ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜਾਪਾਨ ਵਿੱਚ ਪਦਾਰਥਾਂ ਦੀ ਖੋਜ ਲਈ ਇੰਡੀਅਨ ਬੀਮਲਾਈਨ ਦੇ ਤੀਜੇ ਪੜਾਅ ਨੇ ਉਦਯੋਗਿਕ ਕਾਰਜ ਖੋਜ 'ਤੇ ਧਿਆਨ ਕੇਂਦ੍ਰਤ ਕੀਤਾ

Posted On: 26 MAR 2021 4:37PM by PIB Chandigarh

 ਇੰਡੀਅਨ ਬੀਮਲਾਈਨ ਪ੍ਰੋਜੈਕਟ ਦਾ ਤੀਜਾ ਪੜਾਅ, ਜੋ ਕਿ ਭਾਰਤ-ਜਾਪਾਨ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਅਧੀਨ ਸਥਾਪਤ ਕੀਤੀ ਗਈ ਸਮੱਗਰੀ ਖੋਜ ਦੀ ਸਹੂਲਤ ਹੈ, ਦਾ ਉਦਯੋਗਿਕ ਕਾਰਜ ਖੋਜ 'ਤੇ ਵਿਸ਼ੇਸ਼ ਧਿਆਨ ਦੇ ਨਾਲ 23 ਮਾਰਚ, 2021 ਨੂੰ ਅਰੰਭ ਕੀਤਾ ਗਿਆ।

 ਤੀਸਰੇ ਪੜਾਅ ਦੀ ਸ਼ੁਰੂਆਤ ਜਾਪਾਨ ਵਿੱਚ ਭਾਰਤ ਦੇ ਰਾਜਦੂਤ ਸ੍ਰੀ ਸੰਜੇ ਕੁਮਾਰ ਵਰਮਾ ਅਤੇ ਡਾਇਰੈਕਟਰ, ਇੰਸਟੀਚਿਊਟ ਆਫ ਮੈਟੀਰੀਅਲ ਸਟਰਕਚਰ ਸਾਇੰਸ, ਡਾ. ਕੋਸੁਗੀ ਨੋਬੂਹੀਰੋ ਦੇ ਦਰਮਿਆਨ ਸਮਝੌਤਾ ਪੱਤਰ (MoU) ‘ਤੇ ਦਸਤਖਤ ਨਾਲ ਹੋਈ।

 ਇਸ ਪੜਾਅ ਨਾਲ, ਸਮੱਗਰੀ ਦੀ ਖੋਜ ਦੀਆਂ ਉੱਨਤ ਐਕਸ-ਰੇ ਤਕਨੀਕਾਂ ਬਾਰੇ ਭਾਰਤ ਤੋਂ ਟ੍ਰੇਨਿੰਗ ਲੈਣ ਆਏ ਨੌਜਵਾਨ ਖੋਜਕਰਤਾਵਾਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ, ਵਧੇਰੇ ਬੀਮਟਾਈਮ ਨਿਰਧਾਰਤ ਕਰਨ ਲਈ ਕਦਮ ਚੁੱਕੇ ਜਾਣਗੇ ਤਾਂ ਜੋ ਵਧੇਰੇ ਖੋਜਕਰਤਾ ਇਸ ਤੱਕ ਪਹੁੰਚ ਪ੍ਰਾਪਤ ਕਰ ਸਕਣ। ਇਸ ਸਮੇਂ ਆਵੇਦਨ ਕਰਨ ਵਾਲੇ ਸਿਰਫ 50% ਭਾਰਤੀ ਖੋਜਕਰਤਾ, ਬੀਮਟਾਈਮ ਪ੍ਰਾਪਤ ਕਰਦੇ ਹਨ।

 ਭਾਰਤੀ ਬੀਮਲਾਈਨ ਦਾ ਨਿਰਮਾਣ ਅਤੇ ਰੱਖ-ਰਖਾਵ ਨੈਨੋ ਮਿਸ਼ਨ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਸਮਰਥਨ ਨਾਲ, ਹਾਈ ਐੱਨਰਜੀ ਐਕਸੀਲਰੇਟਰ ਰਿਸਰਚ ਓਰਗੇਨਾਈਜ਼ੇਸ਼ਨ (ਕੇਈਕੇ) ਦੀ ਜਾਪਾਨੀ ਸਿੰਕਰੋਟ੍ਰੋਨ ਲਾਈਟ ਸ੍ਰੋਤ ਫੋਟੋਨ ਫੈਕਟਰੀ (ਪੀਐੱਫ) ਵਿੱਚ, ਸਾਹਾ ਇੰਸਟੀਚਿਊਟ ਆਫ ਨਿਊਕਲੀਅਰ ਫਿਜ਼ਿਕਸ (ਐੱਸਆਈਐੱਨਪੀ), ਕੋਲਕਾਤਾ ਅਤੇ ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ), ਬੈਂਗਲੋਰ ਦੁਆਰਾ ਕੀਤਾ ਗਿਆ ਹੈ। 

 ਭਾਰਤ-ਜਾਪਾਨ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਦਾ ਇਹ ਪ੍ਰੋਜੈਕਟ ਡੀਐੱਸਟੀ ਅਤੇ ਕੇਈਕੇ ਦੇ ਵਿਚਕਾਰ 24 ਜੁਲਾਈ 2007 ਨੂੰ ਆਰੰਭ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ (2009-2015) ਦੌਰਾਨ, ਐੱਸਆਈਐੱਨਪੀ ਦੁਆਰਾ ਪੀਐੱਫ ਵਿੱਚ ਇੱਕ ਐਕਸ-ਰੇ ਬੀਮਲਾਈਨ (ਬੀਐੱਲ 18ਬੀ) ਬਣਾਈ ਗਈ ਸੀ, ਅਤੇ ਸਾਲਾਂ ਤੋਂ, ਇਸ ਸਹੂਲਤ ਨੇ ਨੈਨੋ ਪਦਾਰਥਾਂ ਸਮੇਤ ਉੱਨਤ ਪਦਾਰਥਾਂ ਵਿੱਚ ਫਰੰਟ-ਰੈਂਕਿੰਗ ਦੀ ਖੋਜ ਕਰਨ ਲਈ ਭਾਰਤੀ ਵਿਗਿਆਨੀਆਂ ਦੀ ਵਰਤੋਂ ਲਈ ਮਿਆਰੀ ਬੀਮਟਾਈਮ ਦੀ ਕਾਫ਼ੀ ਮਾਤਰਾ ਪ੍ਰਦਾਨ ਕੀਤੀ ਹੈ।

 ਹੁਣ ਤੱਕ ਦੇਸ਼ ਭਰ ਦੀਆਂ 45 ਭਾਰਤੀ ਸੰਸਥਾਵਾਂ ਨੇ ਇਸ ਸਹੂਲਤ ਦੀ ਵਰਤੋਂ ਕੀਤੀ ਹੈ ਅਤੇ ਉੱਚ ਦਰਜੇ ਦੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਦੂਜੇ ਪੜਾਅ (2016-2021) ਵਿੱਚ, ਜੇਐੱਨਸੀਏਐੱਸਆਰ ਅਤੇ ਐੱਸਆਈਐੱਨਪੀ ਨੇ ਸਾਂਝੇ ਤੌਰ ‘ਤੇ ਬੀਮਲਾਈਨ ਨੂੰ ਹੋਰ ਅੱਗੇ ਵਧਾਇਆ ਅਤੇ ਭਾਰਤ ਤੋਂ ਵਿਭਿੰਨ ਉਪਭੋਗਤਾਵਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਭਾਰਤੀ ਬੀਮਲਾਈਨ ਦੇ ਸੰਚਾਲਨ ਦੇ ਵਿਭਿੰਨ ਢੰਗਾਂ ਨੂੰ ਲਾਗੂ ਕੀਤਾ।

 ਲੋੜੀਂਦੀ ਯੋਜਨਾਬੰਦੀ ਨੂੰ ਸਮਝੌਤਾ ਪੱਤਰ (ਐੱਮਓਯੂ) ਜ਼ਰੀਏ ਪਹਿਲੇ ਪੜਾਅ ਦੇ ਇੱਕ ਸਾਲ ਦੇ ਵਿਸਤਾਰ (ਅਪ੍ਰੈਲ 2015 ਤੋਂ ਮਾਰਚ 2016) ਦੌਰਾਨ ਅੰਤਮ ਰੂਪ ਦਿੱਤਾ ਗਿਆ ਸੀ, ਅਤੇ ਇਸ ਦਾ ਜ਼ਿਕਰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ 30 ਅਗਸਤ ਤੋਂ 3 ਸਤੰਬਰ 2014 ਤੱਕ ਦੀ ਫੇਰੀ ਦੌਰਾਨ ਜਾਪਾਨ ਵਿੱਚ ਸੰਯੁਕਤ ਬਿਆਨ ਵਿੱਚ ਕੀਤਾ ਗਿਆ ਸੀ। ਸੁਕੂਬਾ (Tsukuba) ਵਿਖੇ ਹਾਈ-ਊਰਜਾ ਐਕਸੀਲਰੇਟਰ ਰਿਸਰਚ ਓਰਗੇਨਾਈਜ਼ੇਸ਼ਨ (KEK) ਵਿਖੇ ਭਾਰਤੀ ਬੀਮ ਲਾਈਨ ਦੇ ਸਫਲ ਕਾਰਜ ਨੂੰ ਪ੍ਰਮੁੱਖ ਸਹਿਕਾਰੀ ਗਤੀਵਿਧੀ ਵਜੋਂ ਮਾਨਤਾ ਦਿੰਦੇ ਹੋਏ, ਦੋਵਾਂ ਧਿਰਾਂ ਨੇ ਇਸ ਸਹਿਯੋਗ ਨੂੰ ਸਟਰਕਚਰਲ ਸਮੱਗਰੀ ਵਿਗਿਆਨ ਖੇਤਰ ਵਿੱਚ ਉੱਨਤ ਪਦਾਰਥਾਂ ਦੇ ਅਧਿਐਨ ਲਈ ਦੂਜੇ ਪੜਾਅ ਵਿੱਚ ਅੱਗੇ ਲਿਜਾਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ। ਹੁਣ ਇਸ ਨੂੰ ਤੀਜੇ ਪੜਾਅ ਤੱਕ ਵਧਾ ਦਿੱਤਾ ਗਿਆ ਹੈ।

 

**********

 

 ਐੱਸਐੱਸ/ਕੇਜੀਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)



(Release ID: 1707974) Visitor Counter : 156


Read this release in: English , Urdu , Hindi