ਸੈਰ ਸਪਾਟਾ ਮੰਤਰਾਲਾ

ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਮੌਕੇ ‘ਤੇ ਸੈਰ-ਸਪਾਟਾ ਮੰਤਰਾਲੇ ਨੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ

Posted On: 12 MAR 2021 7:32PM by PIB Chandigarh

ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਦੀ ਰਾਹ ‘ਤੇ ਕਦਮ ਵਧਾਉਂਦੇ ਹੋਏ , ਸੈਰ-ਸਪਾਟਾ ਮੰਤਰਾਲਾ ਦੇ ਪੂਰੇ ਭਾਰਤ ਵਿੱਚ ਫੈਲੇ ਖੇਤਰੀ ਦਫਤਰਾਂ ਨੇ ਟ੍ਰੈਵਲ ਟ੍ਰੇਡ ਅਤੇ ਪ੍ਰਾਹੁਣਚਾਰੀ ਸੇਵਾ ਦੇ ਮੈਬਰਾਂ , ਗਾਈਡ , ਵਿਦਿਆਰਥੀਆਂ , ਆਮ ਜਨਤਾ / ਸੈਲਾਨੀਆਂ ਆਦਿ ਦੇ ਨਾਲ ਮਿਲ ਕੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ।

ਆਜ਼ਾਦੀ ਦਾ ਅੰਮ੍ਰਿਤ ਮਹੋਤਸਵ , ਭਾਰਤ ਸਰਕਾਰ ਦੇ ਵਲੋਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਇੱਕ ਲੜੀ ਹੈ। ਮਹੋਤਸਵ ਨੂੰ ਜਨ - ਭਾਗੀਦਾਰੀ ਦੀ ਭਾਵਨਾ ਦੇ ਤਹਿਤ ਜਨ - ਉਤਸਵ ਦੇ ਰੂਪ ਵਿੱਚ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਰਮਤੀ ਆਸ਼ਰਮ , ਅਹਿਮਦਾਬਾਦ ਤੋਂ ਪਦ ਯਾਤਰਾ’ (ਸੁਤੰਤਰਤਾ ਮਾਰਚ ) ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਦੀ ਸ਼ੁਰੂਆਤ ਕਰਨ ਵਾਲੀਆਂ ਗਤੀਵਿਧੀਆਂ ਦਾ ਉਦਘਾਟਨ ਕੀਤਾ ।

ਇੰਡੀਆ ਟੂਰਿਜ਼ਮ, ਦਿੱਲੀ ਸਥਿਤ ਸੈਰ-ਸਪਾਟਾ ਮੰਤਰਾਲਾ ਦਾ ਪ੍ਰਾਦੇਸ਼ਿਕ ਦਫ਼ਤਰ (ਰੀਜਨਲ ਆਫਿਸ) ਅਤੇ ਇਸ ਦੇ ਆਗਰਾ , ਜੈਪੁਰ ਅਤੇ ਵਾਰਾਣਸੀ ਵਿੱਚ ਸਥਿਤ ਖੇਤਰੀ ਦਫਤਰਾਂ ਨੇ ਵੱਖ-ਵੱਖ ਸਥਾਨਾਂ ‘ਤੇ ਹੈਰੀਟੇਜ ਵਾਕ ਦਾ ਆਯੋਜਨ ਕੀਤਾ , ਜਿਸ ਵਿੱਚ ਟ੍ਰੈਵਲ ਟ੍ਰੇਡ ਅਤੇ ਪ੍ਰਾਹੁਣਚਾਰੀ ਸੇਵਾ ਦੇ ਮੈਬਰਾਂ ਅਤੇ ਵਿਦਿਆਰਥੀਆਂ ਆਦਿ ਨੇ ਹਿੱਸਾ ਲਿਆ। ਇੰਡੀਆ ਟੂਰਿਜ਼ਮ ਦੇ ਜੈਪੁਰ ਦਫ਼ਤਰ ਨੇ ਗਾਂਧੀਵਾਦੀ ਸਿਧਾਤਾਂ ਅਤੇ ਵਿਵਹਾਰ ‘ਤੇ ਇੱਕ ਨੁੱਕੜ ਨਾਟਕ ਦਾ ਆਯੋਜਨ ਕੀਤਾ।

(ਦਫ਼ਤਰ - ਇੰਡੀਆ ਟੂਰਿਜ਼ਮ, ਦਿੱਲੀ)

ਸੈਰ-ਸਪਾਟਾ ਮੰਤਰਾਲੇ ਦੇ ਗੁਵਾਹਾਟੀ, ਸ਼ਿਲਾਂਗ ਅਤੇ ਇੰਫਾਲ ਸਥਿਤ ਉੱਤਰ ਪੂਰਬ ਪ੍ਰਾਦੇਸ਼ਿਕ ਦਫਤਰਾਂ ਦੇ ਵਾਕਥਾਨ ਆਯੋਜਿਤ ਕੀਤੇ। ਅੰਮ੍ਰਿਤ ਮਹੋਤਸਵ ਨੂੰ ਜਨ- ਭਾਗੀਦਾਰੀ ਭਾਵਨਾ ਦੇ ਨਾਲ ਜਨ- ਉਤਸਵ ਦੇ ਰੂਪ ਵਿੱਚ ਮਨਾਇਆ ਗਿਆ। ਗੁਵਾਹਾਟੀ ਵਿੱਚ ਇਸ ਪ੍ਰੋਗਰਾਮ ਨੂੰ ਸ਼੍ਰੀ ਸ਼ਕੁੰਤਲਾ ਚੌਧਰੀ, 101 ਸਾਲ ਦੇ ਸੀਨੀਅਰ ਨਾਗਰਿਕ ਅਤੇ ਮਹਾਤਮਾ ਗਾਂਧੀ ਜੀ ਦੇ ਸਾਥੀ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ ਅਤੇ ਵਾਕਥਾਨ ਵਿੱਚ 40 ਤੋਂ ਜ਼ਿਆਦਾ ਲੋਕਾਂ ਨੇ ਭਾਗ ਲਿਆ । ਇਸ ਵਿੱਚ ਆਈਐੱਚਐੱਮ, ਗੁਵਾਹਾਟੀ, ਐਡਵਾਂਸ ਹੋਟਲ ਮੈਨੇਜਮੈਂਟ, ਗੁਵਾਹਾਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਅਤੇ ਕਸਤੂਰਬਾ ਗਾਂਧੀ ਮੈਮੋਰੀਅਲ ਟਰਸੱਟ ਦੇ ਵਿਦਿਆਰਥੀਆਂ ਅਤੇ ਮੈਬਰਾਂ ਨੇ ਹਿੱਸਾ ਲਿਆ।

(ਦਫ਼ਤਰ ਇੰਡੀਆ ਟੂਰਿਜ਼ਮ, ਸ਼ਿਲਾਂਗ )

ਸੈਰ-ਸਪਾਟਾ ਮੰਤਰਾਲੇ ਦੇ ਦੱਖਣ ਪ੍ਰਾਦੇਸ਼ਿਕ ਦਫ਼ਤਰ, ਇੰਡੀਆ ਟੂਰਿਜ਼ਮ ਚੇਨਈ ਦਫ਼ਤਰ ਨੇ ਭਾਰਤ ਦੀ ਵਿਵਿਧਤਾ ਅਤੇ ਅਨੌਖੀ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਐਕਸਪ੍ਰੈਸ ਐਵੇਨਿਊ ਮਾਲ ਚੇਂਨਈ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ । ਅਤੁੱਲਯ ਭਾਰਤ ਪ੍ਰਦਰਸ਼ਨੀ ਨੇ ਤਮਿਲਨਾਡੂ ਦੇ ਸੈਲਾਨੀ ਸਮਰੱਥਾ ਨੂੰ ਸਭ ਦੇ ਸਾਹਮਣੇ ਲਿਆਂਦਾ, ਜਿਸ ਨੇ ਭਾਰਤ ਸਰਕਾਰ ਦੀ ਏਕ ਭਾਰਤ - ਸ੍ਰੇਸ਼ਠ ਭਾਰਤ (ਈਬੀਐੱਸਬੀ) ਪਹਿਲ ਦੇ ਤਹਿਤ ਜੰਮੂ ਅਤੇ ਕਸ਼ਮੀਰ ਦੇ ਨਾਲ ਜੋੜਿਆ ਗਿਆ ਹੈ। ਯਾਤਰੀਆਂ ਨੂੰ ਆਜ਼ਾਦੀ ਦਾ ਅੰਮ੍ਰਿਤ ਮਹੋਤਸਵਪ੍ਰਿੰਟ ਵਾਲਾ ਮਾਸਕ, ਪੈਨ, ਨੋਟ ਪੈਡ ਅਤੇ ਬੈਜ ਵੰਡੇ ਗਏ। ਇੰਡੀਆ ਟੂਰਿਜ਼ਮ, ਬੈਂਗਲੁਰੁ ਦਫ਼ਤਰ ਨੇ ਹੋਟਲ ਤਾਜ ਵੈਸਟ ਐਂਡ ਵਿੱਚ ਆਯੋਜਿਤ ਇੰਡੀਆ ਇੰਟਰਨੈਸ਼ਨਲ ਟ੍ਰੈਵਲ ਮਾਰਟ (ਆਈਆਈਟੀਐੱਮ) ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਟ੍ਰੈਵਲ ਸਮੁਦਾਏ ਲਈ ਆਈਆਈਟੀਐੱਮ ਇੱਕ ਮੁੱਖ ਪਲੇਟਫਾਰਮ ਹੈ। ਇੰਡੀਆ ਟੂਰਿਜ਼ਮ ਕੋਚੀ ਨੇ ਸੈਰ-ਸਪਾਟਾ ਖੇਤਰ ਦੇ ਹਿਤਧਾਰਕਾਂ ਦੇ ਨਾਲ ਮਿਲ ਕੇ ਇਤਿਹਾਸਿਕ 1947 ਥੀਮੇਟਿਕ ਰੇਸਟੋਰੈਂਟ ਵਿੱਚ ਉਤਸਵ ਦੀ ਸ਼ੁਰੂਆਤ ਕੀਤੀ ਅਤੇ ਇੰਡੀਆ ਟੂਰਿਜ਼ਮ ਹੈਦਰਾਬਾਦ ਨੇ ਸਕੂਲੀ ਵਿਦਿਆਰਥੀਆਂ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ।

(ਦਫ਼ਤਰ- ਇੰਡੀਆ ਟੂਰਿਜ਼ਮ, ਚੇਨਈ)

ਸੈਰ-ਸਪਾਟਾ ਮੰਤਰਾਲੇ ਦਾ ਪੱਛਮੀ ਪ੍ਰਾਦੇਸ਼ਿਕ ਦਫ਼ਤਰ, ਇੰਡੀਆ ਟੂਰਿਜ਼ਮ , ਮੁੰਬਈ ਨੇ ਮੁੰਬਈ ਵਿੱਚ ਇੱਕ ਸਫਲ ਬ੍ਰਾਂਡ ਇਵੇਂਟ ਦੇ ਮਾਧਿਅਮ ਰਾਹੀਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵਉਤਸਵ ਦੀ ਸ਼ੁਰੂਆਤ ਕੀਤੀ । ਇੱਕ ਹਫ਼ਤੇ ਤੱਕ ਚਲਣ ਵਾਲੇ ਇਸ ਉਤਸਵ ਵਿੱਚ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਵਿੱਚ ਹਰ ਇੱਕ ਭਾਰਤੀ ਦੀ ਭੂਮਿਕਾ ਨੂੰ ਸਵੀਕਾਰ ਕਰਨ ਦੇ ਵਿਚਾਰ ਨੂੰ ਰੇਖਾਂਕਿਤ ਕਰਨ ਲਈ ਹਰ ਇੱਕ ਭਾਰਤੀ ਦੇ ਜੀਵਨ ਦਾ ਉਤਸਵਵਿਸ਼ਾ ‘ਤੇ ਵਿਸ਼ੇਸ਼ ਬ੍ਰਾਂਡਿੰਗ ਕੀਤੀ ਜਾਣੀ ਹੈ। ਇੰਡੀਆ ਟੂਰਿਜ਼ਮ, ਇੰਦੌਰ ਦਫ਼ਤਰ ਨੇ ਰੈਜ਼ੀਡੇਂਸੀ ਕੋਠੀ, ਇੰਦੌਰ ਤੋਂ ਮਹਾਨ ਆਜ਼ਾਦੀ ਸੈਨਾਪਤੀ ਸ਼ਹਾਦਤ ਖਾਨ ਦੇ ਮਕਬਰੇ ਤੱਕ ਇੱਕ ਪਦਯਾਤਰਾ ਕੱਢੀ, ਜਿਸ ਦੇ ਬਾਅਦ ਸੰਬੋਧਨ ਅਤੇ ਚਰਚਾ ਦਾ ਪ੍ਰੋਗਰਾਮ ਹੋਇਆ । ਇਸ ਪ੍ਰੋਗਰਾਮ ਵਿੱਚ ਟ੍ਰੈਵਲ ਟ੍ਰੇਡ ਦੇ ਮੈਬਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ।

ਇੰਡੀਆ ਟੂਰਿਜ਼ਮ ਗੋਆ ਨੇ ਸੈਰ-ਸਪਾਟਾ ਭਵਨ ਵਲੋਂ ਇਮੈਕੁਲੇਟ ਕਾਂਸੇਪਟ ਚਰਚਾ ਤੱਕ ਮਾਲਾ, ਪਣਜੀ ਦਾ ਇੱਕ ਪੁਰਾਨਾ ਕੁਆਟਰ ਰਾਹੀਂ, ਇੱਕ ਹੈਰੀਟੇਜ ਵਾਕ ਆਯੋਜਿਤ ਕੀਤਾ। ਇੰਡੀਆ ਟੂਰਿਜ਼ਮ ਔਰੰਗਾਬਾਦ ਨੇ ਇੱਕ ਆਨਲਾਇਨ ਪ੍ਰੋਗਰਾਮ ਆਯੋਜਿਤ ਕੀਤਾ, ਕਿਉਂਕਿ ਸ਼ਹਿਰ 14 ਮਾਰਚ 2021 ਤੱਕ ਪੂਰੀ ਤਰ੍ਹਾਂ ਬੰਦ ਸੀ।

(ਦਫ਼ਤਰ - ਇੰਡੀਆ ਟੂਰਿਜ਼ਮ, ਮੁੰਬਈ)

ਇੰਡੀਆ ਟੂਰਿਜ਼ਮ , ਪੋਰਟ ਬਲੇਅਰ , ਅੰਡਮਾਨ ਅਤੇ ਨਿਕੋਬਾਰ ਟਾਪੂ ਸਮੂਹ ਨੇ ਅੰਡਮਾਨ ਸੈਰ-ਸਪਾਟਾ ਖੇਤਰ ਵਿੱਚ ਕੰਮ ਕਰਨ ਵਾਲੇ ਹਿਤਧਾਰਕਾਂ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ। ਇਸ ਪ੍ਰੋਗਰਾਮ ਵਿੱਚ ਮੰਤਰਾਲੇ ਦੀਆਂ ‘ਸਾਥੀ’ ਅਤੇ ‘ਨਿਧੀ’ ਯੋਜਨਾਵਾਂ ‘ਤੇ ਚਰਚਾ ਕੀਤੀ ਗਈ । ਇੰਡੀਆ ਟੂਰਿਜ਼ਮ , ਭੁਵਨੇਸ਼ਵਰ ਨੇ 12 ਮਾਰਚ 2021 ਨੂੰ ਸਕੂਲੀ ਵਿਦਿਆਰਥੀਆਂ ਲਈ ਹੈਰੀਟੇਜ ਵਾਕ ਦਾ ਆਯੋਜਨ ਕੀਤਾ । ਇੰਡੀਆ ਟੂਰਿਜ਼ਮ ਕੋਲਕਾਤਾ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ‘ਤੇ ਵਾਰਤਾ ਦਾ ਆਯੋਜਨ ਕੀਤਾ , ਜਿਸ ਵਿੱਚ ਟ੍ਰੈਵਲ ਟ੍ਰੇਡ ਅਤੇ ਪ੍ਰਾਹੁਣਚਾਰੀ ਸੇਵਾ ਦੇ ਮੈਬਰਾਂ ਨੇ ਹਿੱਸਾ ਲਿਆ।

 

***

ਐੱਨਬੀ/ਐੱਸਕੇ
 (Release ID: 1705186) Visitor Counter : 169


Read this release in: English , Urdu , Hindi