ਰੱਖਿਆ ਮੰਤਰਾਲਾ

ਸੀ ਡੀ ਐੱਸ ਜਨਰਲ ਬਿਪਿਨ ਰਾਵਤ ਨੇ ਮੁੰਬਈ ਵਿੱਚ ਸਾਂਝੇ ਲੋਜੀਸਟਿਕਸ ਨੋਡ ਦਾ ਸੰਚਾਲਨ ਕੀਤਾ

Posted On: 01 APR 2021 4:40PM by PIB Chandigarh

ਭਵਿੱਖ ਵਿੱਚ ਹੋਣ ਵਾਲੇ ਯੁੱਧ ਏਕੀਕ੍ਰਿਤ ਢੰਗ ਨਾਲ ਤਿੰਨਾਂ ਸੈਨਾਵਾਂ ਵੱਲੋਂ ਲੜੇ ਜਾਣਗੇ  ਹਥਿਆਰਬੰਦ ਫੌਜਾਂ ਨੂੰ ਸਫਲ ਆਪ੍ਰੇਸ਼ਨਜ਼ ਕਰਨ ਯੋਗ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਯੁੱਧ ਦੇ ਸਾਰੇ ਪੜਾਵਾਂ ਦੌਰਾਨ ਮਜ਼ਬੂਤ ਲੋਜੀਸਟਿਕਸ ਸਹਾਇਤਾ ਮੁਹੱਈਆ ਕੀਤੀ ਜਾਵੇ  ਇਸ ਨੂੰ ਧਿਆਨ ਵਿੱਚ ਰੱਖਦਿਆਂ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਅੱਜ 01 ਅਪ੍ਰੈਲ 2021 ਨੂੰ ਵੀਡੀਓ ਕਾਨਫਰੰਸ ਰਾਹੀਂ ਮੁੰਬਈ ਵਿਚਲੇ ਤੀਜੇ ਸਾਂਝੇ ਲੋਜੀਸਟਿਕਸ ਨੋਡ (ਜੇ ਐੱਲ ਐੱਨਨੂੰ ਸੰਚਾਲਨ ਕਰਕੇ ਸੇਵਾਵਾਂ ਨੂੰ ਸਮਰਪਿਤ ਕੀਤਾ ਹੈ  ਇਹ ਸਾਂਝੇ ਲੋਜੀਸਟਿਕਸ ਨੋਡ ਹਥਿਆਰਬੰਦ ਫੌਜਾਂ ਨੂੰ ਉਹਨਾਂ ਦੇ ਛੋਟੇ ਹਥਿਆਰ ਤੇ ਗੋਲੀ ਸਿੱਕਾ , ਰਾਸ਼ਨ , ਬਾਲਣ , ਜਨਰਲ ਸਟੋਰਜ਼ , ਜਨਤਕ ਕਿਰਾਏ ਤੇ ਲਈ ਆਵਾਜਾਈ , ਹਵਾਬਾਜ਼ੀ, ਕਪੜੇ ਅਤੇ ਵਾਧੂ ਸਮਾਨ ਦੇਣ ਲਈ ਏਕੀਕ੍ਰਿਤ ਲੋਜੀਸਟਿਕਸ ਮੁਹੱਈਆ ਕਰਨਗੇ ਅਤੇ ਉਹਨਾਂ ਦੇ ਸੰਚਾਲਨ ਯਤਨਾਂ ਨੂੰ ਇਕੱਠੀ ਊਰਜਾ ਦੇਣ ਦੇ ਯਤਨਾਂ ਵਜੋਂ ਇੰਜੀਨੀਅਰਿੰਗ ਸਹਿਯੋਗ ਵੀ ਦੇਣਗੇ  ਇਸ ਮੌਕੇ ਤੇ ਬੋਲਦਿਆਂ ਜਨਰਲ ਬਿਪਿਨ ਰਾਵਤ ਨੇ ਕਿਹਾ ,"ਸਾਡੀਆ ਤਿੰਨਾਂ ਸੇਵਾਵਾਂ ਲਈ ਲੋਜੀਸਟਿਕਸ ਏਕੀਕਰਨ ਦੀ ਦਿਸ਼ਾ ਵਿੱਚ ਸਾਂਝੇ ਲੋਜੀਸਟਿਕਸ ਨੋਡਸ ਦਾ ਸੰਚਾਲਨ ਅਤੇ ਸਥਾਪਨਾ ਇੱਕ ਬਹੁਤ ਮਹੱਤਵਪੂਰਨ ਕਦਮ ਹੈ  ਇਹਨਾਂ ਨੋਡਸ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਵਧੀਆ ਅਭਿਆਸਾਂ ਦੀ ਮਦਦ ਅਤੇ ਇੱਕ ਦੂਜੇ ਦੀ ਤਾਕਤ ਤੋਂ ਸਿੱਖਣਾ ਅਤੇ ਇੱਕ ਦੂਜੇ ਦੀਆਂ ਸੀਮਤ ਸੀਮਾਵਾਂ ਨੂੰ ਮੰਨਣਾ ਵੀ ਜ਼ਰੂਰੀ ਹੈ" ਇਹ ਪਹਿਲਕਦਮੀ ਵਿੱਤ ਦੀ ਬਚਤ ਕਰਨ ਦੇ ਨਾਲ ਨਾਲ ਸਰੋਤਾਂ ਦੀ ਵਰਤੋਂ ਨੂੰ ਬਚਾਉਣ , ਮਨੁੱਖੀ ਸ਼ਕਤੀ ਨੂੰ ਬਚਾਉਣ ਦੇ ਸੰਦਰਭ ਵਿੱਚ ਬਹੁਤ ਫਾਇਦੇਮੰਦ ਹੋਵੇਗਾ  ਸੀ ਡੀ ਐੱਸ ਨੇ ਇਸ ਮੌਕੇ "ਤਿੰਨੋ ਯੌਧਾਜ਼ਨੂੰ ਵਧਾਈ ਦਿੱਤੀ , ਜਿਹਨਾਂ ਨੇ ਇਸ ਨੋਡ ਨੂੰ ਸੰਚਾਲਨ ਕਰਨ ਲਈ ਆਪਣੀ ਜੀਅ ਜਾਨ ਲਗਾ ਦਿੱਤੀ  ਉਹਨਾਂ ਕਿਹਾ ,"ਮੈਂ ਹਰੇਕ ਨੂੰ ਮੁਕੰਮਲ ਏਕੀਕ੍ਰਿਤ , ਆਧੁਨਿਕ ਅਤੇ ਸਵੈ ਨਿਰਭਰ ਭਵਿੱਖ ਲਈ ਤਿਆਰ ਫੋਰਸ ਬਣਨ ਦੇ ਯਤਨਾਂ ਨਾਲ ਸਭ ਤੋਂ ਸ਼ਾਨਦਾਰ ਪ੍ਰਾਪਤੀ ਕਰਨ ਦੀ ਅਪੀਲ ਕਰਦਾ ਹਾਂ" ਤਿੰਨਾ ਸਾਂਝੇ ਲੋਜੀਸਟਿਕਸ ਨੋਡ ਦੀ ਸਫਲਤਾਪੂਰਵਕ ਕਾਰਗੁਜ਼ਾਰੀ ਦੇਸ਼ ਦੇ ਹੋਰ ਵੱਖ ਵੱਖ ਹਿੱਸਿਆਂ ਵਿੱਚ ਹੋਰ ਜੇ ਐੱਲ ਐੱਨ ਐੱਸ ਸਥਾਪਿਤ ਕਰਨ ਲਈ ਮਹੱਤਵਪੂਰਨ ਕਦਮ ਸਾਬਤ ਹੋਣਗੇ  ਜੇ ਐੱਲ ਐੱਨ ਐੱਸ ਸੇਵਾਵਾਂ ਵਿਚਾਲੇ ਸੰਯੁਕਤ ਅੰਤਰ ਕਾਰਜਸ਼ੀਲਤਾ ਵਧਾਉਣਗੇ ਅਤੇ ਹਥਿਆਰਬੰਦ ਫੌਜਾਂ ਵਿੱਚ ਲੋਜੀਸਟਿਕਸ ਪ੍ਰਕਿਰਿਆ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਅਨੁਸਾਰ ਤਿੰਨਾਂ ਸੈਨਾਵਾਂ ਵਿੱਚ ਇਕਜੁੱਟਤਾ ਵਧਾਉਣ ਅਨੁਸਾਰ ਸੁਧਾਰ ਕਰਨ ਲਈ ਲੰਬਾ ਰਸਤਾ ਤੈਅ ਕਰਨਗੇ  ਇਹ ਮਹੱਤਵਪੂਰਨ ਮੀਲ ਪੱਥਰ ਹਥਿਆਰਬੰਦ ਫੌਜਾਂ ਵਿੱਚ ਏਕੀਕ੍ਰਿਤ ਲੋਜੀਸਟਿਕਸ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਉਹਨਾਂ ਸਾਰੇ ਖੇਤਰਾਂ ਵਿੱਚ ਸੰਚਾਲਨ ਯੋਗ ਬਣਾਏਗਾ ਅਤੇ ਯੁੱਧ ਦੇ ਸਾਰੇ ਖੇਤਰਾਂ ਵਿੱਚ ਸਹਿਜਤਾ ਨਾਲ ਕੰਮ ਕਰਨ ਯੋਗ ਬਣਾਏਗਾ 
ਸੀ ਡੀ ਐੱਸ ਨੇ ਰਾਸ਼ਟਰੀ ਲੋਜੀਸਟਿਕਸ ਦੇ ਨਾਲ ਵਧੇਰੇ ਲੋਜੀਸਟਿਕਸ ਏਕੀਕਰਨ ਕਰਕੇ ਕੰਮ ਕਰਨ ਦੀ ਲੋੜ ਤੇ ਜ਼ੋਰ ਵੀ ਦਿੱਤਾ  ਕਿਉਂਕਿ ਰਾਸ਼ਟਰੀ ਲੋਜੀਸਟਿਕਸ ਨੂੰ ਹਾਲ ਹੀ ਵਿੱਚ ਇਹ ਕਹਿ ਕੇ ਨਵੀਨਤਮ ਸ਼ਕਤੀ ਦਿੱਤੀ ਗਈ ਹੈ ਕਿ ਇਹ ਹਥਿਆਰਬੰਦ ਫੌਜਾਂ ਨੂੰ ਰਾਸ਼ਟਰੀ ਪੱਧਰ ਤੇ ਬੁਨਿਆਦੀ ਢਾਂਚੇ ਅਤੇ ਲੋਜੀਸਟਿਕਸ ਸੁਧਾਰਾਂ ਤੋਂ ਲਾਭ ਲੈਣ ਵਿੱਚ ਸਹਾਇਤਾ ਕਰੇਗੀ  ਉਹਨਾਂ ਹੋਰ ਕਿਹਾ,"ਇਸ ਦੇ ਜ਼ਰੀਏ ਅਸੀਂ ਆਪਣੇ ਵਿਰੋਧੀਆਂ ਉੱਪਰ "ਪੂਰੇ ਰਾਸ਼ਟਰਦੇ ਅਸਲ ਬੋਝ ਨੂੰ ਸਹਿਣ ਕਰ ਸਕਾਂਗੇ  ਉਹਨਾਂ ਨੇ ਸੇਵਾਵਾਂ ਨੂੰ ਆਧੁਨਿਕਤਾ ਦੇ ਨਾਲ ਨਾਲ ਖਰਚਾ ਘਟਾਉਣ ਦੀ ਪ੍ਰਾਪਤੀ ਲਈ ਵੀ ਮਿਲ ਕੇ ਯਤਨ ਕਰਨ ਦੀ ਅਪੀਲ ਕੀਤੀ 
ਸੰਯੁਕਤ ਸੰਚਾਲਨ ਡਵੀਜ਼ਨ ਨੇ ਹੈੱਡਕੁਆਰਟਰਜ਼ ਇੰਟੈਗ੍ਰੇਟਿਡ ਡਿਫੈਂਸ ਸਟਾਫ (ਐੱਚ ਕਿਉ ਆਈ ਡੀ ਐੱਸਤਹਿਤ ਸਰਗਰਮੀ ਨਾਲ ਹਿੱਸਾ ਲੈ ਕੇ ਤਿੰਨਾ ਸੇਵਾਵਾਂ ਦੇ ਲੋਜੀਸਟਿਕਸ ਏਕੀਕਰਨ ਵੱਲ ਜੇ ਐੱਲ ਐੱਨ ਐੱਸ ਦੀ ਸਥਾਪਨਾ ਕਰਕੇ ਪਹਿਲਾ ਮਜ਼ਬੂਤ ਕਦਮ ਚੁੱਕਿਆ ਹੈ  ਮੁੰਬਈ , ਗੁਹਾਟੀ ਤੇ ਪੋਰਟ ਬਲੇਅਰ ਵਿੱਚ ਜੇ ਐੱਲ ਐੱਨ ਐੱਸ ਸਥਾਪਿਤ ਕਰਨ ਲਈ ਸਰਕਾਰ ਮਨਜ਼ੂਰੀ ਪੱਤਰਾਂ ਉੱਪਰ 12 ਅਕਤੂਬਰ 2020 ਨੂੰ ਦਸਤਖ਼ਤ ਕੀਤੇ ਗਏ ਸਨ  ਗੁਹਾਟੀ ਤੇ ਤਿੰਨੋਂ ਸੇਵਾਵਾਂ , ਅੰਡੇਮਾਨ ਅਤੇ ਨਿਕੋਬਾਰ ਕਮਾਂਡ / ਪੋਰਟ ਬਲੇਅਰ ਵਿੱਚ ਜੇ ਐੱਲ ਐੱਨ ਐੱਸ ਦਾ ਸੰਚਾਲਨ 01 ਜਨਵਰੀ 2021 ਨੂੰ ਕੀਤਾ ਗਿਆ ਸੀ 
ਜੇ ਐੱਨ ਐੱਨਜਿਸ ਨੂੰ ਵਰਚੂਅਲੀ ਆਯੋਜਿਤ ਕੀਤਾ ਗਿਆ ਸੀ , ਦੇ ਉਦਘਾਟਨ ਦੌਰਾਨ ਤਿੰਨਾਂ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਤਿੰਨਾਂ ਸੇਵਾਵਾਂ ਦੇ ਏਕੀਕਰਨ ਦੇ ਅਸਲ ਪੱਖ ਨੂੰ ਦਰਸਾਉਂਦੀ ਹੈ  ਜੇ ਐੱਲ ਐੱਨ ਦੇ ਸਟੈਂਡਿੰਗ ਆਪ੍ਰੇਟਰ ਪ੍ਰੋਸੀਜ਼ਰ ਵੀ ਇਸ ਮੌਕੇ ਜਨਰਲ ਬਿਪਿਨ ਰਾਵਤ ਨੇ ਰਿਲੀਜ਼ ਕੀਤੇ ਹਨ 


 


 

 

 

 

 

 

***************************

ਕੇ  / ਡੀ ਕੇ /  ਡੀ (Release ID: 1709127) Visitor Counter : 164


Read this release in: English , Urdu , Hindi , Marathi