ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਆਤਮਨਿਰਭਰ ਭਾਰਤ ਅਭਿਆਨ ਪੈਕੇਜ ਤਹਿਤ ਪੀ ਐੱਮ ਐੱਫ ਐੱਮ ਈ ਯੋਜਨਾਵਾਂ ਨੂੰ ਲਾਗੂ ਕਰਨ ਦੀ ਸਥਿਤੀ
Posted On:
19 MAR 2021 5:19PM by PIB Chandigarh
ਆਤਮਨਿਰਭਰ ਭਾਰਤ ਅਭਿਆਨ ਦੇ ਇੱਕ ਹਿੱਸੇ ਵਜੋਂ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਇੱਕ ਸਰਬ ਭਾਰਤੀ ਕੇਂਦਰੀ ਪ੍ਰਾਯੋਜਿਤ ਸਕੀਮ "ਪੀ ਐੱਮ ਫੋਰਮਲਾਈਜੇਸ਼ਨ ਆਫ ਮਾਈਕ੍ਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ੇਸ" (ਪੀ ਐੱਮ ਐੱਫ ਐੱਮ ਈ) ਸਕੀਮ ਦੇ ਸਿਰਲੇਖ ਹੇਠ ਲਾਂਚ ਕੀਤੀ ਹੈ । ਜੋ ਮੌਜੂਦਾ ਮਾਈਕ੍ਰੋ ਫੂਡ ਪ੍ਰੋਸੈਸਿੰਗ ਉੱਦਮਾਂ ਦੀ ਅਪਗ੍ਰੇਡੇਸ਼ਨ ਲਈ ਵਿੱਤੀ , ਤਕਨੀਕੀ ਅਤੇ ਕਾਰੋਬਾਰੀ ਸਹਾਇਤਾ ਮੁਹੱਈਆ ਕਰਦੀ ਹੈ । ਇਸ ਨੂੰ 10,000 ਕਰੋੜ ਰੁਪਏ ਦੀ ਲਾਗਤ ਨਾਲ 5 ਸਾਲਾਂ 2020—21 ਤੋਂ 2024—25 ਦੇ ਸਮੇਂ ਲਈ ਲਾਗੂ ਕੀਤਾ ਜਾਣਾ ਹੈ । ਇਸ ਸਕੀਮ ਦੇ ਉਦੇਸ਼ਾਂ ਵਿੱਚ ਉਧਾਰ ਦੀ ਵਧੇਰੇ ਪਹੁੰਚ ਰਾਹੀਂ 2 ਲੱਖ ਸੂਖਮ ਉੱਦਮਾਂ ਦੀ ਸਮਰਥਾ ਉਸਾਰਨਾ , ਆਮ ਸੇਵਾਵਾਂ ਦੀ ਵਧੀ ਪਹੁੰਚ ਨਾਲ ਬਜ਼ਾਰੀਕਰਨ ਤੇ ਬ੍ਰੈਡਿੰਗ ਨੂੰ ਮਜ਼ਬੂਤ ਕਰਨ ਦੁਆਰਾ ਸੰਗਠਿਤ ਸਪਲਾਈ ਚੇਨ ਦਾ ਏਕੀਕ੍ਰਿਤ ਕਰਨਾ , ਫੂਡ ਪ੍ਰੋਸੈਸਿੰਗ ਖੇਤਰ ਵਿੱਚ ਸਿਖਲਾਈ ਤੇ ਖੋਜ ਤੇ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ । ਸਕੀਮ ਨੂੰ ਲਾਗੂ ਕਰਨ ਦੀ ਮੌਜੂਦਾ ਸਥਿਤੀ ਹੇਠ ਲਿਖੇ ਅਨੁਸਾਰ ਹੈ :—
ਸੰਸਥਾਗਤ ਆਰਕੀਟੈਕਚਰ ਸਥਾਪਿਤ ਕਰਨਾ :
1. ਇੱਕ ਨੈਸ਼ਨਲ ਪ੍ਰਾਜੈਕਟ ਮੈਨੇਜਮੈਂਟ ਯੁਨਿਟ (ਐੱਨ ਪੀ ਐੱਮ ਯੂ) ਸਥਾਪਿਤ ਕੀਤਾ ਗਿਆ ਹੈ ।
2. ਇਸ ਯੋਜਨਾ ਨੂੰ ਲਾਗੂ ਕਰਨ ਲਈ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨੋਡਲ ਏਜੰਸੀ ਨਿਯੁਕਤ ਕੀਤੀ ਹੈ ।
3. ਸਾਰਿਆਂ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸੂਬਾ ਪੱਧਰੀ ਪ੍ਰਵਾਨਗੀ ਕਮੇਟੀਆਂ , ਜਿ਼ਲ੍ਹਾ ਪੱਧਰੀ ਕਮੇਟੀਆਂ ਅਤੇ ਸੂਬਾ ਪੱਧਰੀ ਤਕਨੀਕੀ ਸੰਸਥਾਵਾ ਗਠਿਤ / ਨਾਮਜ਼ਦ ਕੀਤੀਆਂ ਹਨ ।
4. 20 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸੂਬਾ ਪੱਧਰੀ ਅਪਗ੍ਰੇਡੇਸ਼ਨ ਯੋਜਨਾ ਲਈ ਅਧਿਅਨ ਕਰਨ ਲਈ ਏਜੰਸੀਆਂ ਨਿਯੁਕਤ ਕੀਤੀਆਂ ਹਨ ।
ਯੋਜਨਾ ਲਈ ਜ਼ਮੀਨੀ ਕੰਮ :
1. 35 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਓ ਡੀ ਓ ਪੀਜ਼ ਦੀਆਂ ਸਿਫਾਰਸ਼ਾਂ ਅਨੁਸਾਰ 707 ਜਿ਼ਲਿ੍ਆਂ ਵਿੱਚ 137 ਵਿਲੱਖਣ ਉਤਪਾਦਾਂ ਦੀਆਂ ਸਿਫਾਰਸ਼ਾਂ ਨੂੰ ਮੰਤਰਾਲੇ ਨੇ ਪ੍ਰਵਾਨਗੀ ਦਿੱਤੀ ਹੈ ।
2. ਸਮਰੱਥਾ ਉਸਾਰੀ ਕੰਪੋਨੈਂਟ , ਕਾਮਨ ਇਨਕੋਵੇਸ਼ਨ ਸਹੂਲਤ ਸਥਾਪਿਤ ਕਰਨ ਅਤੇ ਸੀਡ ਕੈਪੀਟਲ ਕੰਪੋਨੈਂਟ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਸਮਰੱਥਾ ਉਸਾਰੀ :
ਵੱਖ ਵੱਖ ਫੂਡ ਉਤਪਾਦਾਂ ਲਈ ਸਿਖਲਾਈ ਮੋਡਿਊਲਜ਼ ਤਿਆਰ ਕੀਤੇ ਗਏ ਹਨ ਅਤੇ ਉਹਨਾਂ ਨੂੰ ਮੰਤਰਾਲੇ , ਐੱਨ ਆਈ ਐੱਫ ਟੀ ਈ ਐੱਮ ਅਤੇ ਆਈ ਆਈ ਐੱਫ ਪੀ ਟੀ ਦੀਆਂ ਵੈਬਸਾਈਟਾਂ ਤੇ ਅਪਲੋਡ ਕੀਤਾ ਗਿਆ ਹੈ ।
ਈ ਡੀ ਪੀ ਅਤੇ ਵੱਖ ਵੱਖ ਫੂਡ ਉਤਪਾਦਾਂ ਬਾਰੇ 334 ਮਾਸਟਰ ਟ੍ਰੇਨਰਜ਼ ਨੂੰ ਸਿਖਲਾਈ ਦਿੱਤੀ ਗਈ ਹੈ । 9 ਸੂਬਿਆਂ ਵਿੱਚ 177 ਜਿ਼ਲ੍ਹਾ ਪੱਧਰੀ ਟ੍ਰੇਨਰਜ਼ ਨੂੰ ਸਿਖਲਾਈ ਦਿੱਤੀ ਗਈ ਹੈ ।
ਐੱਮ ਆਈ ਐੱਸ :
1. ਮੰਤਰਾਲੇ ਨੇ 25 ਜਨਵਰੀ 2021 ਨੂੰ ਵਿਅਕਤੀਗਤ ਸੂਖਮ ਫੂਡ ਪ੍ਰੋਸੈਸਿੰਗ ਉੱਦਮਾਂ ਵੱਲੋਂ ਅਰਜ਼ੀਆਂ ਦਾਇਰ ਕਰਨ ਲਈ ਐੱਮ ਆਈ ਐੱਸ ਪੋਰਟਲ ਲਾਂਚ ਕੀਤਾ ਹੈ ।
2. ਗਰੁੱਪਾਂ, ਜਿਵੇਂ ਐੱਸ ਐੱਚ ਜੀਜ਼ , ਐੱਫ ਪੀ ਓਜ਼ ਅਤੇ ਵਿਕਾਸ ਪੜਾਅ ਤਹਿਤ ਪੂੰਜੀ ਨਿਵੇਸ਼ ਲਈ ਸਹਿਕਾਰੀ ਸੰਸਥਾਵਾਂ ਲਈ ਆਨਲਾਈਨ ਅਰਜ਼ੀ ਮੋਡਿਊਲ ਹੈ । ਆਫਲਾਈਨ ਅਰਜ਼ੀਆਂ ਲਈ 07 ਜਨਵਰੀ 2021 ਤੋਂ ਸੱਦਾ ਦਿੱਤਾ ਗਿਆ ਹੈ ।
ਪਰਿਵਰਤਣ :
1. ਪਰਿਵਰਤਣ ਲਈ ਪੇਂਡੂ ਵਿਕਾਸ ਮੰਤਰਾਲੇ ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਸਾਂਝੇ ਪੱਤਰਾਂ ਤੇ ਦਸਤਖ਼ਤ ਕੀਤੇ ਗਏ ਹਨ ।
2. ਆਈ ਸੀ ਏ ਆਰ , ਐੱਨ ਸੀ ਡੀ ਸੀ , ਟੀ ਆਰ ਆਈ ਐੱਫ ਈ ਡੀ , ਐੱਨ ਐੱਸ ਐੱਫ ਡੀ ਸੀ ਤੇ ਐੱਨ ਏ ਐੱਫ ਈ ਡੀ ਨਾਲ ਐੱਮ ਓ ਯੂਜ਼ ਤੇ ਦਸਤਖ਼ਤ ਕੀਤੇ ਗਏ ਹਨ ।
3. ਮੱਛੀ ਪਾਲਣ ਵਿਭਾਗ ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀਆਂ ਸਕੀਮਾਂ ਦੇ ਪਰਿਵਰਤਣ ਲਈ ਪਰਿਵਰਤਣ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ।
ਵਿੱਤੀ ਤਰੱਕੀ :
ਪਹਿਲੀ ਪੂਰਕ ਤਹਿਤ 150 ਕਰੋੜ ਰੁਪਏ ਅਲਾਟ ਕੀਤੇ ਗਏ ਹਨ , ਜਿਸ ਵਿੱਚੋਂ 123.15 ਕਰੋੜ ਰੁਪਏ (ਸੂਬਿਆਂ ਨੂੰ 110.28 ਕਰੋੜ, ਐੱਨ ਆਈ ਐੱਫ ਟੀ ਈ ਐੱਮ ਅਤੇ ਆਈ ਆਈ ਐੱਫ ਪੀ ਟੀ ਲਈ 10.00 ਕਰੋੜ ਅਤੇ ਓ ਈ / ਓ ਏ ਈ / ਪੀ ਐੱਸ / 2.87 ਕਰੋੜ ਰੁਪਏ) ਜਾਰੀ ਕੀਤੇ ਗਏ ਹਨ ।
ਹੋਰ 2020—21 ਦੇ ਸੋਧੇ ਅਨੁਮਾਨਾਂ ਤਹਿਤ 250 ਕਰੋੜ ਰੁਪਏ ਰੱਖੇ ਗਏ ਹਨ ।
ਯੂਨੀਅਨ ਬੈਂਕ ਆਫ ਇੰਡੀਆ ਨਾਲ ਨੋਡਲ ਬੈਂਕ ਵਜੋਂ ਐੱਮ ਓ ਯੂ ਤੇ ਦਸਤਖ਼ਤ ਕੀਤੇ ਗਏ ਹਨ । 9 ਬੈਂਕਾਂ ਨਾਲ ਉਧਾਰ ਦੇਣ ਵਾਲੇ ਬੈਂਕਾਂ ਵਜੋਂ ਐੱਮ ਓ ਯੂ ਤੇ ਦਸਤਖ਼ਤ ਕੀਤੇ ਗਏ ਹਨ ।
ਹੋਰ ਮੰਤਰਾਲੇ ਦੀ ਆਪ੍ਰੇਸ਼ਨ ਗਰੀਨ ਯੋਜਨਾ ਵਿੱਚ ਛੋਟੀ ਮਿਆਦ ਕੀਮਤ ਸਥਿਰਤਾ ਉਪਾਵਾਂ ਤਹਿਤ ਭਰਮਾਰ ਸਥਿਤੀ ਦੌਰਾਨ ਟਮਾਟਰ , ਪਿਆਜ਼ ਅਤੇ ਆਲੂ ਦੀਆਂ ਫਸਲਾਂ ਦੇ ਭਰਪੂਰ ਉਤਪਾਦਨ ਖੇਤਰਾਂ ਤੋਂ ਖ਼ਪਤਕਾਰ ਕੇਂਦਰਾਂ ਤੱਕ ਲਿਜਾਣ ਲਈ ਆਵਾਜਾਈ ਅਤੇ ਸਟੋਰੇਜ ਲਈ 50% ਦੀ ਦਰ ਤੇ ਸਬਸਿਡੀ ਮੁਹੱਈਆ ਕੀਤੀ ਜਾਂਦੀ ਹੈ । ਕਿਸਾਨ ਰੇਲ ਰਾਹੀਂ ਫਲਾਂ ਅਤੇ ਸਬਜ਼ੀਆਂ ਦੀ ਢੋਆ ਢੁਆਈ ਲਈ 50% ਸਬਸਿਡੀ ਦਿੱਤੀ ਜਾਂਦੀ ਹੈ ।
ਆਤਮਨਿਰਭਰ ਭਾਰਤ ਅਭਿਆਨ ਅਨੁਸਾਰ ਇਹ ਸਬਸਿਡੀ ਟੀ ਓ ਪੀ ਫਸਲਾਂ ਤੋਂ ਵਧਾ ਕੇ ਕੁਲ 41 ਨੋਟੀਫਾਈਡ ਬਾਗਬਾਨੀ ਫਸਲਾਂ ਤੱਕ ਕਰ ਦਿੱਤੀ ਗਈ ਹੈ । ਜੇਕਰ ਪਿਛਲੇ 3 ਸਾਲਾਂ ਦੀਆਂ ਕੀਮਤਾਂ ਜਾਂ ਪਿਛਲੇ ਸਾਲ ਦੀ ਕੀਮਤ ਤੋਂ 15% ਘੱਟ ਔਸਤਨ ਕੀਮਤਾਂ ਆਉਣ ਤਾਂ ਇਹ ਲਾਗੂ ਹੁੰਦਾ ਹੈ ।
ਅੱਜ ਦੀ ਤਰੀਕ ਵਿੱਚ ਆਪ੍ਰੇਸ਼ਨ ਗਰੀਨ ਤਹਿਤ ਕਿਸਾਨ ਰੇਲ ਸਬਸਿਡੀ ਲਈ 15 ਕਰੋੜ ਦੇ 25 ਦਾਅਵਿਆਂ ਦੇ ਖਿਲਾਫ 1.58 ਕਰੋੜ ਰੁਪਏ ਜਾਰੀ ਕੀਤੇ ਗਏ ਹਨ ।
ਪੀ ਐੱਮ ਐੱਫ ਐੱਮ ਈ ਯੋਜਨਾ ਦਾ ਟੀਚਾ ਮੌਜੂਦਾ ਵਿਅਕਤੀਗਤ ਸੂਖਮ ਉੱਦਮਾਂ ਅਤੇ ਕਿਸਾਨ ਉਦਪਾਦਕ ਸੰਸਥਾਵਾਂ (ਐੱਫ ਪੀ ਓਜ਼) , ਸਵੈ ਸੇਵੀ ਗਰੁੱਪ (ਐੱਸ ਐੱਚ ਜੀਜ਼) ਅਤੇ ਉਤਪਾਦਕ ਸਹਿਕਾਰੀ ਸੰਸਥਾਵਾਂ ਦੇ ਪੂਰੇ ਵਲੀਊ ਚੇਨ ਵਿੱਚ ਮੁਕਾਬਲੇ ਨੂੰ ਵਧਾਉਣਾ ਹੈ ।
ਹੁਣ ਤੱਕ ਐੱਮ ਆਈ ਐੱਸ ਪੋਰਟਲ ਰਾਹੀਂ ਵਿਅਕਤੀਗਤ ਉੱਦਮੀਆਂ ਨੇ 1,534 ਅਰਜ਼ੀਆਂ ਦਾਇਰ ਕੀਤੀਆਂ ਹਨ । ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਜਿ਼ਲ੍ਹਾ ਸਰੋਤ ਵਿਅਕਤੀ / ਜਿ਼ਲ੍ਹਾ ਪੱਧਰ ਦੀਆਂ ਕਮੇਟੀਆਂ ਇਹਨਾਂ ਅਰਜ਼ੀਆਂ ਦੀ ਜਾਂਚ ਕਰ ਰਹੀਆਂ ਹਨ ।
ਐੱਸ ਆਰ ਐੱਲ ਐੱਮਜ਼ ਵੱਲੋਂ ਸੀਡ ਕੈਪੀਟਲ ਲਈ ਫੂਡ ਪ੍ਰੋਸੈਸਿੰਗ ਵਿੱਚ ਲੱਗੇ 40,000 ਐੱਸ ਐੱਚ ਜੀ ਮੈਂਬਰਾਂ ਦੀ ਪਛਾਣ ਕੀਤੀ ਗਈ ਹੈ । ਐੱਸ ਆਰ ਐੱਲ ਐੱਮ , ਐੱਸ ਐੱਚ ਜੀ ਮੈਂਬਰਾਂ ਦੇ ਵੇਰਵਿਆਂ ਦੀ ਜਾਂਚ ਅਤੇ ਪ੍ਰਮਾਣਿਕਤਾ ਘੋਖ ਰਹੇ ਹਨ । ਯੋਜਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ ਆਰ ਐੱਲ ਐੱਮ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਐੱਸ ਐੱਚ ਜੀ ਮੈਂਬਰਾਂ ਨੂੰ ਸੀਡ ਕੈਪੀਟਲ ਲਈ ਸਹਾਇਤਾ ਮੁਹੱਈਆ ਕੀਤੀ ਜਾਵੇਗੀ ।
07 ਜਨਵਰੀ 2021 ਤੋਂ ਗਰੁੱਪਾਂ ਜਿਵੇਂ ਐੱਸ ਐੱਚ ਜੀਜ਼ , ਐੱਫ ਪੀ ਓਜ਼ ਅਤੇ ਸਹਿਕਾਰੀ ਸੰਸਥਾਵਾਂ ਤੋਂ ਪੂੰਜੀ ਨਿਵੇਸ਼ ਲਈ ਅਰਜ਼ੀਆਂ ਦਾਇਰ ਕਰਨ ਲਈ ਸੱਦਾ ਦਿੱਤਾ ਗਿਆ ਹੈ । ਅਰਜ਼ੀਆਂ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਚਾਰ ਅਧੀਨ ਹਨ ।
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸਵਰ ਤੇਲੀ ਨੇ ਲਿਖਤੀ ਰੂਪ ਵਿੱਚ ਦਿੱਤੀ ਹੈ ।
ਏ ਪੀ ਐੱਸ / ਜੇ ਕੇ
(Release ID: 1706155)
Visitor Counter : 124