ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਨੇ ਬੀਐੱਮਜੀਐੱਫ ਅਤੇ ਵੈਂਚਰ ਸੈਂਟਰ ਦੇ ਨਾਲ ਸਾਂਝੇਦਾਰੀ ਨਾਲ ਏਆਈਐੱਮ - ਪ੍ਰਾਈਮ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ

Posted On: 31 MAR 2021 8:42PM by PIB Chandigarh

ਦੇਸ਼ ਨੂੰ ਡਿਜਿਟਲ ਰੂਪ ਨਾਲ ਸਸ਼ਕ‍ਤ ਕਰਨ ਲਈ ਇੱਕ ਵੱਡੇ ਅਤੇ ਮਹੱਤ‍ਵਪੂਰਣ ਟੈਕਨੋਲੋਜੀ ਅਭਿਯਾਨ ਲਈ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ),  ਨੀਤੀ ਆਯੋਗ ਨੇ ਏਆਈਐੱਮ - ਪ੍ਰਾਈਮ  ( ਇਨੋਵੇਸ਼ਨ,  ਬਾਜ਼ਾਰ ਦੀ ਤਿਆਰੀ ਅਤੇ ਉੱਦਮਤਾ ਤੇ ਖੋਜ ਪ੍ਰੋਗਰਾਮ )  ਦਾ ਸ਼ੁਭਾਰੰਭ ਕੀਤਾ।  ਇਹ ਪਹਿਲ ਸੰਪੂਰਨ ਭਾਰਤ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਅਧਾਰਿਤ ਸਟਾਰਟਅੱਪਸ ਅਤੇ ਉੱਦਮਤਾ ਸੰਸਥਾਨਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਮਦਦ ਕਰਨ ਲਈ ਸ਼ੁਰੂ ਕੀਤੀ ਗਈ ਹੈ।

ਇਸ ਸੰਬੰਧ ਵਿੱਚ ਏਆਈਐੱਮ ਨੇ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ (ਬੀਐੱਮਜੀਐੱਫ)  ਦੇ ਨਾਲ ਹੱਥ ਮਿਲਾਇਆ ਹੈ,  ਤਾਂਕਿ  ਰਾਸ਼ਟਰਵਿਆਪੀ ਪ੍ਰੋਗਰਾਮ ਸ਼ੁਰੂ ਕੀਤਾ ਜਾ ਸਕੇ ਜਿਸ ਦਾ ਲਾਗੂਕਰਨ ਵੈਂਚਰ ਸੈਂਟਰ ਦੁਆਰਾ ਕੀਤਾ ਜਾਵੇਗਾਜੋ ਇੱਕ ਗ਼ੈਰ ਮੁਨਾਫੇ ਵਾਲੀ ਟੈੱਕਨੋਲੋਜੀ ਬਿਜਨੈਸ ਇਨਕਿਊਬੇਟਰ ਹੈ।

ਇਸ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਲਾਭ ਵਿਗਿਆਨ ਅਧਾਰਿਤ ਠੋਸ ਟੈੱਕ ਬਿਜਨੈਸ ਆਈਡੀਆ  ਦੇ ਨਾਲ ਟੈਕਨੋਲੋਜੀ ਵਿਕਸਿਤ ਕਰਨ ਵਾਲਿਆਂ  ( ਟੈੱਕ ਸ‍ਟਾਰਟ ਅੱਪ/ ਵਿਗਿਆਨੀ /  ਇੰਜੀਨੀਅਰਾਂ/ਕਲੀਨਿਸ਼ਿਅਨ )  ਨੂੰ ਮਿਲੇਗਾ ।  ਇਹ ਪ੍ਰੋਗਰਾਮ ਏਆਈਐੱਮ ਦੁਆਰਾ ਅਨੁਦਾਨ ਪ੍ਰਾਪਤ ਅਟਲ ਇਨਕਿਊਬੇਸ਼ਨ ਸੈਂਟਰ  ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਸੀਨੀਅਰ ਪ੍ਰਬੰਧਕਾਂ ਲਈ ਵੀ ਖੁੱਲ੍ਹਾ ਹੈ ,  ਜੋ ਟੈੱਕ ਉੱਦਮੀਆਂ ਨੂੰ ਮਦਦ ਉਪਲੱਬਧ ਕਰਵਾ ਰਹੇ ਹਨ।

ਠੋਸ  ਟੈਕਨੋਲੋਜੀ ਗਹਿਨ ਖੋਜ ਅਤੇ ਵਿਕਾਸ  ( R&D )  ਦਾ ਨਤੀਜਾ ਹੈ ਜੋ ਉੱਚ ਪੱਧਰ ਦੀ ਗਿਆਨ ਸਮੱਗਰੀ ਤੇ ਅਧਾਰਿਤ ਹੈ ।  ਉੱਦਮਤਾ ਦੀ ਇਸ ਯਾਤਰਾ ਵਿੱਚ ਕਈ ਪਹਿਲੂਆਂ ਤੇ ਜ਼ੋਰ ਹੁੰਦਾ ਹੈ ਅਤੇ ਇਸ ਦੇ ਲਈ ਜੋਖਮ ਨੂੰ ਘੱਟ ਕਰਨ ਵਾਲੀ ਪ੍ਰਕਿਰਿਆ ਅਤੇ ਅਜਿਹੇ ਨਵੇਂ ਵਿਚਾਰਾਂ ਨੂੰ ਬਜ਼ਾਰ ਵਿੱਚ ਲਿਆਉਣ ਲਈ ਅਲੱਗ ਢੰਗ ਅਲੱਗ ਸ਼ੈਲੀ ਮਹੱਤਵਪੂਰਣ ਹੈ।

ਇਸ ਪ੍ਰੋਗਰਾਮ ਦਾ ਉਦੇਸ਼ 12 ਮਹੀਨਿਆਂ ਦੀ ਮਿਆਦ ਦੀ ਟ੍ਰੇਨਿੰਗ ਅਤੇ ਮਾਰਗਦਰਸ਼ਨ ਨਾਲ ਵਿਸ਼ੇਸ਼ ਮੁੱਦਿਆਂ ਦਾ ਸਮਾਧਾਨ ਲੱਭਣਾ ਹੈ ।  ਇਸ ਦੇ ਲਈ ਚੁਣੇ ਉਮੀਦਵਾਰਾਂ ਨੂੰ ਪੂਰੀ ਲੈਕਚਰ ਲੜੀ,  ਲਾਈਵ ਸਟ੍ਰੀਮ ਪ੍ਰੋਜੈਕਟਾਂ ਅਤੇ ਪ੍ਰੋਜੈਕਟ ਵਿਸ਼ੇਸ਼ ਲਈ ਮਾਰਗਦਰਸ਼ਨ ਦੁਆਰਾ ਗਾਈਡ ਕੀਤਾ ਜਾਵੇਗਾ ।

ਨਾਲ ਹੀ ਉਨ੍ਹਾਂ  ਦੇ  ਕੋਲ ਟੈੱਕ ਸਟਾਰਟਅੱਪ ਲਈ ਪਲੇ ਬੁੱਕ ,  ਕਿਊਰੇਟਿਡ ਵੀਡੀਓ ਲਾਇਬ੍ਰੇਰੀ ਅਤੇ ਸਿੱਖਣ  ਦੇ ਹੋਰ ਕਈ ਅਵਸਰ ਉਪਲੱਬਧ ਹੋਣਗੇ ।  ਏਆਈਐੱਮ - ਪ੍ਰਾਈਮ ਪ੍ਰੋਗਰਾਮ ਦੀ ਰੂਪ ਰੇਖਾ ਇਸ ਤਰ੍ਹਾਂ ਨਾਲ ਤਿਆਰ ਕੀਤੀ ਗਈ ਹੈ ਤਾਕਿ  ਭਾਰਤ ਵਿੱਚ ਟੈਕਨੋਲੋਜੀ ਅਤੇ ਵਿਗਿਆਨ ਦੇ ਗਿਆਨ ਨੂੰ ਹੁਲਾਰਾ ਦਿੱਤਾ ਜਾ ਸਕੇ ,  ਇਸ ਦੇ ਲਈ ਨਾ ਸਿਰਫ ਜ਼ਰੂਰੀ ਸਿਆਣਪ ਅਤੇ ਸਹਿਯੋਗ ਉਪਲੱਬਧ ਕਰਵਾਉਣਾ ਹੈ ਬਲਕਿ ਯੋਗ‍ਤਾ ਅਨੁਸਾਰ ਉਨ੍ਹਾਂ ਨੂੰ ਨਿਯਮ ਉਪਲੱਬਧ ਕਰਵਾਉਣ ਵਿੱਚ ਵੀ ਮਦਦ ਕਰਨਾ ਹੈ।

ਇਸ ਪ੍ਰੋਗਰਾਮ  ਦੇ ਸੰਬੰਧ ਵਿੱਚ ਰਸਮੀ ਘੋਸ਼ਣਾ ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਕੀਤੀ ਗਈ ਜਿਸ ਵਿੱਚ ਏਆਈਐੱਮ ,  ਨੀਤੀ ਆਯੋਗ ,  ਬੀਐੱਮਜੀਐੱਫ ,  ਵੈਂਚਰ ਸੈਂਟਰ ,  ਇਨਕਿਊਬੇਟਰ ਅਤੇ ਸਟਾਰਟਅੱਪ‍ਸ  ਦੇ ਅਧਿਕਾਰੀ ਅਤੇ ਅਧਿਆਪਕਾ ਸਮੇਤ ਲਾਭਾਰਥੀਆਂ ਨੇ ਵੀ ਹਿੱਸਾ ਲਿਆ।  ਇਸ ਪ੍ਰੋਗਰਾਮ ਲਈ ਆਯੋਜਿਤ ਵੈਬੀਨਾਰ ਵਿੱਚ ਕੁਸ਼ਲ ਹਾਈਟੈੱਕ ਕਲਸਟਰ ਨਿਰਮਿਤ ਕਰਨ ਅਤੇ ਇਨੋਵੇਸ਼ਨ ਈਕੋ ਸਿਸਟਮ ਤੰਤਰ ਅਤੇ ਸਥਾਨਿਕ ਟੈਕਨੋਲੋਜੀ  ਦੇ ਵਪਾਰੀਕਰਨ ਦੀਆਂ ਸਮਰੱਥਾਵਾਂ ਦੇ ਸੰਬੰਧ ਵਿੱਚ ਉਨ੍ਹਾਂ  ਦੇ  ਗਲੋਬਲ ਅਨੁਭਵਾਂ ਨੂੰ ਸਾਂਝਾ ਕਰਨ ਲਈ ਫੋਕਸ ਆਈ ਪੀ ਗਰੁੱਪ  ਦੇ ਪ੍ਰੈਸੀਡੇਂਟ ਡਾ. ਐਸ਼ਲੇ ਸਟੀਵੈਂਸ ਨੂੰ ਸੱਦਾ ਦਿੱਤਾ ਗਿਆ ਸੀ ।

ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਇਸ ਪ੍ਰੋਗਰਾਮ ਵਿੱਚ ਏਆਈਐੱਮ ਮਿਸ਼ਨ ਡਾਇਰੈਕਟਰ ਆਰ ਰਮਣਨ ਨੇ ਕਿਹਾ ਕਿ ਕਈ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਏਆਈਐੱਮ ਸੰਪੂਰਨ ਰਾਸ਼ਟਰ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨੂੰ ਪ੍ਰੋਤਸਾਹਿਤ ਕਰਨ  ਦੇ ਕ੍ਰਮ ਵਿੱਚ ਅਗਵਾਈ ਕਰ ਰਿਹਾ ਹੈ ।

ਬਿਲ ਅਤੇ ਮੇਲਿੰਡਾ ਗੇਟਸ ਫਾਉਂਡੇਸ਼ਨ ਅਤੇ ਵੈਂਚਰ ਸੈਂਟਰ  ਦੇ ਨਾਲ ਸਾਂਝੇਦਾਰੀ ਨਾਲ ਏਆਈਐੱਮ - ਪ੍ਰਾਈਮ ਪ੍ਰੋਗਰਾਮ  ਦੇ ਤਹਿਤ ਸਾਡੀ ਯੋਜਨਾ ਇਨੋਵੇਸ਼ਨ ਲਈ ਵਿਗਿਆਨ ਅਧਾਰਿਤ ਟੈਕਨੋਲੋਜੀ ਖੋਜ ਨਾਲ ਜੁੜੀ ਸਮੱਗਰੀ ਨੂੰ ਅਨੁਵਾਦ ਕਰਨ ਦੀ ਹੈ ਜਿਸ ਦੇ ਨਾਲ ਵਿਸ਼ਵ ਦੀਆਂ ਉੱਨਤ ਇਨੋਵੇਸ਼ਨ ਵਿਵਸਥਾਵਾਂ ਸਾਡੇ ਆਪਣੇ ਈਕੋ ਸਿਸਟਮ ਵਿੱਚ ਸਥਾਨ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਦਾ ਲਾਭ ਉਠਾਇਆ ਜਾ ਸਕੇ ।

ਬੀਐੱਮਜੀਐੱਫ ਵਿੱਚ ਵਿਸ਼ਵ ਵਿਕਾਸ ਵਿਭਾਗ ਵਿੱਚ ਡਿਪਟੀ ਡਾਇਰੈਕਟਰ, ਸ਼੍ਰੀ ਅੰਜਨੀ ਬੰਸਲ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਉੱਨਤ ਟੈਕਨੋਲੋਜੀ ਅਧਾਰਿਤ ਈਕੋਸਿਸਟਮ ਵਿਕਸਿਤ ਕਰਨ ਲਈ ਏਆਈਐੱਮ ਅਤੇ ਵੈਂਚਰ ਸੈਂਟਰ  ਦੇ ਨਾਲ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ ਹਾਂ ।  ਇਹ ਪਹਿਲ ਏਆਈਐੱਮ ਦੁਆਰਾ ਸਟਾਰਟਅੱਪ ਨੂੰ ਮਦਦ ਕਰਨ ਦੀ ਜੋ ਨੀਂਹ ਰੱਖੀ ਗਈ ਹੈ ਉਸੇ ਤੇ ਅਧਾਰਿਤ ਹੈ ਅਤੇ ਇਹ ਉਦਯੋਗਾਂ ਲਈ ਖੋਜ ਨਾਲ ਜੁੜੀਆਂ ਵਿਸ਼ੇਸ਼ ਸੇਵਾਵਾਂ ਨੂੰ ਮਦਦ ਉਪਲੱਬਧ ਕਰਵਾਏਗਾ ।

ਵੈਂਚਰ ਸੈਂਟਰ ਦੇ ਡਾਇਰੈਕਟਰ ਡਾਕਟਰ ਪ੍ਰੇਮਨਾਥ ਨੇ ਕਿਹਾ ਕਿ ਏਆਈਐੱਮ - ਪ੍ਰਾਈਮ ਪ੍ਰੋਗਰਾਮ ਰਾਹੀਂ ਇਸ ਖੇਤਰ ਦੇ ਅਧਿਆਪਕਾਂ ਅਤੇ ਮਾਹਰਾਂ ਦਾ ਗਿਆਨ ,  ਵਿਗਿਆਨ ਅਧਾਰਿਤ ਟੈੱਕ - ਸ‍ਟਾਰਟ ਅੱਪ ਦੀ ‍ਵਿਸ਼ਵ ਅਤੇ ਭਾਰਤੀ ਇਨੋਵੇਸ਼ਨ ਈਕੋ ਸਿਸਟਮ ਨੂੰ ਸੰਪੋਸ਼ਿਤ ਕਰਨ ਵਾਲਾ ਹੋਵੇਗਾ ।

ਇਸ ਪ੍ਰੋਗਰਾਮ ਦਾ ਲਾਗੂਕਰਨ ਪ੍ਰਧਾਨ ਵਿਗਿਆਨੀ ਸਲਾਹਕਾਰ ਦਫ਼ਤਰ ਅਤੇ ਪੁਣੇ ਨਾਲੇਜ ਕ‍ਲਸਟਰ  ਦੇ ਅਧੀਨ ਕੀਤਾ ਜਾਣਾ ਹੈ ।  ਏਆਈਐੱਮ - ਪ੍ਰਾਈਮ ਪ੍ਰੋਗਰਾਮ ਸੰਬੰਧੀ  aim.gov.in or www.primeprogram.in ਤੇ ਉਪਲਬ‍ਧ ਹਨ ।

ਇਸ ਪ੍ਰੋਗਰਾਮ ਦੇ ਆਧਿਕਾਰਿਕ ਸ਼ੁਭਾਰੰਭ ਆਯੋਜਨ ਵਿੱਚ ਏਆਈਐੱਮ ਦੇ ਅਧਿਕਾਰੀਆਂ ,  ਏਆਈਐੱਮ ਤੋਂ ਸਹਾਇਤਾ ਪ੍ਰਾਪ‍ਤ ਇੰਕ‍ਯੂਬੇਟਰਸ ਅਤੇ ਸ‍ਟਾਰਟ ਅੱਪ‍ਸ,  ਪ੍ਰਧਾਨ ਵਿਗਿਆਨੀ ਸਲਾਹਕਾਰ ਦਫ਼ਤਰ  ਦੇ ਅਧਿਕਾਰੀਆਂ ,  ਵੈਂਚਰ ਸੈਂਟਰ ਅਤੇ ਵਿਸ਼ਵ ਮਾਹਰਾਂ ਅਤੇ ਫੈਕਲਟੀ ਨੇ ਹਿੱਸਾ ਲਿਆ ।

*****

ਡੀਐੱਸ/ਏਕੇਜੇ


(Release ID: 1709029) Visitor Counter : 219


Read this release in: English , Urdu , Hindi