ਰੇਲ ਮੰਤਰਾਲਾ
ਸੁਰੱਖਿਆ ਰੇਲਵੇ ਦੇ ਕਾਰਜਾਂ ਦਾ ਕੇਂਦਰ ਬਿੰਦੂ ਹੈ ਅਤੇ ਕਿਸੇ ਨੂੰ ਵੀ ਉਸ ਮੋਰਚੇ ‘ਤੇ ਲਾਪਰਵਾਹੀ ਨਹੀਂ ਵਰਤਣ ਦਿੱਤੀ ਜਾਵੇਗੀ - ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਗੋਇਲ ਨੇ ਰੇਲਵੇ ਅਧਿਕਾਰੀਆਂ ਨੂੰ ਸੁਰੱਖਿਆ ਉਲੰਘਣਾ ਦੇ ਮੂਲ ਕਾਰਨ ‘ਤੇ ਧਿਆਨ ਕੇਂਦਰ ਕਰਨ ਅਤੇ ਸੁਰੱਖਿਆ ਅਭਿਯਾਨ ਚਲਾਉਣ ਦੀ ਸਲਾਹ ਦਿੱਤੀ
ਸ਼੍ਰੀ ਪੀਯੂਸ਼ ਗੋਇਲ ਨੇ ਰੇਲਵੇ ਅਧਿਕਾਰੀਆਂ ਨੂੰ ਟ੍ਰੇਨਾਂ ਵਿੱਚ ਸਮੋਕਿੰਗ ਦੇ ਖਿਲਾਫ ਯਾਤਰੀਆਂ ਨੂੰ ਜਾਗਰੂਕ ਕਰਨ ਦੀ ਦਿਸ਼ਾ ਵਿੱਚ ਕਿਰਿਆਸ਼ੀਲ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ
ਟ੍ਰੇਨ ਵਿੱਚ ਸਮੋਕਿੰਗ ਕਰਕੇ ਦੂਸਰਿਆਂ ਨੂੰ ਜੋਖਿਮ ਵਿੱਚ ਪਾਉਣ ਵਾਲੇ ਯਾਤਰੀਆਂ ‘ਤੇ ਵੀ ਸਖਤੀ ਕਰਨ ਦੀ ਜ਼ਰੂਰਤ ਹੈ
ਟ੍ਰੇਨ ਦੇ ਕੋਚਾਂ ਦੇ ਨਿਰਮਾਣ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਮਗੱਰੀਆਂ ਦੀ ਗੁਣਵੱਤਾ ਵਧੀਆ ਤੋਂ ਵਧੀਆ ਹੋਵੇ , ਇਸ ਨੂੰ ਵੀ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ
प्रविष्टि तिथि:
19 MAR 2021 7:17PM by PIB Chandigarh
ਸੁਰੱਖਿਆ ਰੇਲਵੇ ਦੇ ਕਾਰਜਾਂ ਦਾ ਕੇਂਦਰ ਬਿੰਦੂ ਹੈ ਅਤੇ ਕਿਸੇ ਨੂੰ ਵੀ ਉਸ ਮੋਰਚੇ ‘ਤੇ ਲਾਪਰਵਾਹੀ ਨਹੀਂ ਵਰਤਣ ਦਿੱਤੀ ਜਾਵੇਗੀ। ਸਾਰੇ ਸੰਬੰਧਿਤ ਲੋਕਾਂ ਨੂੰ ਗੱਡੀਆਂ ਚਲਾਉਣ ਵਿੱਚ ਜ਼ਰੂਰੀ ਸੁਰੱਖਿਆ ਉਪਰਾਲਿਆਂ ਦੀ ਗਹਿਨ ਸਮੀਖਿਆ ਅਤੇ ਵਾਰ - ਵਾਰ ਨਿਗਰਾਨੀ ਕਰਨੀ ਚਾਹੀਦੀ ਹੈ” ਕੇਂਦਰੀ ਰੇਲ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ , ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ “ਸੁਰੱਖਿਆ ਉਪਾਅ” ‘ਤੇ ਰੇਲਵੇ ਬੋਰਡ ਮੈਬਰਾਂ ਅਤੇ ਖੇਤਰੀ ਮਹਾ ਪ੍ਰਬੰਧਕਾਂ ਦੇ ਨਾਲ ਹੋਈ ਇੱਕ ਸਮੀਖਿਆ ਬੈਠਕ ਵਿੱਚ ਇਹ ਗੱਲ ਕੀਤੀ ਹੈ।
ਸੁਰੱਖਿਆ ਮਾਮਲੇ ਦੀ ਸਮੀਖਿਆ ਕਰਦੇ ਹੋਏ ਮੰਤਰੀ ਨੇ ਅੱਗ ਵਰਗੇ ਖੱਤਰਿਆਂ ਤੋਂ ਬਚਾਅ ਦੇ ਉਪਰਾਲਿਆਂ ਅਤੇ ਸਿਗਨਲ, ਕਰਾਸਿੰਗ ਦੀ ਚੌਕਸੀ ‘ਤੇ ਜ਼ਰੂਰੀ ਧਿਆਨ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਰੱਖਿਆ ਉਲੰਘਣਾ ਦੇ ਮੂਲ ਕਾਰਨਾਂ ਦੇ ਵਿਸ਼ਲੇਸ਼ਣ ‘ਤੇ ਧਿਆਨ ਕੇਂਦਰ ਕਰਨ ਨੂੰ ਕਿਹਾ ਅਤੇ ਇੱਕ ਸੁਰੱਖਿਆ ਅਭਿਯਾਨ ਸ਼ੁਰੂ ਕਰਨ ਦੀ ਸਲਾਹ ਦਿੱਤੀ।
ਸ਼੍ਰੀ ਪੀਯੂਸ਼ ਗੋਇਲ ਨੇ ਰੇਲਵੇ ਅਧਿਕਾਰੀਆਂ ਨੂੰ ਟ੍ਰੇਨਾਂ ਵਿੱਚ ਸਮੋਕਿੰਗ ਦੇ ਖਿਲਾਫ ਯਾਤਰੀਆਂ ਨੂੰ ਜਾਗਰੂਕ ਕਰਨ ਦੀ ਦਿਸ਼ਾ ਵਿੱਚ ਸਰਗਰਮ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ। ਨਾਲ ਹੀ ਉਨ੍ਹਾਂ ਨੇ ਕਿਹਾ ਟ੍ਰੇਨ ਵਿੱਚ ਸਮੋਕਿੰਗ ਕਰਕੇ ਦੂਸਰਿਆਂ ਨੂੰ ਜੋਖਿਮ ਵਿੱਚ ਪਾਉਣ ਵਾਲੇ ਯਾਤਰੀਆਂ ‘ਤੇ ਵੀ ਸਖਤੀ ਕਰਨ ਦੀ ਜ਼ਰੂਰਤ ਹੈ ।
ਮਾਣਯੋਗ ਮੰਤਰੀ ਨੇ ਕਿਹਾ ਕਿ ਟ੍ਰੇਨ ਦੇ ਕੋਚਾਂ ਦੇ ਨਿਰਮਾਣ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਮਗਰੀਆਂ ਦੀ ਗੁਣਵੱਤਾ ਵਧੀਆ ਤੋਂ ਵਧੀਆ ਹੋਵੇ ਇਸ ਨੂੰ ਵੀ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ।
ਇਹ ਧਿਆਨ ਦੇਣ ਦੀ ਗੱਲ ਹੈ ਕਿ ਪਿਛਲੇ 3 ਸਾਲਾਂ ਵਿੱਚ ਭਾਰਤੀ ਰੇਲਵੇ ਦੇ ਸੁਰੱਖਿਆ ਪ੍ਰਦਰਸ਼ਨ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਅਜਿਹਾ ਮਿਸ਼ਨ ਮੋਡ ਵਿੱਚ ਉਠਾਏ ਗਏ ਸੁਰੱਖਿਆ ਕਦਮਾਂ ਦੀ ਵਜ੍ਹਾ ਨਾਲ ਹੋਇਆ ਹੈ । ਜੋ ਨਿਮਨਲਿਖਤ ਹਨ :
ਇਹ ਨਿਮਨਲਿਖਤ ਸਹਿਤ ਮਿਸ਼ਨ ਮੋਡ ਵਿੱਚ ਕੀਤੇ ਗਏ ਵੱਖ-ਵੱਖ ਸੁਰੱਖਿਆ ਉਪਰਾਲਿਆਂ ਦੇ ਮਾਧਿਅਮ ਰਾਹੀਂ ਪ੍ਰਾਪਤ ਕੀਤਾ ਗਿਆ ਹੈ :
-
ਜਨਵਰੀ 2019 ਤੋਂ ਬ੍ਰਾਂਡ ਗੇਜ ਲਾਈਨ ‘ਤੇ ਮਾਨਵ ਰਹਿਤ ਕਰਾਸਿੰਗ ਖਤਮ
-
ਮਾਨਵ ਸੰਚਾਲਿਤ ਕਰਾਸਿੰਗ ਗੇਟ ਸਮਾਪਤੀ ਵਿੱਚ ਤੇਜ਼ੀ
-
ਪੁਲਾਂ ਦਾ ਪੂਨਰ ਨਿਰਮਾਣ
-
ਟ੍ਰੈਕ ਦਾ ਨਵੀਨੀਕਰਨ
-
ਜਨਵਰੀ 2018 ਤੋਂ ਆਈਸੀਐੱਫ ਕੋਚ ਦਾ ਉਤਪਾਦਨ ਬੰਦ ਕੀਤਾ ਗਿਆ ਅਤੇ ਕਿਤੇ ਜਿਆਦਾ ਸੁਰੱਖਿਆ ਐੱਲਐੱਚਬੀ ਕੋਚ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
-
ਪੁਰਾਣੇ ਮੈਕੇਨਿਕਲ ਸਿਗਨਲਿੰਗ ਪ੍ਰਣਾਲੀ ਦੇ ਸਥਾਨ ‘ਤੇ ਇਲੈਕਟ੍ਰੌਨਿਕ ਸਿੰਗਨਲਿੰਗ ਨੂੰ ਤੇਜ਼ੀ ਨਾਲ ਸਥਾਪਿਤ ਕਰਨਾ।
-
ਸਵਦੇਸ਼ੀ ਟ੍ਰੇਨ ਟੱਕਰ ਬਚਾਅ ਪ੍ਰਣਾਲੀ ਨੂੰ ਸ਼ੁਰੂ ਕਰਨਾ
-
ਟ੍ਰੈਕ ਅਤੇ ਪੁਲਾਂ ਦਾ ਮਸ਼ੀਨੀ ਰਖਰਖਾਵ ਅਤੇ ਨਿਰੀਖਣ
-
ਲੋਕੋਮੋਟਿਵ ਪਾਇਲਟਾਂ ਦੀ ਸਿਮੂਲੇਟਰ ਅਧਾਰਿਤ ਸਿਖਲਾਈ
***
ਡੀਜੇਐੱਨ/ਐੱਮਕੇਵੀ
(रिलीज़ आईडी: 1706760)
आगंतुक पटल : 171