ਸੈਰ ਸਪਾਟਾ ਮੰਤਰਾਲਾ

“ਐੱਮਆਈਸੀਈ ਰੋਡ ਸ਼ੋਅ -ਮੀਟ ਇਨ ਇੰਡੀਆ” ਅਤੇ ਛਤਰਸਾਲ ਕਨਵੈਨਸ਼ਨ ਸੈਂਟਰ ਦਾ ਖਜੁਰਾਹੋ ਵਿੱਚ ਕੱਲ੍ਹ ਲੋਕਅਰਪਣ ਹੋਵੇਗਾ

Posted On: 25 MAR 2021 10:38AM by PIB Chandigarh

ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪਹਲਾਦ ਸਿੰਘ ਪਟੇਲ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਕੱਲ੍ਹ ਖਜੁਰਾਹੋ ਵਿੱਚ ਸੈਰ-ਸਪਾਟਾ ਮੰਤਰਾਲੇ ਦੀ ਸਵਦੇਸ਼ ਦਰਸ਼ਨ ਯੋਜਨਾ ਤਹਿਤ ਨਿਰਮਿਤ ਛਤਰਸਾਲ ਕਨਵੈਨਸ਼ਨ ਸੈਂਟਰ ਦਾ ਉਦਘਾਟਨ ਕਰਨਗੇਇਸ ਦੇ ਨਾਲ ਹੀ ਉਹ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਐੱਮਆਈਸੀਈ ਡੈਸਟੀਨੇਸ਼ਨ ਵੱਜੋਂ ਭਾਰਤ ਬ੍ਰਾਂਡ ਲਈ ਬੈਠਕ,  ਪ੍ਰੋਤਸਾਹਨ,  ਸੰਮੇਲਨ ਅਤੇ ਪ੍ਰਦਰਸ਼ਨੀਆਂ  - ਐੱਮਆਈਸੀਈ ਰੋਡ ਸ਼ੋਅ  -  ਮੀਟ ਇਨ ਇੰਡੀਆ’ ਦੀ ਸ਼ੁਰੂਆਤ ਵੀ ਕਰਨਗੇਇਸ ਦੌਰਾਨ ਮੱਧ  ਪ੍ਰਦੇਸ਼ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ,  ਸ਼੍ਰੀਮਤੀ ਉਸ਼ਾ ਠਾਕੁਰ  ਅਤੇ ਮੱਧ  ਪ੍ਰਦੇਸ਼ ਸਰਕਾਰ  ਦੇ ਸੀਨੀਅਰ ਅਧਿਕਾਰੀ ਵੀ ਇਸ ਸਮਾਰੋਹ ਵਿੱਚ ਮੌਜੂਦ ਰਹਿਣਗੇ ਇਸ ਸਮਾਰੋਹ ਵਿੱਚ ਉੱਤਰਦਾਈ ਸੈਰ-ਸਪਾਟਾ ,  ਪ੍ਰਮੁੱਖ ਡੈਸਟੀਨੇਸ਼ਨ ,  ਐੱਮਆਈਸੀਈ ਡੈਸਟੀਨੇਸ਼ਨ ਦੇ ਰੂਪ ਵਿੱਚ ਭਾਰਤ, ਵਿਸ਼ਿਆਂ ਤੇ ਮੱਧ  ਪ੍ਰਦੇਸ਼ ਸ਼ਾਸਨ  ਦੇ ਸੀਨੀਅਰ ਅਧਿਕਾਰੀਆਂ ਅਤੇ ਮਾਹਰਾਂ ਦੁਆਰਾ ਪ੍ਰਮੁੱਖ ਸੈਸ਼ਨਾਂ ਅਤੇ ਕਮੇਟੀ ਬੈਠਕਾਂ ਦਾ ਆਯੋਜਨ ਕੀਤਾ ਜਾਵੇਗਾ I

ਭਾਰਤ ਨੂੰ ਬੈਠਕ,  ਪ੍ਰੋਤਸਾਹਨ ,  ਸੰਮੇਲਨ ਅਤੇ ਪ੍ਰਦਰਸ਼ਨੀਆਂ  -  ਐੱਮਆਈਸੀਈ ਡੈਸਟੀਨੇਸ਼ਨ  ਵੱਜੋਂ ਅੱਗੇ ਲਿਆਉਣ ਲਈ ਭਾਰਤ ਸਰਕਾਰ ਦਾ ਸੈਰ-ਸਪਾਟਾ ਮੰਤਰਾਲਾ ਮੱਧ  ਪ੍ਰਦੇਸ਼ ਸਰਕਾਰ ਅਤੇ ਭਾਰਤ ਕਨਵੈਨਸ਼ਨ ਪ੍ਰਮੋਸ਼ਨ ਬਿਊਰੋ  ਦੇ ਨਾਲ ਸੰਯੁਕਤ ਰੂਪ ਨਾਲ ਅਤੁੱਲਯ ਭਾਰਤ  ਦੇ ਛਤਰਸਾਲ ਕਨਵੈਨਸ਼ਨ ਸੈਂਟਰ ਵਿੱਚ 25 ਤੋਂ 27 ਮਾਰਚ ਦੀ ਮਿਆਦ ਵਿੱਚ ਐੱਮਆਈਸੀਈ ਰੋਡ ਸ਼ੋਅ  -  ਮੀਟ ਇਨ ਇੰਡੀਆ’ ਦਾ ਆਯੋਜਨ ਕਰ ਰਹੇ ਹਨਇਹ ਆਯੋਜਨ ਭਾਰਤ ਦੀਆਂ ਐੱਮਆਈਸੀਈ ਸੰਭਾਵਨਾਵਾਂ ਨੂੰ ਆਤਮ ਨਿਰਭਰ ਭਾਰਤ ਦੇ ਅਧੀਨ ਸਾਕਾਰ ਕਰਨ ਦੀ ਇੱਕ ਕੋਸ਼ਿਸ਼ ਹੈ ਇਹ ਰੋਡਸ਼ੋਅ ਵਿਕਾਸ ਮੁਖੀ ਭਾਰਤ ਵਿੱਚ ਜ਼ਰੂਰੀ ਅਧਾਰਭੂਤ ਢਾਂਚੇ ਦੇ ਨਾਲ ਅਖਿਲ ਭਾਰਤੀ ਪੱਧਰ ਤੇ ਅਨੁਕੂਲ ਪਰਿਵੇਸ਼ ਦੀ ਉਪਲਬਧਤਾ ਲਈ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਅਵਸਰ ਹੈ ਜਿਸ ਦੇ ਨਾਲ ਗਲੋਬਲ ਮੁਕਾਬਲੇ ਦੇ ਵਿੱਚ ਭਾਰਤ ਦੀ ਸਥਿਤੀ ਹੋਰ ਬਿਹਤਰ ਹੋ ਜਾਵੇਗੀ I

ਸੈਰ-ਸਪਾਟਾ ਮੰਤਰਾਲੇ ਨੇ ਆਪਣੇ ਮੀਟ ਇਨ ਇੰਡੀਆ’ ਅਭਿਯਾਨ ਨੂੰ ਇਸ ਅਵਸਰ ਤੇ ਖਜੁਰਾਹੋ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਜੋ ਆਪਣੇ ਆਪ ਵਿੱਚ ਹੀ ਭਾਰਤ ਦਾ ਇੱਕ ਪ੍ਰਮੁੱਖ ਸੈਰ-ਸਪਾਟਾ ਸੈਂਟਰ ਹੈਐੱਮਆਈਸੀਈ ਡੈਸਟੀਨੇਸ਼ਨ ਵੱਜੋਂ ਭਾਰਤ ਦੀਆਂ ਬੇਹੱਦ ਸੰਭਾਵਨਾਵਾਂ ਨੂੰ ਵੇਖਦੇ ਹੋਏ ਉਸ ਨੂੰ ਅਤੁੱਲਯ ਭਾਰਤ  ਦੇ ਅਧੀਨ ਇੱਕ ਬ੍ਰਾਂਡ  ਦੇ ਰੂਪ ਵਿੱਚ ਅੱਗੇ ਵਧਾਉਣ ਲਈ ਮੀਟ ਇਨ ਇੰਡੀਆ’ ਦੀ ਵੀ ਵਿਸ਼ੇਸ਼ ਭੂਮਿਕਾ ਹੋਵੇਗੀI

ਇਸ ਆਯੋਜਨ ਦੇ ਦੌਰਾਨ ਖਜੁਰਾਹੋ ਨੂੰ ਇੱਕ ਵਿਸ਼ੇਸ਼ ਸੈਲਾਨੀ ਸਥਾਨ ਵੱਜੋਂ ਵਿਕਸਿਤ ਕਰਨ ਲਈ ਸੈਰ-ਸਪਾਟਾ ਮੰਤਰਾਲੇ  ਦੁਆਰਾ ਬਣਾਏ ਗਏ ਡਰਾਫਟ ਮਾਸਟਰ ਪਲਾਨ ਤੇ ਵੀ ਵਿਚਾਰ-ਵਟਾਂਦਰਾ ਹੋਵੇਗਾਇਸ ਦੇ ਲਈ ਕਈ ਪ੍ਰਸਤਾਵ ਬਣਾਏ ਗਏ ਹਨਇਸ ਆਯੋਜਨ ਨਾਲ ਖਜੁਰਾਹੋ ਨੂੰ ਇੱਕ ਵਿਸ਼ੇਸ਼ ਐੱਮਆਈਸੀਈ ਡੈਸਟੀਨੇਸ਼ਨ ਵੱਜੋਂ ਅੱਗੇ ਵਧਾਉਣ ਵਿੱਚ ਬਹੁਤ ਸਹਾਇਤਾ ਮਿਲੇਗੀ ਅਤੇ ਹੋਰ ਸੈਲਾਨੀ ਸਥਾਨਾਂ  ਦੇ ਵਿਕਾਸ ਦਾ ਰਸਤਾ ਵੀ ਖੁੱਲ੍ਹੇਗਾ । ਇੱਕ ਪੂਰਨ ਵਿਚਾਰ  ਵੱਜੋਂ ਸੈਰ-ਸਪਾਟਾ ਮੰਤਰਾਲੇ  ਨੇ ਦੇਸ਼  ਦੇ 19 ਚੁਣੇ ਵਿਸ਼ੇਸ਼ ਸੈਲਾਨੀ ਕੇਂਦਰਾਂ  ਦੇ ਵਿਕਾਸ ਲਈ  ਕੇਂਦਰੀ ਖੇਤਰ ਦੀ ਇੱਕ ਯੋਜਨਾ ਵਿਸ਼ੇਸ਼ ਸੈਰ-ਸਪਾਟਾ ਡੈਸਟੀਨੇਸ਼ਨ ਵਿਕਾਸ ਯੋਜਨਾ‘  ਬਣਾਈ ਹੈ ਇਸ ਯੋਜਨਾ  ਅਧੀਨ ਤਾਜ ਮਹਲ ਅਤੇ ਫਤੇਹਪੁਰ ਸੀਕਰੀ (ਉੱਤਰ  ਪ੍ਰਦੇਸ਼),  ਅਜੰਤਾ ਅਤੇ ਐਲੋਰਾ ਗੁਫਾਵਾਂ  (ਮਹਾਰਾਸ਼ਟਰ),  ਹੁਮਾਯੂੰ ਦਾ ਮਕਬਰਾ ,  ਲਾਲ ਕਿਲ੍ਹਾ ਅਤੇ ਕੁਤੁਬ ਮੀਨਾਰ  ( ਦਿੱਲੀ )  ,  ਕੋਲਵਾ ਬੀਚ ( ਗੋਆ )  ,  ਆਮੇਰ ਕਿਲ੍ਹਾ  ( ਰਾਜਸਥਾਨ  ),  ਸੋਮਨਾਥ ,  ਧੌਲਾਵੀਰਾ ਅਤੇ ਸਟੈਚਿਉ ਆਵ੍ ਯੂਨਿਟੀ ( ਗੁਜਰਾਤ )  ,  ਖਜੁਰਾਹੋ  ( ਮੱਧ ਪ੍ਰਦੇਸ਼ )  ,  ਹੰਪੀ  ( ਕਰਨਾਟਕ )  ,  ਮਹਾਬਲੀਪੁਰਮ (ਤਮਿਲ ਨਾਡੂ )  ,  ਕਾਜੀਰੰਗਾ ( ਅਸਾਮ )  ,  ਕੁਮਾਰਾਕੋਮ  ( ਕੇਰਲ )  ,  ਕੋਣਾਰਕ  ( ਓਡੀਸ਼ਾ )  ਅਤੇ ਮਹਾਬੋਧੀ ਮੰਦਰ  ( ਬਿਹਾਰ )  ਸ਼ਾਮਿਲ ਹਨ I

ਖਜੁਰਾਹੋ ਵਿੱਚ ਹੋ ਰਹੇ ਇਸ ਆਯੋਜਨ ਦੌਰਾਨ ਯੋਗ ,  ਸਾਈਕਿਲ ਯਾਤਰਾ ,  ਵਿਰਾਸਤ ਪਦਯਾਤਰਾ,  ਪੌਦੇ ਲਗਾਉਣਾ ਵਰਗੇ ਫਿਟਨੈਸ ਪ੍ਰੋਗਰਾਮਾਂ ਦੇ ਇਲਾਵਾ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਹੋਣਗੇ I

*****

ਐੱਨਬੀ/ਐੱਸਕੇ/ਓਏ


(Release ID: 1707624) Visitor Counter : 233


Read this release in: Hindi , English , Urdu , Telugu