ਰੱਖਿਆ ਮੰਤਰਾਲਾ

ਸਵਦੇਸ਼ੀ ਤੌਰ 'ਤੇ ਬਣਾਏ ਇੰਡੀਅਨ ਨੇਵਲ ਲੈਂਡਿੰਗ ਕਰਾਫਟ ਯੂਟਿਲਿਟੀ ਐਲ 58 ਨੂੰ ਪੋਰਟ ਬਲੇਅਰ ਵਿਖੇ ਸ਼ਾਮਲ ਕੀਤਾ ਗਿਆ


ਇਸ ਬੇੜੇ ਦੇ ਨਿਰਮਾਣ ਨਾਲ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਪ੍ਰੋਗਰਾਮ ਨੂੰ ਉਤਸ਼ਾਹ ਮਿਲਿਆ

Posted On: 18 MAR 2021 4:43PM by PIB Chandigarh

ਲੈਂਡਿੰਗ ਕਰਾਫਟ ਯੂਟਿਲਿਟੀ (ਐਲਸੀਯੂ) ਮਾਰਕ IV ਕਲਾਸ ਦਾ ਅੱਠਵਾਂ ਅਤੇ ਆਖਰੀ ਸਮੁੰਦਰੀ ਜਹਾਜ਼ ਇੰਡੀਅਨ ਨੇਵਲ ਲੈਂਡਿੰਗ ਕਰਾਫਟ ਯੂਟਿਲਿਟੀ (LCU) L58, ਨੂੰ 18 ਮਾਰਚ, 2021 ਨੂੰ ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿਖੇ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਕੀਤਾ ਗਿਆ। ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਸਿਨਕਨ) ਦੇ ਕਮਾਂਡਰ-ਇਨ -ਚੀਫ, ਲੈਫਟੀਨੈਂਟ ਜਨਰਲ ਮਨੋਜ ਪਾਂਡੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ  ਗਾਰਡਨ ਰੀਚ ਸਿਪਬਿਲਡਰਜ਼ ਐਂਡ ਇੰਜੀਨੀਅਰਜ਼ ਲਿਮਟਡ (ਜੀਆਰਐੱਸਈ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰੀਅਰ ਐਡਮਿਰਲ ਵਿਪਨ ਕੁਮਾਰ ਸਕਸੈਨਾ, ਆਈਐੱਨ (ਸੇਵਾਮੁਕਤ) ਇਸ ਮੌਕੇ ਹਾਜ਼ਰ ਸਨ।

ਕਮਾਂਡਰ ਕ੍ਰਿਸ਼ਨ ਕੇ ਯਾਦਵ ਨੇ ਜਹਾਜ਼ ਦੇ ਪਹਿਲੇ ਕਮਾਂਡਿੰਗ ਅਫਸਰ ਵਜੋਂ ਕਮਿਸ਼ਨਿੰਗ ਵਾਰੰਟ ਪੜ੍ਹਿਆ। ਇਸ ਸਮੁੰਦਰੀ ਜਹਾਜ਼ ਦਾ ਪ੍ਰਬੰਧਨ ਪੰਜ ਅਧਿਕਾਰੀਆਂ ਅਤੇ 50 ਮਲਾਹਾਂ ਦੀ ਇੱਕ ਪ੍ਰੇਰਿਤ ਟੀਮ ਦੁਆਰਾ ਕੀਤਾ ਗਿਆ ਹੈ। ਕੋਲਕਾਤਾ, ਜੀਆਰਐਸਈ ਦੁਆਰਾ ਸਵਦੇਸ਼ੀ ਢੰਗ ਨਾਲ ਡਿਜਾਈਨ ਕੀਤਾ ਗਿਆ ਅਤੇ ਸਮੁੰਦਰੀ ਜਹਾਜ਼ ਦੇ ਸ਼ਾਮਲ ਹੋਣ ਨਾਲ ਜੰਗੀ ਸਮੁੰਦਰੀ ਜ਼ਹਾਜ਼ ਦੇ ਡਿਜ਼ਾਈਨ ਅਤੇ ਉਸਾਰੀ ਦੇ ਖੇਤਰ ਵਿੱਚ ਦੇਸ਼ ਦੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਪ੍ਰੋਗਰਾਮ ਨੂੰ ਹੋਰ ਹੁਲਾਰਾ ਮਿਲਿਆ ਹੈ। 

ਐਲਸੀਯੂ 58 ਇੱਕ ਦੋਹਰੀ ਗਤੀ ਵਾਲਾ ਸਮੁੰਦਰੀ ਜਹਾਜ਼ ਹੈ ਜੋ ਇਸ ਦੇ ਅਮਲੇ ਤੋਂ ਇਲਾਵਾ 160 ਫੌਜੀਆਂ ਨੂੰ ਲਿਜਾ ਸਕਦਾ ਹੈ। 900 ਟਨ ਦੀ ਸਮਰੱਥਾ ਨਾਲ, ਇਹ ਸਮੁੰਦਰੀ ਜਹਾਜ਼ ਕਈ ਕਿਸਮਾਂ ਦੇ ਲੜਾਈ ਵਾਹਨਾਂ ਜਿਵੇਂ ਕਿ ਮੇਨ ਬੈਟਲ ਟੈਂਕ (ਐਮਬੀਟੀ), ਬੀਐੱਮਪੀ, ਹਥਿਆਰਬੰਦ ਵਾਹਨ ਅਤੇ ਅਤੇ ਟਰੱਕ ਆਦਿ ਨੂੰ ਵੀ ਢੋਅ ਸਕਦਾ ਹੈ। 63 ਮੀਟਰ ਲੰਮੇ ਇਸ ਜਹਾਜ਼ ਵਿੱਚ 4,000 ਸੀਰੀਜ਼ ਦੇ ਦੋ ਇੰਜਣ ਲੱਗੇ ਹਨ, ਜੋ 15 ਨੌਟਸ (28 ਕਿਲੋਮੀਟਰ ਪ੍ਰਤੀ ਘੰਟਾ) ਤੱਕ ਦੀ ਰਫਤਾਰ ਨਾਲ ਜਹਾਜ਼ ਨੂੰ ਅੱਗੇ ਵਧਾਉਣ ਦੇ ਸਮਰੱਥ ਹਨ। ਸਮੁੰਦਰੀ ਜਹਾਜ਼ ਵਿੱਚ ਦੁਸ਼ਮਣ ਰਾਡਾਰ ਸੰਚਾਰ ਨੂੰ ਰੋਕਣ ਲਈ ਇੱਕ ਐਡਵਾਂਸਡ ਇਲੈਕਟ੍ਰੌਨਿਕ ਸਪੋਰਟ ਪ੍ਰਣਾਲੀ (ਈਐਸਐਮ) ਵੀ ਲਗਾਈ ਗਈ ਹੈ, ਇੱਕ ਐਡਵਾਂਸਡ ਇੰਟੀਗਰੇਟਡ ਬ੍ਰਿਜ ਸਿਸਟਮ (ਆਈਬੀਐਸ) ਅਤੇ ਇੱਕ ਅਤਿ- ਆਧੁਨਿਕ ਇੰਟੈਗਰੇਟਡ ਪਲੇਟਫਾਰਮ ਮੈਨੇਜਮੈਂਟ ਸਿਸਟਮ (ਆਈਪੀਐਮਐਸ), ਜੋ ਕਿ ਜਹਾਜ਼ ਦੇ ਨੇਵੀਗੇਸ਼ਨਲ ਅਤੇ ਇਕੱਲੇ ਸਟੇਸ਼ਨ ਦੀ ਨਿਗਰਾਨੀ ਕਰਦਾ ਹੈ। ਸਮੁੰਦਰੀ ਜਹਾਜ਼ ਦੇ ਮੁੱਖ ਹਥਿਆਰਾਂ ਵਿੱਚ ਦੋ ਸਵਦੇਸ਼ੀ ਨਿਰਮਿਤ 30 ਮਿਲੀਮੀਟਰ ਸੀਆਰਐਨ 91 ਤੋਪਾਂ ਸ਼ਾਮਲ ਹਨ ਜੋ ਕਿ ਇੱਕ ਸਥਿਰ ਆਪਟ੍ਰੌਨਿਕ ਪੇਡਸਟਲ (ਐਸਓਪੀ) ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ, ਜੋ ਇੱਕ ਇਲੈਕਟ੍ਰਾਨਿਕ ਡੇ-ਨਾਈਟ ਡਾਇਰੈਕਟਰ ਨਜ਼ਰ ਹੈ, ਜੋ ਭਾਰਤ ਇਲੈਕਟ੍ਰਾਨਿਕ ਲਿਮਟਡ (ਬੀਈਐਲ) ਦੁਆਰਾ ਨਿਰਮਿਤ ਹੈ। ਇਸ ਤੋਂ ਇਲਾਵਾ, ਸਮੁੰਦਰੀ ਜਹਾਜ਼ ਨੂੰ ਹਵਾ, ਸਤਹ ਅਤੇ ਉਪ-ਰਵਾਇਤੀ ਖਤਰੇ ਨੂੰ ਬੇਅਸਰ ਕਰਨ ਲਈ ਛੇ ਮਸ਼ੀਨ ਗਨ ਪੋਸਟਾਂ ਲਗਾਈਆਂ ਗਈਆਂ ਹਨ।

ਐਲਸੀਯੂ 58 ਪੋਰਟ ਬਲੇਅਰ ਵਿਖੇ ਤਾਇਨਾਤ ਹੋਵੇਗਾ ਅਤੇ ਅੰਡੇਮਾਨ ਅਤੇ ਨਿਕੋਬਾਰ ਸਮੂਹ ਦੇ ਟਾਪੂ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਜਿਵੇਂ ਕਿ ਬੀਚਿੰਗ, ਖੋਜ ਅਤੇ ਬਚਾਅ, ਆਫ਼ਤ ਦੌਰਾਨ ਰਾਹਤ, ਤੱਟੀ ਗਸ਼ਤ ਅਤੇ ਨਿਗਰਾਨੀ ਅਭਿਆਨ ਵਿੱਚ ਤਾਇਨਾਤ ਕੀਤਾ ਜਾਵੇਗਾ। 

ਇਹ ਭਾਰਤੀ ਜਲ ਸੈਨਾ ਦੀ ਗਤੀਸ਼ੀਲਤਾ, ਪਹੁੰਚ ਅਤੇ ਲਚਕਤਾ ਨੂੰ ਵਧਾਏਗਾ, ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਮੰਤਵ '' ਸਾਂਝ ਦੇ ਜ਼ਰੀਏ ਜਿੱਤ '' ਨੂੰ ਅੱਗੇ ਵਧਾਏਗਾ। 

https://static.pib.gov.in/WriteReadData/userfiles/image/PIC3JCK1.JPG

*****

ਏਬੀਬੀ / ਨੰਪੀ / ਕੇਏ / ਡੀਕੇ / ਸੈਵੀ


(Release ID: 1705901) Visitor Counter : 215


Read this release in: English , Urdu , Hindi