ਖੇਤੀਬਾੜੀ ਮੰਤਰਾਲਾ
ਪੀ ਐੱਮ ਕਿਸਾਨ ਸਕੀਮ ਦੀਆਂ ਵਿਸ਼ੇਸ਼ਤਾਵਾਂ
Posted On:
17 MAR 2021 5:25PM by PIB Chandigarh
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀ ਐੱਮ—ਕਿਸਾਨ) ਸਕੀਮ ਇੱਕ ਕੇਂਦਰੀ ਖੇਤਰ ਦੀ ਸਿੱਧਾ ਨਫ਼ਾ ਤਬਾਦਲਾ ਸਕੀਮ ਹੈ , ਜਿਸ ਤਹਿਤ ਪ੍ਰਤੀ ਸਾਲ ਦੇਸ਼ ਭਰ ਦੇ ਸਾਰੇ ਜ਼ਮੀਨ ਰੱਖਣ ਵਾਲੇ ਕਿਸਾਨ ਪਰਿਵਾਰਾਂ ਨੂੰ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ । ਇਸ ਵਿੱਚ ਉੱਚ ਆਮਦਨ ਵਾਲੇ ਵਰਗ ਨੂੰ ਸ਼ਾਮਲ ਨਾ ਕਰਨ ਦੀ ਸ਼ਰਤ ਹੈ ਅਤੇ ਇਹ ਵਿੱਤੀ ਸਹਾਇਤਾ ਉਹਨਾਂ ਨੂੰ ਘਰੇਲੂ ਲੋੜਾਂ ਦੇ ਨਾਲ ਨਾਲ ਖੇਤੀਬਾੜੀ ਤੇ ਹੋਰ ਸੰਬੰਧਤ ਗਤੀਵਿਧੀਆਂ ਲਈ ਕੀਤੇ ਜਾਣ ਵਾਲੇ ਖਰਚ ਕਰਨ ਯੋਗ ਬਣਾਉਣ ਲਈ ਦਿੱਤੀ ਜਾਂਦੀ ਹੈ । ਇਹ ਰਾਸ਼ੀ 3—4 ਮਹੀਨਾਵਾਰ 2,000 ਰੁਪਏ ਹਰੇਕ ਕਿਸ਼ਤ ਰਾਹੀਂ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਭੇਜੀ ਜਾਂਦੀ ਹੈ । ਲਾਭਪਾਤਰੀ ਕਿਸਾਨਾਂ ਦੀ ਪਛਾਣ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤੀ ਜਾਂਦੀ ਹੈ । ਇਹ ਅਦਾਇਗੀ ਲਾਭਪਾਤਰੀਆਂ ਨੂੰ ਉਹਨਾਂ ਦੇ ਖਾਤਿਆਂ ਨਾਲ ਅਧਾਰ ਤੇ ਅਸਾਮ , ਮੇਘਾਲਿਆ , ਜੰਮੂ ਤੇ ਕਸ਼ਮੀਰ ਤੇ ਲੱਦਾਖ਼ ਤੋਂ ਇਲਾਵਾ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਕੀਤੀ ਜਾਂਦੀ ਹੈ । ਅਸਾਮ , ਮੇਘਾਲਿਆ , ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਨੂੰ 31 ਮਾਰਚ 2021 ਤੱਕ ਇਸ ਤੋਂ ਛੋਟ ਦਿੱਤੀ ਗਈ ਹੈ ।
ਪੀ ਐੱਮ ਕਿਸਾਨ ਸਕੀਮ ਤਹਿਤ ਫੰਡਾਂ ਨੂੰ ਸੂਬਿਆਂ ਅਨੁਸਾਰ ਨਾ ਤਾਂ ਐਲੋਕੇਟ ਕੀਤਾ ਜਾਂਦਾ ਹੈ ਤੇ ਨਾ ਹੀ ਪ੍ਰਵਾਨਗੀ ਦਿੱਤੀ ਜਾਂਦੀ ਹੈ । ਜਿਥੋਂ ਤੱਕ ਰਾਜਸਥਾਨ ਸੂਬੇ ਵਿੱਚ ਫੰਡਾਂ ਦੀ ਵਰਤੋਂ ਦਾ ਸੰਬੰਧ ਹੈ ਤਕਰਬੀਨ 70,82,035 ਲਾਭਪਾਤਰੀਆਂ ਨੂੰ ਵੱਖ ਵੱਖ ਕਿਸ਼ਤਾਂ ਰਾਹੀਂ ਹੁਣ ਤੱਕ ਫਾਇਦਾ ਦਿੱਤਾ ਗਿਆ ਹੈ । ਹੁਣ ਤੱਕ ਰਾਜਸਥਾਨ ਸੂਬੇ ਦੇ ਸੰਬੰਧ ਵਿੱਚ ਇਸ ਸਕੀਮ ਤਹਿਤ 7,632.695 ਕਰੋੜ ਰੁਪਏ ਦੀ ਰਾਸ਼ੀ ਖਰਚੀ ਗਈ ਹੈ ।
ਰਾਜਸਥਾਨ ਦੇ ਗੰਗਾਨਗਰ ਜਿ਼ਲ੍ਹੇ ਦੇ ਲਾਭਪਾਤਰੀਆਂ ਦੀ ਇਸ ਸਕੀਮ ਤਹਿਤ ਗਿਣਤੀ 1,45,799 ਹੈ ਜਦਕਿ ਰਾਜਸਥਾਨ ਦੇ ਦੌਸਾ ਜਿ਼ਲ੍ਹੇ ਵਿੱਚ ਲਾਭਪਾਤਰੀਆਂ ਦੀ ਗਿਣਤੀ 1,71,661 ਹੈ ।
ਇਹ ਜਾਣਕਾਰੀ ਲੋਕ ਸਭਾ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
ਏ ਪੀ ਐੱਸ
(Release ID: 1705606)
Visitor Counter : 157