ਰੇਲ ਮੰਤਰਾਲਾ
ਕੁੰਭ ਮੇਲੇ ਲਈ ਵਿਸ਼ੇਸ਼ ਰੇਲ–ਗੱਡੀਆਂ
प्रविष्टि तिथि:
17 MAR 2021 4:19PM by PIB Chandigarh
ਭਾਰਤੀ ਰੇਲਵੇ ਰਾਜਾਂ ਦੇ ਕ੍ਰਮ ਦੇ ਆਧਾਰ ’ਤੇ ਆਪਣੀਆਂ ਸੇਵਾਵਾਂ ਦਾ ਸੰਚਾਲਨ ਨਹੀਂ ਕਰਦਾ ਕਿਉਂਕਿ ਰੇਲਵੇ ਨੈੱਟਵਰਕ ਤਾਂ ਰਾਜਾਂ ਦੀਆਂ ਸੀਮਾਵਾਂ ਤੋਂ ਵੀ ਪਾਰ ਜਾਂਦਾ ਹੈ। ਉਂਝ ਹਰਿਦੁਆਰ ਵਿਖੇ ਕੁੰਭ ਮੇਲਾ (ਜਨਵਰੀ – ਮਾਰਚ, 2021) ਲਈ ਭਾਰਤੀ ਰੇਲਵੇ ਨੇ ਇਸ ਵੇਲੇ ਚੱਲ ਰਹੀ ਕੋਵਿਡ–19 ਦੀ ਸਥਿਤੀ ਦੇ ਮੱਦੇਨਜ਼ਰ ਰਾਜ ਸਰਕਾਰਾਂ ਦੀਆਂ ਚਿੰਤਾਵਾਂ ਤੇ ਸੁਝਾਵਾਂ ਨੁੰ ਧਿਆਨ ’ਚ ਰੱਖਦਿਆਂ ਉਚਿਤ ਇੰਤਜ਼ਾਮ ਕੀਤੇ ਹਨ। ਹਰਿਦੁਆਰ ਜਾਣ ਵਾਲੀਆਂ ਮੌਜੂਦਾ ਸੇਵਾਵਾਂ ਤੋਂ ਇਲਾਵਾ ਕੁੰਭ ਮੇਲੇ ਲਈ ਰੇਲ–ਗੱਡੀਆਂ ਦੀਆਂ 12 ਵਿਸ਼ੇਸ਼ ਜੋੜੀਆਂ ਰੇਲ–ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵੱਧ ਤੋਂ ਵੱਧ ਤੀਰਥ–ਯਾਤਰੀਆਂ ਦੀ ਸੁਵਿਧਾ ਲਈ ਹਰਿਦੁਆਰ ਜਾਣ ਵਾਲੀਆਂ 15 ਜੋੜੀਆਂ ਰੇਲ–ਗੱਡੀਆਂ ਦਾ ਵਾਧਾ ਵੀ ਕੀਤਾ ਗਿਆ ਹੈ। ਉਂਝ, ਯਾਤਰੀ ਹਰਿਦੁਆਰ ਦੀ ਯਾਤਰਾ ’ਤੇ ਜਾਣ ਲਈ ਰਾਹ ਵਿੱਚ ਦਿੱਲੀ ਜਿਹੇ ਸਟੇਸ਼ਨਾਂ ਉੱਤੇ ਢੁਕਵੀਂ ਰੇਲ–ਗੱਡੀ ਨੂੰ ਬਦਲ ਸਕਦੇ ਹਨ।
ਇਹ ਜਾਣਕਾਰੀ ਅੱਜ ਲੋਕ ਸਭਾ ’ਚ ਰੇਲ, ਵਣਜ ਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮਾਮਲਿਆਂ ਦੇ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।
****
ਡੀਜੇਐੱਨ/ਐੱਮਕੇਵੀ
(रिलीज़ आईडी: 1705646)
आगंतुक पटल : 128