈ ਸ਼੍ਰੀ ਕਟਾਰੀਆ ਪਿਛਲੇ ਹਫ਼ਤੇ ਕੋਵਿਡ—19 ਲਈ ਪੋਜ਼ੀਟਿਵ ਆਉਣ ਦੇ ਬਾਵਜੂਦ ਡਿਜੀਟਲ ਪਲੇਟਫਾਰਮ ਰਾਹੀਂ ਆਪਣੇ ਸਰਕਾਰੀ ਕੰਮ ਨੂੰ ਲਗਾਤਾਰ ਭੁਗਤਾ ਰਹੇ ਹਨ ਹਾਲਾਂਕਿ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ



ਸ਼੍ਰੀ ਕਟਾਰੀਆ ਨੇ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਦੀ ਪ੍ਰਭਾਵਸ਼ਾਲੀ ਨਿਗਰਾਨੀ ਲਈ ਪਾਇਲਟ ਪ੍ਰਾਜੈਕਟ ਦੀ ਸਫਲਤਾ ਤੋਂ ਵੀ ਜਾਣੂੰ ਕਰਵਾਇਆ ਇਹ ਪ੍ਰਾਜੈਕਟ (ਆਈ ਟੀ) ਇੰਟਰਨੈੱਟ ਆਫ ਥਿੰਗਸ ਤਕਨਾਲੋਜੀ ਅਧਾਰਿਤ ਸੈਂਸਰਾਂ ਨੂੰ ਵਰਤਦਿਆਂ 5 ਰਾਜਾਂ ਵਿੱਚ ਲਾਗੂ ਕੀਤਾ ਗਿਆ ਹੈ ਇਸ ਨੂੰ ਟਾਟਾ ਕਮਿਊਨਿਟੀ ਇਨੀਸਿ਼ਏਟਿਵ ਟਰਸਟ (ਟੀ ਸੀ ਆਈ ਟੀ) ਅਤੇ ਟਾਟਾ ਟਰਸਟ ਨਾਲ ਸਾਂਝੇ ਤੌਰ ਤੇ ਲਾਗੂ ਕੀਤਾ ਗਿਆ ਹੈ ਜਿਹਨਾਂ 5 ਸੂਬਿਆਂ ਦੇ ਪਿੰਡਾਂ ਵਿੱਚ ਇਹ ਪ੍ਰਾਜੈਕਟ ਫੈਲਿਆ ਹੋਇਆ ਹੈ , ਉਹਨਾਂ ਵਿੱਚਉੱਤਰਾਖੰਡ , ਰਾਜਸਥਾਨ , ਗੁਜਰਾਤ , ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹੈ ਇਹਨਾਂ ਸੂਬਿਆਂ ਦੇ ਪਿੰਡਾਂ ਦੇ ਖੇਤੀ ਮੌਸਮੀ ਜ਼ੋਨਸ ਵਿੱਚ ਲਾਗੂ ਕੀਤਾ ਗਿਆ ਹੈ, ਜਿਸ ਦੀ ਪਛਾਣ ਇਸ ਪਾਇਲਟ ਪ੍ਰਾਜੈਕਟ ਲਈ ਕੀਤੀ ਗਈ ਸੀ
ਆਈ ਟੀ ਜਨਤਕ ਸਿਹਤ ਅਧਿਕਾਰੀਆਂ , ਪੇਂਡੂ ਪਾਣੀ ਸਪਲਾਈ ਕਮੇਟੀ ਦੇ ਮੈਂਬਰਾਂ , ਆਮ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਪਾਣੀ ਸਪਲਾਈ ਦੀ ਗੁਣਵਤਾ ਅਤੇ ਮਾਤਰਾ ਬਾਰੇ ਰਿਅਲ ਟਾਈਮ ਜਾਣਕਾਰੀ ਮੁਹੱਈਆ ਕਰੇਗਾ ਇਹ ਪਾਣੀ ਦੇ ਵਹਾਅ , ਦਬਾਅ ਪੱਧਰ , ਕਲੋਰੀਨ ਮੁਲਾਂਕਣਕ ਦੇ ਨਾਲ ਨਾਲ ਜ਼ਮੀਨੀ ਪਾਣੀ ਦੇ ਪੱਧਰ ਦੀ ਨਿਗਰਾਨੀ ਲਈ ਸੈਂਸਰਾਂ ਦੀ ਵਰਤੋਂ ਕਰੇਗਾ ਇਹ ਪਾਣੀ ਦੀ ਸਪਲਾਈ ਨੂੰ ਰੋਕਣ , ਲੀਕੇਜ ਖ਼ਤਮ ਕਰਨ ਲਈ ਮਦਦ ਕਰੇਗਾ ਅਤੇ ਵੀ ਡਬਲਯੁ ਐੱਸ ਸੀ ਨੂੰ ਸਰੋਤ ਵਿਕਾਸ ਅਤੇ ਇਸ ਨੂੰ ਵਧਾਉਣ ਲਈ ਯੋਜਨਾ ਬਾਰੇ ਕੀਮਤੀ ਜਾਣਕਾਰੀ ਮੁਹੱਈਆ ਕਰੇਗਾ
ਪਾਇਲਟ ਪ੍ਰਾਜੈਕਟ ਦੀ ਸਫਲਤਾ ਨੇ ਸੂਬਿਆਂ ਨੂੰ ਸਰਗਰਮੀ ਨਾਲ ਇਸ ਤਕਨਾਲੋਜੀ ਨੂੰ ਲਗਾਉਣ ਲਈ ਉਤਸ਼ਾਹਿਤ ਕੀਤਾ ਹੈ ਕਈ ਸੂਬਿਆਂ ਜਿਵੇਂ ਗੁਜਰਾਤ , ਬਿਹਾਰ , ਹਰਿਆਣਾ ਅਤੇ ਅਰੁਣਾਚਲ ਪ੍ਰਦੇਸ਼ ਨੇ ਪਹਿਲਾਂ ਹੀ ਆਈ ਟੀ ਅਧਾਰਿਤ ਰਿਮੋਟ ਨਿਗਰਾਨੀ ਪ੍ਰਣਾਲੀਆਂ ਜੋ 500 ਪਿੰਡਾਂ ਤੋਂ ਕਈ ਜਿ਼ਲਿ੍ਆਂ ਦੀ ਰੇਂਜ ਵਿੱਚ ਹਨ , ਲਈ ਟੈਂਡਰ ਜਾਰੀ ਕੀਤੇ ਹਨ ਹੋਰ ਸੂਬੇ ਜਿਵੇਂ ਸਿੱਕਮ , ਮਣੀਪੁਰ , ਗੋਆ , ਮਹਾਰਾਸ਼ਟਰ ਅਤੇ ਉੱਤਰਾਖੰਡ ਨੇ ਇਸ ਤਕਨਾਲੋਜੀ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ
ਸ਼੍ਰੀ ਕਟਾਰੀਆ ਨੇ ਜਨਤਕ ਸੇਵਾ ਸਪੁਰਦਗੀ ਦੇ ਸੁਧਾਰ ਲਈ ਤਕਨਾਲੋਜੀ ਦੇ ਮਹੱਤਵ ਨੂੰ ਮੰਨਿਆ ਹੈ ਉਹਨਾਂ ਨੇ ਕਿਹਾ ਕਿ ਸਮਾਜਿਕ ਏਕਾਂਤਵਾਸ ਦੇ ਪ੍ਰੋਟੋਕੋਲ ਲਈ ਕੁਆਰੰਟੀਨ ਦੀ ਸਖ਼ਤੀ ਨਾਲ ਪਾਲਣਾ ਕਰਨ ਸਮੇਂ ਇਸ ਤਕਨਾਲੋਜੀ ਨੇ ਦੁਨੀਆ ਨਾਲ ਵਰਚੂਅਲ ਸੰਪਰਕ ਬਣਾਈ ਰੱਖਿਆ ਹੈ ਅਤੇ ਇਹ ਵਿਅਕਤੀਆਂ ਨੂੰ ਕੰਮ ਕਰਨ ਤੇ ਯੋਗਦਾਨ ਪਾਉਣ ਦੇ ਕੰਮ ਆਈ ਹੈ

ਬੀ ਵਾਈ / ਐੱਸ



(Release ID: 1709226) Visitor Counter : 195