ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਇਬਜ ਇੰਡੀਆ ਦੇ 131 ਵੇਂ ਫਲੈਗਸ਼ਿਪ ਸਟੋਰ ਦਾ ਜਬਲਪੁਰ ਵਿੱਚ ਉਦਘਾਟਨ

Posted On: 30 MAR 2021 5:49PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ ਤਹਿਤ ਟ੍ਰਾਈਫੇਡ ਦੇਸ਼ਭਰ ਵਿੱਚ ਆਪਣੇ ਰਿਟੇਲ ਸਟੋਰਾਂ ਦਾ ਵਿਸਤਾਰ ਕਰ ਰਹੀ ਹੈ। ਇਸ ਕੜੀ ਦਾ ਨਵਾਂ ਸਟੋਰ ਅਤੇ ਉਸ ਦਾ 131ਵਾਂ ਸ਼ੋਅ ਰੂਮ 25 ਮਾਰਚ 2021 ਨੂੰ ਜਬਲਪੁਰ ਵਿੱਚ ਖੋਲ੍ਹਿਆ ਗਿਆ ਅਤੇ ਇਸ ਤਰ੍ਹਾਂ ਇਹ ਮੱਧ ਪ੍ਰਦੇਸ਼ ਦਾ ਤੀਜਾ ਸ਼ੋਅਰੂਮ ਬਣ ਗਿਆ ।

‘ਇੰਡੀਆ ਅੰਡਰ ਵਨ ਰੂਫਪਰਿਕਲਪਨਾ ਦੇ ਤਹਿਤ ਇਹ ਸ਼ੋਅਰੂਮ ਪੂਰੇ ਭਾਰਤ ਵਿੱਚ ਫੈਲੇ ਕਬਾਇਲੀ ਦੇ ਪਾਰੰਪਰਿਕ ਹਸਤਸ਼ਿਲਪ ਅਤੇ ਹੈਂਡਲੂਮ ਉਤਪਾਦਾਂ ਜਿਵੇਂ ਮਹੇਸ਼ਵਰੀ, ਪੋਚਮਪੱਲੀ, ਚੰਦੇਰੀ, ਬਾਗ ਆਦਿ ਇੱਕੋ ਸਮੇਂ ਪ੍ਰਦਰਸ਼ਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿੱਚ ਕੁਦਰਤੀ ਅਤੇ ਜੈਵਿਕ ਉਤਪਾਦਾਂ ਵਣ-ਧਨ ਵਸਤੂਆਂ ਅਤੇ ਰੋਗਪ੍ਰਤੀਰੋਧ ਸਮਰੱਥਾ ਵਧਾਉਣ ਵਾਲੇ ਉਤਪਾਦਾਂ ਜਿਵੇਂ ਜੈਵਿਕ ਅਨਾਜਾਂ, ਮਸਾਲਿਆਂ, ਹਰਬਲ ਚਾਹ ਦੇ ਨਾਲ-ਨਾਲ ਖੂਬਸੂਰਤ ਧਾਤੂ ਉਤਪਾਦਾਂ ਆਦਿ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਇਨ੍ਹਾਂ ਸ਼ੋਅਰੂਮਾਂ ਵਿੱਚ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਕੱਪੜਿਆਂ, ਸਾੜ੍ਹੀਆਂ ਅਤੇ ਬਾਗ ਪ੍ਰਿੰਟ ਦੇ ਸਟੋਲਸ ਦੇ ਵੱਖ-ਵੱਖ ਕਾਊਂਟਰ ਹਨ। ਇਸ ਦੇ ਇਲਾਵਾ ਇਨ੍ਹਾਂ ਵਿੱਚ ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਲਈ ਰੇਡੀਮੇਡ ਪੁਸ਼ਾਕ, ਕਬਾਇਲੀ ਗਹਿਣੇ, ਧਾਤੂ ਦੀਆਂ ਵਸਤੂਆਂ, ਲੋਹੇ ਦੀਆਂ ਵਸਤੂਆਂ, ਮਿੱਟੀ ਦੇ ਬਰਤਨ, ਪੇਂਟਿੰਗਜ਼, ਵਣ-ਧਨ, ਕੁਦਰਤੀ ਉਤਪਾਦਾਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸਟੋਰ ਦਾ ਇੱਕ ਮੁੱਖ ਆਕਰਸ਼ਣ ਅਨੋਖਾ ਹੋਲੀ ਕਲੈਕਸ਼ਨ ਹੈ ਜਿਸ ਵਿੱਚ ਰੰਗਬਿਰੰਗੇ ਪਾਰੰਪਰਿਕ ਕੁੜਤੇ, ਸਾੜ੍ਹੀਆਂ, ਸਟੋਲ‍ਸ, ਸ਼ਰਬਤ, ਜੈਵਿਕ ਗੁਲਾਲ ਅਤੇ ਸੁੱਕੇ ਮੇਵੇ ਆਦਿ ਹਨ ।

ਟ੍ਰਾਈਫੇਡ ਦੇ ਪ੍ਰਬੰਧ ਨਿਦੇਸ਼ਕ ਸ਼੍ਰੀ ਪ੍ਰਵੀਨ ਕ੍ਰਿਸ਼ਨ ਨੇ ਜਬਲਪੁਰ ਵਿੱਚ ਟ੍ਰਾਇਬਜ਼ ਇੰਡੀਆ ਫਲੈਗਸ਼ਿਪ ਸਟੋਰ ਦੇ ਵਰਚੁਅਲ ਮਾਧਿਅਮ ਰਾਹੀਂ ਕੀਤੇ ਉਦਘਾਟਨ ਦੇ ਮੌਕੇ ‘ਤੇ ਕਿਹਾ, “ਟ੍ਰਾਈਫੇਡ ਦਾ ਮੁੱਖ ਟੀਚਾ ਕਬਾਇਲੀ ਲੋਕਾਂ ਦਾ ਸਸ਼ਕਤੀਕਰਣ ਹੈ। ਚਾਹੇ ਉਹ ਉਨ੍ਹਾਂ ਦੇ ਉਤਪਾਦਾਂ ਦੇ ਬਿਹਤਰ ਮੁੱਲ ਪ੍ਰਦਾਨ ਕਰਨਾ ਹੋਵੇ, ਉਨ੍ਹਾਂ ਦੇ ਬੁਨਿਆਦੀ ਉਤਪਾਦਾਂ ਦੇ ਮੁੱਲ ਵਿੱਚ ਵਾਧਾ ਕਰਨ ਵਿੱਚ ਮਦਦ ਕਰਨਾ ਹੋਵੇ ਅਤੇ ਉਨ੍ਹਾਂ ਦੀ ਪਹੁੰਚ ਵੱਡੇ ਬਾਜ਼ਾਰਾਂ ਤੱਕ ਬਣਾਉਣੀ ਹੋਵੇ -ਸਾਡੇ ਸਾਰੇ ਯਤਨ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਮਰਪਿਤ ਹਨ। ਇਸ ਵਿਚਾਰ ਨੂੰ ਸਾਹਮਣੇ ਰੱਖਕੇ ਅਸੀਂ ਨਿਰੰਤਰ ਆਪਣੇ ਰਿਟੇਲ ਸ਼ੋਅਰੂਮ ਦਾ ਵਿਸਤਾਰ ਕਰ ਰਹੇ ਹਾਂ ।

ਸੰਨ 1999 ਵਿੱਚ ਨਵੀਂ ਦਿੱਲੀ ਦੇ 9 ਮਹਾਦੇਵ ਰੋੜ ‘ਤੇ ਖੋਲ੍ਹੇ ਗਏ ਪਹਿਲੇ ਫਲੈਗਸ਼ਿਪ ਸਟੋਰ ਤੋਂ ਭਾਰਤ ਭਰ ਵਿੱਚ 131 ਰਿਟੇਲ ਸ਼ੋਅਰੂਮ ਖੋਲ੍ਹਣ ਤੱਕ ਟ੍ਰਾਇਬਜ਼ ਇੰਡੀਆ ਬ੍ਰੈਂਡ ਨੇ ਆਪਣਾ ਤੇਜ਼ੀ ਨਾਲ ਵਿਕਾਸ ਕੀਤਾ ਹੈ। ਅਤਿ ਪਿਛੜੇ ਕਬਾਇਲੀ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਉਨ੍ਹਾਂ ਦੇ ਆਰਥਿਕ ਕਲਿਆਣ ਦੇ ਆਪਣੇ ਮਿਸ਼ਨ ਵਿੱਚ (ਮਾਰਕੀਟਿੰਗ ਦੇ ਵਿਕਾਸ ਅਤੇ ਕਬਾਇਲੀ ਲੋਕਾਂ ਦੀ ਕੁਸ਼ਲਤਾ ਦਾ ਅਪਗ੍ਰੇਡੇਸ਼ਨ ਕਰਨ ਦੇ ਕੰਮ ਵਿੱਚ) ਟ੍ਰਾਈਫੇਡ ਕਬਾਇਲੀ ਕਲਿਆਣ ਦੀ ਨੋਡਲ ਏਜੰਸੀ ਦੇ ਤੌਰ ‘ਤੇ ਕਬਾਇਲੀ ਕਲਾ ਅਤੇ ਹਸਤਸ਼ਿਲਪ ਵਸਤੂਆਂ ਦੀ ਖਰੀਦ ਕਰ ਉਨ੍ਹਾਂ ਦੀ ਵਿਕਰੀ ਆਪਣੇ ਟ੍ਰਾਈਬਲ ਇੰਡੀਆ ਬ੍ਰੈਂਡ ਦੇ ਤਹਿਤ ਰਿਟੇਲ ਸ਼ੋਅਰੂਮ ‘ਤੇ ਕਰਦੀ ਹੈ। ਟ੍ਰਾਈਫੇਡ ਦੇਸ਼ਭਰ ਵਿੱਚ ਫੈਲੇ ਕਬਾਇਲੀ ਸਮੁਦਾਇਆਂ ਦੇ ਹਿਤਾਂ ਦੇ ਸੁਰੱਖਿਆ ਅਤੇ ਉਨ੍ਹਾਂ ਦੇ ਕਲਿਆਣ ਲਈ ਪ੍ਰਤਿੱਬਧ ਹੈ।

****


(Release ID: 1708720) Visitor Counter : 199


Read this release in: English , Urdu , Hindi