ਜਲ ਸ਼ਕਤੀ ਮੰਤਰਾਲਾ
ਜਲ ਸ਼ਕਤੀ ਅਭਿਆਨ-II
Posted On:
22 MAR 2021 5:40PM by PIB Chandigarh
ਜਲ ਸ਼ਕਤੀ ਮੰਤਰਾਲੇ ਵਲੋਂ ਜਲ ਸ਼ਕਤੀ ਅਭਿਆਨ-II ਦੇ ਤਹਿਤ 22 ਮਾਰਚ 2021 ਤੋਂ 30 ਨਵੰਬਰ
2021 ਤੱਕ “ਜਲ ਸ਼ਕਤੀ ਮੁਹਿੰਮ- ਕੈਚ ਦ ਰੇਨ” ਦੇ ਵਿਸ਼ੇ ਦੇ ਨਾਲ-ਨਾਲ “ਕੈਚ ਦ ਰੇਨ, ਜਿੱਥੇ ਡਿੱਗਦਾ ਹੈ ਬਾਰਿਸ਼ ਦਾ ਪਾਣੀ,” ਥੀਮ ਦੇ ਨਾਲ ਬਾਰਸ਼ ਦੇ ਪਾਣੀ ਨੂੰ ਬਚਾਉਣ
ਤੇ ਧਿਆਨ ਕੇਂਦਰਿਤ ਕਰਦਿਆਂ ਦੇਸ਼ ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿਮ ਦੇਸ਼
ਦੇ ਸਾਰੇ ਜ਼ਿਲਿਆਂ ਦੇ ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਨੂੰ 2021 ਦੇ ਮਾਨਸੂਨ ਤੋਂ
ਪਹਿਲਾਂ ਅਤੇ ਮਾਨਸੂਨ ਦੇ ਸਮੇਂ ਦੌਰਾਨ ਸ਼ਾਮਲ ਕਰਦਿਆ ਸ਼ੁਰੂ ਕੀਤੀ ਗਈ ਹੈ।
ਭਾਰਤ ਸਰਕਾਰ ਰਾਜਾਂ ਦੀ ਭਾਈਵਾਲੀ ਨਾਲ ਜਲ ਜੀਵਨ ਮਿਸ਼ਨ - ਹਰ ਘਰ ਜਲ ਨੂੰ ਲਾਗੂ ਕਰ
ਰਹੀ ਹੈ। ਜਿਸਦਾ ਉਦੇਸ਼ 2024 ਤੱਕ ਹਰ ਪੇਂਡੂ ਪਰਿਵਾਰ ਨੂੰ ਪੀਣ ਯੋਗ ਪਾਣੀ ਮੁਹੱਈਆ
ਕਰਵਾਉਣਾ ਹੈ। ਜਿਸਦਾ ਅਨੁਮਾਨ ਲਗਭਗ 3.60 ਲੱਖ ਕਰੋੜ ਰੁਪਏ ਹੈ, 15 ਅਗਸਤ, 2019 ਨੂੰ
ਜਲ ਜੀਵਨ ਮਿਸ਼ਨ ਦੀ ਘੋਸ਼ਣਾ ਸਮੇਂ, 18.93 ਕਰੋੜ ਪੇਂਡੂ ਪਰਿਵਾਰਾਂ ਵਿਚੋਂ 3.23 ਕਰੋੜ
ਪੇਂਡੂ ਪਰਿਵਾਰਾਂ ਨੂੰ ਨਲਕੇ ਪਾਣੀ ਦੀ ਸਪਲਾਈ ਦੱਸੀ ਗਈ ਸੀ। ਉਸ ਸਮੇਂ ਤੋਂ ਹੁਣ ਤੱਕ
3.87 ਕਰੋੜ ਪੇਂਡੂ ਘਰਾਂ ਨੂੰ ਟੂਟੀ ਵਾਟਰ ਕੁਨੈਕਸ਼ਨ ਦਿੱਤੇ ਗਏ ਹਨ।
ਇਹ ਜਾਣਕਾਰੀ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਸ੍ਰੀ ਰਤਨ
ਲਾਲ ਕਟਾਰੀਆ ਨੇ ਰਾਜ ਸਭਾ ਅੱਜ ਦਿੱਤੀ।
ਬੀਵਾਈ/ਏਐਸ
(Release ID: 1706757)