ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਆਰਥਿਕ ਤੌਰ ’ਤੇ ਪੱਛੜੇ ਵਰਗਾਂ ਦੇ ਬਿਨੈਕਾਰ

Posted On: 10 MAR 2021 5:11PM by PIB Chandigarh

ਪਰਸੋਨਲ ਤੇ ਸਿਖਲਾਈ ਵਿਭਾਗ ਨੇ ਭਾਰਤ ਸਰਕਾਰ ’ਚ ਸਿਵਲ ਆਸਾਮੀਆਂ ਤੇ ਸੇਵਾਵਾਂ ਵਿੱਚ ਸਿੱਧੀ ਭਰਤੀ ਲਈ ਆਰਥਿਕ ਤੌਰ ਉੱਤੇ ਪੱਛੜੇ ਵਰਗਾਂ (EWS) ਨਾਲ ਸਬੰਧਤ ਉਨ੍ਹਾਂ ਵਿਅਕਤੀਆਂ ਲਈ 10% ਰਾਖਵਾਂਕਰਣ ਮੁਹੱਈਆ ਕਰਵਾਉਣ ਵਾਸਤੇ ਦਫ਼ਤਰੀ ਮੈਮੋਰੈਂਡਮ ਨੰਬਰ 36039/1/2019–Estt.(Res), ਮਿਤੀ 31 ਜਨਵਰੀ, 2019 ਜਾਰੀ ਕੀਤਾ ਹੈ; ਜਿਹੜੇ ਅਨੁਸੂਚਿਤ ਜਾਤਾਂ (SCs), ਅਨੁਸੂਚਿਤ ਕਬੀਲਿਆਂ (STs) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (OBCs) ਲਈ ਰਾਖਵੇਂਕਰਣ ਦੀ ਯੋਜਨਾ ਦੇ ਘੇਰੇ ’ਚ ਨਹੀਂ ਆਉਂਦੇ ਅਤੇ ਜਿਨ੍ਹਾਂ ਦੇ ਪਰਿਵਾਰ ਦੀ ਕੁੱਲ ਸਾਲਾਨਾ ਆਮਦਨ; ਤਨਖ਼ਾਹ, ਖੇਤੀਬਾੜੀ, ਵਪਾਰ, ਕਿੱਤਾ ਆਦਿ ਜਿਹੇ ਸਾਰੇ ਸਰੋਤਾਂ ਤੋਂ, ਅਰਜ਼ੀ ਦੇਣ ਵਾਲੇ ਤੋਂ ਪਹਿਲੇ ਵਿੱਤੀ ਸਾਲ ਲਈ 8.00 ਲੱਖ ਰੁਪਏ (ਕੇਵਲ ਅੱਠ ਲੱਖ ਰੁਪਏ) ਤੋਂ ਘੱਟ ਹੋਵੇ। ਇਸ ਦੇ ਨਾਲ ਜਿਹੜੇ ਵਿਅਕਤੀਆਂ ਦੇ ਪਰਿਵਾਰ ਕੋਲ ਨਿਮਨਲਿਖਤ ਵਿੱਚੋਂ ਕੋਈ ਇੱਕ ਸੰਪਤੀ ਆਪਣੇ ਨਾਂਅ ’ਤੇ ਜਾਂ ਕਬਜ਼ੇ ਹੇਠ ਹੈ, ਉਨ੍ਹਾਂ ਨੂੰ ‘ਆਰਥਿਕ ਤੌਰ ਉੱਤੇ ਪੱਛੜੇ ਵਰਗ’ (EWS) ਦੀ ਪਛਾਣ ’ਚੋਂ ਬਾਹਰ ਰੱਖਿਆ ਜਾਵੇਗਾ, ਉਨ੍ਹਾਂ ਦੀ ਪਰਿਵਾਰਕ ਆਮਦਨ ਭਾਵੇਂ ਕੁਝ ਵੀ ਹੋਵੇ:–

  1. 5 ਏਕੜ ਵਾਹੀਯੋਗ ਜ਼ਮੀਨ ਤੇ ਵੱਧ;

  2. 1,000 ਵਰਗ ਫ਼ੁੱਟ ਤੇ ਵੱਧ ਦਾ ਰਿਹਾਇਸ਼ੀ ਫ਼ਲੈਟ;

  3. ਅਧਿਸੂਚਿਤ ਮਿਉਂਸਪੈਲਿਟੀਜ਼ ਵਿੱਚ 100 ਵਰਗ ਗਜ਼ ਤੇ ਵੱਧ ਦਾ ਰਿਹਾਇਸ਼ੀ ਪਲਾਟ;

  4. ਅਧਿਸੂਚਿਤ ਮਿਉਂਸਪੈਲਿਟੀਜ਼ ਤੋਂ ਇਲਾਵਾ ਹੋਰ ਖੇਤਰਾਂ ਵਿੱਚ 200 ਵਰਗ ਗਜ਼ ਤੇ ਵੱਧ ਰਕਬੇ ਦਾ ਰਿਹਾਇਸ਼ੀ ਪਲਾਟ।

 

ਇਸ ਦੇ ਨਾਲ ਹੀ, ‘ਆਰਥਿਕ ਤੌਰ ਉੱਤੇ ਪੱਛੜੇ ਵਰਗ’ (EWS) ਦਾ ਸਟੇਟਸ ਨਿਰਧਾਰਤ ਕਰਨ ਲਈ ਜ਼ਮੀਨ ਜਾਂ ਸੰਪਤੀ ਕੋਲ ਹੋਣ ਦਾ ਟੈਸਟ ਕਰਦਿਆਂ ਵਿਭਿੰਨ ਸਥਾਨਾਂ ਜਾਂ ਵਿਭਿੰਨ ਸਥਾਨਾਂ/ਸ਼ਹਿਰਾਂ ਵਿੱਚ ‘ਪਰਿਵਾਰ’ ਕੋਲ ਮੌਜੂਦ ਜਾਇਦਾਦ ਨੂੰ ਇੱਕ ਥਾਂ ਇਕੱਠਾ ਕਰ ਦਿੱਤਾ ਜਾਵੇਗਾ।

ਇਹ ‘ਆਰਥਿਕ ਤੌਰ ਉੱਤੇ ਪੱਛੜੇ ਵਰਗ’ (EWS) ਲਈ ‘ਆਮਦਨ ਤੇ ਸੰਪਤੀ ਪ੍ਰਮਾਣ–ਪੱਤਰ’ ਜਾਰੀ ਕਰਨ ਵਾਲੇ ਅਧਿਕਾਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸੰਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਸਾਰੇ ਵਾਜਬ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਵਾਸਤੇ ਉਮੀਦਵਾਰ ਵੱਲੋਂ ਸੰਬੰਧਿਤ ਅਥਾਰਟੀ ਵੱਲੋਂ ਜਾਰੀ ‘ਆਮਦਨ ਤੇ ਸੰਪਤੀ’ ਦੇ ਪ੍ਰਮਾਣ–ਪੱਤਰ ਦੀ ਸੱਚਾਈ ਦਾ ਪਤਾ ਲਾਵੇ।

ਨਿਯੁਕਤ ਕਰਨ ਵਾਲੀਆਂ ਅਥਾਰਟੀਜ਼ ਨੂੰ ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਕੋਈ ਗ਼ੈਰ–ਨੈਤਿਕ ਵਿਅਕਤੀ ਕਿਸੇ ਝੂਠੇ ਦਾਅਵੇ ਦੇ ਅਧਾਰ ਉੱਤੇ ਰੋਜ਼ਗਾਰ ਹਾਸਲ ਨਾ ਕਰ ਸਕੇ ਅਤੇ ਜੇ ਕੋਈ ਵਿਅਕਤੀ ਅਜਿਹੇ ਝੂਠੇ ਦਾਅਵੇ ਦੇ ਅਧਾਰ ਉੱਤੇ ਨਿਯੁਕਤੀ ਹਾਸਲ ਕਰਦਾ/ਕਰਦੀ ਹੈ, ਤਾਂ ਜੋ ਨਿਯੁਕਤੀ ਦੀ ਪੇਸ਼ਕਸ਼ ਵਿੱਚ ਦਰਜ ਸ਼ਰਤਾਂ ਨੂੰ ਲਾਗੂ ਕਰਦਿਆਂ ਉਸ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ।

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਰਾਹੀਂ ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਦਿੱਤੀ। 

<><><><><>

ਐੱਸਐੱਨਸੀ




(Release ID: 1704163) Visitor Counter : 147


Read this release in: English , Urdu