ਗ੍ਰਹਿ ਮੰਤਰਾਲਾ

ਐਨ.ਸੀ.ਆਰ.ਬੀ. ਨੇ ਮਨਾਇਆ 36ਵਾਂ ਸਥਾਪਨਾ ਦਿਵਸ

Posted On: 11 MAR 2021 7:30PM by PIB Chandigarh
 

ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਓਰੋ (ਐਨ.ਸੀ.ਆਰ.ਬੀ.) ਨੇ ਅੱਜ ਆਪਣਾ 36ਵਾਂ ਸਥਾਪਨਾ ਦਿਵਸ ਮਨਾਇਆ। ਕੇਂਦਰੀ ਗ੍ਰਿਹ ਸਕੱਤਰ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਜਿਸ ਵਿਚ ਐਮ.ਐਚ.ਏ. ਦੇ ਅਧਿਕਾਰੀ ਅਤੇ ਡੀ.ਜੀ. ਤੋਂ ਇਲਾਵਾ ਵੱਖ-ਵੱਖ ਕੇਂਦਰੀ ਅਤੇ ਰਾਜ ਪੁਲਸ ਸੰਗਠਨਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਕੇਂਦਰੀ ਗ੍ਰਿਹ ਸਕੱਤਰ ਨੇ ਐਨ.ਸੀ.ਆਰ.ਬੀ. ਨੂੰ ਅਪਰਾਧਿਕ ਨਿਆਂ ਪ੍ਰਣਾਲੀ ਤੰਤਰ ਨੂੰ ਸੁਚਾਰੂ ਬਣਾਉਣ ਲਈ ਆਈ.ਟੀ. ਬੇਨਤੀ ਪੱਤਰਾਂ ਅਤੇ ਸਮੇ ਸਿਰ ਕਾਰਵਾਈ ਕਰਨ ਲਈ ਕੀਤੀਆਂ ਗਈਆ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰਣਾਲੀ ਤੰਤਰ ਨੂੰ ਸੁਚਾਰੂ ਬਣਾਉਣ ਲਈ ਵਿਗਿਆਨਕ ਅਤੇ ਸਮਾਰਟ ਪੁਲਿਸਿੰਗ ਵਿਚ ਐਨ.ਸੀ.ਆਰ.ਬੀ. ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਸਾਲ 2020 ਲਈ ਅਪਰਾਧ ਦੇ ਅੰਕੜਿਆਂ ਨੂੰ ਤੇਜ਼ੀ ਨਾਲ ਮੁਹੱਈਆ ਕਰਵਾਉਣ ਤਾਂ ਜੋ ਐਨ.ਸੀ.ਆਰ.ਬੀ. ਡਾਟਾ ਵਿੱਚ ਇਨ੍ਹਾਂ ਨੂੰ ਇੱਕਠਾ ਕੀਤਾ ਜਾ ਸਕੇ। ਉਨ੍ਹਾਂ ਨੇ ਐਨ.ਸੀ.ਆਰ.ਬੀ. ਵਲੋਂ ਸੀ.ਸੀ.ਟੀ.ਐਨ.ਐਸ. ਹੈਕਾਥਨ ਅਤੇ ਸਾਈਬਰ ਚੈਲੇਂਜ ਦਾ ਆਯੋਜਨ ਕਰਕੇ ਨੌਜਵਾਨਾਂ ਨੂੰ ਇਸ ਵਿਚ ਸ਼ਾਮਲ ਕਰਨ ਅਤੇ ਨਵੇਂ ਵਿਚਾਰਾਂ ਦੀ ਵਰਤੋਂ ਕਰਨ ਲਈ ਵੀ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਕੇਂਦਰੀ ਗ੍ਰਿਹ ਸਕੱਤਰ ਨੇ ਇੱਕ ਸੰਖੇਪ ਸਮਾਰੋਹ ਦੌਰਾਨ ਤਿੰਨ ਐਨ.ਸੀ.ਆਰ.ਬੀ. ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੈਡਲ ਭੇਂਟ ਕੀਤੇ।

 

ਆਰਕੇ/ਪੀਕੇ/ਏਡੀ/ਡੀਡੀਡੀ


(Release ID: 1704259) Visitor Counter : 150


Read this release in: English , Urdu , Hindi