ਗ੍ਰਹਿ ਮੰਤਰਾਲਾ
ਬਰਫ਼ ਦੇ ਤੌਦੇ ਫੱਟਣਾ
Posted On:
23 MAR 2021 6:19PM by PIB Chandigarh
ਕੌਮੀ ਆਪਦਾ ਪ੍ਰਬੰਧਨ ਅਥਾਰਟੀ ਨੇ ਸੋਧੀ ਕੌਮੀ ਆਪਦਾ ਪ੍ਰਬੰਧਨ ਯੋਜਨਾ 2019 ਤਿਆਰ ਕੀਤੀ ਹੈ , ਜੋ ਗਲੇਸ਼ੀਅਲ ਲੇਕ ਆਊਟਬਸਟ ਫਲਡਸ (ਜੀ ਐੱਲ ਓ ਐੱਫ) ਦੇ ਮੁੱਦਿਆਂ ਦਾ ਵਿਸਥਾਰ ਨਾਲ ਹੱਲ ਕਰਦੀ ਹੈ । ਐੱਨ ਡੀ ਐੱਮ ਏ ਨੇ ਗਲੇਸ਼ੀਅਲ ਲੇਕ ਆਊਟਬਸਟ ਫਲਡਸ ਦੇ ਪ੍ਰਬੰਧਨ ਲਈ ਅਕਤੂਬਰ 2020 ਵਿੱਚ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਸਨ । ਇਹਨਾਂ ਦਿਸ਼ਾ ਨਿਰਦੇਸ਼ਾਂ ਵਿੱਚ ਵੱਖ ਵੱਖ ਭਾਈਵਾਲਾਂ ਦੀਆਂ ਕਾਰਵਾਈਆਂ ਸਮੇਤ ਰੋਲ ਅਤੇ ਜਿ਼ੰਮੇਵਾਰੀਆਂ ਦਿੱਤੀਆਂ ਗਈਆਂ ਹਨ । ਭਾਈਵਾਲਾਂ ਵਿੱਚ ਜੀ ਐੱਲ ਓ ਐੱਫ ਲਈ ਆਪਦਾ ਜੋਖਿਮ ਪ੍ਰਬੰਧਨ ਲਈ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਸ਼ਾਮਲ ਹਨ । ਉੱਤਰਾਖੰਡ ਸੂਬੇ ਦੀ ਸਰਕਾਰ ਨੇ ਦੱਸਿਆ ਹੈ ਕਿ ਅਗਾਊਂ ਵਾਰਨਿੰਗ ਪ੍ਰਣਾਲੀਆਂ , ਸਵੈ ਚਾਲਤ ਮੌਸਮ ਸਟੇਸ਼ਨ ਜੋ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਲਈ ਵੱਖ ਵੱਖ ਥਾਵਾਂ ਤੇ ਲਗਾਏ ਗਏ ਸਨ ।
ਐੱਨ ਡੀ ਐੱਮ ਏ ਨੇ ਧੌਲੀ ਗੰਗਾ ਅਤੇ ਦਰਿਆ ਰਿਸ਼ੀ ਗੰਗਾ ਵਿੱਚ ਆਏ ਫਲੈਸ਼ ਹੜ੍ਹਾਂ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸੰਸਥਾਵਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਮਾਹਰਾਂ ਦੀ ਇੱਕ ਸੰਯੁਕਤ ਜਾਂਚ ਟੀਮ ਗਠਿਤ ਕੀਤੀ ਹੈ । ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤਿਆਰੀਆਂ ਲਈ ਉਪਾਅ ਅਤੇ ਨੁਕਸਾਨ ਨੂੰ ਘੱਟ ਕਰਨ ਲਈ ਸੁਝਾਅ ਦੇਵੇਗੀ । ਉੱਤਰਾਖੰਡ ਸਰਕਾਰ ਨੇ ਗਲੇਸ਼ੀਅਲ ਕੁਦਰਤੀ ਝੀਲਾਂ ਅਤੇ ਉਹਨਾਂ ਦੇ ਪ੍ਰਭਾਵਾਂ ਦਾ ਜਾਇਜ਼ਾ ਲੈਣ ਲਈ ਇੱਕ ਕਮੇਟੀ ਗਠਿਤ ਕੀਤੀ ਹੈ । ਉੱਤਰਾਖੰਡ ਸੂਬਾ ਸਰਕਾਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੁਣ ਤੱਕ 74 ਮ੍ਰਿਤਕ ਦੇਹਾਂ ਕੱਢੀਆਂ ਗਈਆਂ ਹਨ ਅਤੇ 130 ਵਿਅਕਤੀ ਅਜੇ ਵੀ ਲਾਪਤਾ ਦੱਸੇ ਗਏ ਹਨ । ਸੂਬਾ ਸਰਕਾਰ ਨੇ ਇਸ ਘਟਨਾ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੇ ਰਿਸ਼ਤੇਦਾਰ ਨੂੰ 4 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਗ੍ਰਿਹ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਨਿੱਤਿਯਾ ਨੰਦ ਰਾਏ ਨੇ ਦਿੱਤੀ ਹੈ ।
ਐੱਨ ਡਬਲਯੁ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ / ਪੀ ਜੇ / 4519
(Release ID: 1707097)
Visitor Counter : 130