ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੈਬਨਿਟ ਨੇ ਭਾਰਤ ਦੇ ‘ਯੂਨੀਅਨ ਪਬਲਿਕ ਸਰਵਿਸ ਕਮਿਸ਼ਨ’ ਅਤੇ ਅਫ਼ਗ਼ਾਨਿਸਤਾਨ ਦੇ ‘ਸੁਤੰਤਰ ਪ੍ਰਸ਼ਾਸਨਿਕ ਸੁਧਾਰਾਂ ਤੇ ਸਿਵਲ ਸਰਵਿਸਿਜ਼ ਕਮਿਸ਼ਨ’ ਦੇ ਦਰਮਿਆਨ ਸਹਿਮਤੀ–ਪੱਤਰ ‘ਤੇ ਹਸਤਾਖਰਾਂ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ
Posted On:
23 MAR 2021 3:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਦੇ ‘ਯੂਨੀਅਨ ਪਬਲਿਕ ਸਰਵਿਸ ਕਮਿਸ਼ਨ’ (UPSC) ਅਤੇ ਅਫ਼ਗ਼ਾਨਿਸਤਾਨ ਦੇ ‘ਸੁਤੰਤਰ ਪ੍ਰਸ਼ਾਸਨਿਕ ਸੁਧਾਰ ਤੇ ਸਿਵਲ ਸਰਵਿਸਿਜ਼ ਕਮਿਸ਼ਨ’ (IARCSC) ਦੇ ਦਰਮਿਆਨ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਕੀਤੇ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਹਿਮਤੀ–ਪੱਤਰ IARCSC ਅਤੇ UPSC ਦੇ ਦਰਮਿਆਨ ਸਬੰਧ ਮਜ਼ਬੂਤ ਕਰੇਗਾ। ਇਸ ਨਾਲ ਦੋਵੇਂ ਧਿਰਾਂ ਨੂੰ ਭਰਤੀ ਦੇ ਖੇਤਰ ਵਿੱਚ ਆਪੋ–ਆਪਣੇ ਅਨੁਭਵ ਤੇ ਮੁਹਾਰਤ ਸਾਂਝੇ ਕਰਨ ਦੀ ਸੁਵਿਧਾ ਮਿਲੇਗੀ।
ਸਹਿਮਤੀ–ਪੱਤਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:
I. ਜਨ–ਸੇਵਾ ਭਰਤੀ ਅਤੇ ਚੋਣ, ਖ਼ਾਸ ਕਰਕੇ UPSC ਅਤੇ IARCSC ਦੇ ਕੰਮ–ਕਾਜ ਪ੍ਰਤੀ ਆਧੁਨਿਕ ਪਹੁੰਚ ਸਬੰਧੀ ਅਨੁਭਵ ਦਾ ਅਦਾਨ–ਪ੍ਰਦਾਨ।
II. ਬਿਨਾ ਭੇਤਦਾਰੀ ਪ੍ਰਕਿਰਤੀ ਵਾਲੀਆਂ ਕਿਤਾਬਾਂ, ਮੈਨੂਅਲਸ ਤੇ ਹੋਰ ਦਸਤਾਵੇਜ਼ਾਂ ਸਮੇਤ ਸੂਚਨਾ ਤੇ ਮੁਹਾਰਤ ਦਾ ਅਦਾਨ–ਪ੍ਰਦਾਨ।
III. ਲਿਖਤੀ ਪਰੀਖਿਆਵਾਂ ਦੀ ਤਿਆਰੀ ਵਿੱਚ ਅਤੇ ਕੰਪਿਊਟਰ ਆਧਾਰਤ ਭਰਤੀ ਪਰੀਖਿਆਵਾਂ ਤੇ ਔਨਲਾਈਨ ਪਰੀਖਿਆਵਾਂ ਕਰਵਾਉਂਦੇ ਸਮੇਂ ਸੂਚਨਾ ਟੈਕਨੋਲੋਜੀ (IT) ਵਿੱਚ ਮੁਹਾਰਤ ਦੀ ਸਾਂਝ।
IV. ਤੇਜ਼–ਰਫ਼ਤਾਰ ਜਾਂਚ ਅਤੇ ਅਰਜ਼ੀਆਂ ਦੇ ਛੇਤੀ ਨਿਬੇੜੇ ਲਈ ‘ਸਿੰਗਲ ਵਿੰਡੋ ਸਿਸਟਮ’ ਵਿੱਚ ਅਨੁਭਵ ਦੀ ਸਾਂਝ।
V. ਪਰੀਖਿਆ ਪ੍ਰਣਾਲੀ ਵਿੱਚ ਸ਼ਾਮਲ ਵਿਭਿੰਨ ਪ੍ਰਕਿਰਿਆਵਾਂ ਬਾਰੇ ਅਨੁਭਵ ਤੇ ਮੁਹਾਰਤ ਦੀ ਸਾਂਝ।
VI. ਧਿਰਾਂ ਦੇ ਸਬੰਧਿਤ ਅਧਿਕਾਰਾਂ ਦੁਆਰਾ ਸਾਰੇ ਮਾਮਲਿਆਂ ਬਾਰੇ ਧਿਰਾਂ ਦੇ ਸਕੱਤਰੇਤ/ਹੈੱਡਕੁਆਰਟਰਸ ਨੂੰ ਛੋਟੀਆਂ ਅਟੈਚਮੈਂਟਸ ਸਮੇਤ ਅਧਿਕਾਰੀਆਂ ਲਈ ਟ੍ਰੇਨਿੰਗ ਸੈਸ਼ਨਾਂ ਦਾ ਆਯੋਜਨ।
VII. ਪ੍ਰਾਪਤ ਸ਼ਕਤੀਆਂ ਅਧੀਨ ਆਸਾਮੀਆਂ ਦੀ ਭਰਤੀ ਵਿੱਚ ਵਿਭਿੰਨ ਸਰਕਾਰੀ ਏਜੰਸੀਆਂ ਵੱਲੋਂ ਅਪਣਾਈਆਂ ਪਰਪੱਕ ਪ੍ਰਕਿਰਿਆਵਾਂ ਤੇ ਕਾਰਜ–ਵਿਧੀਆਂ ਦੀ ਵਾਧ–ਘਾਟ ਬਾਰੇ ਅਨੁਭਵ ਦੀ ਸਾਂਝ।
*******
ਡੀਐੱਸ
(Release ID: 1707044)
Visitor Counter : 127