ਵਣਜ ਤੇ ਉਦਯੋਗ ਮੰਤਰਾਲਾ
ਕੋਵਿਡ -19 ਦੇ ਕਾਰਨ ਹਾਲੀਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਨਵੇਂ ਸਟ੍ਰੀਟ ਵੈਂਡਿੰਗ ਕਾਰਟ ਤਿਆਰ ਕਰਨਾ
Posted On:
13 MAR 2021 9:31AM by PIB Chandigarh
ਵਣਜ ਅਤੇ ਉਦਯੋਗ ਮੰਤਰਾਲੇ ਨੇ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ, ਅਹਿਮਦਾਬਾਦ ਦੇ ਸਹਿਯੋਗ ਨਾਲ ਕੋਵਿਡ 19 ਸਟ੍ਰੀਟ ਵੈਂਡਿੰਗ ਕਾਰਟ ਡਿਜ਼ਾਈਨ ਲਈ ਇਕ ਨਵਾਂ ਅਤੇ ਲਾਗਤ-ਪ੍ਰਭਾਵਸ਼ਾਲੀ ਵਾਹਨ ਮਾਡਲ ਤਿਆਰ ਕਰਨ ਲਈ ਇਕ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਅਹਿਮਦਾਬਾਦ, ਆਂਧਰਾ ਪ੍ਰਦੇਸ਼, ਅਸਾਮ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਐਨਆਈਡੀ ਦੇ ਵਿਦਿਆਰਥੀਆਂ ਨੇ 22.12.2020 ਤੋਂ 05.02.2021 ਤੱਕ ਚਲੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ।
ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ, ਅਹਿਮਦਾਬਾਦ ਨੇ ਹੋਰ ਐਨਆਈਡੀਜ਼ ਨਾਲ ਤਾਲਮੇਲ ਕੀਤਾ ਅਤੇ ਕੋਵਿਡ -19 ਦੇ ਕਾਰਨ ਉੱਭਰਨ ਵਾਲੀਆਂ ਹਾਲ ਹੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਨਵੇਂ ਵਾਹਨਾਂ ਦੇ ਡਿਜ਼ਾਈਨ ਲਈ ਇੱਕ ਡਿਜ਼ਾਈਨ ਹੇਕਾਥੋਨ ਦਾ ਆਯੋਜਨ ਕੀਤਾ ਗਿਆ । ਇਵੈਂਟ ਵਿਚ ਚੋਣ ਤੋਂ ਬਾਅਦ, ਇਨ੍ਹਾਂ ਮਾਡਲਾਂ ਨੂੰ ਵੱਡੇ ਪੱਧਰ 'ਤੇ ਗਲੀ ਵਿਕਰੇਤਾਵਾਂ ਦੇ ਸਾਹਮਣੇ ਪੇਸ਼ ਕਰਨ ਦੀ ਤਜਵੀਜ਼ ਵੀ ਰੱਖੀ ਗਈ ਹੈ ।
ਐਨਆਈਡੀਜ਼ ਵਲੋਂ ਕਰਵਾਏ ਗਏ ਮੁਕਾਬਲੇ ਦੀਆਂ ਵੱਖ- ਵੱਖ ਸ਼੍ਰੇਣੀਆਂ ਦੀ ਮੌਜੂਦਾ ਸਥਿਤੀ ਨੂੰ ਹੇਠਾਂ ਦਸਿਆ ਗਿਆ ਹੈ
Details of events
|
Ahmedabad
|
Andhra Pradesh
|
Assam
|
Haryana
|
Madhya Pradesh
|
|
|
|
|
|
|
|
|
|
|
|
|
No. of Teams/ Students participated & fees(if any)
|
27 Teams participated
|
19 Teams
(Team of 3 students)
|
7 Teams
(Team of 3 students)
|
13 teams registered
|
6 (Top three teams will be selected)
|
Design Shortlisted along with categories details
|
Street Vending Cart for Food Business:
Winner SVANNA
1st Runner-up
ANSHU TOPPO
2nd Runner-up
(3 designs)
THELA
OCKTA
DE CART
Street Vending Cart for Fruit/ Vegetables (3)
Winner: MANDI
1st Runner-up: CHARIOT
2nd Runner-up: APNA CART
Street Vending Cart for General Merchandise (1)
1st Runner-up
ANYWHERE STORE
|
TEAM MUDU
ShruchiJaiswal, 4th year, TAD
TushaarSonkar, 4th year, CD
JananiSridharan, 4th year, ID
TEAM JOGAD GADI
BratadeepSahoo, 3rd year, CD
TejasPawar, 3rd year, ID
Shubham Sawant, 3rd year, ID
TEAM TRIZBUZZ
Himanshu Sharma, 2nd year, ID
IshikaArora, 2nd year, CD
AshwinMajli, 2nd year, ID
|
THELA GAADI-A dream cart for the
street retail vending entrepreneur
KART BUOY-A fast food cart keeping
in mind the current pandemic situation
EXTRA-Innovative multipurpose food
cart design
CARTWALK-A cart with a modern form
and an innovating stacking and storage system.
|
To be shortlisted by the Jury panel
|
To be shortlisted by the Jury panel
|
Prize Award
|
Winner
INR 40,000/-
1st Runner up
INR 25000/-
2nd Runner up
INR 15,000
|
Top 3 teams received INR 21,000 cash prize
|
15000/- Cash Prize to each of the winning teams.
|
To be declared
|
To be declared
|
ਮੁਕਾਬਲੇ ਦਾ ਉਦੇਸ਼ ਕੋਵਿਡ.-19 ਦੇ ਕਾਰਨ ਉੱਭਰਨ ਵਾਲੀਆਂ ਹਾਲ ਹੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਆਧੁਨਿਕ ਵਿਕਰੇਤਾ ਕਾਰਟ ਲਈ ਇੱਕ ਨਵਾਂ ਅਤੇ ਲਾਗਤ-ਪ੍ਰਭਾਵਸ਼ਾਲੀ ਹੱਲ ਤਿਆਰ ਕਰਨਾ ਸੀ । ਕਾਰਟ ਨੂੰ ਕੋਵਿਡ -19 ਤੋਂ ਬਾਅਦ ਦੀ ਸਥਿਤੀ ਦੌਰਾਨ ਵਪਾਰ ਦੀਆਂ ਵਧੀਆ ਸੰਭਾਵਨਾਵਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ । ਡਿਜ਼ਾਈਨ ਨੂੰ ਸਟ੍ਰੀਟ ਵਿਕਰੇਤਾਵਾਂ ਨਾਲ ਜੁੜੇ ਥੀਮਾਂ ਅਤੇ ਮੌਕਿਆਂ ' ਦੇ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਬਿਹਤਰ ਕੁਸ਼ਲਤਾ ਅਤੇ ਅਸਰਦਾਰ ਢੰਗ ਨਾਲ ਚੰਗੀ ਵਿਕਰੀ ਕਰ ਸਕਣ । ਇਸ ਦੇ ਜ਼ਰੀਏ ਸਮਾਜ ਦੇ ਸਾਰੇ ਵਰਗਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
ਜਿਵੇਂ ਕਿ ਸਟ੍ਰੀਟ ਵਿਕਰੇਤਾ ਰਵਾਇਤੀ ਵੈਂਡਿੰਗ ਕਾਰਟਾਂ ਦੀ ਵਰਤੋਂ ਕਰਦੇ ਹਨ. ਪਰ, ਕੋਵਿਡ -19 ਤੋਂ ਬਾਅਦ ਦੇ ਸਮੇਂ ਵਿਚ, ਇਸ ਕਾਰਟ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ- ਚੀਜ਼ਾਂ ਦੀ ਪੈਕਿੰਗ, ਡਿਸਪਲੇਅ, ਬਿਲਿੰਗ, ਸਫਾਈ, ਫੋਲਡੇਬਲ, ਸੰਖੇਪਤਾ, ਗਤੀਸ਼ੀਲਤਾ, ਮਜਬੂਤੀ, ਡਸਟਬਿਨ, ਸੀਟ ਆਦਿ ਦੇ ਰੂਪ ਵਿਚ ਵਿਕਸਤ ਕੀਤੀਆਂ ਗਈਆ ਹਨ । ਉਪਕਰਣ ਵਿੱਚ ਛਾਂ, ਰੋਸ਼ਨੀ, ਬਿਜਲੀ ਸਪਲਾਈ ਆਦਿ ਦੀ ਵਿਵਸਥਾ ਦੇ ਪ੍ਰਬੰਧ ਵੀ ਸ਼ਾਮਲ ਕੀਤੇ ਗਏ ਹਨ । ਕੋਵਿਡ -19 ਦੀ ਸਥਿਤੀ ਕਾਰਨ ਭਾਰਤੀ ਸਟ੍ਰੀਟ ਵਿਕਰੇਤਾ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ । ਮੌਜੂਦਾ ਸਮੇਂ ਵਿੱਚ ਗਾਹਕਾਂ ਅਤੇ ਮੰਗਾਂ ਦੀ ਘਾਟ, ਗਤੀਸ਼ੀਲਤਾ ਦੀਆਂ ਪਾਬੰਦੀਆਂ, ਸਫਾਈ ਦੇ ਮੁੱਦਿਆਂ ਅਤੇ ਪ੍ਰਤੀਯੋਗੀ ਚੁਣੌਤੀਆਂ ਪ੍ਰਮੁੱਖ ਹਨ । ਕੋਵਿਡ -19 ਤੋਂ ਬਾਅਦ, ਗਲੀ ਵਿਕਰੀ ਵਿਚ ਨਵੇਂ ਉੱਭਰਦੇ ਲੈਂਡਸਕੇਪਸ ਹਨ । ਗਲੀ ਵਿਕਰੇਤਾਵਾਂ ਲਈ ਆਪਣੇ ਕਾਰੋਬਾਰਾਂ ਨੂੰ ਮੁੜ ਅਕਾਰ ਦੇਣ ਅਤੇ ਗਾਹਕਾਂ ਨੂੰ ਇਨ੍ਹਾਂ ਤਬਦੀਲੀਆਂ ਵੱਲ ਆਕਰਸ਼ਿਤ ਕਰਨ ਦਾ ਇੱਕ ਮੌਕਾ ਵੀ ਹੈ । ਇਹ ਸਟ੍ਰੀਟ ਕਾਰਟ ਉਤਪਾਦ, ਸਟੋਰੇਜ, ਟ੍ਰੈਫਿਕ ਅਤੇ ਬ੍ਰਾਂਡਿੰਗ ਪਹੁੰਚ ਦੇ ਲਿਹਾਜ਼ ਨਾਲ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੇ ਹਨ ।
ਵਾਈ.ਬੀ. / ਐੱਸ. ਐੱਸ.
(Release ID: 1704662)
Visitor Counter : 168