ਵਣਜ ਤੇ ਉਦਯੋਗ ਮੰਤਰਾਲਾ
ਸਥਾਨਕ ਨਿਰਮਾਣ ਨੂੰ ਉਤਸ਼ਾਹਿਤ ਕਰਨਾ
Posted On:
17 MAR 2021 3:28PM by PIB Chandigarh
"ਆਤਮਨਿਰਭਰ" ਬਣਨ ਦੀ ਭਾਰਤੀ ਦ੍ਰਿਸ਼ਟੀ ਦੇ ਮੱਦੇਨਜ਼ਰ ਅਤੇ ਭਾਰਤ ਦੀਆਂ ਨਿਰਮਾਣ ਸਮਰਥਾਵਾਂ ਅਤੇ ਬਰਾਮਦ ਵਧਾਉਣ ਲਈ ਵਿੱਤੀ ਸਾਲ 2021—22 ਤੋਂ ਸ਼ੁਰੂ ਹੋ ਕੇ 5 ਸਾਲਾਂ ਲਈ 13 ਮੁੱਖ ਖੇਤਰਾਂ ਦੇ ਪੀ ਐੱਲ ਆਈ ਸਕੀਮਾਂ ਲਈ ਕੇਂਦਰੀ ਬਜਟ 2021 ਵਿੱਚ 1.97 ਲੱਖ ਕਰੋੜ ਰੁਪਏ ਰੱਖਣ ਦਾ ਐਲਾਨ ਕੀਤਾ ਗਿਆ ਹੈ । ਇਹਨਾਂ 13 ਖੇਤਰਾਂ ਵਿੱਚ ਮੌਜੂਦਾ 3 ਖੇਤਰ ਜਿਹਨਾਂ ਦੇ ਨਾਂ ਹਨ — ਮੋਬਾਇਲ ਨਿਰਮਾਣ , ਵਿਸ਼ੇਸ਼ ਇਲੈਕਟ੍ਰੋਨਿਕ ਕੰਪੋਨੈਂਟਸ , ਮਹੱਤਵਪੂਰਨ ਮੁੱਖ ਸ਼ੁਰੂਆਤੀ ਸਮੱਗਰੀ / ਡਰੱਗ ਇੰਟਰਮੀਡੀਅਰੀਜ਼ ਤੇ ਐਕਟਿਵ ਫਰਮਾਸੂਟਿਕਲ ਇਨਗਰੀਡਿਐਂਟਸ ਅਤੇ ਮੈਡੀਕਲ ਉਪਕਰਨਾਂ ਦਾ ਨਿਰਮਾਣ ਸ਼ਾਮਲ ਹਨ ਅਤੇ ਇਸ ਤੋਂ ਇਲਾਵਾ 10 ਨਵੇਂ ਖੇਤਰ ਜਿਹਨਾਂ ਨੂੰ ਨਵੰਬਰ 2020 ਵਿੱਚ ਹਾਲ ਹੀ ਵਿੱਚ ਕੇਂਦਰੀ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਹੈ , ਸ਼ਾਮਲ ਹਨ । ਇਹ 10 ਮੁੱਖ ਖੇਤਰ ਹੇਠ ਲਿਖੇ ਹਨ -
1. ਆਟੋਮੋਬਾਈਲਜ਼ ਅਤੇ ਆਟੋ ਕੰਪੋਨੈਂਟਸ ।
2. ਫਰਮਾਸੂਟਿਕਲ ਡਰੱਗਸ ।
3. ਸਪੈਸ਼ਲਿਟੀ ਸਟੀਲ ।
4. ਟੈਲੀਕਾਮ ਅਤੇ ਨੈੱਟਵਰਕਿੰਗ ਉਤਪਾਦ ।
5. ਇਲੈਕਟ੍ਰੋਨਿਕ / ਤਕਨਾਲੋਜੀ ਉਤਪਾਦ ।
6. ਚਿੱਟੀਆਂ ਵਸਤਾਂ (ਏ ਸੀਜ਼ ਅਤੇ ਐੱਲ ਈ ਡੀਜ਼)
7. ਫੂਡ ਉਤਪਾਦ ।
8. ਕੱਪੜਾ ਉਤਪਾਦ — ਐੱਮ ਐੱਮ ਐੱਫ ਸੈਗਮੈਂਟ ਅਤੇ ਤਕਨੀਕੀ ਕੱਪੜੇ ।
9. ਉੱਚ ਕੁਸ਼ਲਤਾ ਵਾਲੇ ਸੂਰਜੀ ਪੀ ਵੀ ਮੋਡਿਊਲਜ਼ ਅਤੇ
10. ਐਡਵਾਂਸਡ ਕੈਮਿਸਟ੍ਰੀ ਸੈੱਲ ( ਏ ਸੀ ਸੀ ) ਬੈਟਰੀ ।
ਪੀ ਐੱਲ ਆਈ ਸਕੀਮਾਂ ਸੰਬੰਧਤ ਮੰਤਰਾਲਿਆਂ / ਵਿਭਾਗਾਂ ਵੱਲੋਂ ਲਾਗੂ ਕੀਤੀਆਂ ਜਾਣਗੀਆਂ ਅਤੇ ਇਹ ਨਿਰਧਾਰਿਤ ਸਮੁੱਚੀ ਵਿੱਤੀ ਸੀਮਾ ਦੇ ਅੰਦਰ ਹੋਣਗੀਆਂ । ਸਵਦੇਸ਼ੀਆਂ ਦੇ ਨਾਲ ਨਾਲ ਵਿਦੇਸ਼ੀ ਸੰਸਥਾਵਾਂ ਇਹਨਾਂ ਪੀ ਐੱਲ ਸਕੀਮਾਂ ਦੇ ਲਾਭਪਾਤਰੀ ਬਣਨ ਦੇ ਯੋਗ ਹੋਣਗੀਆਂ ।
ਪੀ ਐੱਲ ਆਈ ਸਕੀਮਾਂ ਤੋਂ ਇਹ ਆਸ ਹੈ ਕਿ ਇਹ ਸਕੀਮ ਤਹਿਤ ਸਥਾਪਿਤ ਵਿਸ਼ਵ ਚੈਂਪੀਅਨਜ਼ ਲਈ ਸਪਲਾਈ ਅਧਾਰ ਨੂੰ ਵਧਾਉਣ ਯੋਗ ਬਣਾਉਣਗੀਆਂ । ਇਹ ਮੁੱਖ ਖੇਤਰਾਂ ਵਿੱਚ ਪੈਮਾਨੇ ਅਤੇ ਆਕਾਰ ਨੂੰ ਵਧਾਉਣਗੀਆਂ ਅਤੇ ਵਿਸ਼ਵ ਚੈਂਪੀਅਨ ਨੂੰ ਪ੍ਰਫੁੱਲਤ ਕਰਨ ਅਤੇ ਵਧਾਉਣਗੀਆਂ ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
ਵਾਈ ਬੀ / ਐੱਸ ਐੱਸ
(Release ID: 1705605)
Visitor Counter : 118