ਖੇਤੀਬਾੜੀ ਮੰਤਰਾਲਾ

ਭੂਮੀ ਸਿਹਤ ਕਾਰਡ ਜਾਰੀ ਕਰਨਾ

Posted On: 17 MAR 2021 5:19PM by PIB Chandigarh

ਗਰਿੱਡ ਅਧਾਰਤ ਮਿੱਟੀ ਪਰਖ ਪ੍ਰਣਾਲੀ ਨੂੰ ਸਿੰਚਾਈ ਵਾਲੇ ਖੇਤਰਾਂ ਲਈ 2.5 ਹੈਕਟੇਅਰ ਗਰਿੱਡ ਅਤੇ ਬਾਰਸ਼ ਨਾਲ ਸਿੰਚਾਈਯੋਗ ਇਲਾਕਿਆਂ ਲਈ 10 ਹੈਕਟੇਅਰ ਗਰਿੱਡ ਨੂੰ ਸ਼ੁਰੂਆਤ ਵਿੱਚ (ਚੱਕਰ I: 2015-2017 ਅਤੇ ਚੱਕਰ ll: 2017-2019) ਮਿੱਟੀ ਦੀ ਸਿਹਤ ਦੇ ਮਾਪਦੰਡਾਂ ਜਿਵੇਂ ਕਿ ਪ੍ਰਾਇਮਰੀ ਪੋਸ਼ਕ ਤੱਤ (ਐਨਪੀਕੇ); ਸੈਕੰਡਰੀ ਪੌਸ਼ਕ ਤੱਤ (ਐੱਸ); ਸੂਖਮ ਪੌਸ਼ਟਿਕ ਤੱਤ (ਬੀ, ਜ਼ੈਡਐੱਨ, ਐਮਐਨ, ਐੱਫਈ, ਅਤੇ ਸੀਯੂ); ਅਤੇ ਭੌਤਿਕ ਮਾਪਦੰਡ (ਪੀਐੱਚ, ਈਸੀ ਅਤੇ ਓਸੀ) ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅਪਣਾਇਆ ਗਿਆ ਸੀ। ਸਾਲ 2019-20 ਦੌਰਾਨ 6957 ਮਾਡਲ ਪਿੰਡਾਂ (ਹਰੇਕ ਮਾਲੀਏ ਬਲਾਕ ਵਿੱਚ ਇੱਕ) ਲਈ ਖੇਤ ਅਧਾਰਤ ਮਿੱਟੀ ਪਰੀਖਣ ਅਪਣਾਇਆ ਗਿਆ ਸੀ। ਮਿੱਟੀ ਦੇ ਪੋਸ਼ਕ ਤੱਤਾਂ ਦੀ ਘਾਟ ਨੂੰ ਦੂਰ ਕਰਨ ਲਈ ਭੂਮੀ ਸਿਹਤ ਕਾਰਡਾਂ ਦੁਆਰਾ ਸਾਧਾਰਣ ਖਾਦ ਦੀਆਂ ਸਿਫਾਰਸ਼ਾਂ (ਜੀਐੱਫਆਰ) / ਮਿੱਟੀ ਟੈਸਟ ਦੀ ਫਸਲ ਪ੍ਰਤੀਕਿਰਿਆ (ਐਸਟੀਆਰ) 'ਤੇ ਅਧਾਰਤ ਵਿਗਿਆਨਕ ਤੌਰ 'ਤੇ ਚੰਗੀ ਫਸਲ-ਅਧਾਰਤ ਇੰਟੀਗਰੇਟਡ ਪੌਸ਼ਟਿਕ ਪ੍ਰਬੰਧਨ ਦੀਆਂ ਸਿਫਾਰਸ਼ਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। 

ਮਿੱਟੀ ਪਰੀਖਣ ਪ੍ਰਯੋਗਸ਼ਾਲਾਵਾਂ ਨੂੰ ਉਹਨਾਂ ਦੀ ਸਲਾਨਾ ਕਾਰਜ ਯੋਜਨਾ ਵਿੱਚ ਪ੍ਰਸਤਾਵਿਤ ਰਾਜ ਸਰਕਾਰਾਂ ਦੀ ਜ਼ਰੂਰਤ ਅਨੁਸਾਰ ਮਨਜੂਰ ਕੀਤਾ ਜਾਂਦਾ ਹੈ। ਹੁਣ ਤੱਕ 11,531 ਨਵੀਆਂ ਲੈਬਾਂ (491 ਸਥਿਰ, 107 ਮੋਬਾਈਲ, 8811 ਮਿੰਨੀ ਲੈਬਾਂ ਅਤੇ 2122 ਪਿੰਡ ਪੱਧਰੀ ਲੈਬਾਂ) ਅਤੇ 829 ਲੈਬਾਂ ਨੂੰ ਮਜ਼ਬੂਤ ​​ਕਰਨ ਲਈ ਰਾਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਏਪੀਐਸ



(Release ID: 1705608) Visitor Counter : 107


Read this release in: English , Urdu