ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਸਰਪਲੱਸ ਤੋਂ ਜੈਵਿਕ ਈਂਧਣ
Posted On:
24 MAR 2021 3:18PM by PIB Chandigarh
ਬਾਇਓਫਿਊਲਜ਼ ਬਾਰੇ ਰਾਸ਼ਟਰੀ ਨੀਤੀ -2018 ਹੋਰ ਗੱਲਾਂ ਤੋਂ ਇਲਾਵਾ ਰਾਸ਼ਟਰੀ ਬਾਇਓਫਿਊਲ ਤਾਲਮੇਲ ਕਮੇਟੀ (ਐੱਨਬੀਸੀਸੀ) ਦੀ ਮਨਜੂਰੀ ਨਾਲ ਈਥੋਨੌਲ ਦੇ ਉਤਪਾਦਨ ਲਈ ਪੈਟਰੋਲ ਨਾਲ ਮਿਲਾਉਣ ਲਈ ਵਾਧੂ ਅਨਾਜ ਦੀ ਵਰਤੋਂ ਦੀ ਆਗਿਆ ਦਿੰਦੀ ਹੈ। ਐੱਨਬੀਸੀਸੀ ਨੇ 20.04.2020 ਅਤੇ 09.11.2020 ਨੂੰ ਹੋਈ ਆਪਣੀ ਬੈਠਕ ਵਿੱਚ ਈਥੋਨੌਲ ਬਲੈਂਡਡ ਪੈਟਰੋਲ (ਈਬੀਪੀ) ਪ੍ਰੋਗਰਾਮ ਅਧੀਨ ਪੈਟਰੋਲ ਨਾਲ ਰਲਾਉਣ ਲਈ ਇੰਡੀਅਨ ਫੂਡ ਕਾਰਪੋਰੇਸ਼ਨ (ਐੱਫਸੀਆਈ) ਪਾਸ ਉਪਲਬਧ ਸਰਪਲੱਸ ਚਾਵਲ ਅਤੇ ਮੱਕੀ ਤੋਂ ਈਥੋਨੌਲ ਦੇ ਉਤਪਾਦਨ ਦੀ ਆਗਿਆ ਦਿੱਤੀ ਹੈ।
ਈਥੋਨੋਲ ਸਪਲਾਈ ਸਾਲ (ਈਐੱਸਵਾਈ) 2020-21 ਦੌਰਾਨ ਪ੍ਰਾਪਤ ਹੋਈਆਂ ਪੇਸ਼ਕਸ਼ਾਂ ਦੇ ਅਧਾਰ ‘ਤੇ, ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੇ ਸਰਪਲੱਸ ਚਾਵਲ, ਮਨੁੱਖੀ ਖਪਤ ਲਈ ਅਯੋਗ ਅਨਾਜ (ਡੀਐੱਫਜੀ) ਅਤੇ ਮੱਕੀ ਤੋਂ 41.91 ਕਰੋੜ ਲੀਟਰ ਈਥੋਨੋਲ ਦੀ ਐਲੋਕੇਸ਼ਨ ਕੀਤੀ ਹੈ। ਡੀਐੱਫਪੀਡੀ ਨੇ ਦੱਸਿਆ ਹੈ ਕਿ ਇੱਕ ਟਨ ਮੱਕੀ ਅਤੇ ਚਾਵਲ ਤੋਂ ਈਥੋਨੋਲ ਦਾ ਝਾੜ ਕ੍ਰਮਵਾਰ 380 ਅਤੇ 450 ਲੀਟਰ ਹੈ। ਇਸ ਤਰ੍ਹਾਂ 100 ਲੀਟਰ ਈਥੋਨੋਲ ਤਿਆਰ ਕਰਨ ਲਈ ਤਕਰੀਬਨ 2.22 ਕੁਇੰਟਲ ਚਾਵਲ ਜਾਂ ਤਕਰੀਬਨ 2.63 ਕੁਇੰਟਲ ਮੱਕੀ ਦੀ ਵਰਤੋਂ ਦੀ ਜ਼ਰੂਰਤ ਹੈ।
ਚਾਵਲ ਜਾਂ ਮੱਕੀ ਸਮੇਤ ਕਿਸੇ ਵੀ ਫੀਡਸਟਾਕ ਤੋਂ ਈਥੋਨੋਲ ਦੇ ਉਤਪਾਦਨ ਦੀ ਲਾਗਤ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ ਜਿਵੇਂ ਕਿ ਫੀਡਸਟਾਕ ਦੀ ਗੁਣਵਤਾ, ਪਲਾਂਟ ਦੀ ਦਕਸ਼ਤਾ, ਹੋਰ ਇਨਪੁੱਟਸ ਦੀ ਲਾਗਤ ਆਦਿ। ਇਸ ਫੀਡਸਟਾਕ ਤੋਂ ਤਿਆਰ ਇਹ ਜੈਵਿਕ-ਈਥਨੌਲ ਓਐੱਮਸੀ ਦੁਆਰਾ ਈਬੀਪੀ ਪ੍ਰੋਗਰਾਮ ਅਧੀਨ ਪੈਟਰੋਲ ਵਿੱਚ ਮਿਲਾਉਣ ਲਈ ਵਰਤੀ ਜਾ ਰਹੀ ਹੈ।
ਮਿਤੀ 04.06.2018 ਦੀ ਬਾਇਓਫਿਊਲਜ਼ ਬਾਰੇ ਨੋਟੀਫਾਈਡ ਨੈਸ਼ਨਲ ਪਾਲਿਸੀ -2018 ਦਾ ਉਦੇਸ਼ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ: (ਏ) ਘਰੇਲੂ ਉਤਪਾਦਨ ਨੂੰ ਵਧਾਉਂਦੇ ਹੋਏ ਚੱਲ ਰਹੀ ਈਥਨੌਲ /ਬਾਇਓ-ਡੀਜ਼ਲ ਸਪਲਾਈ ਨੂੰ ਹੋਰ ਮਜ਼ਬੂਤੀ ਦੇਣਾ, (ਬੀ) ਦੂਜੀ ਪੀੜ੍ਹੀ (2ਜੀ) ਬਾਇਓ-ਰਿਫਾਇਨਰੀ ਸਥਾਪਤ ਕਰਨਾ, (ਸੀ) ਪੈਟਰੋਕੈਮੀਕਲ ਰੂਟ ਸਮੇਤ ਸੈਲੂਲੋਸਿਕ ਅਤੇ ਲਿਗਨੋਸੇਲੂਲੋਸਸ ਰੂਟ ਤੋਂ ਬਾਇਓ ਈਂਧਣ ਲਈ ਨਵੇਂ ਫੀਡਸਟਾਕ ਦਾ ਵਿਕਾਸ, (ਡੀ) ਬਾਇਓਫਿਊਲਜ਼ ਵਿੱਚ ਪਰੀਵਰਤਨ ਲਈ ਨਵੀਂ ਟੈਕਨੋਲੋਜੀ ਦਾ ਵਿਕਾਸ (ਈ) ਬਾਇਓਫਿਊਲਾਂ ਲਈ ਢੁੱਕਵਾਂ ਵਾਤਾਵਰਣ ਪੈਦਾ ਕਰਨਾ ਅਤੇ ਇਸ ਦਾ ਮੁੱਖ ਈਂਧਣਾਂ ਨਾਲ ਏਕੀਕਰਨ। ਸਰਕਾਰ ਦੁਆਰਾ ਉਪਰੋਕਤ ਨੀਤੀਗਤ ਪਹਿਲਾਂ ਸਦਕਾ ਈਐੱਸਵਾਈ 2013-2014 ਵਿੱਚ ਈਥੇਨੌਲ ਦੀ ਖਰੀਦ 38 ਕਰੋੜ ਲੀਟਰ ਤੋਂ ਵਧ ਕੇ ਈਐੱਸਵਾਈ 2019-20 ਵਿੱਚ 173.03 ਕਰੋੜ ਲੀਟਰ ਹੋ ਗਈ ਹੈ।
ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
***********
ਵਾਈਕੇਬੀ / ਐੱਸਕੇ
(Release ID: 1707398)
Visitor Counter : 144