ਵਣਜ ਤੇ ਉਦਯੋਗ ਮੰਤਰਾਲਾ

ਸਪਲਾਈ ਚੇਨ ਉੱਪਰ ਕੋਰੋਨਾ ਵਾਇਰਸ ਦਾ ਅਸਰ

Posted On: 17 MAR 2021 3:29PM by PIB Chandigarh
 

ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਸ਼ੁਰੂ ਵਿੱਚ ਅਸਰ ਉਹਨਾਂ ਭਾਰਤੀ ਉਦਯੋਗਾਂ ਤੇ ਹੋਇਆ ਸੀ , ਜੋ ਕੱਚੀ ਸਮੱਗਰੀ ਤੇ ਹੋਰ ਕੰਪੋਨੈਂਟਸ ਦੇ ਅਯਾਤ ਲਈ ਚੀਨ ਤੇ ਨਿਰਭਰ ਹਨ ਇਸ ਕਰਕੇ ਸਾਲ ਦੌਰਾਨ ਉਤਪਾਦਨ ਫਿਰ ਤੋਂ ਸ਼ੁਰੂ ਹੋਇਆ ਹੈ ਹਾਲਾਂਕਿ ਮਹਾਮਾਰੀ ਦੇ ਮੱਦੇਨਜ਼ਰ ਵਿਸ਼ਵੀ ਸਪਲਾਈ ਚੇਨ ਨੂੰ ਮਿਲੇ ਝੱਟਕਿਆਂ ਕਾਰਨ ਦੇਸ਼ ਨਿਰਯਾਤ ਸਰੋਤਾਂ ਤੇ ਵਧੇਰੇ ਨਿਰਭਰਤਾ ਘਟਾਉਣ ਲਈ ਆਪੋ ਆਪਣੀ ਸਪਲਾਈ ਚੇਨਜ਼ ਵਿੱਚ ਲਚਕਤਾ ਪੈਦਾ ਕਰ ਰਹੇ ਹਨ
ਸਰਕਾਰ ਵੱਖ ਵੱਖ ਸਪਲਾਇਰਜ਼ ਕੋਲ ਉਪਲਬੱਧ ਆਵਾਜਾਈ ਇਨਵੈਂਟਰੀਜ਼ ਅਤੇ ਉਹਨਾਂ ਦੀ ਸਪਲਾਈ ਚੇਨਜ਼ ਵਿੱਚ ਸੰਭਾਵਿਤ ਰੋਕਾਂ ਨਾਲ ਨਜਿੱਠਣ ਲਈ ਐਕਸਪੋਰਟ ਪ੍ਰਮੋਸ਼ਨ ਕਾਊਂਸਿਲਜ਼ ਅਤੇ ਵਪਾਰ ਸੰਸਥਾਵਾਂ ਨਾਲ ਗੱਲਬਾਤ ਕਰਨ ਵਿੱਚ ਰੁੱਝੀ ਹੋਈ ਹੈ ਤਾਂ ਜੋ ਉਹਨਾਂ ਦਾ ਵਿਦੇਸ਼ਾਂ ਵਿੱਚ ਆਪਣੇ ਮਿਸ਼ਨਜ਼ ਨਾਲ ਸੰਪਰਕ ਕਰਵਾਇਆ ਜਾ ਸਕੇ ਮਿਸ਼ਨਜ਼ ਨੇ ਕਈ ਵਪਾਰ ਤੋਂ ਵਪਾਰ ਵਰਚੂਅਲ ਮੀਟਿੰਗਾਂ ਕਰਵਾ ਕੇ ਸਵਦੇਸ਼ੀ ਉਦਯੋਗ ਦੇ ਸਪਲਾਈ ਅਧਾਰ ਨੂੰ ਵਧਾਇਆ ਹੈ
ਸਰਕਾਰ ਨੇ ਇਲੈਕਟ੍ਰੋਨਿਕ ਕੰਪੋਨੈਂਟਸ ਅਤੇ ਮੋਬਾਇਲ ਤੋਂ ਇਲਾਵਾ ਮੁੱਖ ਸ਼ਰੂਆਤੀ ਸਮੱਗਰੀ / ਡਰੱਗ ਇੰਟਰਮੀਡੀਏਟਸ , ਐਕਟਿਵ ਫਰਮਾਸੂਟਿਕਲ ਇੰਨਗ੍ਰੀਡਿਐਂਟਸ ਵਰਗੇ ਮਹੱਤਵਪੂਰਨ ਖੇਤਰਾਂ ਦੀਆਂ ਸਵਦੇਸ਼ੀ ਨਿਰਮਾਣ ਸਮਰਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਉਤਪਾਦਨ ਲਿੰਕਡ ਇਨਸੈਂਟਿਵ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਇਹ ਸਪਲਾਈ ਚੇਨ ਦੇ ਅਧਾਰ ਨੂੰ ਵਧਾਉਣਗੀਆਂ ਅਤੇ ਉਤਪਾਦਾਂ ਨੂੰ ਮੁਕਾਬਲਾ ਕੀਮਤਾਂ ਤੇ ਉਪਲਬੱਧ ਕਰਵਾਉਣਗੀਆਂ
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ

 

ਵਾਈ ਬੀ / ਐੱਸ ਐੱਸ



(Release ID: 1705556) Visitor Counter : 96


Read this release in: English , Urdu , Bengali