ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

‘ਬਲੈਕ ਹੋਲ’ ’ਤੇ ਇਕੱਠੀਆਂ ਹੋਈਆਂ ਡਿਸਕ ਤੋਂ ਆਉਣ ਵਾਲੀਆਂ ਪੌਣਾਂ ਦੇ ਸੰਭਾਵੀ ਮੂਲ ਦੀ ਜਾਂਚ ਕੀਤੀ ਗਈ

Posted On: 17 MAR 2021 1:44PM by PIB Chandigarh

ਜਦੋਂ ਗੈਸ ਅਤੇ ਧੂੜ ‘ਬਲੈਕ ਹੋਲ’ ਵੱਲ ਖਿੱਚੇ ਚਲੇ ਜਾਂਦੇ ਹਨ, ਤਾਂ ਉਨ੍ਹਾਂ ਨਾਲ ਉਸ ਦੇ ਦੁਆਲੇ ਇੱਕ ਡਿਸਕ ਬਣ ਜਾਂਦੀ ਹੈ। ਉਸ ਡਿਸਕ ਵਿੱਚ ਬਹੁਤ ਸਮੱਗਰੀਆਂ ਦਾ ਢੇਰ ਇਕੱਠਾ ਹੋ ਜਾਂਦਾ ਹੈ, ਇਹ ਕਰੋੜਾਂ ਡਿਗਰੀ ਦੇ ਤਾਪਮਾਨ ਤੱਕ ਗਰਮ ਹੋ ਜਾਂਦਾ ਹੈ। ਗੁਰੂਤਾ–ਸ਼ਕਤੀ ਕਾਰਣ ਖਿੱਚੇ ਜਾਣ ਵਾਲੇ ਮਾਦੇ ਦੀ ਰਗੜ ਤੋਂ ਹੀ ਪੌਣਾਂ ਨਿੱਕਲਦੀਆਂ ਹਨ।

ਵਿਗਿਆਨੀਆਂ ਨੇ ਇਨ੍ਹਾਂ ਪੌਣਾਂ ਦੇ ਪੈਦਾ ਹੋਣ ਬਾਰੇ ਪਤਾ ਲਾਇਆ ਹੈ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ‘ਬਲੈਕ ਹੋਲ’ ਦੇ ਆਲੇ–ਦੁਆਲੇ ਇੱਧਰ–ਉੱਧਰ ਘੁੰਮਦੀਆਂ ‘ਐਕ੍ਰੀਸ਼ਨ ਡਿਸਕ’ ਨਾਂਅ ਦੀਆਂ ਵਸਤਾਂ ਕਿਵੇਂ ਖਿੱਚੀਆਂ ਚਲੀਆਂ ਆਉਂਦੀਆਂ ਹਨ। ਤੇਜ਼ ਪੌਣਾਂ ਕਾਰਣ ਬਾਹਰ ਆਉਣ ਵਾਲੀ ਸਮੱਗਰੀ ਨੂੰ ਪੂਰਾ ਵਾਤਾਵਰਣ ਦੂਸ਼ਿਤ ਕਰ ਦੇਣਾ ਚਾਹੀਦਾ ਹੈ ਤੇ ਇਨ੍ਹਾਂ ‘ਬਲੈਕ ਹੋਲਜ਼’ ਨਾਲ ਲੱਗਦੇ ਖੇਤਰ ਦੇ ਵਿਕਾਸ ਵਿੱਚ ਇਹ ਚੀਜ਼ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਇੰਝ, ਅਜਿਹੀ ਪ੍ਰਕਿਰਿਆ ਕਿਵੇਂ ਸ਼ੁਰੂ ਹੁੰਦੀ ਹੈ, ਇਹ ਨਿਸ਼ਚਤ ਕੀਤੇ ਜਾਣ ਦੀ ਜ਼ਰੂਰਤ ਹੈ। ਭਾਵੇਂ ਇਹ ਪ੍ਰਕਿਰਿਆਵਾਂ ਹਾਲੇ ਸਿਧਾਂਤਕ ਅਨੁਮਾਨ ਦੇ ਪੱਧਰ ਉੱਤੇ ਹੀ ਹਨ, ਇਸ ਮਾਮਲੇ ’ਤੇ ਕੋਈ ਆਮ–ਸਹਿਮਤੀ ਕਾਇਮ ਨਹੀਂ ਹੋਈ ਹੈ।

ਆਕਾਸ਼–ਗੰਗਾ ਦੇ ਕੇਂਦਰ (ਗੈਲੈਕਟਿਕ ਨਿਊਕਲੀਅਸ) ’ਚੋਂ ਨਿੱਕਲਣ ਵਾਲੀ ਸੰਘਣੀ ਗੈਸ ਅਤੇ ਆਕਾਸ਼–ਗੰਗਾ ਦੇ ਜਲੌਅ ’ਚੋਂ ਨਿੱਕਲ ਕੇ ਰੋਕਣ ਵਾਲੇ ਪ੍ਰਵਾਹਾਂ ਕਾਰਣ ਇਹ ਪੌਣਾਂ ਬਲੈਕ ਹੋਲ ਨੂੰ ਬਣਾਉਣ ਵਾਲੀ ਆਕਾਸ਼–ਗੰਗਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਨ੍ਹਾਂ ਪੌਣਾਂ ਦੇ ਪੈਦਾ ਹੋਣ ਦੇ ਪ੍ਰਬੰਧ ਅਤੇ ਇਹ ਪੌਣਾਂ ਕਿਸ ਸ਼ਕਤੀ ਨਾਲ ਚੱਲਦੀਆਂ ਹਨ – ਜਿਹੇ ਪ੍ਰਸ਼ਨਾਂ ਨੇ ਵਿਗਿਆਨੀਆਂ ਵਿੱਚ ਲੰਮਾ ਸਮਾਂ ਉਤਸੁਕਤਾ ਪੈਦਾ ਕਰੀ ਰੱਖੀ ਕਿਉਂਕਿ ਇਨ੍ਹਾਂ ਦੇ ਉੱਤਰ ਪਤਾ ਲੱਗਣ ਨਾਲ ਉਨ੍ਹਾਂ ਨੂੰ ਚਲਾਉਣ ਵਾਲੀਆਂ ਆਕਾਸ਼–ਗੰਗਾਵਾਂ ਬਾਰੇ ਅਗਲੇਰੀ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਮਿਲਣੀ ਸੀ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਅਧੀਨ ਆਉਂਦੇ ਇੱਕ ਖ਼ੁਦੁਖਤਿਆਰ ਸੰਸਥਾਨ ‘ਆਰਯਾਭੱਟ ਰਿਸਰਚ ਇੰਸਟੀਚਿਊਟ ਆੱਵ੍ ਆੱਬਜ਼ਰਵੇਸ਼ਨਲ ਸਾਇੰਸਜ਼’ (ARIES) ਦੇ ਵਿਗਿਆਨੀਆਂ ਨੇ ਹੋਰ ਸੰਸਥਾਨਾਂ ਦੇ ਵਿਗਿਆਨੀਆਂ ਨਾਲ ਮਿਲ ਕੇ ਦੇਸ਼ ਵਿੱਚ ਹੀ ਵਿਸਕਤ ਕੀਤੀਆਂ ‘ਨਿਊਮੈਰੀਕਲ ਸਿਮੂਲੇਸ਼ਨ’ ਤਕਨੀਕਾਂ ਦੀ ਵਰਤੋਂ ਕਰਦਿਆਂ ਇਨ੍ਹਾਂ ਪੌਣਾਂ ਦੇ ਪੈਦਾ ਹੋਣ ਅਤੇ ਬਲੈਕ ਹੋਲ ਐਕ੍ਰੀਸ਼ਨ ਡਿਸਕ ਨਾਂਅ ਦੀ ਵਿਸ਼ਾਲ ਕੇਂਦਰੀ ਇਕਾਈ ਦੁਆਲੇ ਤੇਜ਼ੀ ਨਾਲ ਘੁੰਮਦੀਆਂ ਵਸਤਾਂ ਦੇ ਰੇਡੀਏਸ਼ਨ ਤੋਂ ਪੈਦਾ ਹੋਣ ਵਾਲੀ ਗੁਰੂਤਾ–ਖਿੱਚ ਬਾਰੇ ਸਮਾਂ–ਨਿਰਭਰ ਅਧਿਐਨ ਕੀਤਾ।

ਵਿਗਿਆਨੀਆਂ ਨੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਰੇਡੀਏਸ਼ਨ ਪ੍ਰਵਾਹ ਦੁਆਰਾ ਚੱਲਣ ਵਾਲੀ ਪੌਣ; ਇੱਕ ਗਤੀ ਨੂੰ ਰੋਕਣ ਵਾਲੇ ਪ੍ਰਭਾਵ ਭਾਵ ਰੇਡੀਏਸ਼ਨ ਖਿੱਚ ਦੇ ਪ੍ਰਭਾਵ ਉੱਤੇ ਭਾਰੂ ਪੈ ਸਕਦੀ ਹੈ, ਬਿਲਕੁਲ ਉਵੇਂ, ਜਿਵੇਂ ਕਿ ਹਵਾ ’ਚ ਜਾ ਰਹੇ ਪੱਥਰ ਜਾਂ ਹੇਠਾਂ ਉੱਤਰ ਰਹੇ ਪੈਰਾਸ਼ੂਟ ਉੱਤੇ ਹਵਾ ਆਪਣਾ ਦਬਾਅ ਪਾਉਦੀ ਹੈ। ਅਜਿਹਾ ਪ੍ਰਭਾਵ ਉਦੋਂ ਪੈਦਾ ਹੁੰਦਾ ਹੈ, ਜਦੋਂ ਰੇਡੀਏਸ਼ਨ ਇੱਕ ਚੱਲ ਰਹੇ ਮਾਧਿਅਮ ਦੇ ਵਿੱਚ ਘੁਸਦੀ ਹੈ ਅਤੇ ਰੇਡੀਏਸ਼ਨ ਦੀ ਊਰਜਾ ਦੀ ਘਣਤਾ, ਰੇਡੀਏਸ਼ਨ ਦਬਾਅ ਦੇ ਵਿਭਿੰਨ ਭਾਗਾਂ ਅਤੇ ਪੌਦ ਦੀ ਗਤੀ ਦੇ ਭਾਗਾਂ ਦੇ ਅਨੁਪਾਤ ਵਿੱਚ ਹੈ।

ਲੇਖਕਾਂ ਨੇ ਦਰਸਾਇਆ ਕਿ ਚਮਕਦਾਰ ਡਿਸਕਾਂ ਇੰਨੀ ਤੇਜ਼ ਰਫ਼ਤਾਰ ਵਾਲੀਆਂ ਪੌਣਾਂ ਪੈਦਾ ਕਰ ਸਕਦੀਆਂ ਹਨ ਕਿ ਜਿਨ੍ਹਾਂ ਦੀ ਰਫ਼ਤਾਰ ਰੌਸ਼ਨੀ ਦੀ ਰਫ਼ਤਾਰ ਦਾ ਲਗਭਗ 10 ਫ਼ੀ ਸਦੀ ਹੁੰਦੀ ਹੈ ਅਤੇ ਇਹ ਪੌਣਾਂ ਕੇਂਦਰੀ ਬਲੈਕ ਹੋਲ ਦੇ ਬਿਲਕੁਲ ਲਾਗਲੇ ਖੇਤਰਾਂ ਤੋਂ ਉੱਠਦੀਆਂ ਹਨ। ਰੇਡੀਏਸ਼ਨ ਖਿੱਚ ਰੌਸ਼ਨੀ ਦੀ ਰਫ਼ਤਾਰ ਘਟਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਘੱਟ ਚਮਕਲੀਆਂ ਡਿਸਕਸ ਲਈ, ਰੇਡੀਏਸ਼ਨ, ਪੌਣ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੀ ਹ।

ਇਸ ਖੋਜ ਦੀ ਅਗਵਾਈ ਕੋਲਕਾਤਾ ਸਥਿਤ ਬੋਸ ਇੰਸਟੀਚਿਊਟ ਦੇ ਸਾਨੰਦ ਰੇਅਚੌਧਰੀ ਵੱਲੋਂ ਇਜ਼ਰਾਇਲ ਦੀ ਬਾਰ ਇਲਾਨ ਯੂਨੀਵਰਸਿਟੀ ਦੇ ਮੁਕੇਸ਼ ਕੇ. ਵਿਆਸ ਅਤੇ ARIES ਦੇ ਇੰਦ੍ਰਨੀਲ ਚੱਟੋਪਾਧਿਆਇ ਵੱਲੋਂ ਕੀਤੀ ਗਈ ਸੀ ਅਤੇ ਇਸ ਨੂੰ ਪਿੱਛੇ ਜਿਹੇ ‘ਰਾਇਲ ਐਸਟ੍ਰੌਨੋਮੀਕਲ ਸੁਸਾਇਟੀ’ (MNRAS) ਦੇ ਵਿਗਿਆਨਕ ਪੱਤਰ ‘ਮੰਥਲੀ ਨੋਟਿਸਜ਼’ ਵਿੱਚ ਪ੍ਰਕਾਸ਼ਨ ਲਈ ਪ੍ਰਵਾਨ ਕੀਤਾ ਗਿਆ ਹੈ। ਲੇਖਕਾਂ ਨੇ ਬਲੈਕ ਹੋਲ ਐਕ੍ਰੀਸ਼ਨ ਡਿਸਕ ਤੋਂ ਪੈਦਾ ਹੋਣ ਵਾਲੀ ਪੌਣ ਦੀਆਂ ਸਿਮੂਲੇਸ਼ਨਜ਼ ਨੂੰ ਢੁਕਵੇਂ ਢੰਗ ਨਾਲ ਅੰਜਾਮ ਦਿੰਦਿਆਂ ਆਕਾਸ਼–ਗੰਗਾ ਦੇ ਵਾਤਾਵਰਣ ਦਾ ਅਧਿਐਨ ਕਰਨ ਲਈ ਡਾ. ਚੱਟੋਪਾਧਿਆਇ ਵੱਲੋਂ ਪਹਿਲਾਂ ਵਿਕਸਤ ਕੀਤੇ ਇੰਕ ਨਿਊਮੈਰੀਕਲ ਸਿਮੂਲੇਸ਼ਨ ਕੋਡ ਵਿੱਚ ਸੋਧ ਕਰ ਕੇ ਉਸ ਨੂੰ ਵਰਤਿਆ।

ਚਿੱਤਰ 1: ਪੌਣ ਦੀ ਸ਼ੁਰੂਆਤ, ਲੌਗ ਸਕੇਲ ਤੇ ਗਤੀ ਵੈਕਟਰਜ਼ ਵਿੱਚ ਘਣਤਾ ਆਕਾਰ (ਤੀਰਾਂ ਦੇ ਨਿਸ਼ਾਨ)। ਹਰਾ ਭਾਗ ਡਿਸਕ ਤੇ ਡਿਸਕ ਉੱਤੇ ਜੰਮਿਆ ਕੁਝ ਪਦਾਰਥ ਹੈ। ਹਰੈਕ ਸਨੈਪਸ਼ੌਟ 0.0512 ਸੈਕੰਡਾਂ ਵਿੱਚ t= 2 (a), 6 (b) ਅਤੇ 62 (c) ਨੂੰ ਦਰਸਾਉਂਦਾ ਹੈ। ਐਕ੍ਰੀਸ਼ਨ ਦਰ 10 ਸੋਲਰ ਮਾਸ ਬਲੈਕ ਹੋਲ ਦੁਆਲੇ 4.3X1018 gm/s ਹੈ।

            

ਚਿੱਤਰ 2: ਇੱਕ ਅਜਿਹੇ ਮਾਮਲੇ ਲਈ ਘਣਤਾ ਆਕਾਰਾਂ ਤੇ ਗਤੀ ਵੈਕਟਰਾਂ (ਤੀਰ ਦੇ ਨਿਸ਼ਾਨ) ਦੀ ਤੁਲਨਾ, ਜਿੱਥੇ ਸਾਰੀਆਂ ਰੇਡੀਏਸ਼ਨ ਡ੍ਰੈਗ ਮੱਦਾਂ ਨੂੰ (ਏ) ਸਮਝਿਆ ਜਾਂਦਾ ਹੈ ਤੇ ਸਿਮੂਲੇਸ਼ਨ ਵਿੱਚ, ਜਿੱਥੇ ਖਿੱਚ ਮਦਾਂ ਨੂੰ ਸਮਝਿਆ ਨਹੀਂ ਜਾਂਦਾ (ਬੀ)। ਐਕ੍ਰੀਸ਼ਨ ਦਰ 1.8X1018 gm/s ਹੈ ਅਤੇ 10 ਸੋਲਰ ਮਾਸ ਬਲੈਕ ਹੋਲ ਦੁਆਲੇ ਸਨੈਪਸ਼ੌਟਸ t=3.69 s ਹਨ।

[ਪ੍ਰਕਾਸ਼ਨ ਲਿੰਕ: ਰਾਇਚੌਧਰੀ ਐੱਸ., ਵਿਆਸ, ਐੱਮ.ਕੇ., ਚੱਟੋਪਾਧਿਆਇ ਆਈ., MNRAS 2021, ਸੰਸਕਰਣ  501, ਪੰਨਾ  4850-4860

(DOI:10.1093/mnras/staa3920; ArXiv: 2012.08886)

 

ਹੋਰ ਵੇਰਵਿਆਂ ਲਈ,ਸੰਪਰਕ ਕਰੋ: Indranil Chattopadhyay (indra@aries.res.in).]

 

****

ਐੱਸਐੱਸ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)


(Release ID: 1705644) ਵਿਜ਼ੀਟਰ ਕਾਊਂਟਰ : 170