ਰੱਖਿਆ ਮੰਤਰਾਲਾ

ਐੱਮ ਐੱਸ ਐੱਮ ਈਜ਼ ਨੂੰ ਉਤਸ਼ਾਹਿਤ ਕਰਨ ਲਈ ਸਕੀਮ

Posted On: 17 MAR 2021 2:56PM by PIB Chandigarh

ਸੁਰੱਖਿਆ ਉਤਪਾਦਨ ਖੇਤਰ ਵਿੱਚ ਸੂਖ਼ਮ , ਲਘੂ ਤੇ ਦਰਮਿਆਨੇ ਉੱਦਮਾਂ ਨੂੰ ਉਤਸ਼ਾਹਿਤ ਕਰਨ ਲਈ ਹੇਠ ਲਿਖੇ ਉਪਾਅ ਕੀਤੇ ਗਏ ਹਨ ।
1.   100 ਕਰੋੜ ਰੁਪਏ ਤੋਂ ਘੱਟ ਐੱਮ ਐੱਸ ਐੱਮ ਈਜ਼ ਦੇ ਕੇਸਾਂ ਲਈ ਐਕਸੈਪਟੈਂਸ ਆਫ ਨਸੈਸਟੀ (ਏ ਓ ਐੱਨ) ਰਾਖਵੇਂ ਕੀਤੇ ਗਏ ਹਨ । ਸ਼ਰਤ ਇਹ ਹੈ ਕਿ ਉਸ ਸ਼੍ਰੇਣੀ ਵਿੱਚ ਘੱਟੋ ਘੱਟ 2 ਜਾਂ ਵਧੇਰੇ ਯੋਗ ਐੱਮ ਐੱਸ ਐੱਮ ਈਜ਼ ਹਿੱਸਾ ਲੈਣ ।
2.   ਸਟਾਰਟਅੱਪਸ / ਐੱਮ ਐੱਸ ਐੱਮ ਈਜ਼ ਨੂੰ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਉਹਨਾਂ ਖਰੀਦ ਕੇਸਾਂ ਵਿੱਚ ਜਿੱਥੇ ਏ ਓ ਐੱਨ ਲੈਣ ਸਮੇਂ ਸੰਭਾਵਿਤ ਕੀਮਤ 100 ਕਰੋੜ ਰੁਪਏ ਤੋਂ ਪ੍ਰਤੀ ਸਾਲ ਵਧੇਰੇ ਨਹੀਂ ਹੈ ਜਾਂ 150 ਕਰੋੜ ਰੁਪਏ ਹੈ । ਜੋ ਵੀ ਇਹਨਾਂ ਵਿੱਚੋਂ ਵਧੇਰੇ ਹੋਵੇ , ਉਸ ਨੂੰ ਵਿੱਤੀ ਪੈਮਾਨਿਆਂ ਤੋਂ ਬਗ਼ੈਰ ਆਰ ਐੱਫ ਪੀ ਮੁੱਦੇ ਲਈ ਵਿਚਾਰਿਆ ਜਾਵੇਗਾ ।
3.   ਉਹ ਪ੍ਰਾਜੈਕਟ ਜੋ ਮੇਕ ਸ਼੍ਰੇਣੀਆਂ ਤਹਿਤ ਆਉਂਦੇ ਹਨ ਅਤੇ ਏ ਓ ਐੱਨ ਲੈਣ ਸਮੇਂ ਸਪੁਰਦਗੀ ਸੂਚੀ ਵਿੱਚ ਪ੍ਰਤੀ ਸਾਲ ਦੇ ਅਧਾਰ ਤੇ 100 ਕਰੋੜ ਰੁਪਏ ਤੋਂ ਵਧੇਰੇ ਖਰੀਦ ਵਾਲੇ ਨਹੀਂ ਹਨ , ਐੱਮ ਐੱਸ ਐੱਮ ਈਜ਼ ਲਈ ਰੱਖੇ ਗਏ ਹਨ ।
4.   ਸਾਲ 2020 ਵਿੱਚ ਆਫਸੈੱਟ ਨੀਤੀ ਵਿੱਚ ਸੋਧ ਕੀਤੀ ਗਈ ਹੈ ਅਤੇ ਹੁਣ ਜੋ ਭਾਰਤੀ ਆਫਸੈੱਟ ਪਾਰਟਨਰ ਐੱਮ ਐੱਸ ਐੱਮ ਈਜ਼ ਹੈ , ਨੂੰ ਡੇਢ ਗੁਣਾ ਵਧੇਰੇ ਮੁਹੱਈਆ ਕੀਤਾ ਜਾਵੇਗਾ ।
5.   ਰੱਖਿਆ ਨਿਰਮਾਣ ਵਿਭਾਗ ਲਗਾਤਾਰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਊਟਰੀਚ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ ਤਾਂ ਜੋ ਉਦਯੋਗ ਐਸੋਸੀਏਸ਼ਨਾਂ ਅਤੇ ਉਦਯੋਗਾਂ ਵਿਸ਼ੇਸ਼ ਕਰਕੇ ਐੱਮ ਐੱਸ ਐੱਮ ਈਜ਼ ਨਾਲ ਸੰਵਾਦ ਰਚਾ ਕੇ ਸੰਭਾਵਿਤ ਨਿਰਯਾਤ ਮੌਕਿਆਂ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ । ਰੱਖਿਆ ਮੰਤਰਾਲੇ ਵਿੱਚ ਐੱਮ ਐੱਮ ਐੱਮ ਈਜ਼ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇੱਕ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ । ਇਸ ਸਕੀਮ ਤਹਿਤ ਦੇਸ਼ ਭਰ ਦੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਕਨਕਲੇਵਸ ਤੇ ਸੰਮੇਲਨ ਕੀਤੇ ਜਾ ਰਹੇ ਹਨ । ਇਹਨਾਂ ਸੰਮੇਲਨਾਂ ਤੇ ਕਨਕਲੇਵਸ ਵਿੱਚ ਐੱਮ ਐੱਸ ਐੱਮ ਈਜ਼ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਨਾਲ ਇਹਨਾਂ ਨੂੰ ਡੀ ਡੀ ਪੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ । ਇਸ ਸਕੀਮ ਤਹਿਤ ਪਿਛਲੇ 2 ਸਾਲਾਂ ਦੌਰਾਨ 3 ਸੂਬਾ ਪੱਧਰੀ ਤੇ 1 ਕੌਮੀ ਪੱਧਰੀ ਕਨਕਲੇਵ ਵੈਬੀਨਾਰ ਦੇ ਰੂਪ ਵਿੱਚ ਆਯੋਜਿਤ ਕੀਤੇ ਗਏ ਹਨ ।
6.   ਇਨੋਵੇਸ਼ਨਸ ਫਾਰ ਡਿਫੈਂਸ ਐਕਸੇਲੈਂਸ (ਆਈ ਡੀ ਈ ਐਕਸ) ਸਿਰਲੇਖ ਤਹਿਤ ਰੱਖਿਆ ਲਈ ਇੱਕ ਨਵੀਨਤਮ ਵਾਤਾਵਰਣ ਪ੍ਰਣਾਲੀ ਅਪ੍ਰੈਲ 2018 ਵਿੱਚ ਲਾਂਚ ਕੀਤੀ ਗਈ ਹੈ । ਆਈ ਡੀ ਈ ਐਕਸ ਦੀ ਸਥਾਪਨਾ ਉਦਯੋਗਾਂ ਜਿਹਨਾਂ ਵਿੱਚ ਐੱਮ ਐੱਸ ਐੱਮ ਈਜ਼ , ਸਟਾਰਟਅੱਪਸ , ਵਿਅਕਤੀਗਤ ਖੋਜਕਾਰ , ਖੋਜ ਤੇ ਵਿਕਾਸ ਸੰਸਥਾਵਾਂ ਅਤੇ ਵਿਦਵਾਨਾਂ ਦੀ ਸ਼ਮੂਲੀਅਤ ਨਾਲ ਰੱਖਿਆ ਅਤੇ ਏਅਰੋ ਸਪੇਸ ਵਿੱਚ ਨਵੇਂ ਢੰਗ ਤਰੀਕੇ ਅਤੇ ਤਕਨਾਲੋਜੀ ਵਿਕਾਸ ਨਾਲ ਇੱਕ ਵਾਤਾਵਰਣ ਪ੍ਰਣਾਲੀ ਕਾਇਮ ਕਰਨ ਲਈ ਕੀਤੀ ਗਈ ਹੈ । ਇਸ ਤਹਿਤ ਭਾਰਤੀ ਰੱਖਿਆ ਅਤੇ ਏਅਰੋ ਸਪੇਸ ਲੋੜਾਂ ਲਈ ਭਵਿੱਖ ਵਿੱਚ ਅਪਣਾਉਣ ਦੀ ਸੰਭਾਵਨਾ ਨਾਲ ਖੋਜ ਅਤੇ ਵਿਕਾਸ ਵਿੱਚ ਗਰਾਟਾਂ / ਫੰਡਿੰਗ ਅਤੇ ਹੋਰ ਸਹਿਯੋਗ ਮੁਹੱਈਆ ਕਰਨਾ ਹੈ ।
7.   ਐੱਸ ਆਰ ਆਈ ਜੇ ਏ ਐੱਨ ਦੇ ਨਾਂ ਹੇਠ ਇੱਕ ਸਵਦੇਸ਼ੀ ਪੋਰਟਲ ਰੱਖਿਆ ਜਨਤਕ ਖੇਤਰ ਅੰਡਰ ਟੇਕਿੰਗਸ / ਆਰਡੀਨੈਂਸ ਫੈਕਲਟੀ ਸੇਵਾਵਾਂ ਲਈ ਲਾਂਚ ਕੀਤਾ ਗਿਆ ਸੀ, ਜੋ ਉਦਯੋਗ ਨਾਲ ਮਿਲ ਕੇ ਐੱਮ ਐੱਸ ਐੱਮ ਈਜ਼ / ਸਟਾਰਟਅੱਪਸ / ਆਯਾਤ ਬਦਲ ਲਈ ਉਦਯੋਗਾਂ ਨੂੰ ਵਿਕਾਸ ਸਹਿਯੋਗ ਮੁਹੱਈਆ ਕਰਦਾ ਹੈ ।
8.   ਸਰਕਾਰ ਨੇ 2 ਰੱਖਿਆ ਉਦਯੋਗ ਕੋਰੀਡੋਰ ਸਥਾਪਿਤ ਕੀਤੇ ਹਨ । ਇਹਨਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਅਤੇ ਦੂਸਰਾ ਤਾਮਿਲਨਾਡੂ ਵਿੱਚ ਹੈ । ਇਹ ਦੋਨੋਂ ਐੱਮ ਐੱਸ ਐੱਮ ਈਜ਼ ਸਮੇਤ ਭਾਰਤੀ ਰੱਖਿਆ ਉਦਯੋਗ ਦੀ ਉਨਤੀ ਅਤੇ ਆਰਥਿਕ ਵਿਕਾਸ ਦੇ ਇੰਜਣ ਵਜੋਂ ਕੰਮ ਕਰ ਰਹੇ ਹਨ । ਐੱਮ ਐੱਸ ਐੱਮ ਈਜ਼ ਮੰਤਰਾਲਾ ਦੇਸ਼ ਭਰ ਵਿੱਚ ਰੱਖਿਆ ਖੇਤਰ ਐੱਮ ਐੱਸ ਐੱਮ ਈਜ਼ ਸਮੇਤ ਐੱਮ ਐੱਸ ਈਜ਼ ਦੇ ਵਿਕਾਸ ਅਤੇ ਉਤਸ਼ਾਹ ਲਈ ਵੱਖ ਵੱਖ ਸਕੀਮਾਂ ਅਤੇ ਪ੍ਰੋਗਰਾਮ ਲਾਗੂ ਕਰਦਾ ਹੈ । ਇਹਨਾਂ ਵਿੱਚ ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ (ਪੀ ਐੱਮ ਈ ਜੀ ਪੀ), ਰਿਜਨਰੇਸ਼ਨ ਆਫ ਟਰੈਡੀਸ਼ਨਲ ਇੰਡਸਟੀ੍ਰਜ਼ ਲਈ ਫੰਡ ਸਕੀਮ , ਨਵੀਨਤਮ , ਪੇਂਡੂ ਉਦਯੋਗ ਅਤੇ ਉੱਦਮਾਂ ਨੂੰ ਉਤਸ਼ਾਹਿਤ ਕਰਨ ਲਈ ਸਕੀਮ , ਕਰੈਡਿਟ ਗਰੰਟੀ ਸਕੀਮ , ਕਰੈਡਿਟ ਲਿੰਕਡ ਕੈਪੀਟਲ ਸਬਸਿਡੀ ਅਤੇ ਤਕਨਾਲੋਜੀ ਅਪ੍ਰਗ੍ਰੇਡੇਸ਼ਨ ਸਕੀਮ , ਤਕਨਾਲੋਜੀ ਸੈਂਟਰ ਸਿਸਟਮਜ਼ ਪ੍ਰੋਗਰਾਮ , ਸੂਖ਼ਮ ਤੇ ਲਘੂ ਉੱਦਮ — ਸਮੂਹ ਵਿਕਾਸ ਪ੍ਰੋਗਰਾਮ , ਪ੍ਰੀਕਿਓਰਮੈਂਟ ਅਤੇ ਮਾਰਕੀਟਿੰਗ ਸਪੋਰਟਸ ਸਕੀਮ ਆਦਿ ਸ਼ਾਮਲ ਹਨ । ਮੰਤਰਾਲਾ ਐੱਮ ਐੱਸ ਐੱਮ ਈਜ਼ ਆਰਡਰ 2012 ਲਈ ਜਨਤਕ ਖਰੀਦ ਨੀਤੀ ਨੂੰ ਲਾਗੂ ਕਰਨ ਦੀ ਤਰੱਕੀ ਦੀ ਨਿਗਰਾਨੀ ਅਤੇ ਸਮੀਖਿਆ ਵੀ ਕਰਦਾ ਹੈ ।
ਐੱਮ ਐੱਸ ਐੱਮ ਈਜ਼ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੌਜੂਦਾ ਸਾਲ ਅਤੇ ਪਿਛਲੇ 2 ਸਾਲਾਂ ਵਿੱਚ ਰੱਖਿਆ ਵਿਭਾਗ / ਸੀ ਪੀ ਐੱਸ ਈਜ਼ ਦੁਆਰਾ ਰੱਖਿਆ ਖੇਤਰ ਵਿੱਚ ਐੱਮ ਐੱਸ ਐੱਮ ਈਜ਼ ਤੋਂ ਖਰੀਦ ਦੇ ਸੰਦਰਭ ਵਿੱਚ ਕੀਮਤ ਦਾ ਵਿਸਥਾਰ ਹੇਠਾਂ ਦਿੱਤਾ ਗਿਆ ਹੈ ।

 

Financial Year

Total Procurement (Rs in Crores)

2018-19

12112.03

2019-20

9090.618

2020-21 (As on 11.03.2021)

9293.812

 

ਹੋਰ ਸਪਲਾਈ ਚੇਨ ਦੇ ਵਿਕਾਸ ਲਈ ਓ ਐੱਫ ਬੀ ਅਤੇ ਡੀ ਪੀ ਐੱਸ ਯੁਜ਼ ਵੱਲੋਂ ਐੱਮ ਐੱਸ ਐੱਮ ਈਜ਼ ਲਈ ਲਗਾਤਾਰ ਵੈਂਡਰ ਵਿਕਾਸ ਪ੍ਰੋਗਰਾਮ ਅਤੇ ਵੈਬੀਨਾਰ ਆਯੋਜਿਤ ਕੀਤੇ ਗਏ ਹਨ । ਇਸ ਤੋਂ ਵੀ ਵੱਧ ਕੇ ਕੋਵਿਡ 19 ਮਹਾਮਾਰੀ ਦੌਰਾਨ ਸਰੀਰਿਕ ਤੌਰ ਤੇ ਇਕੱਠੇ ਹੋਣ ਤੇ ਕੋਵਿਡ 19 ਕਰਕੇ ਲੱਗੀਆਂ ਰੋਕਾਂ ਦੇ ਬਾਵਜੂਦ ਕਈ ਵੈਬੀਨਾਰ ਆਯੋਜਿਤ ਕੀਤੇ ਗਏ ਹਨ ।
ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਅੱਜ ਲੋਕ ਸਭਾ ਵਿੱਚ ਸ਼੍ਰੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਵੱਲੋਂ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ਵਿੱਚ ਟੇਬਲ ਤੇ ਰੱਖੀ ਹੈ ।

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ


(Release ID: 1705547) Visitor Counter : 164


Read this release in: English , Urdu