ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਪੀ ਐੱਮ ਐੱਫ ਐੱਮ ਈ ਤਹਿਤ ਇੱਕ ਜਿ਼ਲ੍ਹਾ ਇੱਕ ਉਤਪਾਦ (ਓ ਡੀ ਓ ਪੀ) ਪਹੁੰਚ
ਮੰਤਰਾਲੇ ਨੇ 35 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 707 ਜਿ਼ਲਿ੍ਆਂ ਵਿੱਚ 137 ਵਿਲੱਖਣ ਉਤਪਾਦਾਂ ਲਈ ਓ ਡੀ ਓ ਪੀ ਨੂੰ ਮਨਜ਼ੂਰੀ ਦਿੱਤੀ
Posted On:
23 MAR 2021 5:10PM by PIB Chandigarh
ਆਤਮਨਿਰਭਰ ਭਾਰਤ ਅਭਿਆਨ ਦੇ ਇੱਕ ਹਿੱਸੇ ਵਜੋਂ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਇੱਕ ਸਰਬ ਭਾਰਤੀ ਕੇਂਦਰੀ ਪ੍ਰਾਯੋਜਿਤ ਸਕੀਮ "ਪੀ ਐੱਮ ਫੋਰਮਲਾਈਜੇਸ਼ਨ ਆਫ ਮਾਈਕ੍ਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ੇਸ (ਪੀ ਐੱਮ ਐੱਫ ਐੱਮ ਈ) ਸਕੀਮ" ਲਾਂਚ ਕੀਤੀ ਹੈ । ਜਿਸ ਵਿੱਚ ਮੌਜੂਦਾ ਸੂਖ਼ਮ ਫੂਡ ਪ੍ਰੋਸੈਸਿੰਗ ਉੱਦਮਾਂ ਦੀ ਅਪਗ੍ਰੇਡੇਸ਼ਨ ਲਈ ਵਿੱਤੀ , ਤਕਨੀਕੀ ਤੇ ਕਾਰੋਬਾਰੀ ਸਹਿਯੋਗ ਮੁਹੱਈਆ ਕੀਤਾ ਜਾਂਦਾ ਹੈ । ਇਹ ਸਕੀਮ ਵਸਤਾਂ ਦੇ ਬਜ਼ਾਰੀਕਰਨ ਅਤੇ ਆਮ ਸੇਵਾਵਾਂ ਦੀ ਉਪਲਬੱਧਤਾ , ਇਨਪੁੱਟਸ ਦੀ ਖਰੀਦ ਦੇ ਪਰਪੇਖ ਵਿੱਚ ਫਾਇਦਾ ਲੈਣ ਲਈ ਇੱਕ ਜਿ਼ਲ੍ਹਾ ਇੱਕ ਉਤਪਾਦ (ਓ ਡੀ ਓ ਪੀ) ਪਹੁੰਚ ਅਪਣਾਉਂਦੀ ਹੈ । ਸਕੀਮ ਲਈ ਓ ਡੀ ਓ ਪੀ ਬੁਨਿਆਦੀ ਢਾਂਚੇ ਦੇ ਸਮਰਥਨ ਨੂੰ ਠੀਕ ਠਾਕ ਕਰਨ ਅਤੇ ਵੈਲਿਯੂ ਚੇਨ ਵਿਕਾਸ ਲਈ ਰੂਪ ਰੇਖਾ ਮੁਹੱਈਆ ਕਰੇਗੀ । ਓ ਡੀ ਓ ਪੀ ਵਸਤ ਦੇ ਇੱਕ ਤੋਂ ਜਿ਼ਆਦਾ ਸਮੂਹ ਵੀ ਇੱਕ ਜਿ਼ਲ੍ਹੇ ਵਿੱਚ ਹੋ ਸਕਦੇ ਹਨ ਜਾਂ ਓ ਡੀ ਓ ਪੀ ਉਤਪਾਦ ਦਾ ਸਮੂਹ ਇੱਕ ਨਾਲ ਲਗਦੇ ਜਿ਼ਲ੍ਹੇ ਤੋਂ ਇਲਾਵਾ ਹੋਰਨਾਂ ਵਿੱਚ ਵੀ ਹੋ ਸਕਦਾ ਹੈ । ਮੰਤਰਾਲੇ ਨੇ 35 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 137 ਵਿਲੱਖਣ ਉਤਪਾਦਾਂ ਲਈ 707 ਜਿ਼ਲਿ੍ਆਂ ਵਿੱਚ ਓ ਡੀ ਓ ਪੀ ਪਹੁੰਚ ਅਪਣਾਈ ਹੈ ।
ਐੱਫ ਪੀ ਓਜ਼ , ਐੱਸ ਐੱਚ ਜੀਸ , ਸਰਕਾਰੀ ਸੰਸਥਾਵਾਂ ਅਤੇ ਕੋਈ ਵੀ ਸਰਕਾਰੀ ਏਜੰਸੀ ਜਾਂ ਪ੍ਰਾਈਵੇਟ ਉੱਦਮੀ ਨੂੰ ਸਮੂਹਾਂ ਲਈ ਸਾਂਝਾ ਬੁਨਿਆਦੀ ਢਾਂਚੇ ਲਈ ਸਹਿਯੋਗ ਮੁਹੱਈਆ ਕੀਤਾ ਜਾਵੇਗਾ ।
ਸਕੀਮ ਦਾ ਉਦੇਸ਼ ਉਧਾਰ ਲਈ ਵਧੇਰੇ ਪਹੁੰਚ ਰਾਹੀਂ 2 ਲੱਖ ਸੂਖ਼ਮ ਉੱਦਮਾਂ ਦੀ ਸਮਰੱਥਾ ਉਸਾਰੀ ਕਰਨ , ਆਯੋਜਿਤ ਸਪਲਾਈ ਚੇਨ ਨੂੰ ਬਜ਼ਾਰੀਕਰਨ ਅਤੇ ਬ੍ਰੈਂਡਿੰਗ ਨੂੰ ਮਜ਼ਬੂਤ ਕਰਨ ਅਤੇ ਸਾਂਝੀਆਂ ਸੇਵਾਵਾਂ ਲਈ ਵਧੇਰੇ ਪਹੁੰਚ ਦੇਣ , ਫੂਡ ਪ੍ਰੋਸੈਸਿੰਗ ਖੇਤਰ ਵਿੱਚ ਸਿਖਲਾਈ ਖੋਜ ਅਤੇ ਸੰਸਥਾਵਾਂ ਨੂੰ ਮਜ਼ਬੂਤ ਕਰਕੇ ਏਕੀਕ੍ਰਿਤ ਕਰਨਾ ਹੈ ।
ਇਸ ਸਕੀਮ ਤਹਿਤ ਸੂਖਮ ਫੂਡ ਪ੍ਰੋਸੈਸਿੰਗ ਇਕਾਈਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ :—
1. ਵਿਅਕਤੀਗਤ ਸੂਖਮ ਉੱਦਮ ਨੂੰ ਸਹਿਯੋਗ :— ਯੋਗ ਪ੍ਰਾਜੈਕਟ ਕੀਮਤ ਲਈ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ 30% , ਇੱਕ ਇਕਾਈ ਲਈ ਵੱਧ ਤੋਂ ਵੱਧ ਹੱਦ 10 ਲੱਖ ਰੁਪਏ ।
2. ਐੱਫ ਪੀ ਓਜ਼ / ਐੱਸ ਐੱਚ ਜੀਸ / ਉਤਪਾਦਕ ਸਹਿਕਾਰੀ ਸੰਸਥਾਵਾਂ :— ਐੱਫ ਪੀ ਓਜ਼ , ਐੱਸ ਐੱਚ ਜੀਸ , ਉਤਪਾਦਕ ਸਹਿਕਾਰੀ ਸੰਸਥਾਵਾਂ ਵਰਗੇ ਗਰੁੱਪਾਂ ਅਤੇ ਸਮੂਹਾਂ ਨੂੰ 35% ਕ੍ਰੈਡਿਟ ਲਿੰਕਡ ਗਰਾਂਟ ਦਾ ਸਹਿਯੋਗ ਇਸ ਦੇ ਨਾਲ ਹੀ ਗ੍ਰੇਡਿੰਗ ਸਟੋਰੇਜ ਆਮ ਪ੍ਰੋਸੈਸਿੰਗ , ਪੈਕੇਜਿੰਗ , ਮਾਰਕੀਟਿੰਗ ਅਤੇ ਟੈਸਟਿੰਗ ਨੂੰ ਵੀ ਵੈਲਿਯੂ ਚੇਨ ਨਾਲ ਜੋੜਿਆ ਜਾਂਦਾ ਹੈ ।
3. ਸ਼ੁਰੂਆਤੀ ਪੂੰਜੀ ਲਈ ਐੱਸ ਐੱਚ ਜੀਸ ਨੂੰ ਸਹਿਯੋਗ :— ਫੂਡ ਪ੍ਰੋਸੈਸਿੰਗ ਵਿੱਚ ਲੱਗੇ ਐੱਸ ਐੱਚ ਜੀ ਦੇ ਹਰੇਕ ਮੈਂਬਰ ਨੂੰ 40,000 ਰੁਪਏ ਪ੍ਰਤੀ ਮੈਂਬਰ ਸ਼ੁਰੂਆਤੀ ਪੂੰਜੀ ਛੋਟੇ ਸਾਧਨਾਂ ਦੀ ਖਰੀਦ ਅਤੇ ਵਰਕਿੰਗ ਕੈਪੀਟਲ ਲਈ ਦਿੰਦੀ ਹੈ ।
4. ਸਾਂਝੇ ਬੁਨਿਆਦੀ ਢਾਂਚੇ ਦਾ ਸਹਿਯੋਗ :— ਐੱਫ ਪੀ ਓਜ਼ , ਐੱਸ ਐੱਚ ਜੀਸ ਅਤੇ ਸਹਿਕਾਰੀ ਸੰਸਥਾਵਾਂ , ਕਿਸੇ ਵੀ ਸਰਕਾਰੀ ਏਜੰਸੀ ਜਾਂ ਨਿਜੀ ਉੱਦਮੀ ਨੂੰ 35% ਕ੍ਰੈਡਿਟ ਲਿੰਕਡ ਗਰਾਂਟ ਸਾਂਝੇ ਬੁਨਿਆਦੀ ਢਾਂਚੇ ਲਈ ਦਿੰਦੀ ਹੈ । ਸਾਂਝਾ ਬੁਨਿਆਦੀ ਢਾਂਚਾ ਹੋਰ ਇਕਾਈਆਂ ਅਤੇ ਸਮਰਥਾ ਦੇ ਕਾਫੀ ਹਿੱਸੇ ਨੂੰ ਕਿਰਾਏ ਦੇ ਅਧਾਰ ਤੇ ਆਮ ਜਨਤਾ ਦੇ ਵਰਤਣ ਲਈ ਉਪਲਬੱਧ ਹੋਵੇਗਾ ।
5. ਬ੍ਰੈਂਡਿੰਗ ਤੇ ਮਾਰਕੀਟਿੰਗ ਸਹਿਯੋਗ :— ਐੱਫ ਪੀ ਓਜ਼ ਅਤੇ ਐੱਸ ਐੱਚ ਜੀਸ ਤੇ ਸਹਿਕਾਰੀ ਸੰਸਥਾਵਾਂ ਦੇ ਸੂਖਮ ਫੂਡ ਪ੍ਰੋਸੈਸਿੰਗ ਉੱਦਮਾਂ ਦੇ ਗਰੁੱਪਾਂ ਨੂੰ ਮਾਰਕੀਟਿੰਗ ਅਤੇ ਬ੍ਰੈਂਡਿੰਗ ਲਈ 50% ਤੱਕ ਗਰਾਂਟ ।
6. ਸਮਰੱਥਾ ਉਸਾਰੀ :— ਸਕੀਮ ਵਿੱਚ ਉੱਦਮੀ ਵਿਕਾਸ ਹੁਨਰ ਲਈ ਸਿਖਲਾਈ ਦਾ ਪ੍ਰਬੰਧ ਹੈ (ਈ ਡੀ ਪੀ ਪਲੱਸ) ਅਤੇ ਇਸ ਪ੍ਰੋਗਰਾਮ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਉਤਪਾਦ ਵਿਸ਼ੇਸ਼ ਹੁਨਰ ਦੀਆਂ ਲੋੜਾਂ ਅਨੁਸਾਰ ਸੋਧਿਆ ਜਾ ਸਕਦਾ ਹੈ ।
ਇਹ ਜਾਣਕਾਰੀ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸਵਰ ਤੇਲੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ ਹੈ ।
ਏ ਪੀ ਐੱਸ / ਜੇ ਕੇ
(Release ID: 1707048)
Visitor Counter : 126