ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਵੱਲੋਂ ‘ਰਾਸ਼ਟਰੀ ਗਰਭ ਅਵਸਥਾ ਡਾਇਬਟੀਜ਼ ਜਾਗਰੂਕਤਾ ਦਿਵਸ’ ਮੌਕੇ ਮੁੱਖ ਭਾਸ਼ਣ
ਗਰਭ ਅਵਸਥਾ’ਚ ਹੋਣ ਵਾਲੀ ਡਾਇਬਟੀਜ਼ ਦੀ ਰੋਕਥਾਮ ਅਗਲੀ ਪੀੜ੍ਹੀ ਨੂੰ ਡਾਇਬਟੀਜ਼ ਰੋਗ ਤੋਂ ਬਚਾਉਣ ਲਈ ਅਹਿਮ ਹੈ: ਡਾ. ਜਿਤੇਂਦਰ ਸਿੰਘ
Posted On:
10 MAR 2021 5:08PM by PIB Chandigarh
‘ਰਾਸ਼ਟਰੀ ਗਰਭ ਅਵਸਥਾਡਾਇਬਟੀਜ਼ ਜਾਗਰੂਕਤਾ ਦਿਵਸ’ ਮੌਕੇ ਬੈਂਗਲੁਰੂ ’ਚ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ, ਜੋ ਇੱਕ ਪ੍ਰਸਿੱਧ ਡਾਇਬਟੌਲੋਜਿਸਟ ਵੀ ਹਨ, ਦੀ ਵਰਚੁਅਲ ਮੇਜ਼ਬਾਨੀ ਹੇਠ ਚੱਲ ਰਹੇ ਸਿਖ਼ਰ ਸੰਮੇਲਨ ਦੌਰਾਨ ਮੁੱਖ ਭਾਸ਼ਣ ਦਿੰਦਿਆਂ ਮੰਤਰੀ ਨੇ ਕਿਹਾ ਕਿ ਗਰਭ ਅਵਸਥਾਦੌਰਾਨ ਹੋਣ ਵਾਲੇ ਡਾਇਬਟੀਜ਼ ਰੋਗ ਦੀ ਰੋਕਥਾਮ ਆਉਣ ਵਾਲੀਆਂ ਪੀੜ੍ਹੀਆਂ ਲਈ ਡਾਇਬਟੀਜ਼ ਤੋਂ ਬਚਾਉਣ ਲਈ ਅਹਿਮ ਹੈ।
ਇਸ ਮੌਕੇ ਡਾ. ਜਿਤੇਂਦਰ ਸਿੰਘ ਨੇ ‘ਗਰਭ ਅਵਸਥਾ’ਚ ਡਾਇਬਟੀਜ਼ ਦੇ ਪ੍ਰਬੰਧ ਬਾਰੇ ਭਾਰਤੀ ਅਧਿਐਨ ਸਮੂਹ’ (DIPSI) ਵੱਲੋਂ ਤਿਆਰ ‘ਗਰਭ ਅਵਸਥਾ’ਚ ਡਾਇਬਟੀਜ਼ ਦਾ ਪ੍ਰਬੰਧ’ ਲਈ ਦਿਸ਼ਾ–ਨਿਰਦੇਸ਼ ਵੀ ਜਾਰੀ ਕੀਤੇ, ਡਾ. ਜਿਤੇਂਦਰ ਸਿੰਘ ਇਸ ਸਮੂਹ ਦੇ ਬਾਨੀ ਮੈਂਬਰਾਂ ’ਚੋਂ ਇੱਕ ਹਨ ਤੇ ਇਸ ਦੀ ਅਗਵਾਈ ਪ੍ਰੋਫ਼ੈਸਰ ਵੀ. ਸੇਸ਼ੀਆਹ ਕਰ ਰਹੇ ਹਨ; ਜੋ ਭਾਰਤ ’ਚ ਡਾਇਬਟੌਲੋਜੀ ਦੇ ਬਾਨੀ ਪਿਤਾਮਹਾਂ ਵਿੱਚੋਂ ਇੰਕ ਹਨ ਅਤੇ ਚੇਨਈ ਸਥਿਤ ਮਦਰਾਸ ਮੈਡੀਕਲ ਕਾਲਜ ਵਿੱਚ ਡਾਇਬਟੌਲੋਜੀ ਵਿਭਾਗ ਦੇ ਪਹਿਲੇ ਬਾਨੀ ਮੁਖੀ ਤੇ ਐਮੇਰਿਟਸ ਪ੍ਰੋਫ਼ੈਸਰ ਹਨ।
ਡਾ. ਸੇਸ਼ੀਆਹ ਨਾਲ ਆਪਣੀ ਕਈ ਦਹਾਕੇ ਪੁਰਾਣੀ ਨੇੜਤਾ ਨੂੰ ਯਾਦ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਨੂੰ ਆਪਣੇ ਮਾਰਗ–ਦਰਸ਼ਕਾਂ ਵਿੱਚੋਂ ਇੱਕ ਕਰਾਰ ਦਿੰਦਿਆਂ ਕਿਹਾ ਕਿ 1970ਵਿਆਂ ਦੌਰਾਨ ਡਾ. ਸੇਸ਼ੀਆਹ ਨੇ ਗਰਭਵਤੀ ਔਰਤਾਂ ਲਈ ‘ਸਪੌਟ ਟੈਸਟ’ ਦੀ ਧਾਰਨਾ ਪਹਿਲੀ ਵਾਰ ਦਿੱਤੀ ਸੀ, ਦੂਜੇ ਸ਼ਬਦਾਂ ਵਿੱਚ ਜਿਸ ਦਾ ਮਤਲਬ ਹੈ ਕਿ ਕੋਈ ਵੀ ਗਰਭਵਤੀ ਔਰਤ ਭਾਵੇਂ ਉਹ ਗਰਭ–ਅਵਸਥਾ ਦੇ ਕਿਸੇ ਵੀ ਪੜਾਅ ’ਚ ਹਸਪਤਾਲ ਆਵੇ, ਉਹ ਭਾਵੇਂ ਖ਼ਾਲੀ ਪੇਟ ਹੋਵੇ ਤੇ ਚਾਹੇ ਕੁਝ ਖਾ ਕੇ ਆਈ ਹੋਵੇ, ਉਸ ਦਾ ਬਲੱਡ–ਸ਼ੂਗਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਦ ਉਨ੍ਹਾਂ ਦੇ ਬਹੁਤ ਸਾਰੇ ਸਮਕਾਲੀਆਂ ਨੂੰ ਇਹ ਸਮਝ ਨਹੀਂ ਆਈ ਸੀ ਕਿ ਇਹ ਸਭ ਕਿਸ ਲਈ ਹੋ ਰਿਹਾ ਸੀ ਪਰ ਅਸਲ ਵਿੱਚ ਇਹ ਕਲੀਨੀਕਲ ਮੈਡੀਸਨ ਵਿੱਚ ਨਾ ਸਿਰਫ਼ ਇੱਕ ਇਨਕਲਾਬੀ ਧਾਰਨਾ ਸੀ, ਸਗੋਂ ਭਾਰਤੀ ਸਮਾਜ ਵਿੱਚ ਪ੍ਰਚੱਲਿਤ ਹੈਟਰੋਜੀਨੀਅਟੀ (ਵਿਲੱਖਣ ਤੇ ਤੁਲਨਾਹੀਣ ਹੋਣਾ) ਅਤੇ ਸਮਾਜਕ–ਆਰਥਿਕ ਬੰਦਸ਼ਾਂ ਦੇ ਮੱਦੇਨਜ਼ਰ ਇਹ ਸਮਾਜਕ ਪੱਧਰ ਉੱਤੇ ਵੀ ਇੱਕ ਨਿਵੇਕਲੀ ਧਾਰਨਾ ਵੀ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਡਾ. ਸੇਸ਼ੀਆਹ ਵੱਲੋਂ ਧਾਰਨਾ ਦਾ ਸੰਸਥਾਨੀਕਰਣ ਕਰਨ ਲਈ ਡੂੰਘੇਰੀ ਕਿਸਮ ਦੀ ਖੋਜ ਕਰਨ ਵਿੱਚ ਲਗਭਗ ਇੱਕ–ਤਿਹਾਈ ਸਦੀ ਲੱਗ ਗਈ ਅਤੇ ਉਹ ਇਸ ਤੱਥ ਉੱਤੇ ਮਾਣ ਮਹਿਸੂਸ ਕਰਦੇ ਹਨ ਕਿ ਇਹ ਪਰਖਣ ਲਈ ਉਨ੍ਹਾਂ ਨੇ ਵੀ ਮੁਢਲੇ ਅਧਿਐਨਾਂ ਵਿੱਚੋਂ ਇੱਕ ਟੈਸਟ ਕੀਤਾ ਸੀ ਕਿ ਗਰਭਵਤੀ ਔਰਤਾਂ ਵਿੱਚ ਟਾਈਟ ਬਲੱਡ ਗਲੂਕੋਸ ਕੰਟਰੋਲ ਦੇ ਕੀ ਨਤੀਜੇ ਤੇ ਲਾਭ ਹਨ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਡਾ. ਸੇਸ਼ੀਆਹ ਦੇ ਮਾਰਗ–ਦਰਸ਼ਨ ਹੇਠ ‘ਡਾਇਬਟੀਜ਼ ਦੇ ਪ੍ਰਬੰਧ’ ਲਈ ਤਿਆਰ ਕੀਤੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਹੁਣ ਪੂਰੀ ਦੁਨੀਆ ਵਿੱਚ ਕੀਤੀ ਜਾਂਦੀ ਹੈ ਤੇ ਇੱਥੋਂ ਤੱਕ ਕਿ ‘ਵਿਸ਼ਵ ਸਿਹਤ ਸੰਗਠਨ’ (WHO) ਵੱਲੋਂ ਵੀ ਇਸ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਮੁੱਚੀ ਧਾਰਨਾ ਇਸ ਤੱਥ ਦੁਆਲੇ ਘੁੰਮਦੀ ਹੈ ਕਿ ਗਰਭ-ਅਵਸਥਾ ਦੌਰਾਨ ਜਿਸ ਔਰਤ ਨੂੰ ਡਾਇਬਟੀਜ਼ ਮੈਲਿਟਸ ਹੋਈ ਹੈ, ਉਸ ਨੂੰ ਭਵਿੱਖ ਵਿੱਚ ਵੀ ਗਰਭ ਅਵਸਥਾ ਦੌਰਾਨ ਡਾਇਬਟੀਜ਼ ਹੋਣ ਦਾ ਖ਼ਤਰਾ ਰਹੇਗਾ ਅਤੇ ਇਸੇ ਲਈ ਅਜਿਹੀ ਹਾਲਤ ਵਿੱਚ ਉਦੇਸ਼ ਬਲੱਡ ਗਲੂਕੋਸ ਦੇ ਪੱਧਰ ਉੱਤੇ ਸਖ਼ਤੀ ਨਾਲ ਕੰਟਰੋਲ ਰੱਖਣ ਦੀ ਲੋੜ ਹੁੰਦੀ ਹੈ, ਤਾਂ ਜੋ ਉਸ ਦੀਆਂ ਮੈਟਾਬੋਲਿਕ ਸਥਿਤੀਆਂ ਅਤੇ ਇੰਟ੍ਰਾ–ਯੂਟਰੀਨ ਮਾਹੌਲ ਫ਼ਿਜ਼ੀਓਲੌਜੀਕਲ ਤੌਰ ਉੱਤੇ ਵੀ ਨੌਨ–ਡਾਇਬਟਿਕ ਗਰਭਵਤੀ ਔਰਤ ਵਰਗਾ ਅਤੇ ਬੱਚੇਦਾਨੀ ਵਿੱਚ ਪਲਣ ਵਾਲਾ ਭਰੂਣ ਨਾਰਮਲ ਹੋਵੇ ਅਤੇ ਇਹ ਵੀ ਮਹਿਸੂਸ ਨਾ ਹੋਵੇ ਮਾਂ ਨੂੰ ਪਹਿਲਾਂ ਕਦੇ ਡਾਇਬਟੀਜ਼ ਵੀ ਰਹੀ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅੱਜ ਜਾਰੀ ਕੀਤੇ ਜਾ ਰਹੇ ‘ਗਰਭ ਅਵਸਥਾ ਵਿੱਚ ਡਾਇਬਟੀਜ਼’ ਨਾਲ ਸਬੰਧਤ ਦਿਸ਼ਾ–ਨਿਰਦੇਸ਼ ਨਾ ਸਿਰਫ਼ ਡਾਇਬਟੀਜ਼ ਰੋਗ ਦੇ ਮਾਮਲੇ ਵਿੱਚ ਆਪਣਾ ਯੋਗਦਾਨ ਪਾਉਣਗੇ, ਸਗੋਂ ਇਹ ਨਰੇਂਦਰ ਮੋਦੀ ਦੇ ‘ਨਵ–ਭਾਰਤ’ ਨੂੰ ਵੀ ਇੱਕ ਨਿਮਾਣਾ ਯੋਗਦਾਨ ਹੋਵੇਗਾ ਕਿਉਂਕਿ ‘ਨਵ–ਭਾਰਤ’ ਦੀ 70% ਆਬਾਦੀ 40 ਸਾਲ ਤੋਂ ਘੱਟ ਉਮਰ ਦੀ ਹੈ ਅਤੇ ਅੱਜ ਦੀ ਚੁਣੌਤੀ ਇਹ ਹੈ ਕਿ ਨੌਜਵਾਨਾਂ ਵਿੱਚ ਕਿਸਮ 2 ਦਾ ਡਾਇਬਟੀਜ਼ ਮੈਲਿਟਸ ਰੋਗ ਵਧਦਾ ਜਾ ਰਿਹਾ ਹੈ। ਨਵ–ਭਾਰਤ ਦੀ ਸ਼ਕਤੀ ਦਾ ਨਿਰਧਾਰਣ ਇਸ ਦੇ ਨੌਜਵਾਨਾਂ ਵੱਲੋਂ ਕੀਤਾ ਜਾਵੇਗਾ ਅਤੇ ਦੇਸ਼ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਕਿ ਸਿਰਫ਼ ਡਾਇਬਟੀਜ਼–ਮੈਲਿਟਸ ਕਾਰਣ ਹੀ ਨੌਜਵਾਨਾਂ ਦੀ ਇਸ ਊਰਜਾ ਦਾ ਕੋਈ ਲਾਭ ਨਾ ਲਿਆ ਜਾ ਸਕੇ।
<><><><><>
ਐੱਸਐੱਨਸੀ
(Release ID: 1704157)
Visitor Counter : 152