ਰੱਖਿਆ ਮੰਤਰਾਲਾ

ਭਾਰਤੀ ਫੌਜ ਨੇ ਰਸਮੀ ਤੌਰ 'ਤੇ ਮਿਲਟਰੀ ਫਾਰਮਾਂ ਨੂੰ ਬੰਦ ਕੀਤਾ

Posted On: 31 MAR 2021 6:00PM by PIB Chandigarh

ਮਿਲਟਰੀ ਫਾਰਮਾਂ ਦੀ ਸਥਾਪਨਾ ਪੂਰੇ ਬ੍ਰਿਟਿਸ਼ ਭਾਰਤ ਵਿੱਚ ਵੱਖ-ਵੱਖ ਕੈਂਪਾਂ ਵਿੱਚ ਫੌਜਾਂ ਨੂੰ ਸਿਹਤਮੰਦ ਗਾਂਵਾ ਦਾ ਦੁੱਧ ਸਪਲਾਈ ਕਰਨ ਲਈ ਕੀਤੀ ਗਈ ਸੀ । ਪਹਿਲਾ ਮਿਲਟਰੀ ਫਾਰਮ 01 ਫਰਵਰੀ 1889 ਨੂੰ ਇਲਾਹਾਬਾਦ ਵਿੱਚ ਬਣਾਇਆ ਗਿਆ ਸੀ । ਆਜ਼ਾਦੀ ਤੋਂ ਬਾਅਦ ਮਿਲਟਰੀ ਫਾਰਮਾਂ ਨੂੰ ਵੱਖ-ਵੱਖ ਖੇਤੀ-ਮੌਸਮਾਂ ਦੀਆਂ ਸਥਿਤੀਆਂ ਅਨੁਸਾਰ ਸਥਾਪਿਤ ਕੀਤਾ ਗਿਆ ਸੀ । ਪੂਰੇ ਭਾਰਤ ਵਿੱਚ 130 ਮਿਲਟਰੀ ਫਾਰਮਾਂ ਵਿੱਚ 30,000 ਪਸ਼ੂਆਂ ਦਾ ਪਾਲਣ ਪੋਸ਼ਣ ਕੀਤਾ ਗਿਆ । 1990 ਦੇ ਦਹਾਕੇ ਦੇ ਅਖੀਰ ਵਿੱਚ, ਲੇਹ ਅਤੇ ਕਾਰਗਿਲ ਵਿੱਚ ਮਿਲਟਰੀ ਫਾਰਮ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਰਾਹੀਂ ਰੋਜ਼ਾਨਾ ਅਧਾਰ 'ਤੇ ਫੌਜੀਆਂ ਨੂੰ ਤਾਜ਼ਾ ਅਤੇ ਸਿਹਤਮੰਦ ਦੁੱਧ ਮੁਹੱਈਆ ਕਰਵਾਇਆ ਜਾਂਦਾ ਸੀ। ਮਿਲਟਰੀ ਫਾਰਮਾਂ ਦਾ ਦੂਜਾ ਵੱਡਾ ਕੰਮ ਰੱਖਿਆ ਜ਼ਮੀਨਾਂ ਦੇ ਵੱਡੇ ਖੇਤਰਾਂ ਦਾ ਪ੍ਰਬੰਧਨ ਕਰਨਾ, ਜਾਨਵਰਾਂ ਨੂੰ ਸੰਭਾਲਣ ਵਾਲੀਆਂ ਇਕਾਈਆਂ ਲਈ ਸੁਕੇ ਘਾਅ ਦਾ ਉਤਪਾਦਨ ਅਤੇ ਸਪਲਾਈ ਕਰਨਾ ਹੁੰਦਾ ਸੀ। 

 

ਇਕ ਸਦੀ ਤੋਂ ਵੱਧ ਸਮੇਂ ਤੱਕ, ਮਿਲਟਰੀ ਫਾਰਮਾਂ ਵਲੋਂ ਆਪਣੇ ਸਮਰਪਣ ਅਤੇ ਪ੍ਰਤੀਬੱਧਤਾ ਨਾਲ 35 ਮਿਲੀਅਨ ਲੀਟਰ ਦੁੱਧ ਅਤੇ 25000 ਮੀਟ੍ਰਿਕ ਟਨ ਸੁਕੇ ਘਾਅ ਦੀ ਸਪਲਾਈ ਕੀਤੀ ਗਈ । ਇਸਦਾ ਸਿਹਰਾ ਪਸ਼ੂਆਂ ਦੇ ਨਕਲੀ ਗਰੱਭਧਾਰਣ, ਪਸ਼ੂਆਂ ਦਾ ਪਾਲਣ ਪੋਸ਼ਣ ਅਤੇ ਭਾਰਤ ਵਿਚ ਯੋਜਨਾਬੱਧ ਤੌਰ' ਤੇ ਡੇਅਰੀਆਂ ਦੀ ਸ਼ੁਰੂਆਤ,  1971 ਦੀ ਜੰਗ ਦੌਰਾਨ ਓਟੋਮੈਨ ਸੇਵਾ ਪ੍ਰਦਾਨ ਕਰਨ, ਪੱਛਮੀ ਅਤੇ ਪੂਰਬੀ ਯੁੱਧ ਦੇ ਮੋਰਚਿਆਂ 'ਤੇ ਦੁੱਧ ਦੀ ਸਪਲਾਈ ਕਰਨ ਦੇ ਨਾਲ-ਨਾਲ ਕਾਰਗਿਲ ਆਪ੍ਰੇਸ਼ਨ ਦੌਰਾਨ ਉੱਤਰੀ ਕਮਾਂਡ ਦੀ ਸਹਾਇਕ ਕੜੀ ਵਜੋਂ ਕੰਮ ਕਰਨਾ, ਮਿਲਟਰੀ ਫਾਰਮਾਂ ਦੇ ਵਕਾਰ ਵਿੱਚ ਵਾਧਾ ਕਰਦੇ ਹਨ । ਖੇਤੀਬਾੜੀ ਮੰਤਰਾਲਾ ਦੇ ਸਹਿਯੋਗ ਨਾਲ, "ਪ੍ਰੋਜੈਕਟ ਫਰੀਸਵਾਲ " ਦੀ ਸਥਾਪਨਾ ਕੀਤੀ, ਜੋ ਵਿਸ਼ਵ ਦੇ ਸਭ ਤੋਂ ਵੱਡੇ ਪਸ਼ੂਆਂ ਦੇ ਅੰਤਰ-ਪ੍ਰਜਨਨ ਪ੍ਰੋਗਰਾਮ 'ਤੇ ਤੌਰ  ਪਛਾਣ ਬਣਾਉਣ ਵਿੱਚ ਕਾਮਯਾਬ ਰਿਹਾ। ਪ੍ਰੋਜੈਕਟ  ਨੇ, ਡੀ.ਆਰ.ਡੀ.ਓ. ਨਾਲ ਮਿਲ ਬਾਇਓ ਬਾਲਣ ਦੇ ਵਿਕਾਸ ਵਿੱਚ ਵੀ ਸਹਿਯੋਗ ਕੀਤਾ ।

ਦੇਸ਼ ਦੀ 132 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਇਸ ਸੰਸਥਾ ਨੂੰ ਬੰਦ ਕੀਤਾ ਗਿਆ ਹੈ । ਸੰਗਠਨ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਾਰੇ ਅਧਿਕਾਰੀਆਂ ਅਤੇ ਵਰਕਰਾਂ ਦੀਆਂ ਸੇਵਾਵਾਂ ਜਾਰੀ ਰੱਖਣ ਲਈ ਉਨਾਂ ਨੂੰ ਮੰਤਰਾਲਾ ਦੇ ਅੰਦਰ ਦੁਬਾਰਾ ਨਿਯੁਕਤ ਕੀਤਾ ਗਿਆ ਹੈ ।

 

 

 

****

 

ਏ ਏ/ ਬੀ ਐਸ ਸੀ



(Release ID: 1708822) Visitor Counter : 212