ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀ ਸੀ ਆਈ ਨੇ ਪੁਣੇ ਜਿ਼ਲ੍ਹਾ ਪ੍ਰੀਸ਼ਦ ਵੱਲੋਂ ਪੀਕੋਫਾਲ—ਕਮ ਸਿਲਾਈ ਮਸ਼ੀਨਾਂ ਦੀ ਖਰੀਦ ਲਈ ਜਾਰੀ ਕੀਤੇ ਟੈਂਡਰਾਂ ਵਿੱਚ ਹੇਰਾ—ਫੇਰੀ ਕਰਨ ਵਾਲੇ ਤਿੰਨ ਸਪਲਾਇਰਾਂ ਖਿਲਾਫ਼ ਹੁਕਮ ਜਾਰੀ ਕੀਤੇ ਨੇ
Posted On:
18 MAR 2021 12:43PM by PIB Chandigarh
ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਪੁਣੇ ਜਿ਼ਲ੍ਹਾ ਪ੍ਰੀਸ਼ਦ ਵੱਲੋਂ ਪੀਕੋਫਾਲ—ਕਮ ਸਿਲਾਈ ਮਸ਼ੀਨਾਂ ਖਰੀਦਣ ਲਈ ਜਾਰੀ ਕੀਤੇ ਟੈਂਡਰਾਂ ਦੇ ਸੰਬੰਧ ਵਿੱਚ ਨਿਲਾਮੀਆਂ ਵਿੱਚ ਹੇਰਾ—ਫੇਰੀ ਕਰਨ ਤਿੰਨ ਸਪਲਾਇਰਾਂ ਵਿਚਾਲੇ ਇੱਕ ਸਮਝੌਤੇ ਨੂੰ ਫੜਿਆ ਹੈ । ਇਹ ਹੇਰਾ—ਫੇਰੀ ਕੰਪੀਟੀਸ਼ਨ ਐਕਟ 2002 ਦੀ ਧਾਰਾ 3(3) (ਡੀ) ਨੂੰ ਧਾਰਾ 3(1) ਨਾਲ ਪੜਨ ਵਾਲੀਆਂ ਵਿਵਸਥਾਵਾਂ ਦੇ ਉਲਟ ਹੈ , ਜੋ ਗੈਰ ਮੁਕਾਬਲਾ ਸਮਝੌਤਿਆਂ ਨੂੰ ਰੋਕਦੀਆਂ ਹਨ ।
ਸੀ ਸੀ ਆਈ ਇਸ ਨਤੀਜੇ ਤੇ ਪਹੁੰਚੀ ਹੈ ਕਿ ਬੋਲੀ ਕੀਮਤਾਂ ਕੋਟ ਕਰਨ ਵਿੱਚ ਇਹ ਸਪਲਾਇਰ ਇੱਕ ਦੂਜੇ ਦੇ ਬਹੁਤ ਨੇੜੇ ਸਨ ਅਤੇ ਕੇਵਲ ਬੇਹਤਰ ਟੈਂਡਰ ਲਈ ਇਹਨਾਂ ਬੋਲੀਕਾਰਾਂ ਨੇ ਕੁਝ ਰੁਪਇਆਂ ਦੇ ਫਰਕ ਨਾਲ ਟੈਂਡਰ ਭਰੇ ਸਨ । ਇਹ ਸੰਜੋਗ ਨਹੀਂ ਬਲਕਿ ਬੋਲੀਕਾਰਾਂ ਦੀ ਸਹਿਮਤੀ / ਸਮਝਦਾਰੀ ਦਾ ਨਤੀਜਾ ਸੀ । ਸੀ ਸੀ ਆਈ ਨੇ ਇਹ ਵੀ ਨੋਟ ਕੀਤਾ ਹੈ ਕਿ ਬੋਲੀ ਕੀਮਤਾਂ ਦੇ ਸੰਪੂਰਨ ਮੁਲਾਂਕਣ ਲਈ ਬੋਲੀਕਾਰਾਂ ਨੇ ਕੁਝ ਹੋਰ ਫਾਇਦੇ ਵਾਲੇ ਪਹਿਲੂਆਂ ਨੂੰ ਵੀ ਨਾਲ ਜੋੜਿਆ ਹੈ । ਜਿਵੇਂ ਸਿੰਗਲ ਆਈ ਪੀ ਅਡਰੈੱਸ , ਬਾਕੀ ਟੈਂਡਰਾਂ ਨਾਲ ਤਾਲਮੇਲ , ਕਾਲ ਡਾਟਾ ਰਿਕਾਰਡ , ਮੋਬਾਇਲ ਦੀ ਲੋਕੇਸ਼ਨ ਆਦਿ ਬੋਲੀਕਾਰਾਂ ਵਿਚਾਲੇ ਕੀਮਤਾਂ ਫਿਕਸ ਕਰਨ ਲਈ ਸਮਝੌਤੇ ਦੀ ਸਹਿਮਤੀ ਹੈ, ਜਿਸ ਦੇ ਸਿੱਟੇ ਵਜੋਂ ਪੁਣੇ ਜਿ਼ਲ੍ਹਾ ਪ੍ਰੀਸ਼ਦ ਦੇ ਟੈਂਡਰਾਂ ਵਿੱਚ ਹੇਰਾ—ਫੇਰੀ ਹੋਈ ਹੈ ।
ਸੀ ਸੀ ਆਈ ਨੇ ਆਪਣੀ ਇਹ ਵੀ ਰਾਏ ਦਿੱਤੀ ਹੈ ਕਿ ਜਨਤਕ ਖਰੀਦਦਾਰੀ ਵਿੱਚ ਅਜਿਹੀ ਕਾਰਵਾਈ ਟੈਂਡਰ ਪ੍ਰਕਿਰਿਆ ਨੂੰ ਖ਼ਤਮ ਤਾਂ ਕਰਦੀ ਹੈ , ਇਸ ਦੇ ਨਾਲ ਹੀ ਖਜ਼ਾਨੇ ਤੇ ਮਾੜਾ ਪ੍ਰਭਾਵ ਵੀ ਪੈਂਦਾ ਹੈ । ਇਸ ਅਨੁਸਾਰ ਚੱਲਦਿਆਂ ਸੀ ਸੀ ਆਈ ਨੇ ਹਰੇਕ ਸਪਲਾਇਰ ਤੇ ਗੈਰ ਮੁਕਾਬਲਾ ਕਾਰਵਾਈ ਲਈ 10 ਲੱਖ ਰੁਪਏ ਜ਼ੁਰਮਾਨਾ ਕੀਤਾ ਹੈ । ਜਿਹੜੇ ਸਪਲਾਇਰ ਤੇ ਜ਼ੁਰਮਾਨਾ ਕੀਤਾ ਗਿਆ ਹੈ , ਉਹ ਹਨ ਐੱਮ ਐੱਸ ਕਲਾਸੀ ਕੰਪਿਊਟਰਜ਼ , ਐੱਮ ਐੱਸ ਨਾਇਨ ਏਜੰਸੀਜ਼ ਅਤੇ ਐੱਮ ਐੱਸ ਜਵਾਹਰ ਬ੍ਰਦਰਜ਼ । ਹੋਰ , ਐੱਮ ਐੱਸ ਬ੍ਰਦਰਜ਼ ਦੇ ਹਰੇਕ ਵਿਅਕਤੀ ਤੇ 10,000 ਰੁਪਏ ਜ਼ੁਰਮਾਨਾ ਐਕਟ ਦੀ ਧਾਰਾ 48 ਅਨੁਸਾਰ ਕੀਤਾ ਗਿਆ ਹੈ । ਬਾਕੀ ਦੋ ਬੋਲੀਕਾਰ ਸੋਲ ਪ੍ਰੋਪਰਾਈਟਰਸਿ਼ੱਪ ਇਕਾਈਆਂ ਹਨ ਅਤੇ ਇਸ ਲਈ ਉਹਨਾਂ ਦੇ ਪ੍ਰੋਪਰਾਈਟਰਜ਼ ਉੱਪਰ ਕੋਈ ਵੱਖਰਾ ਜ਼ੁਰਮਾਨਾ ਨਹੀਂ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸਪਲਾਇਰਜ਼ ਦੇ ਖਿਲਾਫ ਰੋਕ ਅਤੇ ਬੰਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ।
ਇਹ ਹੁਕਮ 2016 ਦੇ ਕੇਸ ਨੰਬਰ 90 ਵਿੱਚ 17—03—2021 ਨੂੰ ਪਾਸ ਕੀਤਾ ਗਿਆ ਹੈ ਅਤੇ ਇਸ ਦੀ ਇੱਕ ਭਰਤੀ ਸੀ ਸੀ ਆਈ ਦੀ ਵੈੱਬਸਾਈਟ www.cci.gov.in ਤੇ ਅੱਪਲੋਡ ਵੀ ਕਰ ਦਿੱਤੀ ਗਈ ਹੈ ।
ਆਰ ਐੱਮ / ਕੇ ਐੱਮ ਐੱਨ
(Release ID: 1705875)
ਵਿਜ਼ੀਟਰ ਕਾਊਂਟਰ : 127