ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਣਾ ਦੇਸ਼ ਅਭਿਯਾਨ ਦੇ ਤਹਿਤ “ਅਸਮੀਆ ਵਿਅੰਜਨ - ਦ ਗੋਰਮੇਟ ਅਨਐਕਸਪਲੋਰਡ” ਵੇਬਿਨਾਰ ਦਾ ਆਯੋਜਨ ਕੀਤਾ
प्रविष्टि तिथि:
17 MAR 2021 5:29PM by PIB Chandigarh
ਟੂਰਿਜ਼ਮ ਮੰਤਰਾਲਾ ਦੀ “ਦੇਖੋ ਆਪਣਾ ਦੇਸ਼” ਵੇਬਿਨਾਰ ਲੜੀ ਦੇ ਤਹਿਤ 13 ਮਾਰਚ 2021 ਨੂੰ “ਅਸਮੀਆ ਵਿਅੰਜਨ - ਦ ਗੋਰਮੇਟ ਅਨਐਕਸਪਲੋਰਡ” ਸਿਰਲੇਖ ਨਾਲ 80 ਵੇਂ ਵੇਬਿਨਾਰ ਦਾ ਆਯੋਜਨ ਕੀਤਾ ਗਿਆ । ਭਾਰਤ ਵਿੱਚ ਲਜੀਜ ਵਿਅੰਜਨਾਂ , ਖਾਣਾ ਪਕਾਉਣ ਦੀਆਂ ਸ਼ੈਲੀਆਂ ਦੇ ਅਨੇਕ ਜੀਵੰਤ ਉਦਾਹਰਣ ਹਨ । ਅਤੇ ਸਾਰੇ ਪਕਵਾਨਾ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੈ। ਸਥਾਨਿਕ ਰੂਪ ਨਾਲ ਇਸ ਲਈ ਮਸਾਲੇ , ਅਨਾਜ , ਸਬਜੀਆਂ ਉਪਲੱਬਧ ਹਨ । ਭਾਰਤੀ ਭੋਜਨ ਇੱਕ ਸੰਤੁਲਿਤ ਭੋਜਨ ਹੈ। ਕਿਉਂਕਿ ਇਸ ਵਿੱਚ ਸਾਰੇ ਪ੍ਰਕਾਰ ਦੇ ਸਵਾਦ ਨੂੰ ਸੰਤੁਸ਼ਟ ਕਰਨ ਦੀ ਖਾਸੀਅਤ ਹੈ। ਜਿਵੇਂ ਨਮਕੀਨ , ਮਿੱਠਾ, ਕੌੜਾ ਜਾਂ ਮਸਾਲੇਦਾਰ ਇੱਕ ਜਾਂ ਜਿਆਦਾ ਅਨਾਜ , ਸਬਜੀਆਂ ਦੇ ਮਸਾਲੇ ਆਦਿ ਦੇ ਮਿਸ਼ਰਣ ਖਾਣੇ ਵਿੱਚ ਮੌਜੂਦ ਹਨ। ਇਸ ਵੇਬਿਨਾਰ ਦਾ ਫੋਕਸ ਅਸਮ ਦੇ ਵਿਅੰਜਨਾਂ ‘ਤੇ ਕੀਤਾ ਗਿਆ । ਜੋ ਕਿ ਵੱਖ-ਵੱਖ ਪਾਕ ਕਲਾਵਾਂ ਦਾ ਸੰਗਮ ਹੈ।
ਅਸਮ ਭਾਰਤ ਦੇ ਉੱਤਰੀ-ਪੂਰਵੀ ਹਿੱਸੇ ਵਿੱਚ ਸਥਿਤ ਹੈ ਅਤੇ ਆਪਣੀ ਸਥਿਤੀ ਦੇ ਕਾਰਨ ਅਤੀਤ ਵਿੱਚ ਇੱਥੇ ਕਾਫ਼ੀ ਗਿਣਤੀ ਵਿੱਚ ਲੋਕਾਂ ਦਾ ਵਿਸਥਾਪਨ ਹੋਇਆ ਹੈ। ਅਤੇ ਇਸ ਦੀ ਵਜ੍ਹਾ ਨਾਲ ਅਸਮੀਆ ਭੋਜਨ ਵਿੱਚ ਵਿਵਿਧ ਪ੍ਰਕਾਰ ਦੇ ਮਨਪਸੰਦ ਭੋਜਨ ਦੀਆਂ ਆਦਤਾਂ ਪੈਦਾ ਹੋਈਆਂ ਹਨ। ਬ੍ਰਹਮਪੁੱਤਰ ਨਦੀ ਦੇ ਕਾਰਨ ਅਤੇ ਆਪਣੀ ਸਾਮਰਿਕ ਸਥਿਤੀ ਦੀ ਵਜ੍ਹਾ ਨਾਲ ਅਸਮ ਦੀ ਜ਼ਮੀਨ ਬੇਹੱਦ ਉਪਜਾਊ ਹੈ। ਜਿਸ ਦੇ ਪਰਿਣਾਮਸਵਰੂਪ ਕਈ ਤਾਜ਼ੀਆਂ ਸਬਜੀਆਂ , ਵੱਖ-ਵੱਖ ਪ੍ਰਕਾਰ ਦੇ ਮਾਸ , ਜੜ੍ਹੀ - ਬੂਟੀਆਂ ਅਤੇ ਮਸਾਲੇ ਇਸ ਖੇਤਰ ਵਿੱਚ ਉਪਲੱਬਧ ਹਨ। ਅਸਮੀਆ ਭੋਜਨ ਦੇ ਮੁੱਖ ਖਾਣੇ ਵਿੱਚ ਚਾਵਲ, ਮੱਛੀ/ਮਾਸ, ਸਬਜੀਆਂ ਅਤੇ ਜੜ੍ਹੀਆਂ-ਬੂਟੀਆਂ ਆਦਿ ਸ਼ਾਮਲ ਹਨ। ਅਸਮੀਆ ਵਿਅੰਜਨਾਂ ਵਿੱਚ ਖਾਣਾ ਪਕਾਉਣ ਦੀ ਸ਼ੈਲੀ ਭਾਫ ਦੇ ਜਰੀਏ , ਉਬਾਲਕੇ, ਬਾਰਬੇਕਿਊ ਤੋਂ ਲੈ ਕੇ ਤਲਣ ਅਤੇ ਰਸਦਾਰ ਦੀ ਨਿਯਮਿਤ ਸ਼ੈਲੀ ਆਦਿ ‘ਤੇ ਆਧਾਰਿਤ ਹੈ।
ਵੇਬਿਨਾਰ ਵਿੱਚ ਅਸਮ ਦੀ ਇਨਬਾਉਂਡ ਟ੍ਰੈਵਲ ਕੰਪਨੀ ਵਿੱਚ ਪਾਰਟਨਰ ਸ਼੍ਰੀ ਮਧੁਸਮਿਤਾ ਨੇ ਪ੍ਰਸਤੁਤੀ ਦਿੱਤੀ। ਜੋ ਕਿ ਉੱਤਰ ਪੂਰਬ ਭਾਰਤ ਵਿੱਚ ਵੱਖ-ਵੱਖ ਰੁਚੀਆਂ ਅਤੇ ਵਿਸ਼ਾ ਆਧਾਰਿਤ ਯਾਤਰਾ ਕਰਵਾਉਣ ਵਿੱਚ ਮੁਹਾਰਤ ਰੱਖਦੀ ਹੈ । ਇਸ ਦੇ ਇਲਾਵਾ ਪਾਕ ਕਲਾ ਲੇਖਕ, ਬਲਾਗਰ ਅਤੇ ਰੇਸਤਰਾਂ ਦੀ ਸਮੀਖਿਅਕ ਅਤੇ ਕਿਚੇਨ ਸਲਾਹਕਾਰ ਸੁਸ਼੍ਰੀ ਸੰਜੁਕਤਾ ਦੱਤਾ ਨੇ ਵੇਬਿਨਾਰ ਵਿੱਚ ਪ੍ਰਸਤੁਤੀ ਦਿੱਤੀ। ਸੰਜੁਕਤਾ ਗੁਵਾਹਾਟੀ ਵਿੱਚ ਰਹਿੰਦੀ ਹੈ। ਵੇਬਿਨਾਰ ਵਿੱਚ ਪਾਰੰਪਰਿਕ ਅਸਮੀਆ ਚਿਕਨ ਵਿਅੰਜਨ ਨੂੰ ਬਣਾਉਣ ਦਾ ਲਾਈਵ ਪ੍ਰਦਰਸ਼ਨ ਵੀ ਦਿੱਲੀ ਦੀ ਕਾਰਪੋਰੇਟ ਸ਼ੇਫ ਮੇਘਾ ਦੁਆਰਾ ਕੀਤਾ ਗਿਆ।
ਅਸਮ ਉੱਤਰ ਪੂਰਵੀ ਰਾਜਾਂ ਦਾ ਪ੍ਰਵੇਸ਼ ਦਵਾਰ ਹੈ ਅਤੇ ਇਸ ਨੂੰ ਉੱਤਰ ਪੂਰਵੀ ਭਾਰਤ ਦਾ ਪਹਿਰੇਦਾਰ ਕਿਹਾ ਜਾਂਦਾ ਹੈ । ਅਸਮ ਪਹਾੜੀਆਂ , ਬ੍ਰਹਮਪੁੱਤਰ ਅਤੇ ਬਰਾਕ ਜਿਹੀਆਂ ਪ੍ਰਮੁੱਖ ਨਦੀਆਂ ਅਤੇ ਇਸ ਦੀਆਂ ਸਹਾਇਕ ਨਦੀਆਂ , ਘਣੇ ਜੰਗਲ , ਚਾਹ ਦੇ ਬਾਗਾਨਾਂ ਨਾਲ ਘਿਰਿਆ ਹੋਇਆ ਹੈ। ਜੋ ਅਸਮ ਦੀ ਕੁਦਰਤੀ ਸੁੰਦਰਤਾ ਨੂੰ ਵਧਾਉਂਦੇ ਹਨ। ਗੁਵਾਹਾਟੀ ਦੇ ਪੱਛਮ ਵਾਲੇ ਭਾਗ ਵਿੱਚ ਨੀਲਾਚਲ ਪਹਾੜੀਆਂ ਵਿੱਚ ਸਥਿਤ ਕਾਮਾਖਿਆ ਮੰਦਿਰ, ਦੇਵੀ ਕਾਮਾਖਿਆ ਨੂੰ ਸਮਰਪਿਤ ਸਭ ਤੋਂ ਪੁਰਾਣਾ ਮੰਦਿਰ ਹੈ। ਇਹ ਮੰਦਿਰ ਤਾਂਤਰਿਕ ਪੂਜਾ ਦੇ ਤੀਰਥ ਯਾਤਰੀਆਂ ਦਰਮਿਆਨ ਬੇਹੱਦ ਲੋਕਪ੍ਰਿਯ ਹੈ। ਇਸ ਦੀ ਲੋਕਪ੍ਰਿਅਤਾ ਸਾਲਾਨਾ ਅੰਬੁਬਾਚੀ ਮੇਲਾ ਮਹੋਤਸਵ ਦੇ ਦੌਰਾਨ ਹੋਰ ਜ਼ਿਆਦਾ ਵੱਧ ਜਾਂਦੀ ਹੈ। ਪ੍ਰਸਿੱਧ ਕਾਜੀਰੰਗਾ ਰਾਸ਼ਟਰੀ ਪਾਰਕ ਅਸਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਸਥਿਤ ਹੈ, ਜੋ ਦੁਨੀਆ ਦੀ ਇੱਕ ਸਿੰਗ ਵਾਲੇ ਗੈਂਡੇ ਦੀਆਂ ਪ੍ਰਜਾਤੀਆਂ ਦੀ ਸਭ ਤੋਂ ਵੱਡੀ ਅਬਾਦੀ ਦਾ ਘਰ ਹੈ। ਮਾਨਸ ਰਾਸ਼ਟਰੀ ਪਾਰਕ ਇੱਕ ਵਿਸ਼ਵ ਵਿਰਾਸਤ ਸਥਲ ਹੈ । ਜਿੱਥੇ ਪੂਰਵੀ ਹਿਮਾਲਾ ਦੀ ਜੈਵ - ਵਿਵਿਧਤਾ ਖੇਤਰ ਦਾ ਵੀ ਇੱਕ ਹਿੱਸਾ ਹੈ। ਜੋ ਕਿ ਦੇਸ਼ ਵਿੱਚ ਮੌਜੂਦ ਦੋ ਜੈਵ ਵਿਵਿਧਤਾ “ਹਾਟ ਸਪਾਟ” ਵਿੱਚੋਂ ਇੱਕ ਹੈ। ਇਸ ਰਾਸ਼ਟਰੀ ਪਾਰਕ ਵਿੱਚ ਬਾਘਾਂ ਦੀ ਉੱਚਤਮ ਸੰਖਿਆ ਹੈ। ਰਾਜ ਵਿੱਚ 600 ਤੋਂ ਜਿਆਦਾ ਚਾਹ ਦੇ ਬਾਗਾਨ ਹਨ । ਜੋ ਉਪਰਲੇ ਅਸਮ ਦੀ ਯਾਤਰਾ ਦੇ ਦੌਰਾਨ ਅੱਖਾਂ ਨੂੰ ਸੁਖਦਾਇਕ ਦ੍ਰਿਸ਼ ਪ੍ਰਦਾਨ ਕਰਦੇ ਹਨ ।
ਦੇਖੋ ਆਪਣਾ ਦੇਸ਼ ਵੈਬ ਸੀਰੀਜ ਨੂੰ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੇ ਰਾਸ਼ਟਰੀ ਈ ਗਵਰਨੈਂਸ ਵਿਭਾਗ ਦੇ ਨਾਲ ਤਕਨੀਕੀ ਸਾਂਝੇਦਾਰੀ ਵਿੱਚ ਪੇਸ਼ ਕੀਤਾ ਗਿਆ ਹੈ।
ਵੇਬਿਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ‘ਤੇ ਉਪਲੱਬਧ ਹਨ । ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਦੇ ਸਾਰੇ ਸੋਸ਼ਲ ਮੀਡਿਆ ਹੈਂਡਲ ‘ਤੇ ਵੀ ਉਪਲੱਬਧ ਹਨ। ਅਗਲਾ ਵੇਬਿਨਾਰ ਉੱਤਰ ਪੂਰਵੀ ਭਾਰਤ ਵਿੱਚ ਐਡਵੇਂਚਰ ਟੂਰਿਜ਼ਮ‘ਤੇ 20 ਮਾਰਚ 2021 ਨੂੰ ਸਵੇਰੇ 11.00 ਵਜੇ ਆਯੋਜਿਤ ਕੀਤਾ ਜਾਵੇਗਾ ।
*******
ਐੱਨਬੀ/ਓਏ
(रिलीज़ आईडी: 1705831)
आगंतुक पटल : 163