ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਐੱਸਈਆਰਬੀ ਦੁਆਰਾ ਸਮਰਪਿਤ ਪ੍ਰੋਜੈਕਟਾਂ ‘ਤੇ ਅੱਸਟੀਆਈ ਦੀ ਵਿਸਤ੍ਰਿਤ ਜਾਣਕਾਰੀ
Posted On:
11 MAR 2021 9:58AM by PIB Chandigarh
ਅਸਲੀ ਸਮੇਂ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ( ਐੱਸਟੀਆਈ ) ਦੀ ਜਾਣਕਾਰੀ ਅਤੇ ਨਾਲੇਜ ਦੀ ਵਿਸਤ੍ਰਿਤ ਜਾਣਕਾਰੀ ਉਪਲੱਬਧ ਕਰਾ ਕੇ ਇੱਕ ਮਜ਼ਬੂਤ ਵਿਗਿਆਨੀ - ਵਿਗਿਆਨੀ ਅਤੇ ਵਿਗਿਆਨ - ਸਮਾਜ ਨੂੰ ਜੋੜਿਆ ਜਾ ਸਕਦਾ ਹੈ ।
ਇੱਕ ਪੋਰਟਲ ਜੋ ਵਿਗਿਆਨ ਅਤੇ ਇੰਜੀਨਿਅਰਿੰਗ ਬੋਰਡ ( ਐੱਸਈਆਰਬੀ ) ਦੁਆਰਾ ਪ੍ਰਦਾਨ ਕੀਤੀ ਗਈ ਖੋਜ ਸਹਾਇਤਾ ਦੇ ਬਾਰੇ ਵਿੱਚ ਅਨੁਕੂਲ ਸਮੇਂ ਵਿੱਚ ਜਾਣਕਾਰੀ ਲੈਣ ਵਿੱਚ ਮਦਦ ਕਰ ਸਕਦਾ ਹੈ, ਜੋ ਉਭੱਰਦੇ ਹੋਏ ਖੇਤਰਾਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲੇ ਖੋਜ ਦੀ ਯੋਜਨਾ , ਪ੍ਰਚਾਰ ਅਤੇ ਵਿੱਤ ਪੋਸ਼ਣ ਲਈ ਵਿਕਸਿਤ ਕੀਤਾ ਗਿਆ ਹੈ ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ( ਡੀਐੱਸਟੀ ) ਦੀ ਇੱਕ ਵਿਧਾਨਿਕ ਸੰਸਥਾ, (ਐੱਸਈਆਰਬੀ) ਦੁਆਰਾ ਵਿਕਸਿਤ ਐੱਸਈਆਰਬੀ-ਪ੍ਰੋਜੈਕਟ ਇਨਫਰਮੇਸ਼ਨ ਸਿਸਟਮ ਐਂਡ ਮੈਨੇਜਮੈਂਟ (ਐੱਸਈਆਰਬੀ - ਪੀਆਰਆਈਐੱਸਐੱਮ ਨਾਮ ਦਾ ਪੋਰਟਲ ਪ੍ਰੋਫੈਸਰ ਆਸ਼ੁਤੋਸ਼ ਸ਼ਰਮਾ , ਐੱਸਈਆਰਬੀ ਦੇ ਚੇਅਰਮੈਨ ਅਤੇ ਡੀਐੱਸਟੀ ਦੇ ਸਕੱਤਰ ਦੁਆਰਾ ਹਾਲ ਹੀ ਵਿੱਚ ਇੱਕ ਈ-ਪਲੇਟਫਾਰਮ ਦੇ ਮਾਧਿਅਮ ਰਾਹੀਂ ਲਾਂਚ ਕੀਤਾ ਗਿਆ ਹੈ ।
ਇਸ ਮੌਕੇ ‘ਤੇ ਬੋਲਦੇ ਹੋਏ , ਪ੍ਰੋਫੈਸਰ ਸ਼ਰਮਾ ਨੇ ਸੁਝਾਅ ਦਿੱਤਾ ਕਿ ਪੋਰਟਲ ਨੂੰ ਮਹੱਤਵਪੂਰਣ ਖੇਤਰਾਂ ਜਿਵੇਂ ਕਿ ਪਾਣੀ, ਊਰਜਾ ਅਤੇ ਜਲਵਾਯੂ ਦੇ ਨਾਲ - ਨਾਲ ਵਿਗਿਆਨੀ ਸਮਾਜਿਕ ਜ਼ਿੰਮੇਵਾਰੀ (ਐੱਸਐੱਸਆਰ) ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ ।
ਐੱਸਈਆਰਬੀ-ਪੀਆਰਆਈਐੱਸਐੱਮ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ ਜੋ ਪ੍ਰੋਜੈਕਟ ਦੀ ਵਿਸਤ੍ਰਿਤ ਜਾਣਕਾਰੀ, ਰਿਸਰਚ ਨਤੀਜੇ ਅਤੇ ਐੱਸਈਆਰਬੀ ਦੀ ਫੰਡਿੰਗ ਨਾਲ ਬਣਾਈਆਂ ਗਈਆਂ ਸੁਵਿਧਾਵਾਂ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਜੋ ਖੋਜਕਾਰਾਂ ਨੂੰ ਜਾਂਚ ਦੇ ਰੁਝਾਨਾਂ ਨੂੰ ਦੇਖਣ, ਅਤਿਆਧੁਨਿਕ ਵਿਗਿਆਨ ਬਾਰੇ ਜਾਣਨ , ਉਨ੍ਹਾਂ ਦੇ ਆਸ ਪਾਸ ਦੇ ਖੇਤਰ ਵਿੱਚ ਮਹੱਤਵਪੂਰਣ ਉਪਕਰਨਾਂ ਦਾ ਪਤਾ ਲਗਾਉਣ ਅਤੇ ਸਾਰੇ ਵਿਸ਼ਿਆਂ ਵਿੱਚ ਸਹਿਯੋਗ ਲੈਣ ਦੀ ਆਗਿਆ ਦਿੰਦਾ ਹੈ ।
ਐੱਸਈਆਰਬੀ ਦੇ ਸਕੱਤਰ ਪ੍ਰੋਫੈਸਰ ਸੰਦੀਪ ਵਰਮਾ ਨੇ ਐੱਸਈਆਰਬੀ - ਪੀਆਰਆਈਐੱਸਐੱਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਐੱਸਈਆਰਬੀ ਦੀ ਸਥਾਪਨਾ ਦੇ ਬਾਅਦ ਤੋਂ ਆਰਐਂਡਡੀ ਫੰਡਿੰਗ ਟ੍ਰੇਂਡ ਦੇ ਬਣਾਉਣ ਦੀ ਪ੍ਰਕਿਰਿਆ ਦੇ ਸੰਦਰਭ ਵਿੱਚ ਇਸ ਦੀ ਉਪਯੋਗਤਾ ‘ਤੇ ਪ੍ਰਕਾਸ਼ ਪਾਇਆ ।
ਇਹ ਪੋਰਟਲ 2011 ਤੋਂ ਐੱਸਈਆਰਬੀ ਦੁਆਰਾ ਮਨਜੂਰ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਡਿਜਾਇਨ ਕੀਤਾ ਗਿਆ ਹੈ, ਜਿਸ ਵਿੱਚ ਧਨ ਵੇਰਵਾ , ਸਥਿਤੀ , ਰਿਸਰਚ ਸਮਰੀ, ਅਤੇ ਪ੍ਰੋਜੈਕਟ ਆਊਟਪੁਟ ਜਾਣਕਾਰੀ ਜਿਵੇਂ ਪ੍ਰਕਾਸ਼ਨ ਅਤੇ ਪੇਟੈਂਟ ਸ਼ਾਮਿਲ ਹਨ। ਖੋਜ ਸੁਵਿਧਾਵਾਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਨੂੰ ਫਿਰ ਪ੍ਰਾਪਤ ਕਰਨ ਵਿੱਚ ਸਮਰੱਥ ਬਣਾਉਂਦੀਆਂ ਹਨ । ਕੋਈ ਵੀ ਪ੍ਰੋਜੈਕਟ ਦੇ ਨਾਮ , ਸੰਸਥਾ , ਰਾਜ , ਕੀਵਰਡ ਦੇ ਨਾਮ ਦੇ ਨਾਲ - ਨਾਲ ਇਨ੍ਹਾਂ ਪ੍ਰੋਜੈਕਟਾਂ ਨੂੰ ਸਾਲਾਨਾ ਅਧਾਰ ‘ਤੇ ਲਿਸਟਿੰਗ ਦੀ ਸੂਚੀ ਅਤੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਸਈਆਰਬੀ ਦੁਆਰਾ ਮਨਜੂਰ ਉਪਕਰਨਾਂ ਦੇ ਨਾਮ ਪ੍ਰਾਪਤ ਕਰ ਸਕਦਾ ਹੈ ।
******
ਐੱਸਐੱਸ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1704164)
Visitor Counter : 107