ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਦਾ ਉਦੇਸ਼
Posted On:
17 MAR 2021 5:20PM by PIB Chandigarh
ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ (ਪੀਐਮਕੇਐਮਵਾਈ) ਸਕੀਮ ਦਾ ਉਦੇਸ਼ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਪੈਨਸ਼ਨ ਰਾਹੀਂ ਸਮਾਜਿਕ ਸੁਰੱਖਿਆ ਦਾ ਨੈੱਟ ਉਪਲਬਧ ਕਰਵਾਉਣਾ ਹੈ ਕਿਉਂਕਿ ਉਨ੍ਹਾਂ ਕੋਲ ਬਹੁਤ ਘੱਟ ਜਾਂ ਕੋਈ ਵੀ ਬੱਚਤ ਆਪਣੇ ਬੁਢਾਪੇ ਦੌਰਾਨ ਰੋਜ਼ੀ ਰੋਟੀ ਦੀ ਸਥਿਰਤਾ ਲਈ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਆਜੀਵਕਾ ਦੇ ਨੁਕਸਾਨ ਦੀ ਸਥਿਤੀ ਵਿਚ ਉਨ੍ਹਾਂ ਦੀ ਸਹਾਇਤਾ ਕਰਨਾ ਹੈ। ਇਸ ਯੋਜਨਾ ਅਧੀਨ 60 ਸਾਲ ਦੀ ਉਮਰ ਪੂਰੀ ਕਰਨ ਵਾਲੇ ਸਾਰੇ ਛੋਟੇ ਅਤੇ ਸੀਮਾਂਤ, ਯੋਗ ਕਿਸਾਨਾਂ ਨੂੰ ਘੱਟੋ ਘੱਟ 3000 ਰੁਪਏ ਪ੍ਰਤੀ ਮਹੀਨੇ ਦੀ ਨਿਰਧਾਰਤ ਪੈਨਸ਼ਨ ਮੁਹੱਈਆ ਕਰਵਾਈ ਜਾਵੇਗੀ, ਜੋ ਕਈ ਕਲਾਜ਼ਾਂ ਤੋਂ ਮੁਕਤ ਹੋਵੇਗੀ । ਸਕੀਮ ਵਾਲੰਟਰੀ ਅਤੇ ਯੋਗਦਾਨ ਵਾਲੀ ਪੈਨਸ਼ਨ ਸਕੀਮ ਹੈ ਅਤੇ ਇਹ 18 ਤੋਂ 40 ਸਾਲ ਤੱਕ ਦੀ ਉਮਰ ਦੇ ਦਾਖਲੇ ਵਾਲੀ ਹੈ।
ਲਾਭਪਾਤਰੀ ਨੂੰ 29 ਸਾਲਾਂ ਦੀ ਦਰਮਿਆਨੀ ਦਾਖਲਾ ਉਮਰ ਤੱਕ ਹਰ ਮਹੀਨੇ 100 ਰੁਪਏ ਦਾ ਯੋਗਦਾਨ ਪਾਉਣ ਦੀ ਲੋੜ ਹੋਵੇਗੀ। ਕੇਂਦਰ ਸਰਕਾਰ ਵੀ ਬਰਾਬਰ ਦੀ ਰਕਮ ਪੈਨਸ਼ਨ ਫੰਡ ਵਿਚ ਯੋਗਦਾਨ ਵਜੋਂ ਪਾਵੇਗੀ।
ਸਕੀਮ 2019 ਵਿਚ ਲਾਗੂ ਕੀਤੀ ਗਈ ਸੀ ਅਤੇ ਐਨਰੋਲਮੈਂਟ ਦੀ ਉਮਰ ਸੀਮਾ 40 ਸਾਲ ਹੈ ਅਤੇ ਘੱਟੋ ਘੱਟ ਪ੍ਰਤੀ ਮਹੀਨਾ ਨਿਰਧਾਰਤ ਪੈਨਸ਼ਨ 3,000 ਰੁਪਏ ਹੈ ਜੋ ਉਸ ਵੇਲੇ ਨਿਰਧਾਰਤ ਮਿਤੀ ਤੇ ਦਿੱਤੀ ਜਾਵੇਗੀ ਜਦੋਂ ਕਿਸਾਨ 60 ਸਾਲ ਦੀ ਉਮਰ ਹਾਸਿਲ ਕਰ ਲੈਣਗੇ। ਇਸ ਤਰ੍ਹਾਂ ਸਕੀਮ ਦੇ ਲਾਭ ਘੱਟੋ-ਘੱਟ 20 ਸਾਲਾਂ ਦੇ ਅਰਸੇ ਤੋਂ ਬਾਅਦ ਹੀ ਪ੍ਰਾਪਤ ਹੋਣਗੇ।
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਵਲੋਂ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਦਿੱਤੀ ਗਈ।
---------------------------------
ਏਪੀਐਸ
(Release ID: 1705651)