ਰੱਖਿਆ ਮੰਤਰਾਲਾ

ਸਵਦੇਸ਼ੀ ਡਿਜ਼ਾਈਨਿੰਗ ਅਤੇ ਰੱਖਿਆ ਪ੍ਰਣਾਲੀ ਦੇ ਨਿਰਮਾਣ ਲਈ ਪ੍ਰਸਤਾਵ

Posted On: 22 MAR 2021 3:22PM by PIB Chandigarh

ਰੱਖਿਆ ਪ੍ਰਾਪਤੀ ਪ੍ਰਕਿਰਿਆ (ਡੀਏਪੀ) -2020 ‘ਆਤਮਨਿਰਭਰ ਭਾਰਤ ਮੁਹਿੰਮਦੇ ਮੁੱਢਲੇ ਸਿਧਾਂਤਾਂ ਦੀ ਕਲਪਨਾ ਕਰਦੀ ਹੈ ਅਤੇ ਸਵਦੇਸ਼ੀ ਡਿਜ਼ਾਇਨਿੰਗ ਅਤੇ ਰੱਖਿਆ ਵਸਤੂਆਂ ਦੇ ਨਿਰਮਾਣ ਨੂੰ ਉਤਸ਼ਾਹਤ ਕਰਦੀ ਹੈ। ਸਵਦੇਸ਼ੀ ਡਿਜ਼ਾਈਨ ਅਤੇ ਨਿਰਮਾਣ ਦੇ ਪ੍ਰਸਤਾਵਾਂ ਨੂੰ ਡੀਏਪੀ -2020 ਦੀ ਮੇਕਪ੍ਰਕਿਰਿਆ ਅਧੀਨ ਵਿਚਾਰਿਆ ਜਾਂਦਾ ਹੈ। ਮੇਕਪ੍ਰਕਿਰਿਆ ਦਾ ਉਦੇਸ਼ ਹੇਠਾਂ ਦਿੱਤੇ ਢਾਂਚੇ ਰਾਹੀਂ ਨਿੱਜੀ ਸੈਕਟਰਾਂ ਸਮੇਤ ਭਾਰਤੀ ਉਦਯੋਗਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਆਤਮਨਿਰਭਰਤਾ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ:

· ਮੇਕ- I (ਸਰਕਾਰ ਵਲੋਂ ਫੰਡ ਪ੍ਰਾਪਤ): ਇਸ ਵਿੱਚ ਉਦਯੋਗਾਂ ਦੁਆਰਾ ਉਪਕਰਣਾਂ, ਪ੍ਰਣਾਲੀਆਂ, ਪ੍ਰਮੁੱਖ ਪਲੇਟਫਾਰਮਾਂ ਜਾਂ ਅਪਗ੍ਰੇਡਾਂ ਦਾ ਡਿਜ਼ਾਈਨ ਅਤੇ ਵਿਕਾਸ ਸ਼ਾਮਲ ਹੁੰਦਾ ਹੈ। ਮੰਤਰਾਲਾ 70% ਪ੍ਰੋਟੋਟਾਈਪ ਵਿਕਾਸ ਲਾਗਤ ਜਾਂ ਵੱਧ ਤੋਂ ਵੱਧ 250 ਕਰੋੜ ਰੁਪਏ ਪ੍ਰਤੀ ਵਿਕਾਸ ਏਜੰਸੀ (ਡੀਏ) ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।

· ਮੇਕ- II (ਉਦਯੋਗ ਵਲੋਂ ਫੰਡ ਪ੍ਰਾਪਤ): ਇਸ ਵਿੱਚ ਭਾਰਤੀ ਵਿਕਰੇਤਾ ਦੁਆਰਾ ਡਿਜ਼ਾਈਨ ਅਤੇ ਵਿਕਾਸ ਅਤੇ ਨਵੀਨਤਾਕਾਰੀ ਹੱਲ ਸ਼ਾਮਲ ਹਨ, ਜਿਸ ਲਈ ਕੋਈ ਸਰਕਾਰੀ ਫੰਡ ਮੁਹੱਈਆ ਨਹੀਂ ਕੀਤਾ ਜਾਂਦਾ, ਪਰੰਤੂ ਇਸ ਵਿੱਚ ਸਫਲ ਪ੍ਰੋਟੋਟਾਈਪ ਵਿਕਾਸ ਉੱਤੇ ਖਰੀਦ ਦਾ ਭਰੋਸਾ ਹੈ।

ਅੱਜ ਤੱਕ, ਮੇਕ -1 ਸ਼੍ਰੇਣੀ ਅਧੀਨ 4 ਚੱਲ ਰਹੇ ਪ੍ਰੋਜੈਕਟ ਹਨ। ਅੱਗੇ, 56 ਪ੍ਰਸਤਾਵਾਂ ਨੂੰ ਮੇਕ -2 ਸ਼੍ਰੇਣੀ ਅਧੀਨ ਸਿਧਾਂਤਕ ਪ੍ਰਵਾਨਗੀਦਿੱਤੀ ਗਈ ਹੈ, ਜਿਨ੍ਹਾਂ ਵਿਚੋਂ 23 ਪ੍ਰਸਤਾਵਾਂ ਨੂੰ ਲੋੜ ਦੀ ਮਨਜ਼ੂਰੀ (ਏਓਐਨ) ਦਿੱਤੀ ਗਈ ਹੈ। ਇਸ ਤੋਂ ਇਲਾਵਾ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਵੀ ਪਿਛਲੇ ਤਿੰਨ ਸਾਲਾਂ ਦੌਰਾਨ 2018 ਤੋਂ 233 ਪ੍ਰਾਜੈਕਟ ਸ਼ੁਰੂ ਕੀਤੇ ਹਨ। ਪ੍ਰੋਜੈਕਟਾਂ ਵਿੱਚ ਨਵੇਂ ਰੱਖਿਆ ਉਪਕਰਣ ਜਿਵੇਂ ਕਿ ਕਰੂਜ਼ ਮਿਜ਼ਾਈਲ, ਹਾਈਪਰਸੋਨਿਕ ਮਿਜ਼ਾਈਲ, ਐਂਟੀ-ਸ਼ਿਪ ਮਿਜ਼ਾਈਲ, ਐਕਸਟੈਡਿਡ ਰੇਂਜ ਐਂਟੀ-ਸਬਮਰੀਨ ਰਾਕੇਟ, ਮਾਉਂਟਡ ਗੰਨ ਸਿਸਟਮ, ਅਸਲਾ, ਇਲੈਕਟ੍ਰਾਨਿਕ ਜੰਗੀ ਪ੍ਰਣਾਲੀ, ਰਾਡਾਰ, ਟੋਰਪੀਡੋ, ਉੱਚ ਸਹਿਣਸ਼ੀਲਤਾ ਖੁਦਮੁਖਤਿਆਰ ਅੰਡਰਵਾਟਰ ਵਾਹਨ, ਆਦਿ ਸ਼ਾਮਲ ਹਨ। ਏਓਐਨ ਨੂੰ 2018 ਤੋਂ ਲੈ ਕੇ ਪਿਛਲੇ 03 ਸਾਲਾਂ ਦੌਰਾਨ 45 ਡੀਆਰਡੀਓ ਵਿਕਸਤ ਪ੍ਰਣਾਲੀਆਂ ਨੂੰ ਸੇਵਾਵਾਂ ਵਿੱਚ ਸ਼ਾਮਲ ਕਰਨ ਲਈ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ, ਰੱਖਿਆ ਉਪਕਰਣ ਖਰੀਦ {ਇੰਡੀਅਨ-ਆਈਡੀਡੀਐਮ (ਸਵਦੇਸ਼ੀ ਰੂਪ ਨਾਲ ਡਿਜਾਈਨਡ, ਡਿਵੈਲਪਡ ਐਂਡ ਮੈਨੂਫੈਕਚਰਡ) ਸ਼੍ਰੇਣੀ ਨੂੰ ਸਵਦੇਸ਼ੀ ਡਿਜ਼ਾਇਨ ਅਤੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਡੀਏਪੀ ਅਧੀਨ ਸ਼੍ਰੇਣੀ ਨੂੰ ਪੂੰਜੀ ਉਪਕਰਣਾਂ ਦੀ ਖਰੀਦ ਲਈ ਸਭ ਤੋਂ ਵੱਡੀ ਤਰਜੀਹ ਮੰਨਿਆ ਜਾਂਦਾ ਹੈ।

ਰੱਖਿਆ ਮੰਤਰਾਲੇ ਨੇ 101 ਪਛਾਣੀਆਂ ਵਸਤਾਂ ਦੀ ਇੱਕ 'ਨਕਾਰਾਤਮਕ ਸੂਚੀ' ਨੂੰ ਸੂਚਿਤ ਕੀਤਾ ਹੈ, ਜਿਸ ਲਈ ਉਨ੍ਹਾਂ ਦੇ ਵਿਰੁੱਧ ਦਰਸਾਏ ਗਏ ਸਮੇਂ ਤੋਂ ਬਾਹਰ ਦੀ ਦਰਾਮਦ 'ਤੇ ਪਾਬੰਦੀ ਹੋਵੇਗੀ। ਇਹ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਵੱਲ ਇੱਕ ਵੱਡਾ ਕਦਮ ਹੈ। ਇਹ ਭਾਰਤੀ ਰੱਖਿਆ ਉਦਯੋਗ ਨੂੰ ਇਨ੍ਹਾਂ ਚੀਜ਼ਾਂ ਦਾ ਦੇਸੀ ਤੌਰ 'ਤੇ ਨਿਰਮਾਣ ਕਰਨ ਅਤੇ ਹਥਿਆਰਬੰਦ ਬਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰੱਥਾਵਾਂ ਵਿਕਸਤ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਇਸ ਸੂਚੀ ਵਿੱਚ ਕੁਝ ਉੱਚ ਟੈਕਨੋਲੋਜੀ ਹਥਿਆਰ ਆਰਟਿਲਰੀ ਤੋਪਾਂ, ਅਸਾਲਟ ਰਾਈਫਲਾਂ, ਕਾਰਵੇਟਸ, ਸੋਨਾਰ ਪ੍ਰਣਾਲੀਆਂ, ਟ੍ਰਾਂਸਪੋਰਟ ਏਅਰਕ੍ਰਾਫਟਸ, ਹਲਕੇ ਲੜਾਕੂ ਹੈਲੀਕਾਪਟਰ (ਐਲਸੀਐਚਐਸ), ਰਾਡਾਰਾਂ ਆਦਿ ਸਾਡੀਆਂ ਰੱਖਿਆ ਸੇਵਾਵਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰਣਾਲੀਆਂ ਸ਼ਾਮਲ ਹਨ।

ਇਸ ਤੋਂ ਇਲਾਵਾ, ਡੀਪੀਐਸਯੂ (ਆਰਪੀਐਸ) / ਆਰਡੀਨੈਂਸ ਫੈਕਟਰੀ ਬੋਰਡ (ਓਐਫਬੀ) / ਸਰਵਿਸਿਜ਼ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਡੀਪੀਐਸਯੂ) / ਇੰਡਸਟਰੀਅਲ ਇੰਟਰਫੇਸ ਵਾਲੀ ਸੇਵਾਵਾਂ, ਜੋ ਕਿ ਐਮਐਸਐਮਈਜ਼ / ਸਟਾਰਟਅਪਸ / ਇੰਡਸਟਰੀ ਨੂੰ ਆਯਾਤ ਬਦਲਣ ਲਈ ਵਿਕਾਸ ਸਹਾਇਤਾ ਪ੍ਰਦਾਨ ਕਰਨ ਲਈ ਅਗਸਤ, 2020 ਵਿੱਚ ਇੱਕ ਸਵਦੇਸ਼ੀਕਰਨ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਅੱਜ ਤੱਕ, 9370 ਰੱਖਿਆ ਆਈਟਮਾਂ, ਜੋ ਪਹਿਲਾਂ ਆਯਾਤ ਕੀਤੀਆਂ ਗਈਆਂ ਸਨ, ਨੂੰ ਪੋਰਟਲ ਤੇ ਪ੍ਰਦਰਸ਼ਤ ਕੀਤਾ ਗਿਆ ਹੈ। ਭਾਰਤੀ ਉਦਯੋਗ ਨੇ ਹੁਣ ਤੱਕ 1864 ਪ੍ਰਦਰਸ਼ਤ ਆਈਟਮਾਂ ਲਈ ਦਿਲਚਸਪੀ ਦਿਖਾਈ ਹੈ। ਸ਼੍ਰੀਜਨ ਪੋਰਟਲ 'ਤੇ ਪ੍ਰਦਰਸ਼ਤ ਆਈਟਮਾਂ ਦਾ ਵੇਰਵਾ, ਚਿੱਤਰ, ਕਾਰੋਬਾਰ ਦੀ ਮਾਤਰਾ ਆਦਿ ਦਿੱਤਾ ਗਿਆ ਹੈ।

ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਸ਼੍ਰੀ ਸਾਂਭਾਜੀ ਛਤਰਪਤੀ ਦੁਆਰਾ ਪੁੱਛੇ ਗਏ ਇੱਕ ਪ੍ਰਸ਼ਨ ਲਈ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਦੁਆਰਾ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

****

ਨੰਪੀ / ਡੀਕੇ / ਸੇਵੀ / ਏਡੀਏ



(Release ID: 1706676) Visitor Counter : 181


Read this release in: English , Urdu