ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਟਰਾਂਸਜੈਂਡਰ ਵਿਅਕਤੀਆਂ ਲਈ ਰਾਸ਼ਟਰੀ ਪੋਰਟਲ ਦੀ ਸ਼ੁਰੂਆਤ ਕੀਤੀ

Posted On: 24 MAR 2021 5:41PM by PIB Chandigarh

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਟਰਾਂਸਜੈਂਡਰ ਵਿਅਕਤੀਆਂ ਲਈ ਰਾਸ਼ਟਰੀ ਪੋਰਟਲ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਟਰਾਂਸਜੈਂਡਰ ਭਾਈਚਾਰੇ ਦੇ ਕਈ ਮੈਂਬਰਾਂ ਨੇ ਸ਼ਿਰਕਤ ਕੀਤੀ। 

ਉਦਘਾਟਨ ਸਮੇਂ ਪੋਰਟਲ ਉੱਤੇ ਵਿਸਥਾਰਤ ਪੇਸ਼ਕਾਰੀ ਅਤੇ ਇੱਕ ਲਘੂ ਫਿਲਮ ਵੀ ਬਣਾਈ ਗਈ ਸੀ। ਨੈਸ਼ਨਲ ਕੌਂਸਲ ਫਾਰ ਟਰਾਂਸਜੈਂਡਰ ਪਰਸਨ, ਜਿਸ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟਰਾਂਸਜੈਂਡਰ ਮੈਂਬਰ ਹਨ, ਨੇ ਵੀ ਇਸ ਉਦਘਾਟਨ ਵਿੱਚ ਸ਼ਿਰਕਤ ਕੀਤੀ। ਨੈਸ਼ਨਲ ਪੋਰਟਲ ਬਾਰੇ ਜਾਗਰੂਕਤਾ ਸੋਸ਼ਲ ਮੀਡੀਆ ਦੇ ਨਾਲ-ਨਾਲ ਟਰਾਂਸਜੈਂਡਰ ਵਿਅਕਤੀਆਂ ਅਤੇ ਹੋਰਾਂ ਦੁਆਰਾ ਵੱਖ ਵੱਖ ਮੰਚਾਂ ’ਤੇ ਵੀ ਫੈਲਾਈ ਗਈ ਹੈ। ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਜ਼ਿਲ੍ਹਾ ਮੈਜਿਸਟ੍ਰੇਟਾਂ/ ਕੁਲੈਕਟਰਾਂ ਨੂੰ ਟਰਾਂਸਜੈਂਡਰ ਵਿਅਕਤੀਆਂ ਲਈ ਰਾਸ਼ਟਰੀ ਪੋਰਟਲ ਦਾ ਪ੍ਰਚਾਰ ਕਰਨ ਲਈ ਵੀ ਪੱਤਰ ਲਿਖਿਆ ਹੈ। ਹੁਣ ਤੱਕ 1915 ਟਰਾਂਸਜੈਂਡਰ ਵਿਅਕਤੀਆਂ ਨੇ ਪ੍ਰਮਾਣ ਪੱਤਰ ਅਤੇ ਪਛਾਣ ਪੱਤਰਾਂ ਲਈ ਅਰਜ਼ੀ ਦਿੱਤੀ ਹੈ। 1695 ਵੈਧ ਅਰਜ਼ੀਆਂ ਵਿੱਚੋਂ 277 ਪ੍ਰਮਾਣ ਪੱਤਰ ਅਤੇ ਪਛਾਣ ਪੱਤਰ ਜਾਰੀ ਕੀਤੇ ਗਏ ਹਨ। 220 ਅਰਜ਼ੀਆਂ ਨਾਕਾਫੀ/ਅਪ੍ਰਮਾਣਿਕ ਦਸਤਾਵੇਜ਼ਾਂ ਜਾਂ ਡੁਪਲੀਕੇਟ ਅਰਜ਼ੀਆਂ ਕਾਰਨ ਅਸਵੀਕਾਰ ਕਰ ਦਿੱਤੀਆਂ ਗਈਆਂ ਹਨ।

ਟਰਾਂਸਜੈਂਡਰ ਵਿਅਕਤੀਆਂ ਲਈ ਰਾਸ਼ਟਰੀ ਪੋਰਟਲ ਜੋ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੇ ਗਏ ਸ਼ਨਾਖਤੀ ਸਰਟੀਫਿਕੇਟਾਂ ਦੀ ਪ੍ਰਕਿਰਿਆ ਲਈ ਪ੍ਰਣਾਲੀ ਪ੍ਰਦਾਨ ਕਰਦਾ ਹੈ, ਇਸ ਨੂੰ ਸਥਾਪਤ ਕੀਤਾ ਗਿਆ ਹੈ ਅਤੇ ਇਹ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਾਰਜਸ਼ੀਲ ਹੈ।

ਮਰਦਮਸ਼ੁਮਾਰੀ 2011 ਦੇ ਅਨੁਸਾਰ, ‘ਅਦਰਜ਼’ ਅਖਵਾਉਣ ਵਾਲੀ ਸ਼੍ਰੇਣੀ ਅਧੀਨ 4,87,803 ਵਿਅਕਤੀ ਹਨ।

ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

                                                *****

ਐੱਨਬੀ/ਐੱਸਕੇ/ਜੇਕੇ(Release ID: 1707628) Visitor Counter : 110


Read this release in: English , Urdu